ਗਉੜੀ ਮਹਲਾ ੫ ॥
ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥ ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥
ਜਾ ਕਉ ਗੁਰਮੁਖਿ ਰਿਦੈ ਬੁਧਿ ॥ ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥
ਜੋ ਜਾਨਹਿ ਹਰਿ ਪ੍ਰਭ ਧਨੀ ॥ ਕਿਛੁ ਨਾਹੀ ਤਾ ਕੈ ਕਮੀ ॥੨॥
ਕਰਣੈਹਾਰੁ ਪਛਾਨਿਆ ॥ ਸਰਬ ਸੂਖ ਰੰਗ ਮਾਣਿਆ ॥੩॥
ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥ ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥
ਗਉੜੀ ਮਹਲਾ ੫ ॥
ਗਰਬੁ ਬਡੋ ਮੂਲੁ ਇਤਨੋ ॥ ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥
ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥ ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥
ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥ ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥
ਗਉੜੀ ਮਹਲਾ ੫ ॥
ਮੋਹਿ ਦਾਸਰੋ ਠਾਕੁਰ ਕੋ ॥ ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥
ਐਸੋ ਹੈ ਰੇ ਖਸਮੁ ਹਮਾਰਾ ॥ ਖਿਨ ਮਹਿ ਸਾਜਿ ਸਵਾਰਣਹਾਰਾ ॥੧॥
ਕਾਮੁ ਕਰੀ ਜੇ ਠਾਕੁਰ ਭਾਵਾ ॥ ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥
ਸਰਣਿ ਪਰਿਓ ਠਾਕੁਰ ਵਜੀਰਾ ॥ ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥
ਏਕ ਟੇਕ ਏਕੋ ਆਧਾਰਾ ॥ ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥
ਗਉੜੀ ਮਹਲਾ ੫ ॥
ਹੈ ਕੋਈ ਐਸਾ ਹਉਮੈ ਤੋਰੈ ॥ ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥
ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥ ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥
ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥ ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥
ਗਉੜੀ ਮਹਲਾ ੫ ॥
ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥
ਦੀਨ ਦਇਆਲਾ ਪਾਰਬ੍ਰਹਮ ॥ ਜਾ ਕੈ ਸਿਮਰਣਿ ਸੁਖ ਭਏ ॥੧॥
ਅਕਾਲ ਪੁਰਖ ਅਗਾਧਿ ਬੋਧ ॥ ਸੁਨਤ ਜਸੋ ਕੋਟਿ ਅਘ ਖਏ ॥੨॥
ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥ ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥
ਗਉੜੀ ਪੂਰਬੀ ਮਹਲਾ ੫ ॥
ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥ ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥
ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥ ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥
ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥ ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥
gauRee mahalaa panjavaa ||
jaa kau bisarai raam naam taahoo kau peer ||
saadhasa(n)gat mil har raveh se gunee gaheer ||1|| rahaau ||
jaa kau gurmukh ridhai budh ||
taa kai kar tal nav nidh sidh ||1||
jo jaaneh har prabh dhanee ||
kichh naahee taa kai kamee ||2||
karanaihaar pachhaaniaa ||
sarab sookh ra(n)g maaniaa ||3||
har dhan jaa kai gireh vasai ||
kahu naanak tin sa(n)g dhukh nasai ||4||9||147||
gauRee mahalaa panjavaa ||
garab baddo mool itano ||
rahan nahee gahu kitano ||1|| rahaau ||
bebarajat bedh sa(n)tanaa uaahoo siau re hitano ||
haar jooaar jooaa bidhe i(n)dhree vas lai jitano ||1||
haran bharan sa(n)pooranaa charan kamal ra(n)g ritano ||
naanak udhare saadhasa(n)g kirapaa nidh mai dhitano ||2||10||148||
gauRee mahalaa panjavaa ||
moh dhaasaro Thaakur ko ||
dhaan prabh kaa khaanaa ||1|| rahaau ||
aaiso hai re khasam hamaaraa ||
khin meh saaj savaaranahaaraa ||1||
kaam karee je Thaakur bhaavaa ||
geet charit prabh ke gun gaavaa ||2||
saran pario Thaakur vajeeraa ||
tinaa dhekh meraa man dheeraa ||3||
ek Tek eko aadhaaraa ||
jan naanak har kee laagaa kaaraa ||4||11||149||
gauRee mahalaa panjavaa ||
hai koiee aaisaa haumai torai ||
eis meeThee te ih man horai ||1|| rahaau ||
agiaanee maanukh bhiaa jo naahee so lorai ||
rain a(n)dhaaree kaareeaa kavan jugat jit bhorai ||1||
bhramato bhramato haariaa anik bidhee kar Torai ||
kahu naanak kirapaa bhiee saadhasa(n)gat nidh morai ||2||12||150||
gauRee mahalaa panjavaa ||
chi(n)taaman karunaa me ||1|| rahaau ||
dheen dhiaalaa paarabraham ||
jaa kai simaran sukh bhe ||1||
akaal purakh agaadh bodh ||
sunat jaso koT agh khe ||2||
kirapaa nidh prabh miaa dhaar || naanak har har naam le ||3||13||151||
gauRee poorabee mahalaa panjavaa ||
mere man saran prabhoo sukh paae ||
jaa dhin bisarai praan sukhadhaataa so dhin jaat ajaae ||1|| rahaau ||
ek rain ke paahun tum aae bahu jug aas badhaae ||
gireh ma(n)dhar sa(n)pai jo dheesai jiau taravar kee chhaae ||1||
tan meraa sa(n)pai sabh meree baag milakh sabh jaae ||
dhevanahaaraa bisario Thaakur khin meh hot paraae ||2||