Sri Guru Granth Sahib

ਅੰਗ ੧੨੫੬

ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥ ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥੨॥
ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥ ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥੩॥
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥ ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥੪॥੫॥
ਮਲਾਰ ਮਹਲਾ ੧ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਪਵਣੈ ਪਾਣੀ ਜਾਣੈ ਜਾਤਿ ॥ ਕਾਇਆਂ ਅਗਨਿ ਕਰੇ ਨਿਭਰਾਂਤਿ ॥ ਜੰਮਹਿ ਜੀਅ ਜਾਣੈ ਜੇ ਥਾਉ ॥ ਸੁਰਤਾ ਪੰਡਿਤੁ ਤਾ ਕਾ ਨਾਉ ॥੧॥
ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥ ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥
ਊਪਰਿ ਦਰਿ ਅਸਮਾਨਿ ਪਇਆਲਿ ॥ ਕਿਉ ਕਰਿ ਕਹੀਐ ਦੇਹੁ ਵੀਚਾਰਿ ॥ ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥
ਕਥਨੀ ਬਦਨੀ ਰਹੈ ਨਿਭਰਾਂਤਿ ॥ ਸੋ ਬੂਝੈ ਹੋਵੈ ਜਿਸੁ ਦਾਤਿ ॥ ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥ ਸੋਈ ਪੁਰਖੁ ਜਿ ਸਚਿ ਸਮਾਇ ॥੩॥
ਜਾਤਿ ਕੁਲੀਨੁ ਸੇਵਕੁ ਜੇ ਹੋਇ ॥ ਤਾ ਕਾ ਕਹਣਾ ਕਹਹੁ ਨ ਕੋਇ ॥ ਵਿਚਿ ਸਨਾਤੀਂ ਸੇਵਕੁ ਹੋਇ ॥ ਨਾਨਕ ਪਣ੍ਹੀਆ ਪਹਿਰੈ ਸੋਇ ॥੪॥੧॥੬॥
ਮਲਾਰ ਮਹਲਾ ੧ ॥
ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥ ਵੈਦ ਨ ਭੋਲੇ ਦਾਰੂ ਲਾਇ ॥੧॥
ਵੈਦ ਨ ਭੋਲੇ ਦਾਰੂ ਲਾਇ ॥ ਦਰਦੁ ਹੋਵੈ ਦੁਖੁ ਰਹੈ ਸਰੀਰ ॥ ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥
ਖਸਮੁ ਵਿਸਾਰਿ ਕੀਏ ਰਸ ਭੋਗ ॥ ਤਾਂ ਤਨਿ ਉਠਿ ਖਲੋਏ ਰੋਗ ॥ ਮਨ ਅੰਧੇ ਕਉ ਮਿਲੈ ਸਜਾਇ ॥ ਵੈਦ ਨ ਭੋਲੇ ਦਾਰੂ ਲਾਇ ॥੨॥
ਚੰਦਨ ਕਾ ਫਲੁ ਚੰਦਨ ਵਾਸੁ ॥ ਮਾਣਸ ਕਾ ਫਲੁ ਘਟ ਮਹਿ ਸਾਸੁ ॥ ਸਾਸਿ ਗਇਐ ਕਾਇਆ ਢਲਿ ਪਾਇ ॥ ਤਾ ਕੈ ਪਾਛੈ ਕੋਇ ਨ ਖਾਇ ॥੩॥
ਕੰਚਨ ਕਾਇਆ ਨਿਰਮਲ ਹੰਸੁ ॥ ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥ ਦੂਖ ਰੋਗ ਸਭਿ ਗਇਆ ਗਵਾਇ ॥ ਨਾਨਕ ਛੂਟਸਿ ਸਾਚੈ ਨਾਇ ॥੪॥੨॥੭॥
ਮਲਾਰ ਮਹਲਾ ੧ ॥
ਦੁਖ ਮਹੁਰਾ ਮਾਰਣ ਹਰਿ ਨਾਮੁ ॥ ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥

Ang 1256

dhukh sukh dhouoo sam kar jaanai buraa bhalaa sa(n)saar ||
sudh budh surat naam har paieeaai satasa(n)gat gur piaar ||2||
ahinis laahaa har naam paraapat gur dhaataa dhevanahaar ||
gurmukh sikh soiee jan paae jis no nadhar kare karataar ||3||
kaiaa mahal ma(n)dhar ghar har kaa tis meh raakhee jot apaar ||
naanak gurmukh mahal bulaieeaai har mele melanahaar ||4||5||
malaar mahalaa pehilaa ghar doojaa
ikOankaar satigur prasaadh ||
pavanai paanee jaanai jaat ||
kaiaa(n) agan kare nibharaa(n)t ||
ja(n)meh jeea jaanai je thaau ||
surataa pa(n)ddit taa kaa naau ||1||
gun gobi(n)dh na jaane’eeh mai ||
anaddeeThaa kichh kahan na jai ||
kiaa kar aakh vakhaaneeaai mai ||1|| rahaau ||
uoopar dhar asamaan piaal ||
kiau kar kaheeaai dheh veechaar ||
bin jihavaa jo japai hiaai || koiee jaanai kaisaa naau ||2||
kathanee badhanee rahai nibharaa(n)t ||
so boojhai hovai jis dhaat ||
ahinis a(n)tar rahai liv lai ||
soiee purakh j sach samai ||3||
jaat kuleen sevak je hoi ||
taa kaa kahanaa kahahu na koi ||
vich sanaata(n)ee sevak hoi ||
naanak panheeaa pahirai soi ||4||1||6||
malaar mahalaa pehilaa ||
dhukh vechhoRaa ik dhukh bhookh ||
eik dhukh sakatavaar jamadhoot ||
eik dhukh rog lagai tan dhai ||
vaidh na bhole dhaaroo lai ||1||
vaidh na bhole dhaaroo lai ||
dharadh hovai dhukh rahai sareer ||
aaisaa dhaaroo lagai na beer ||1|| rahaau ||
khasam visaar ke’ee ras bhog ||
taa(n) tan uTh khaloe rog ||
man a(n)dhe kau milai sajai ||
vaidh na bhole dhaaroo lai ||2||
cha(n)dhan kaa fal cha(n)dhan vaas ||
maanas kaa fal ghaT meh saas ||
saas giaai kaiaa ddal pai ||
taa kai paachhai koi na khai ||3||
ka(n)chan kaiaa niramal ha(n)s ||
jis meh naam nira(n)jan a(n)s ||
dhookh rog sabh giaa gavai ||
naanak chhooTas saachai nai ||4||2||7||
malaar mahalaa pehilaa ||
dhukh mahuraa maaran har naam ||
silaa sa(n)tokh peesan hath dhaan ||