Sri Guru Granth Sahib

ਅੰਗ ੧੩੦੪

ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥ ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥
ਕਾਨੜਾ ਮਹਲਾ ੫ ॥
ਅਵਿਲੋਕਉ ਰਾਮ ਕੋ ਮੁਖਾਰਬਿੰਦ ॥ ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥
ਚਰਨ ਕਮਲ ਰਿਦੈ ਧਾਰਿ ॥ ਉਤਰਿਆ ਦੁਖੁ ਮੰਦ ॥੧॥
ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥ ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥
ਕਾਨੜਾ ਮਹਲਾ ੫ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਪ੍ਰਭ ਪੂਜਹੋ ਨਾਮੁ ਅਰਾਧਿ ॥ ਗੁਰ ਸਤਿਗੁਰ ਚਰਨੀ ਲਾਗਿ ॥ ਹਰਿ ਪਾਵਹੁ ਮਨੁ ਅਗਾਧਿ ॥ ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥
ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥ ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥ ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥
ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥ ਕਿਆ ਦੀਨੁ ਕਰੇ ਅਰਦਾਸਿ ॥ ਜਉ ਸਭ ਘਟਿ ਪ੍ਰਭੂ ਨਿਵਾਸ ॥ ਪ੍ਰਭ ਚਰਨਨ ਕੀ ਮਨਿ ਪਿਆਸ ॥ ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥
ਕਾਨੜਾ ਮਹਲਾ ੫ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥ ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥ ਹਰਿ ਰੰਗ ਰੰਗ ਰੰਗ ਅਨੂਪੇਰੈ ॥ ਕਾਹੇ ਰੇ ਮਨ ਮੋਹਿ ਮਗਨੇਰੈ ॥ ਨੈਨਹੁ ਦੇਖੁ ਸਾਧ ਦਰਸੇਰੈ ॥ ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥
ਸੇਵਉ ਸਾਧ ਸੰਤ ਚਰਨੇਰੈ ॥ ਬਾਂਛਉ ਧੂਰਿ ਪਵਿਤ੍ਰ ਕਰੇਰੈ ॥ ਅਠਸਠਿ ਮਜਨੁ ਮੈਲੁ ਕਟੇਰੈ ॥ ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥ ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥ ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥
ਮਨਸਾ ਮਾਨਿ ਏਕ ਨਿਰੰਕੇਰੈ ॥ ਸਗਲ ਤਿਆਗਹੁ ਭਾਉ ਦੂਜੇਰੈ ॥ ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥ ਬਰਨਿ ਨ ਸਾਕਉ ਏਕ ਟੁਲੇਰੈ ॥ ਦਰਸਨ ਪਿਆਸ ਬਹੁਤੁ ਮਨਿ ਮੇਰੈ ॥ ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥

Ang 1304

kaam karodh lobh biaapio janam hee kee khaan ||
patit paavan saran aaio udhar naanak jaan ||2||12||31||
kaanaRaa mahalaa panjavaa ||
avilokau raam ko mukhaarabi(n)dh ||
khojat khojat ratan paio bisaree sabh chi(n)dh ||1|| rahaau ||
charan kamal ridhai dhaar ||
autariaa dhukh ma(n)dh ||1||
raaj dhan paravaar merai sarabaso gobi(n)dh ||
saadhasa(n)gam laabh paio naanak fir na mara(n)dh ||2||13||32||
kaanaRaa mahalaa panjavaa ghar panjavaa
ikOankaar satigur prasaadh ||
prabh poojaho naam araadh ||
gur satigur charanee laag ||
har paavahu man agaadh ||
jag jeeto ho ho gur kirapaadh ||1|| rahaau ||
anik poojaa mai bahu bidh khojee saa poojaa j har bhaavaas ||
maaTee kee ieh putaree joree kiaa eh karam kamaas ||
prabh baeh pakar jis maarag paavahu so tudh ja(n)t milaas ||1||
avar oT mai koi na soojhai ik har kee oT mai aas ||
kiaa dheen kare aradhaas ||
jau sabh ghaT prabhoo nivaas ||
prabh charanan kee man piaas ||
jan naanak dhaas kaheeat hai tum(h)raa hau bal bal sadh bal jaas ||2||1||33||
kaanaRaa mahalaa panjavaa ghar chhayvaa
ikOankaar satigur prasaadh ||
jagat udhaaran naam pria terai ||
nav nidh naam nidhaan har kerai ||
har ra(n)g ra(n)g ra(n)g anooperai ||
kaahe re man moh maganerai ||
nainahu dhekh saadh dharaserai ||
so paavai jis likhat lilerai ||1|| rahaau ||
sevau saadh sa(n)t charanerai ||
baa(n)chhau dhoor pavitr karerai ||
aThasaTh majan mail kaTerai ||
saas saas dhiaavahu mukh nahee morai ||
kichh sa(n)g na chaalai laakh karorai ||
prabh jee ko naam a(n)t pukarorai ||1||
manasaa maan ek nira(n)kerai ||
sagal tiaagahu bhaau dhoojerai ||
kavan kahaa(n) hau gun pria terai ||
baran na saakau ek Tulerai ||
dharasan piaas bahut man merai ||
mil naanak dhev jagat gur kerai ||2||1||34||