Sri Guru Granth Sahib

ਅੰਗ ੧੧੯੦

ਗੁਰ ਸਬਦੁ ਬੀਚਾਰਹਿ ਆਪੁ ਜਾਇ ॥ ਸਾਚ ਜੋਗੁ ਮਨਿ ਵਸੈ ਆਇ ॥੮॥
ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥ ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥
ਗੁਣ ਨਾਨਕੁ ਬੋਲੈ ਭਲੀ ਬਾਣਿ ॥ ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥
ਬਸੰਤੁ ਮਹਲਾ ੧ ॥
ਦੁਬਿਧਾ ਦੁਰਮਤਿ ਅਧੁਲੀ ਕਾਰ ॥ ਮਨਮੁਖਿ ਭਰਮੈ ਮਝਿ ਗੁਬਾਰ ॥੧॥
ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥ ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥
ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥ ਪਸੂ ਭਏ ਅਭਿਮਾਨੁ ਨ ਜਾਈ ॥੨॥
ਲਖ ਚਉਰਾਸੀਹ ਜੰਤ ਉਪਾਏ ॥ ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥
ਸਗਲੀ ਭੂਲੈ ਨਹੀ ਸਬਦੁ ਅਚਾਰੁ ॥ ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥
ਗੁਰ ਕੇ ਚਾਕਰ ਠਾਕੁਰ ਭਾਣੇ ॥ ਬਖਸਿ ਲੀਏ ਨਾਹੀ ਜਮ ਕਾਣੇ ॥੫॥
ਜਿਨ ਕੈ ਹਿਰਦੈ ਏਕੋ ਭਾਇਆ ॥ ਆਪੇ ਮੇਲੇ ਭਰਮੁ ਚੁਕਾਇਆ ॥੬॥
ਬੇਮੁਹਤਾਜੁ ਬੇਅੰਤੁ ਅਪਾਰਾ ॥ ਸਚਿ ਪਤੀਜੈ ਕਰਣੈਹਾਰਾ ॥੭॥
ਨਾਨਕ ਭੂਲੇ ਗੁਰੁ ਸਮਝਾਵੈ ॥ ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥
ਬਸੰਤੁ ਮਹਲਾ ੧ ॥
ਆਪੇ ਭਵਰਾ ਫੂਲ ਬੇਲਿ ॥ ਆਪੇ ਸੰਗਤਿ ਮੀਤ ਮੇਲਿ ॥੧॥
ਐਸੀ ਭਵਰਾ ਬਾਸੁ ਲੇ ॥ ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥
ਆਪੇ ਕਵਲਾ ਕੰਤੁ ਆਪਿ ॥ ਆਪੇ ਰਾਵੇ ਸਬਦਿ ਥਾਪਿ ॥੨॥
ਆਪੇ ਬਛਰੂ ਗਊ ਖੀਰੁ ॥ ਆਪੇ ਮੰਦਰੁ ਥੰਮ੍ਹ੍ਹੁ ਸਰੀਰੁ ॥੩॥
ਆਪੇ ਕਰਣੀ ਕਰਣਹਾਰੁ ॥ ਆਪੇ ਗੁਰਮੁਖਿ ਕਰਿ ਬੀਚਾਰੁ ॥੪॥
ਤੂ ਕਰਿ ਕਰਿ ਦੇਖਹਿ ਕਰਣਹਾਰੁ ॥ ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥
ਤੂ ਸਰੁ ਸਾਗਰੁ ਗੁਣ ਗਹੀਰੁ ॥ ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥
ਤੂ ਆਪੇ ਕਰਤਾ ਕਰਣ ਜੋਗੁ ॥ ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥
ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥ ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥
ਬਸੰਤੁ ਹਿੰਡੋਲੁ ਮਹਲਾ ੧ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥ ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥
ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਹ੍ਹਾਰੀ ॥੧॥ ਰਹਾਉ ॥
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥ ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥
ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥

Ang 1190

gur sabadh beechaareh aap jai ||
saach jog man vasai aai ||8||
jin jeeau pi(n)dd dhitaa tis cheteh naeh ||
maRee masaanee mooRe jog naeh ||9||
gun naanak bolai bhalee baan ||
tum hoh sujaakhe leh pachhaan ||10||5||
basa(n)t mahalaa pehilaa ||
dhubidhaa dhuramat adhulee kaar ||
manmukh bharamai majh gubaar ||1||
man a(n)dhulaa a(n)dhulee mat laagai ||
gur karanee bin bharam na bhaagai ||1|| rahaau ||
manmukh a(n)dhule gurmat na bhaiee ||
pasoo bhe abhimaan na jaiee ||2||
lakh chauraaseeh ja(n)t upaae ||
mere Thaakur bhaane siraj samaae ||3||
sagalee bhoolai nahee sabadh achaar ||
so samajhai jis gur karataar ||4||
gur ke chaakar Thaakur bhaane ||
bakhas le’ee naahee jam kaane ||5||
jin kai hiradhai eko bhaiaa ||
aape mele bharam chukaiaa ||6||
bemuhataaj bea(n)t apaaraa ||
sach pateejai karanaihaaraa ||7||
naanak bhoole gur samajhaavai ||
ek dhikhaavai saach Tikaavai ||8||6||
basa(n)t mahalaa pehilaa ||
aape bhavaraa fool bel ||
aape sa(n)gat meet mel ||1||
aaisee bhavaraa baas le ||
taravar foole ban hare ||1|| rahaau ||
aape kavalaa ka(n)t aap ||
aape raave sabadh thaap ||2||
aape bachharoo guoo kheer ||
aape ma(n)dhar tha(n)m(h) sareer ||3||
aape karanee karanahaar ||
aape gurmukh kar beechaar ||4||
too kar kar dhekheh karanahaar ||
jot jeea asa(n)kh dhei adhaar ||5||
too sar saagar gun gaheer ||
too akul nira(n)jan param heer ||6||
too aape karataa karan jog ||
nihakeval raajan sukhee log ||7||
naanak dhraape har naam suaadh ||
bin har gur preetam janam baadh ||8||7||
basa(n)t hi(n)ddol mahalaa pehilaa ghar doojaa
ikOankaar satigur prasaadh ||
nau sat chaudheh teen chaar kar mahalat chaar bahaalee ||
chaare dheeve chahu hath dhe’ee ekaa ekaa vaaree ||1||
miharavaan madhusoodhan maadhau aaisee sakat tum(h)aaree ||1|| rahaau ||
ghar ghar lasakar paavak teraa dharam kare sikadhaaree ||
dharatee dheg milai ik veraa bhaag teraa bha(n)ddaaree ||2||
naa saaboor hovai fir ma(n)gai naaradh kare khuaaree ||