ਵਡਭਾਗੀ ਮਿਲੁ ਰਾਮਾ ॥੧॥
ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥ ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥ ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥ ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥
ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥ ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥ ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥ ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥
ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥ ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥ ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥ ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥
ਗਉੜੀ ਮਾਝ ਮਹਲਾ ੪ ॥
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥ ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥ ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥ ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥ ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥ ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥ ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥ ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥ ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥
ਗਉੜੀ ਮਾਝ ਮਹਲਾ ੪ ॥
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥ ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥ ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥ ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥ ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥
vaddabhaagee mil raamaa ||1||
gur jogee purakh miliaa ra(n)g maanee jeeau ||
gur har ra(n)g rataRaa sadhaa nirabaanee jeeau ||
vaddabhaagee mil sughaR sujaanee jeeau ||
meraa man tan har ra(n)g bhi(n)naa ||2||
aavahu sa(n)tahu mil naam japaahaa ||
vich sa(n)gat naam sadhaa lai laahaa jeeau ||
kar sevaa sa(n)taa a(n)mrit mukh paahaa jeeau ||
mil poorab likhiaRe dhur karamaa ||3||
saavan varas a(n)mirat jag chhaiaa jeeau ||
man mor kuhukiaRaa sabadh mukh paiaa ||
har a(n)mrit vuThaRaa miliaa har raiaa jeeau ||
jan naanak prem rata(n)naa ||4||1||27||65||
gauRee maajh mahalaa chauthhaa ||
aau sakhee gun kaaman kareehaa jeeau ||
mil sa(n)t janaa ra(n)g maaneh raleeaa jeeau ||
gur dheepak giaan sadhaa man baleeaa jeeau ||
har tuThai ddul ddul mileeaa jeeau ||1||
merai man tan prem lagaa har ddole jeeau ||
mai mele mitr satigur vechole jeeau ||
man dhevaa(n) sa(n)taa meraa prabh mele jeeau ||
har viTaRiahu sadhaa ghole jeeau ||2||
vas mere piaariaa vas mere govidhaa har kar kirapaa man vas jeeau ||
man chi(n)dhiaRaa fal paiaa mere govi(n)dhaa gur pooraa vekh vigas jeeau ||
har naam miliaa sohaaganee mere govi(n)dhaa man anadhin anadh rahas jeeau ||
har paiaRaa vaddabhaageeiee mere govi(n)dhaa nit lai laahaa man has jeeau ||3||
har aap upaae har aape vekhai har aape kaarai laiaa jeeau ||
eik khaaveh bakhas toT na aavai ikanaa fakaa paiaa jeeau ||
eik raaje takhat baheh nit sukhe’ee ikanaa bhikh ma(n)gaiaa jeeau ||
sabh iko sabadh varatadhaa mere govidhaa jan naanak naam dhiaaiaa jeeau ||4||2||28||66||
gauRee maajh mahalaa chauthhaa ||
man maahee man maahee mere govi(n)dhaa har ra(n)g rataa man maahee jeeau ||
har ra(n)g naal na lakheeaai mere govidhaa gur pooraa alakh lakhaahee jeeau ||
har har naam paragaasiaa mere govi(n)dhaa sabh dhaaladh dhukh leh jaahee jeeau ||
har padh uootam paiaa mere govi(n)dhaa vaddabhaagee naam samaahee jeeau ||1||
nainee mere piaariaa nainee mere govidhaa kinai har prabh ddiThaRaa nainee jeeau ||
meraa man tan bahut bairaagiaa mere govi(n)dhaa har baajhahu dhan kumalainee jeeau ||