ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥ ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥੨॥੮॥੧੨॥
ਮਲਾਰ ਮਹਲਾ ੫ ॥
ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥ ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥੧॥ ਰਹਾਉ ॥
ਦੇਵ ਕੁਲ ਦੈਤ ਕੁਲ ਜਖੵ ਕਿੰਨਰ ਨਰ ਸਾਗਰ ਉਤਰੇ ਪਾਰੇ ॥ ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥੧॥
ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥ ਦੀਨ ਦਇਆਲ ਜਪਹਿ ਕਰੁਣਾ ਮੈ ਨਾਨਕ ਸਦ ਬਲਿਹਾਰੇ ॥੨॥੯॥੧੩॥
ਮਲਾਰ ਮਹਲਾ ੫ ॥
ਆਜੁ ਮੈ ਬੈਸਿਓ ਹਰਿ ਹਾਟ ॥ ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥੧॥ ਰਹਾਉ ॥
ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲ੍ਹ੍ਹੇ ਕਪਾਟ ॥ ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥੧॥
ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ ॥ ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥੨॥੧੦॥੧੪॥
ਮਲਾਰ ਮਹਲਾ ੫ ॥
ਬਹੁ ਬਿਧਿ ਮਾਇਆ ਮੋਹ ਹਿਰਾਨੋ ॥ ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥੧॥ ਰਹਾਉ ॥
ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ ਤਨੁ ਧਨੁ ਹੋਤ ਬਿਰਾਨੋ ॥ ਲੋਗ ਦੁਰਾਇ ਕਰਤ ਠਗਿਆਈ ਹੋਤੌ ਸੰਗਿ ਨ ਜਾਨੋ ॥੧॥
ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥ ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੋ ॥੨॥੧੧॥੧੫॥
ਮਲਾਰ ਮਹਲਾ ੫ ॥
ਦੁਸਟ ਮੁਏ ਬਿਖੁ ਖਾਈ ਰੀ ਮਾਈ ॥ ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥੧॥ ਰਹਾਉ ॥
ਅੰਤਰਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਭਾਈ ॥ ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾਈਂ ॥੧॥
ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥ ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥੨॥੧੨॥੧੬॥
ਮਲਾਰ ਮਹਲਾ ੫ ॥
ਮਨ ਮੇਰੇ ਹਰਿ ਕੇ ਚਰਨ ਰਵੀਜੈ ॥ ਦਰਸ ਪਿਆਸ ਮੇਰੋ ਮਨੁ ਮੋਹਿਓ ਹਰਿ ਪੰਖ ਲਗਾਇ ਮਿਲੀਜੈ ॥੧॥ ਰਹਾਉ ॥
ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥ ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥੧॥
ਤ੍ਰਾਹਿ ਤ੍ਰਾਹਿ ਕਰਿ ਸਰਨੀ ਆਏ ਜਲਤਉ ਕਿਰਪਾ ਕੀਜੈ ॥ ਕਰੁ ਗਹਿ ਲੇਹੁ ਦਾਸ ਅਪੁਨੇ ਕਉ ਨਾਨਕ ਅਪੁਨੋ ਕੀਜੈ ॥੨॥੧੩॥੧੭॥
man tan rav rahiaa jagadheesur pekhat sadhaa hajoore ||
naanak rav rahio sabh a(n)tar sarab rahiaa bharapoore ||2||8||12||
malaar mahalaa panjavaa ||
har kai bhajan kaun kaun na taare ||
khag tan meen tan mirag tan baraeh tan saadhoo sa(n)g udhaare ||1|| rahaau ||
dhev kul dhait kul jakhaye ki(n)nar nar saagar utare paare ||
jo jo bhajan karai saadhoo sa(n)g taa ke dhookh bidhaare ||1||
kaam karodh mahaa bikhiaa ras in te bhe niraare ||
dheen dhiaal japeh karunaa mai naanak sadh balihaare ||2||9||13||
malaar mahalaa panjavaa ||
aaj mai baisio har haaT ||
naam raas saajhee kar jan siau jaa(n)au na jam kai ghaaT ||1|| rahaau ||
dhaar anugrahu paarabraham raakhe bhram ke khule(h) kapaaT ||
besumaar saahu prabh paiaa laahaa charan nidh khaaT ||1||
saran gahee achut abinaasee kilabikh kaadde hai chhaa(n)T ||
kal kales miTe dhaas naanak bahur na jonee maaT ||2||10||14||
malaar mahalaa panjavaa ||
bahu bidh maiaa moh hiraano ||
koT madhe kouoo biralaa sevak pooran bhagat chiraano ||1|| rahaau ||
eit ut ddol ddol sram paio tan dhan hot biraano ||
log dhurai karat Thagiaaiee hotau sa(n)g na jaano ||1||
mirag pa(n)khee meen dheen neech ieh sa(n)kaT fir aano ||
kahu naanak paahan prabh taarahu saadhasa(n)gat sukh maano ||2||11||15||
malaar mahalaa panjavaa ||
dhusaT mue bikh khaiee ree maiee ||
jis ke jeea tin hee rakh leene mere prabh kau kirapaa aaiee ||1|| rahaau ||
a(n)tarajaamee sabh meh varatai taa(n) bhau kaisaa bhaiee ||
sa(n)g sahaiee chhodd na jaiee prabh dheesai sabhanee Thaae(n)ee ||1||
anaathaa naath dheen dhukh bha(n)jan aap le’ee laR laiee ||
har kee oT jeeveh dhaas tere naanak prabh saranaiee ||2||12||16||
malaar mahalaa panjavaa ||
man mere har ke charan raveejai ||
dharas piaas mero man mohio har pa(n)kh lagai mileejai ||1|| rahaau ||
khojat khojat maarag paio saadhoo sev kareejai ||
dhaar anugrahu suaamee mere naam mahaa ras peejai ||1||
traeh traeh kar saranee aae jalatau kirapaa keejai ||
kar geh leh dhaas apune kau naanak apuno keejai ||2||13||17||