ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥
ਪਵੜੀ ॥
ਧਧਾ ਧੂਰਿ ਪੁਨੀਤ ਤੇਰੇ ਜਨੂਆ ॥ ਧਨਿ ਤੇਊ ਜਿਹ ਰੁਚ ਇਆ ਮਨੂਆ ॥ ਧਨੁ ਨਹੀ ਬਾਛਹਿ ਸੁਰਗ ਨ ਆਛਹਿ ॥ ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥ ਧੰਧੇ ਕਹਾ ਬਿਆਪਹਿ ਤਾਹੂ ॥ ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥ ਜਾ ਕੈ ਹੀਐ ਦੀਓ ਪ੍ਰਭ ਨਾਮ ॥ ਨਾਨਕ ਸਾਧ ਪੂਰਨ ਭਗਵਾਨ ॥੪॥
ਸਲੋਕ ॥
ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥ ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥
ਪਉੜੀ ॥
ਙੰਙਾ ਙਿਆਨੁ ਨਹੀ ਮੁਖ ਬਾਤਉ ॥ ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥ ਙਿਆਨੀ ਸੋਇ ਜਾ ਕੈ ਦ੍ਰਿੜ ਸੋਊ ॥ ਕਹਤ ਸੁਨਤ ਕਛੁ ਜੋਗੁ ਨ ਹੋਊ ॥ ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ ॥ ਉਸਨ ਸੀਤ ਸਮਸਰਿ ਸਭ ਤਾ ਕੈ ॥ ਙਿਆਨੀ ਤਤੁ ਗੁਰਮੁਖਿ ਬੀਚਾਰੀ ॥ ਨਾਨਕ ਜਾ ਕਉ ਕਿਰਪਾ ਧਾਰੀ ॥੫॥
ਸਲੋਕੁ ॥
ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥
ਪਉੜੀ ॥
ਯਾ ਜੁਗ ਮਹਿ ਏਕਹਿ ਕਉ ਆਇਆ ॥ ਜਨਮਤ ਮੋਹਿਓ ਮੋਹਨੀ ਮਾਇਆ ॥ ਗਰਭ ਕੁੰਟ ਮਹਿ ਉਰਧ ਤਪ ਕਰਤੇ ॥ ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥ ਉਰਝਿ ਪਰੇ ਜੋ ਛੋਡਿ ਛਡਾਨਾ ॥ ਦੇਵਨਹਾਰੁ ਮਨਹਿ ਬਿਸਰਾਨਾ ॥ ਧਾਰਹੁ ਕਿਰਪਾ ਜਿਸਹਿ ਗੁਸਾਈ ॥ ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥
ਸਲੋਕੁ ॥
ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥ ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥
ਪਉੜੀ ॥
ਏਊ ਜੀਅ ਬਹੁਤੁ ਗ੍ਰਭ ਵਾਸੇ ॥ ਮੋਹ ਮਗਨ ਮੀਠ ਜੋਨਿ ਫਾਸੇ ॥ ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥ ਆਪਨ ਮੋਹ ਘਟੇ ਘਟਿ ਦੀਨੇ ॥ ਏ ਸਾਜਨ ਕਛੁ ਕਹਹੁ ਉਪਾਇਆ ॥ ਜਾ ਤੇ ਤਰਉ ਬਿਖਮ ਇਹ ਮਾਇਆ ॥ ਕਰਿ ਕਿਰਪਾ ਸਤਸੰਗਿ ਮਿਲਾਏ ॥ ਨਾਨਕ ਤਾ ਕੈ ਨਿਕਟਿ ਨ ਮਾਏ ॥੭॥
ਸਲੋਕੁ ॥
ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥ ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥
ਪਉੜੀ ॥
ਏਕਹਿ ਆਪਿ ਕਰਾਵਨਹਾਰਾ ॥ ਆਪਹਿ ਪਾਪ ਪੁੰਨ ਬਿਸਥਾਰਾ ॥ ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥ ਸੋ ਸੋ ਪਾਇਓ ਜੁ ਆਪਿ ਦਿਵਾਇਓ ॥ ਉਆ ਕਾ ਅੰਤੁ ਨ ਜਾਨੈ ਕੋਊ ॥ ਜੋ ਜੋ ਕਰੈ ਸੋਊ ਫੁਨਿ ਹੋਊ ॥ ਏਕਹਿ ਤੇ ਸਗਲਾ ਬਿਸਥਾਰਾ ॥ ਨਾਨਕ ਆਪਿ ਸਵਾਰਨਹਾਰਾ ॥੮॥
ਸਲੋਕੁ ॥
ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥ ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥
naam bihoone naanakaa hot jaat sabh dhoor ||1||
pavaRee ||
dhadhaa dhoor puneet tere janooaa ||
dhan teuoo jeh ruch iaa manooaa ||
dhan nahee baachheh surag na aachheh ||
at pria preet saadh raj raacheh ||
dha(n)dhe kahaa biaapeh taahoo || jo ek chhaadd an kateh na jaahoo ||
jaa kai heeaai dheeo prabh naam ||
naanak saadh pooran bhagavaan ||4||
salok ||
anik bhekh ar n(g)iaan dhiaan manahaTh miliaau na koi ||
kahu naanak kirapaa bhiee bhagat n(g)iaanee soi ||1||
pauRee ||
n(g)(n)n(g)aa n(g)iaan nahee mukh baatau ||
anik jugat saasatr kar bhaatau ||
n(g)iaanee soi jaa kai dhiraR souoo ||
kahat sunat kachh jog na houoo ||
n(g)iaanee rahat aagiaa dhiraR jaa kai ||
ausan seet samasar sabh taa kai ||
n(g)iaanee tat gurmukh beechaaree ||
naanak jaa kau kirapaa dhaaree ||5||
salok ||
aavan aae sirasaT meh bin boojhe pas ddor ||
naanak gurmukh so bujhai jaa kai bhaag mathor ||1||
pauRee ||
yaa jug meh ekeh kau aaiaa ||
janamat mohio mohanee maiaa ||
garabh ku(n)T meh uradh tap karate ||
saas saas simarat prabh rahate ||
aurajh pare jo chhodd chhaddaanaa ||
dhevanahaar maneh bisaraanaa ||
dhaarahu kirapaa jiseh gusaiee || it ut naanak tis bisarahu naahee ||6||
salok ||
aavat hukam binaas hukam aagiaa bhi(n)n na koi ||
aavan jaanaa teh miTai naanak jeh man soi ||1||
pauRee ||
euoo jeea bahut grabh vaase ||
moh magan meeTh jon faase ||
ein maiaa trai gun bas keene ||
aapan moh ghaTe ghaT dheene ||
e saajan kachh kahahu upaiaa ||
jaa te tarau bikham ieh maiaa ||
kar kirapaa satasa(n)g milaae ||
naanak taa kai nikaT na maae ||7||
salok ||
kirat kamaavan subh asubh keene tin prabh aap ||
pas aapan hau hau karai naanak bin har kahaa kamaat ||1||
pauRee ||
ekeh aap karaavanahaaraa ||
aapeh paap pu(n)n bisathaaraa ||
eiaa jug jit jit aapeh laio ||
so so paio ju aap dhivaio ||
auaa kaa a(n)t na jaanai kouoo ||
jo jo karai souoo fun houoo ||
ekeh te sagalaa bisathaaraa ||
naanak aap savaaranahaaraa ||8||
salok ||
raach rahe banitaa binodh kusam ra(n)g bikh sor ||
naanak teh saranee parau binas jai mai mor ||1||