Sri Guru Granth Sahib

ਅੰਗ ੧੧੭੩

ਨਦਰਿ ਕਰੇ ਚੂਕੈ ਅਭਿਮਾਨੁ ॥ ਸਾਚੀ ਦਰਗਹ ਪਾਵੈ ਮਾਨੁ ॥ ਹਰਿ ਜੀਉ ਵੇਖੈ ਸਦ ਹਜੂਰਿ ॥ ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥
ਜੀਅ ਜੰਤ ਕੀ ਕਰੇ ਪ੍ਰਤਿਪਾਲ ॥ ਗੁਰ ਪਰਸਾਦੀ ਸਦ ਸਮ੍ਹ੍ਹਾਲ ॥ ਦਰਿ ਸਾਚੈ ਪਤਿ ਸਿਉ ਘਰਿ ਜਾਇ ॥ ਨਾਨਕ ਨਾਮਿ ਵਡਾਈ ਪਾਇ ॥੪॥੩॥
ਬਸੰਤੁ ਮਹਲਾ ੩ ॥
ਅੰਤਰਿ ਪੂਜਾ ਮਨ ਤੇ ਹੋਇ ॥ ਏਕੋ ਵੇਖੈ ਅਉਰੁ ਨ ਕੋਇ ॥ ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥ ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥
ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥ ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥
ਗੁਰ ਪੂਛਹੁ ਤੁਮ੍ਹ੍ਹ ਕਰਹੁ ਬੀਚਾਰੁ ॥ ਤਾਂ ਪ੍ਰਭ ਸਾਚੇ ਲਗੈ ਪਿਆਰੁ ॥ ਆਪੁ ਛੋਡਿ ਹੋਹਿ ਦਾਸਤ ਭਾਇ ॥ ਤਉ ਜਗਜੀਵਨੁ ਵਸੈ ਮਨਿ ਆਇ ॥੨॥
ਭਗਤਿ ਕਰੇ ਸਦ ਵੇਖੈ ਹਜੂਰਿ ॥ ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥ ਇਸੁ ਭਗਤੀ ਕਾ ਕੋਈ ਜਾਣੈ ਭੇਉ ॥ ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥
ਆਪੇ ਸਤਿਗੁਰੁ ਮੇਲਿ ਮਿਲਾਏ ॥ ਜਗਜੀਵਨ ਸਿਉ ਆਪਿ ਚਿਤੁ ਲਾਏ ॥ ਮਨੁ ਤਨੁ ਹਰਿਆ ਸਹਜਿ ਸੁਭਾਏ ॥ ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥
ਬਸੰਤੁ ਮਹਲਾ ੩ ॥
ਭਗਤਿ ਵਛਲੁ ਹਰਿ ਵਸੈ ਮਨਿ ਆਇ ॥ ਗੁਰ ਕਿਰਪਾ ਤੇ ਸਹਜ ਸੁਭਾਇ ॥ ਭਗਤਿ ਕਰੇ ਵਿਚਹੁ ਆਪੁ ਖੋਇ ॥ ਤਦ ਹੀ ਸਾਚਿ ਮਿਲਾਵਾ ਹੋਇ ॥੧॥
ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥ ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥
ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥ ਗੁਰ ਸਬਦੀ ਵਿਚਹੁ ਹਉਮੈ ਖੋਇ ॥ ਹਰਿ ਜੀਉ ਆਪਿ ਵਸੈ ਮਨਿ ਆਇ ॥ ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥
ਸਾਚਿ ਰਤੇ ਤਿਨ ਸਦ ਬਸੰਤ ॥ ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥ ਬਿਨੁ ਨਾਵੈ ਸੂਕਾ ਸੰਸਾਰੁ ॥ ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥
ਸੋਈ ਕਰੇ ਜਿ ਹਰਿ ਜੀਉ ਭਾਵੈ ॥ ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥ ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥ ਨਾਨਕ ਨਾਮੁ ਵਸੈ ਮਨਿ ਆਇ ॥੪॥੫॥
ਬਸੰਤੁ ਮਹਲਾ ੩ ॥
ਮਾਇਆ ਮੋਹੁ ਸਬਦਿ ਜਲਾਏ ॥ ਮਨੁ ਤਨੁ ਹਰਿਆ ਸਤਿਗੁਰ ਭਾਏ ॥ ਸਫਲਿਓੁ ਬਿਰਖੁ ਹਰਿ ਕੈ ਦੁਆਰਿ ॥ ਸਾਚੀ ਬਾਣੀ ਨਾਮ ਪਿਆਰਿ ॥੧॥
ਏ ਮਨ ਹਰਿਆ ਸਹਜ ਸੁਭਾਇ ॥ ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥
ਆਪੇ ਨੇੜੈ ਆਪੇ ਦੂਰਿ ॥ ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥ ਛਾਵ ਘਣੀ ਫੂਲੀ ਬਨਰਾਇ ॥ ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥

