ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥੧॥
ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥ ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥੨॥੮੯॥੧੧੨॥
ਸਾਰਗ ਮਹਲਾ ੫ ॥
ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥
ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ ॥ ਜਿਸਹਿ ਕ੍ਰਿਪਾਲੁ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ ॥੧॥
ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥ ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੈ ਦਾਨੁ ॥੨॥੯੦॥੧੧੩॥
ਸਾਰਗ ਮਹਲਾ ੫ ॥
ਵੂਠਾ ਸਰਬ ਥਾਈ ਮੇਹੁ ॥ ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥੧॥ ਰਹਾਉ ॥
ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥ ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥੧॥
ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥ ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥੨॥੯੧॥੧੧੪॥
ਸਾਰਗ ਮਹਲਾ ੫ ॥
ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥ ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ ॥
ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥ ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥
ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥ ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥
ਸਾਰਗ ਮਹਲਾ ੫ ॥
ਨਿਬਹੀ ਨਾਮ ਕੀ ਸਚੁ ਖੇਪ ॥ ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥੧॥ ਰਹਾਉ ॥
ਜੀਅ ਜੰਤ ਸਗਲ ਸੰਤੋਖੇ ਆਪਨਾ ਪ੍ਰਭੁ ਧਿਆਇ ॥ ਰਤਨ ਜਨਮੁ ਅਪਾਰ ਜੀਤਿਓ ਬਹੁੜਿ ਜੋਨਿ ਨ ਪਾਇ ॥੧॥
ਭਏ ਕ੍ਰਿਪਾਲ ਦਇਆਲ ਗੋਬਿਦ ਭਇਆ ਸਾਧੂ ਸੰਗੁ ॥ ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥੨॥੯੩॥੧੧੬॥
ਸਾਰਗ ਮਹਲਾ ੫ ॥
ਮਾਈ ਰੀ ਪੇਖਿ ਰਹੀ ਬਿਸਮਾਦ ॥ ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥੧॥ ਰਹਾਉ ॥
ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥ ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥੧॥
ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥ ਏਕੁ ਅਧਾਰੁ ਨਾਨਕ ਜਨ ਕੀਆ ਬਹੁਰਿ ਨ ਜੋਨਿ ਭ੍ਰਮਾਦ ॥੨॥੯੪॥੧੧੭॥
janam padhaarath gurmukh jeetiaa bahur na jooaai haar ||1||
aaTh pahar prabh ke gun gaaveh pooran sabadh beechaar ||
naanak dhaasan dhaas jan teraa puneh puneh namasakaar ||2||89||112||
saarag mahalaa panjavaa ||
pothee paramesar kaa thaan ||
saadhasa(n)g gaaveh gun gobi(n)dh pooran braham giaan ||1|| rahaau ||
saadhik sidh sagal mun locheh birale laagai dhiaan ||
jiseh kirapaal hoi meraa suaamee pooran taa ko kaam ||1||
jaa kai ridhai vasai bhai bha(n)jan tis jaanai sagal jahaan ||
khin pal bisar nahee mere karate ih naanak maa(n)gai dhaan ||2||90||113||
saarag mahalaa panjavaa ||
vooThaa sarab thaiee meh ||
anadh ma(n)gal gaau har jas pooran pragaTio neh ||1|| rahaau ||
chaar ku(n)T dheh dhis jal nidh uoon thaau na keh ||
kirapaa nidh gobi(n)dh pooran jeea dhaan sabh dheh ||1||
sat sat har sat suaamee sat saadhasa(n)geh ||
sat te jan jin parateet upajee naanak neh bharameh ||2||91||114||
saarag mahalaa panjavaa ||
gobidh jeeau too mere praan adhaar ||
saajan meet sahaiee tum hee too mero paravaar ||1|| rahaau ||
kar masatak dhaario merai maathai saadhasa(n)g gun gaae ||
tumaree kirapaa te sabh fal paae rasak raam naam dhiaae ||1||
abichal neev dharaiee satigur kabahoo ddolat naahee ||
gur naanak jab bhe dhiaaraa sarab sukhaa nidh paa(n)hee ||2||92||115||
saarag mahalaa panjavaa ||
nibahee naam kee sach khep ||
laabh har gun gai nidh dhan bikhai maeh alep ||1|| rahaau ||
jeea ja(n)t sagal sa(n)tokhe aapanaa prabh dhiaai ||
ratan janam apaar jeetio bahuR jon na pai ||1||
bhe kirapaal dhiaal gobidh bhiaa saadhoo sa(n)g ||
har charan raas naanak paiee lagaa prabh siau ra(n)g ||2||93||116||
saarag mahalaa panjavaa ||
maiee ree pekh rahee bisamaadh ||
anahadh dhunee meraa man mohio acharaj taa ke savaiaadh ||1|| rahaau ||
maat pitaa ba(n)dhap hai soiee man har ko ahilaadh ||
saadhasa(n)g gaae gun gobi(n)dh binasio sabh paramaadh ||1||
ddoree lapaT rahee charaneh sa(n)g bhram bhai sagale khaadh ||
ek adhaar naanak jan keeaa bahur na jon bhramaadh ||2||94||117||