ਪਉੜੀ ॥
ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ ॥ ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥ ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥ ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥ ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ॥ ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ ॥ ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥ ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥
ਸਲੋਕੁ ॥
ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥
ਪਉੜੀ ॥
ਰਾਰਾ ਰੰਗਹੁ ਇਆ ਮਨੁ ਅਪਨਾ ॥ ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥ ਰੇ ਰੇ ਦਰਗਹ ਕਹੈ ਨ ਕੋਊ ॥ ਆਉ ਬੈਠੁ ਆਦਰੁ ਸੁਭ ਦੇਊ ॥ ਉਆ ਮਹਲੀ ਪਾਵਹਿ ਤੂ ਬਾਸਾ ॥ ਜਨਮ ਮਰਨ ਨਹ ਹੋਇ ਬਿਨਾਸਾ ॥ ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ ॥ ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥
ਸਲੋਕੁ ॥
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥ ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥
ਪਉੜੀ ॥
ਲਲਾ ਲਪਟਿ ਬਿਖੈ ਰਸ ਰਾਤੇ ॥ ਅਹੰਬੁਧਿ ਮਾਇਆ ਮਦ ਮਾਤੇ ॥ ਇਆ ਮਾਇਆ ਮਹਿ ਜਨਮਹਿ ਮਰਨਾ ॥ ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ ॥ ਕੋਊ ਊਨ ਨ ਕੋਊ ਪੂਰਾ ॥ ਕੋਊ ਸੁਘਰੁ ਨ ਕੋਊ ਮੂਰਾ ॥ ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ ਨਾਨਕ ਠਾਕੁਰ ਸਦਾ ਅਲਿਪਨਾ ॥੧੧॥
ਸਲੋਕੁ ॥
ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥
ਪਉੜੀ ॥
ਲਲਾ ਤਾ ਕੈ ਲਵੈ ਨ ਕੋਊ ॥ ਏਕਹਿ ਆਪਿ ਅਵਰ ਨਹ ਹੋਊ ॥ ਹੋਵਨਹਾਰੁ ਹੋਤ ਸਦ ਆਇਆ ॥ ਉਆ ਕਾ ਅੰਤੁ ਨ ਕਾਹੂ ਪਾਇਆ ॥ ਕੀਟ ਹਸਤਿ ਮਹਿ ਪੂਰ ਸਮਾਨੇ ॥ ਪ੍ਰਗਟ ਪੁਰਖ ਸਭ ਠਾਊ ਜਾਨੇ ॥ ਜਾ ਕਉ ਦੀਨੋ ਹਰਿ ਰਸੁ ਅਪਨਾ ॥ ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ॥੧੨॥
ਸਲੋਕੁ ॥
ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥ ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥
ਪਉੜੀ ॥
ਆਇਆ ਸਫਲ ਤਾਹੂ ਕੋ ਗਨੀਐ ॥ ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥ ਆਇ ਬਸਹਿ ਸਾਧੂ ਕੈ ਸੰਗੇ ॥ ਅਨਦਿਨੁ ਨਾਮੁ ਧਿਆਵਹਿ ਰੰਗੇ ॥ ਆਵਤ ਸੋ ਜਨੁ ਨਾਮਹਿ ਰਾਤਾ ॥ ਜਾ ਕਉ ਦਇਆ ਮਇਆ ਬਿਧਾਤਾ ॥ ਏਕਹਿ ਆਵਨ ਫਿਰਿ ਜੋਨਿ ਨ ਆਇਆ ॥ ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥
ਸਲੋਕੁ ॥
ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥ ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥
pauRee ||
re man bin har jeh rachahu teh teh ba(n)dhan paeh ||
jeh bidh katahoo na chhooTeeaai saakat teuoo kamaeh ||
hau hau karate karam rat taa ko bhaar afaar ||
preet nahee jau naam siau tau euoo karam bikaar ||
baadhe jam kee jevaree meeThee maiaa ra(n)g ||
bhram ke mohe neh bujheh so prabh sadhahoo sa(n)g ||
lekhai ganat na chhooTeeaai kaachee bheet na sudh ||
jiseh bujhaae naanakaa teh gurmukh niramal budh ||9||
salok ||
TooTe ba(n)dhan jaas ke hoaa saadhoo sa(n)g ||
jo raate ra(n)g ek kai naanak gooRaa ra(n)g ||1||
pauRee ||
raaraa ra(n)gahu iaa man apanaa ||
har har naam japahu jap rasanaa ||
re re dharageh kahai na kouoo ||
aau baiTh aadhar subh dheuoo ||
auaa mahalee paaveh too baasaa ||
janam maran neh hoi binaasaa ||
masatak karam likhio dhur jaa kai ||
har sa(n)pai naanak ghar taa kai ||10||
salok ||
laalach jhooTh bikaar moh biaapat mooRe a(n)dh ||
laag pare dhuraga(n)dh siau naanak maiaa ba(n)dh ||1||
pauRee ||
lalaa lapaT bikhai ras raate ||
aha(n)budh maiaa madh maate ||
eiaa maiaa meh janameh maranaa ||
jiau jiau hukam tivai tiau karanaa ||
kouoo uoon na kouoo pooraa ||
kouoo sughar na kouoo mooraa ||
jit jit laavahu tit tit laganaa ||
naanak Thaakur sadhaa alipanaa ||11||
salok ||
laal gupaal gobi(n)dh prabh gahir ga(n)bheer athaeh ||
dhoosar naahee avar ko naanak beparavaeh ||1||
pauRee ||
lalaa taa kai lavai na kouoo ||
ekeh aap avar neh houoo ||
hovanahaar hot sadh aaiaa ||
auaa kaa a(n)t na kaahoo paiaa ||
keeT hasat meh poor samaane ||
pragaT purakh sabh Thaauoo jaane ||
jaa kau dheeno har ras apanaa ||
naanak gurmukh har har teh japanaa ||12||
salok ||
aatam ras jeh jaaniaa har ra(n)g sahaje maan ||
naanak dhan dhan dha(n)n jan aae te paravaan ||1||
pauRee ||
aaiaa safal taahoo ko ganeeaai ||
jaas rasan har har jas bhaneeaai ||
aai baseh saadhoo kai sa(n)ge ||
anadhin naam dhiaaveh ra(n)ge ||
aavat so jan naameh raataa ||
jaa kau dhiaa miaa bidhaataa ||
ekeh aavan fir jon na aaiaa ||
naanak har kai dharas samaiaa ||13||
salok ||
yaas japat man hoi ana(n)dh binasai dhoojaa bhaau || dhookh dharadh tirasanaa bujhai naanak naam samaau ||1||