Ang 1173

nadhar kare chookai abhimaan ||
saachee dharageh paavai maan ||
har jeeau vekhai sadh hajoor ||
gur kai sabadh rahiaa bharapoor ||3||
jeea ja(n)t kee kare pratipaal ||
gur parasaadhee sadh sam(h)aal ||
dhar saachai pat siau ghar jai ||
naanak naam vaddaiee pai ||4||3||
basa(n)t mahalaa teejaa ||
a(n)tar poojaa man te hoi ||
eko vekhai aaur na koi ||
dhoojai lokee bahut dhukh paiaa ||
satigur maino ek dhikhaiaa ||1||
meraa prabh mauliaa sadh basa(n)t ||
eih man mauliaa gai gun gobi(n)dh ||1|| rahaau ||
gur poochhahu tum(h) karahu beechaar ||
taa(n) prabh saache lagai piaar ||
aap chhodd hoh dhaasat bhai ||
tau jagajeevan vasai man aai ||2||
bhagat kare sadh vekhai hajoor ||
meraa prabh sadh rahiaa bharapoor ||
eis bhagatee kaa koiee jaanai bheau ||
sabh meraa prabh aatam dheau ||3||
aape satigur mel milaae ||
jagajeevan siau aap chit laae ||
man tan hariaa sahaj subhaae ||
naanak naam rahe liv laae ||4||4||
basa(n)t mahalaa teejaa ||
bhagat vachhal har vasai man aai ||
gur kirapaa te sahaj subhai ||
bhagat kare vichahu aap khoi ||
tadh hee saach milaavaa hoi ||1||
bhagat soheh sadhaa har prabh dhuaar ||
gur kai het saachai prem piaar ||1|| rahaau ||
bhagat kare so jan niramal hoi ||
gur sabadhee vichahu haumai khoi ||
har jeeau aap vasai man aai ||
sadhaa saa(n)t sukh sahaj samai ||2||
saach rate tin sadh basa(n)t ||
man tan hariaa rav gun guvi(n)dh ||
bin naavai sookaa sa(n)saar ||
agan tirasanaa jalai vaaro vaar ||3||
soiee kare j har jeeau bhaavai ||
sadhaa sukh sareer bhaanai chit laavai ||
apanaa prabh seve sahaj subhai ||
naanak naam vasai man aai ||4||5||
basa(n)t mahalaa teejaa ||
maiaa moh sabadh jalaae ||
man tan hariaa satigur bhaae ||
safalio birakh har kai dhuaar ||
saachee baanee naam piaar ||1||
e man hariaa sahaj subhai ||
sach fal laagai satigur bhai ||1|| rahaau ||
aape neRai aape dhoor ||
gur kai sabadh vekhai sadh hajoor ||
chhaav ghanee foolee banarai ||
gurmukh bigasai sahaj subhai ||2||
anadhin keeratan kareh dhin raat ||
satigur gavaiee vichahu jooTh bharaa(n)t ||