ਪਉੜੀ ॥
ਯਯਾ ਜਾਰਉ ਦੁਰਮਤਿ ਦੋਊ ॥ ਤਿਸਹਿ ਤਿਆਗਿ ਸੁਖ ਸਹਜੇ ਸੋਊ ॥ ਯਯਾ ਜਾਇ ਪਰਹੁ ਸੰਤ ਸਰਨਾ ॥ ਜਿਹ ਆਸਰ ਇਆ ਭਵਜਲੁ ਤਰਨਾ ॥ ਯਯਾ ਜਨਮਿ ਨ ਆਵੈ ਸੋਊ ॥ ਏਕ ਨਾਮ ਲੇ ਮਨਹਿ ਪਰੋਊ ॥ ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥ ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥
ਸਲੋਕੁ ॥
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥ ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥
ਪਉੜੀ ॥
ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥ ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥ ਕਾ ਕੋ ਮਾਤ ਪਿਤਾ ਸੁਤ ਧੀਆ ॥ ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥ ਐਸੀ ਸੰਚਿ ਜੁ ਬਿਨਸਤ ਨਾਹੀ ॥ ਪਤਿ ਸੇਤੀ ਅਪੁਨੈ ਘਰਿ ਜਾਹੀ ॥ ਸਾਧਸੰਗਿ ਕਲਿ ਕੀਰਤਨੁ ਗਾਇਆ ॥ ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥
ਸਲੋਕੁ ॥
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
ਪਉੜੀ ॥
ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥ ਪੂਰਕੁ ਕੁੰਭਕ ਰੇਚਕ ਕਰਮਾਤਾ ॥ ਙਿਆਨ ਧਿਆਨ ਤੀਰਥ ਇਸਨਾਨੀ ॥ ਸੋਮਪਾਕ ਅਪਰਸ ਉਦਿਆਨੀ ॥ ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥ ਜੋ ਕਛੁ ਕੀਨੋ ਸੋਊ ਅਨੇਤਾ ॥ ਉਆ ਤੇ ਊਤਮੁ ਗਨਉ ਚੰਡਾਲਾ ॥ ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥
ਸਲੋਕੁ ॥
ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥ ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥
ਪਵੜੀ ॥
ਕਕਾ ਕਾਰਨ ਕਰਤਾ ਸੋਊ ॥ ਲਿਖਿਓ ਲੇਖੁ ਨ ਮੇਟਤ ਕੋਊ ॥ ਨਹੀ ਹੋਤ ਕਛੁ ਦੋਊ ਬਾਰਾ ॥ ਕਰਨੈਹਾਰੁ ਨ ਭੂਲਨਹਾਰਾ ॥ ਕਾਹੂ ਪੰਥੁ ਦਿਖਾਰੈ ਆਪੈ ॥ ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥ ਆਪਨ ਖੇਲੁ ਆਪ ਹੀ ਕੀਨੋ ॥ ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥
ਸਲੋਕੁ ॥
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥ ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥
ਪਉੜੀ ॥
ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥ ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥ ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥ ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥ ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥ ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥ ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥
pauRee ||
yayaa jaarau dhuramat dhouoo ||
tiseh tiaag sukh sahaje souoo ||
yayaa jai parahu sa(n)t saranaa ||
jeh aasar iaa bhavajal taranaa ||
yayaa janam na aavai souoo || ek naam le maneh parouoo ||
yayaa janam na haareeaai gur poore kee Tek ||
naanak teh sukh paiaa jaa kai heearai ek ||14||
salok ||
a(n)tar man tan bas rahe ieet uoot ke meet ||
gur poorai upadhesiaa naanak japeeaai neet ||1||
pauRee ||
anadhin simarahu taas kau jo a(n)t sahaiee hoi ||
eeh bikhiaa dhin chaar chhia chhaadd chalio sabh koi ||
kaa ko maat pitaa sut dheeaa ||
gireh banitaa kachh sa(n)g na leeaa ||
aaisee sa(n)ch ju binasat naahee ||
pat setee apunai ghar jaahee ||
saadhasa(n)g kal keeratan gaiaa ||
naanak te te bahur na aaiaa ||15||
salok ||
at su(n)dhar kuleen chatur mukh n(g)iaanee dhanava(n)t ||
mritak kahe’eeh naanakaa jeh preet nahee bhagava(n)t ||1||
pauRee ||
n(g)(n)n(g)aa khaT saasatr hoi n(g)iaataa ||
poorak ku(n)bhak rechak karamaataa ||
n(g)iaan dhiaan teerath isanaanee ||
somapaak aparas udhiaanee ||
raam naam sa(n)g man nahee hetaa ||
jo kachh keeno souoo anetaa ||
auaa te uootam ganau cha(n)ddaalaa ||
naanak jeh man baseh gupaalaa ||16||
salok ||
ku(n)T chaar dheh dhis bhrame karam kirat kee rekh ||
sookh dhookh mukat jon naanak likhio lekh ||1||
pavaRee ||
kakaa kaaran karataa souoo ||
likhio lekh na meTat kouoo ||
nahee hot kachh dhouoo baaraa ||
karanaihaar na bhoolanahaaraa ||
kaahoo pa(n)th dhikhaarai aapai ||
kaahoo udhiaan bhramat pachhutaapai ||
aapan khel aap hee keeno ||
jo jo dheeno su naanak leeno ||17||
salok ||
khaat kharachat bilachhat rahe TooT na jaeh bha(n)ddaar ||
har har japat anek jan naanak naeh sumaar ||1||
pauRee ||
khakhaa khoonaa kachh nahee tis sa(n)mrath kai paeh ||
jo dhenaa so dhe rahio bhaavai teh teh jaeh ||
kharach khajaanaa naam dhan iaa bhagatan kee raas ||
khimaa gareebee anadh sahaj japat raheh gunataas ||
kheleh bigaseh anadh siau jaa kau hot kirapaal ||
sadheev ganeev suhaavane raam naam gireh maal ||
khedh na dhookh na ddaan teh jaa kau nadhar karee ||
naanak jo prabh bhaaniaa pooree tinaa paree ||18|