Sri Guru Granth Sahib

ਅੰਗ ੧੩੮੩

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥ ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥ ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥ ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥ ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥
ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨੑਿ ॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥ ਤਿਨੑਾ ਪਿਆਰਿਆ ਭਾਈਆਂ ਅਗੈ ਦਿਤਾ ਬੰਨੑਿ ॥ ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨੑਿ ॥ ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥
ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨੑਾ ਵਾਸੁ ॥ ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥ ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
ਮਃ ੩ ॥
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥
ਮਃ ੫ ॥
ਫਰੀਦਾ ਗਰਬੁ ਜਿਨੑਾ ਵਡਿਆਈਆ ਧਨਿ ਜੋਬਨਿ ਆਗਾਹ ॥ ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥ ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥ ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥
ਮਃ ੫ ॥
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥ ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
ਮਃ ੫ ॥
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥ ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
ਮਃ ੫ ॥
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥ ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
ਮਃ ੫ ॥
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥

Ang 1383

goraa(n) se nimaaneeaa bahasan roohaa(n) mal ||
aakhee(n) sekhaa ba(n)dhagee chalan aj k kal ||97||
fareedhaa mautai dhaa ba(n)naa evai dhisai jiau dhareeaavai ddaahaa ||
agai dhojak tapiaa suneeaai hool pavai kaahaahaa ||
eikanaa no sabh sojhee aaiee ik firadhe veparavaahaa ||
amal j keetiaa dhunee vich se dharageh ogaahaa ||98||
fareedhaa dhareeaavai ka(n)n(h)ai bagulaa baiThaa kel kare ||
kel karedhe ha(n)jh no achi(n)te baaj pe ||
baaj pe tis rab dhe kelaa(n) visareeaa(n) ||
jo man chit na chete san so gaalee rab keeaa(n) ||99||
saadde trai man dhehuree chalai paanee a(n)n ||
aaio ba(n)dhaa dhunee vich vat aasoonee ba(n)ni(h) ||
malakal maut jaa(n) aavasee sabh dharavaaje bha(n)n ||
tin(h)aa piaariaa bhaieeaa(n) agai dhitaa ba(n)ni(h) ||
vekhahu ba(n)dhaa chaliaa chahu janiaa dhai ka(n)ni(h) ||
fareedhaa amal j keete dhunee vich dharageh aae ka(n)m ||100||
fareedhaa hau balihaaree tin(h) pa(n)kheeaa ja(n)gal ji(n)n(h)aa vaas ||
kakar chugan thal vasan rab na chhoddan paas ||101||
fareedhaa rut firee van ka(n)biaa pat jhaRe jhaR paeh ||
chaare ku(n)ddaa ddoo(n)ddeeaa(n) rahan kithaauoo naeh ||102||
fareedhaa paaR paTolaa dhaj karee ka(n)balaRee pahireau ||
jin(h)ee vesee sahu milai seiee ves kareau ||103||
mahalaa teejaa ||
kai paTolaa paaRatee ka(n)balaRee pahirei ||
naanak ghar hee baiThiaa sahu milai je neeat raas karei ||104||
mahalaa panjavaa ||
fareedhaa garab jin(h)aa vaddiaaieeaa dhan joban aagaeh ||
khaalee chale dhanee siau Tibe jiau meehaahu ||105||
fareedhaa tinaa mukh ddaraavane jinaa visaarion naau ||
aaithai dhukh ghaneriaa agai Thaur na Thaau ||106||
fareedhaa pichhal raat na jaagioh jeevadhaRo muioh ||
je tai rab visaariaa ta rab na visarioh ||107||
mahalaa panjavaa ||
fareedhaa ka(n)t ra(n)gaavalaa vaddaa vemuhataaj ||
aleh setee ratiaa eh sachaavaa(n) saaj ||108||
mahalaa panjavaa ||
fareedhaa dhukh sukh ik kar dhil te laeh vikaar ||
aleh bhaavai so bhalaa taa(n) labhee dharabaar ||109||
mahalaa panjavaa ||
fareedhaa dhunee vajaiee vajadhee too(n) bhee vajeh naal ||
soiee jeeau na vajadhaa jis alahu karadhaa saar ||110||
mahalaa panjavaa ||
fareedhaa dhil rataa is dhunee siau dhunee na kitai ka(n)m ||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us