Sri Guru Granth Sahib

ਅੰਗ ੧੩੧੮

ਮਃ ੪ ॥
ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨੑਿ ॥ ਜੇ ਕਰਿ ਦੂਜਾ ਦੇਖਦੇ ਜਨ ਨਾਨਕ ਕਢਿ ਦਿਚੰਨੑਿ ॥੨॥
ਪਉੜੀ ॥
ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥ ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥ ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥ ਘਟਿ ਘਟਿ ਅੰਤਰਿ ਰਵਿ ਰਹਿਆ ਜਪਿਅਹੁ ਜਨ ਕੋਈ ॥ ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥੧੩॥
ਸਲੋਕ ਮਃ ੪ ॥
ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥ ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥੧॥
ਮਃ ੪ ॥
ਹਰਿ ਤੂਹੈ ਦਾਤਾ ਸਭਸ ਦਾ ਸਭਿ ਜੀਅ ਤੁਮ੍ਹ੍ਹਾਰੇ ॥ ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥ ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥ ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਹ੍ਹਾਰੇ ॥ ਜਨੁ ਨਾਨਕੁ ਮੰਗੈ ਦਾਨੁ ਪ੍ਰਭ ਹਰਿ ਨਾਮੁ ਅਧਾਰੇ ॥੨॥
ਪਉੜੀ ॥
ਇਛਾ ਮਨ ਕੀ ਪੂਰੀਐ ਜਪੀਐ ਸੁਖ ਸਾਗਰੁ ॥ ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥ ਮਿਲਿ ਸਾਧੂ ਸੰਗਿ ਉਧਾਰੁ ਹੋਇ ਫਾਟੈ ਜਮ ਕਾਗਰੁ ॥ ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥ ਸਭਿ ਪਵਹੁ ਸਰਨਿ ਸਤਿਗੁਰੂ ਕੀ ਬਿਨਸੈ ਦੁਖ ਦਾਗਰੁ ॥੧੪॥
ਸਲੋਕ ਮਃ ੪ ॥
ਹਉ ਢੂੰਢੇਂਦੀ ਸਜਣਾ ਸਜਣੁ ਮੈਡੈ ਨਾਲਿ ॥ ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥੧॥
ਮਃ ੪ ॥
ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥ ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥
ਪਉੜੀ ॥
ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥ ਜਨਮ ਜਨਮ ਕੀ ਮਲੁ ਉਤਰੈ ਮਨ ਚਿੰਦਿਆ ਪਾਵੈ ॥ ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥ ਆਪਿ ਤਰਹਿ ਸੰਗੀ ਤਰਾਹਿ ਸਭ ਕੁਟੰਬੁ ਤਰਾਵੈ ॥ ਜਨੁ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥੧੫॥੧॥ ਸੁਧੁ ॥
ਰਾਗੁ ਕਾਨੜਾ ਬਾਣੀ ਨਾਮਦੇਵ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਐਸੋ ਰਾਮ ਰਾਇ ਅੰਤਰਜਾਮੀ ॥ ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥੧॥ ਰਹਾਉ ॥
ਬਸੈ ਘਟਾ ਘਟ ਲੀਪ ਨ ਛੀਪੈ ॥ ਬੰਧਨ ਮੁਕਤਾ ਜਾਤੁ ਨ ਦੀਸੈ ॥੧॥
ਪਾਨੀ ਮਾਹਿ ਦੇਖੁ ਮੁਖੁ ਜੈਸਾ ॥ ਨਾਮੇ ਕੋ ਸੁਆਮੀ ਬੀਠਲੁ ਐਸਾ ॥੨॥੧॥

Ang 1318

mahalaa chauthhaa ||
akhee prem kasaieeaa har har naam pikha(n)ni(h) ||
je kar dhoojaa dhekhadhe jan naanak kadd dhicha(n)ni(h) ||2||
pauRee ||
jal thal maheeal poorano apara(n)par soiee ||
jeea ja(n)t pratipaaladhaa jo kare su hoiee ||
maat pitaa sut bhraat meet tis bin nahee koiee ||
ghaT ghaT a(n)tar rav rahiaa japiahu jan koiee ||
sagal japahu gopaal gun paragaT sabh loiee ||13||
salok mahalaa chauthhaa ||
gurmukh mile s sajanaa har prabh paiaa ra(n)g ||
jan naanak naam salaeh too ludd ludd dharageh va(n)n(j) ||1||
mahalaa chauthhaa ||
har toohai dhaataa sabhas dhaa sabh jeea tum(h)aare ||
sabh tudhai no aaraadhadhe dhaan dheh piaare ||
har dhaatai dhaataar hath kaddiaa meeh vuThaa saisaare ||
a(n)n ja(n)miaa khetee bhaau kar har naam sam(h)aare ||
jan naanak ma(n)gai dhaan prabh har naam adhaare ||2||
pauRee ||
eichhaa man kee pooreeaai japeeaai sukh saagar ||
har ke charan araadhe’eeh gur sabadh ratanaagar ||
mil saadhoo sa(n)g udhaar hoi faaTai jam kaagar ||
janam padhaarath jeeteeaai jap har bairaagar ||
sabh pavahu saran satiguroo kee binasai dhukh dhaagar ||14||
salok mahalaa chauthhaa ||
hau ddoo(n)dde(n)dhee sajanaa sajan maiddai naal ||
jan naanak alakh na lakheeaai gurmukh dheh dhikhaal ||1||
mahalaa chauthhaa ||
naanak preet laiee tin sachai tis bin rahan na jaiee ||
satigur milai ta pooraa paieeaai har ras rasan rasaiee ||2||
pauRee ||
koiee gaavai ko sunai ko uchar sunaavai ||
janam janam kee mal utarai man chi(n)dhiaa paavai ||
aavan jaanaa meTeeaai har ke gun gaavai ||
aap tareh sa(n)gee taraeh sabh kuTa(n)b taraavai ||
jan naanak tis balihaaranai jo mere har prabh bhaavai ||15||1|| sudh ||
raag kaanaRaa baanee naamadhev jeeau kee
ikOankaar satigur prasaadh ||
aaiso raam rai a(n)tarajaamee ||
jaise dharapan maeh badhan paravaanee ||1|| rahaau ||
basai ghaTaa ghaT leep na chheepai ||
ba(n)dhan mukataa jaat na dheesai ||1||
paanee maeh dhekh mukh jaisaa ||
naame ko suaamee beeThal aaisaa ||2||1||