ਕਾਨੜਾ ਮਹਲਾ ੫ ਘਰੁ ੧੦
ੴ ਸਤਿਗੁਰ ਪ੍ਰਸਾਦਿ ॥
ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥ ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥੧॥ ਰਹਾਉ ॥
ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥੧॥
ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥ ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥੨॥੧॥੪੫॥
ਕਾਨੜਾ ਮਹਲਾ ੫ ਘਰੁ ੧੧
ੴ ਸਤਿਗੁਰ ਪ੍ਰਸਾਦਿ ॥
ਸਹਜ ਸੁਭਾਏ ਆਪਨ ਆਏ ॥ ਕਛੂ ਨ ਜਾਨੌ ਕਛੂ ਦਿਖਾਏ ॥ ਪ੍ਰਭੁ ਮਿਲਿਓ ਸੁਖ ਬਾਲੇ ਭੋਲੇ ॥੧॥ ਰਹਾਉ ॥
ਸੰਜੋਗਿ ਮਿਲਾਏ ਸਾਧ ਸੰਗਾਏ ॥ ਕਤਹੂ ਨ ਜਾਏ ਘਰਹਿ ਬਸਾਏ ॥ ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥੧॥
ਚਰਨ ਲੁਭਾਏ ਆਨ ਤਜਾਏ ॥ ਥਾਨ ਥਨਾਏ ਸਰਬ ਸਮਾਏ ॥ ਰਸਕਿ ਰਸਕਿ ਨਾਨਕੁ ਗੁਨ ਬੋਲੈ ॥੨॥੧॥੪੬॥
ਕਾਨੜਾ ਮਹਲਾ ੫ ॥
ਗੋਬਿੰਦ ਠਾਕੁਰ ਮਿਲਨ ਦੁਰਾਈਂ ॥ ਪਰਮਿਤਿ ਰੂਪੁ ਅਗੰਮ ਅਗੋਚਰ ਰਹਿਓ ਸਰਬ ਸਮਾਈ ॥੧॥ ਰਹਾਉ ॥
ਕਹਨਿ ਭਵਨਿ ਨਾਹੀ ਪਾਇਓ ਪਾਇਓ ਅਨਿਕ ਉਕਤਿ ਚਤੁਰਾਈ ॥੧॥
ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥ ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥੨॥੨॥੪੭॥
ਕਾਨੜਾ ਮਹਲਾ ੫ ॥
ਮਾਈ ਸਿਮਰਤ ਰਾਮ ਰਾਮ ਰਾਮ ॥ ਪ੍ਰਭ ਬਿਨਾ ਨਾਹੀ ਹੋਰੁ ॥ ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥੧॥ ਰਹਾਉ ॥
ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥ ਪ੍ਰਾਨ ਮਨੁ ਧਨੁ ਸਰਬਸੋੁ ਹਰਿ ਗੁਨ ਨਿਧੇ ਸੁਖ ਮੋਰ ॥੧॥
ਈਤ ਊਤ ਰਾਮ ਪੂਰਨੁ ਨਿਰਖਤ ਰਿਦ ਖੋਰਿ ॥ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥੨॥੩॥੪੮॥
ਕਾਨੜਾ ਮਹਲਾ ੫ ॥
ਜਨ ਕੋ ਪ੍ਰਭੁ ਸੰਗੇ ਅਸਨੇਹੁ ॥ ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥
ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥
ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥
kaanaRaa mahalaa panjavaa ghar dasvaa
ikOankaar satigur prasaadh ||
aaiso dhaan dheh jee sa(n)tahu jaat jeeau balihaar ||
maan mohee pa(n)ch dhohee urajh nikaT basio taakee saran saadhooaa dhoot sa(n)g nivaar ||1|| rahaau ||
koT janam jon bhramio haar pario dhuaar ||1||
kirapaa gobi(n)dh bhiee milio naam adhaar ||
dhulabh janam safal naanak bhav utaar paar ||2||1||45||
kaanaRaa mahalaa panjavaa ghar gayaarvaa
ikOankaar satigur prasaadh ||
sahaj subhaae aapan aae ||
kachhoo na jaanau kachhoo dhikhaae ||
prabh milio sukh baale bhole ||1|| rahaau ||
sa(n)jog milaae saadh sa(n)gaae ||
katahoo na jaae ghareh basaae ||
gun nidhaan pragaTio ieh cholai ||1||
charan lubhaae aan tajaae ||
thaan thanaae sarab samaae ||
rasak rasak naanak gun bolai ||2||1||46||
kaanaRaa mahalaa panjavaa ||
gobi(n)dh Thaakur milan dhuraae(n)ee ||
paramit roop aga(n)m agochar rahio sarab samaiee ||1|| rahaau ||
kahan bhavan naahee paio paio anik ukat chaturaiee ||1||
jatan jatan anik upaav re tau milio jau kirapaiee ||
prabhoo dhiaar kirapaar kirapaa nidh jan naanak sa(n)t renaiee ||2||2||47||
kaanaRaa mahalaa panjavaa ||
maiee simarat raam raam raam ||
prabh binaa naahee hor ||
chitavau charanaarabi(n)dh saasan nis bhor ||1|| rahaau ||
lai preet keen aapan tooTat nahee jor ||
praan man dhan sarabasuo har gun nidhe sukh mor ||1||
e’eet uoot raam pooran nirakhat ridh khor ||
sa(n)t saran taran naanak binasio dhukh ghor ||2||3||48||
kaanaRaa mahalaa panjavaa ||
jan ko prabh sa(n)ge asaneh ||
saajano too meet meraa gireh terai sabh keh ||1|| rahaau ||
maan maa(n)gau taan maa(n)gau dhan lakhamee sut dheh ||1||
mukat jugat bhugat pooran paramaana(n)dh param nidhaan ||