Sri Guru Granth Sahib

ਅੰਗ ੧੩੯

ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥
ਸਲੋਕੁ ਮਃ ੨ ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
ਮਃ ੨ ॥
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥ ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥
ਪਉੜੀ ॥
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥ ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥ ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥ ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥ ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥ ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥ ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥ ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥
ਸਲੋਕੁ ਮਃ ੧ ॥
ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥ ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥ ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥ ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥
ਮਃ ੧ ॥
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥ ਅੰਧਾ ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥
ਪਵੜੀ ॥
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥ ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥ ਸੁਖਹੁ ਉਠੇ ਰੋਗ ਪਾਪ ਕਮਾਇਆ ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥ ਮੂਰਖ ਗਣਤ ਗਣਾਇ ਝਗੜਾ ਪਾਇਆ ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥
ਸਲੋਕੁ ਮਃ ੧ ॥
ਕੂੜੁ ਬੋਲਿ ਮੁਰਦਾਰੁ ਖਾਇ ॥

Ang 139

sobhaa surat suhaavanee jin har setee chit laiaa ||2||
salok mahalaa doojaa ||
akhee baajhahu vekhanaa vin ka(n)naa sunanaa ||
pairaa baajhahu chalanaa vin hathaa karanaa ||
jeebhai baajhahu bolanaa iau jeevat maranaa ||
naanak hukam pachhaan kai tau khasamai milanaa ||1||
mahalaa doojaa ||
dhisai suneeaai jaaneeaai saau na paiaa jai ||
ruhalaa Tu(n)ddaa a(n)dhulaa kiau gal lagai dhai ||
bhai ke charan kar bhaav ke loin surat karei ||
naanak kahai siaane’ee iv ka(n)t milaavaa hoi ||2||
pauRee ||
sadhaa sadhaa too(n) ek hai tudh dhoojaa khel rachaiaa ||
haumai garab upai kai lobh a(n)tar ja(n)taa paiaa ||
jiau bhaavai tiau rakh too sabh kare teraa karaiaa ||
eikanaa bakhaseh mel laih gurmatee tudhai laiaa ||
eik khaRe kareh teree chaakaree vin naavai hor na bhaiaa ||
hor kaar vekaar hai ik sachee kaarai laiaa ||
put kalat kuTa(n)b hai ik alipat rahe jo tudh bhaiaa ||
oh a(n)dharahu baaharahu niramale sachai nai samaiaa ||3||
salok mahalaa pehilaa ||
suine kai parabat gufaa karee kai paanee piaal ||
kai vich dharatee kai aakaasee uradh rahaa sir bhaar ||
pur kar kaiaa kapaR pahiraa dhovaa sadhaa kaar ||
bagaa rataa peealaa kaalaa bedhaa karee pukaar ||
hoi kucheel rahaa mal dhaaree dhuramat mat vikaar ||
naa hau naa mai naa hau hovaa naanak sabadh veechaar ||1||
mahalaa pehilaa ||
vasatr pakhaal pakhaale kaiaa aape sa(n)jam hovai ||
a(n)tar mail lagee nahee jaanai baaharahu mal mal dhovai ||
a(n)dhaa bhool piaa jam jaale ||
vasat paraiee apunee kar jaanai haumai vich dhukh ghaale ||
naanak gurmukh haumai tuTai taa har har naam dhiaavai ||
naam jape naamo aaraadhe naame sukh samaavai ||2||
pavaRee ||
kaiaa ha(n)s sa(n)jog mel milaiaa ||
tin hee keeaa vijog jin upaiaa ||
moorakh bhoge bhog dhukh sabaiaa ||
sukhahu uThe rog paap kamaiaa ||
harakhahu sog vijog upai khapaiaa ||
moorakh ganat ganai jhagaRaa paiaa ||
satigur hath nibeR jhagaR chukaiaa ||
karataa kare su hog na chalai chalaiaa ||4||
salok mahalaa pehilaa ||
kooR bol muradhaar khai ||