Sri Guru Granth Sahib

ਅੰਗ ੧੩੧੨

ਕਾਨੜਾ ਛੰਤ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਸੇ ਉਧਰੇ ਜਿਨ ਰਾਮ ਧਿਆਏ ॥ ਜਤਨ ਮਾਇਆ ਕੇ ਕਾਮਿ ਨ ਆਏ ॥ ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥ ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥ ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥ ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥
ਮਿਲਿ ਸਾਧੂ ਨਿਤ ਭਜਹ ਨਾਰਾਇਣ ॥ ਰਸਕਿ ਰਸਕਿ ਸੁਆਮੀ ਗੁਣ ਗਾਇਣ ॥ ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥ ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥ ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥ ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥
ਸਗਲੇ ਜੰਤ ਭਜਹੁ ਗੋਪਾਲੈ ॥ ਜਪ ਤਪ ਸੰਜਮ ਪੂਰਨ ਘਾਲੈ ॥ ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥ ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥ ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥ ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥
ਮੰਗਲਚਾਰ ਚੋਜ ਆਨੰਦਾ ॥ ਕਰਿ ਕਿਰਪਾ ਮਿਲੇ ਪਰਮਾਨੰਦਾ ॥ ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥ ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥ ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥ ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥
ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਃ ੪ ॥
ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥ ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥ ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥ ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
ਮਃ ੪ ॥
ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥ ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥

Ang 1312

kaanaRaa chha(n)t mahalaa panjavaa
ikOankaar satigur prasaadh ||
se udhare jin raam dhiaae ||
jatan maiaa ke kaam na aae ||
raam dhiaae sabh fal paae dhan dha(n)n te baddabhaageeaa ||
satasa(n)g jaage naam laage ek siau liv laageeaa ||
taj maan moh bikaar saadhoo lag tarau tin kai paae ||
binava(n)t naanak saran suaamee baddabhaag dharasan paae ||1||
mil saadhoo nit bhajeh naarain ||
rasak rasak suaamee gun gain ||
gun gai jeeveh har amiau peeveh janam maranaa bhaage ||
satasa(n)g paieeaai har dhiaaieeaai bahuR dhookh na laage ||
kar dhiaa dhaate purakh bidhaate sa(n)t sev kamain ||
binava(n)t naanak jan dhoor baa(n)chheh har dharas sahaj samain ||2||
sagale ja(n)t bhajahu gopaalai ||
jap tap sa(n)jam pooran ghaalai ||
nit bhajahu suaamee a(n)tarajaamee safal janam sabaiaa ||
gobidh gaieeaai nit dhiaaieeaai paravaan soiee aaiaa ||
jap taap sa(n)jam har har nira(n)jan gobi(n)dh dhan sa(n)g chaalai ||
binava(n)t naanak kar dhiaa dheejai har ratan baadhau paalai ||3||
ma(n)galachaar choj aana(n)dhaa ||
kar kirapaa mile paramaana(n)dhaa ||
prabh mile suaamee sukhahagaamee ichh man kee pu(n)neeaa ||
bajee badhaiee sahaje samaiee bahuR dhookh na ru(n)neeaa ||
le ka(n)Th laae sukh dhikhaae bikaar binase ma(n)dhaa ||
binava(n)t naanak mile suaamee purakh paramaana(n)dhaa ||4||1||
kaanaRe kee vaar mahalaa chauthhaa moose kee vaar kee dhunee
ikOankaar satigur prasaadh ||
salok mahalaa chauthhaa ||
raam naam nidhaan har gurmat rakh ur dhaar ||
dhaasan dhaasaa hoi rahu haumai bikhiaa maar ||
janam padhaarath jeetiaa kadhe na aavai haar ||
dhan dhan vaddabhaagee naanakaa jin gurmat har ras saar ||1||
mahalaa chauthhaa ||
govi(n)dh govidh govidh har govidh gunee nidhaan ||
govidh govidh gurmat dhiaaieeaai taa(n) dharageh paieeaai maan ||