Sri Guru Granth Sahib

ਅੰਗ ੧੧੬੨

ਭਗਵਤ ਭੀਰਿ ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥ ਦਾਸੁ ਕਮੀਰੁ ਚੜ੍ਹ੍ਹਿਓ ਗੜ੍ਹ੍ਹ ਊਪਰਿ ਰਾਜੁ ਲੀਓ ਅਬਿਨਾਸੀ ॥੬॥੯॥੧੭॥
ਗੰਗ ਗੁਸਾਇਨਿ ਗਹਿਰ ਗੰਭੀਰ ॥ ਜੰਜੀਰ ਬਾਂਧਿ ਕਰਿ ਖਰੇ ਕਬੀਰ ॥੧॥
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥ ਚਰਨ ਕਮਲ ਚਿਤੁ ਰਹਿਓ ਸਮਾਇ ॥ ਰਹਾਉ ॥
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ ਬੈਠੇ ਕਬੀਰ ॥੨॥
ਕਹਿ ਕੰਬੀਰ ਕੋਊ ਸੰਗ ਨ ਸਾਥ ॥ ਜਲ ਥਲ ਰਾਖਨ ਹੈ ਰਘੁਨਾਥ ॥੩॥੧੦॥੧੮॥
ਭੈਰਉ ਕਬੀਰ ਜੀਉ ਅਸਟਪਦੀ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਅਗਮ ਦ੍ਰੁਗਮ ਗੜਿ ਰਚਿਓ ਬਾਸ ॥ ਜਾ ਮਹਿ ਜੋਤਿ ਕਰੇ ਪਰਗਾਸ ॥ ਬਿਜੁਲੀ ਚਮਕੈ ਹੋਇ ਅਨੰਦੁ ॥ ਜਿਹ ਪਉੜ੍ਹ੍ਹੇ ਪ੍ਰਭ ਬਾਲ ਗੋਬਿੰਦ ॥੧॥
ਇਹੁ ਜੀਉ ਰਾਮ ਨਾਮ ਲਿਵ ਲਾਗੈ ॥ ਜਰਾ ਮਰਨੁ ਛੂਟੈ ਭ੍ਰਮੁ ਭਾਗੈ ॥੧॥ ਰਹਾਉ ॥
ਅਬਰਨ ਬਰਨ ਸਿਉ ਮਨ ਹੀ ਪ੍ਰੀਤਿ ॥ ਹਉਮੈ ਗਾਵਨਿ ਗਾਵਹਿ ਗੀਤ ॥ ਅਨਹਦ ਸਬਦ ਹੋਤ ਝੁਨਕਾਰ ॥ ਜਿਹ ਪਉੜ੍ਹ੍ਹੇ ਪ੍ਰਭ ਸ੍ਰੀ ਗੋਪਾਲ ॥੨॥
ਖੰਡਲ ਮੰਡਲ ਮੰਡਲ ਮੰਡਾ ॥ ਤ੍ਰਿਅ ਅਸਥਾਨ ਤੀਨਿ ਤ੍ਰਿਅ ਖੰਡਾ ॥ ਅਗਮ ਅਗੋਚਰੁ ਰਹਿਆ ਅਭ ਅੰਤ ॥ ਪਾਰੁ ਨ ਪਾਵੈ ਕੋ ਧਰਨੀਧਰ ਮੰਤ ॥੩॥
ਕਦਲੀ ਪੁਹਪ ਧੂਪ ਪਰਗਾਸ ॥ ਰਜ ਪੰਕਜ ਮਹਿ ਲੀਓ ਨਿਵਾਸ ॥ ਦੁਆਦਸ ਦਲ ਅਭ ਅੰਤਰਿ ਮੰਤ ॥ ਜਹ ਪਉੜੇ ਸ੍ਰੀ ਕਮਲਾ ਕੰਤ ॥੪॥
ਅਰਧ ਉਰਧ ਮੁਖਿ ਲਾਗੋ ਕਾਸੁ ॥ ਸੁੰਨ ਮੰਡਲ ਮਹਿ ਕਰਿ ਪਰਗਾਸੁ ॥ ਊਹਾਂ ਸੂਰਜ ਨਾਹੀ ਚੰਦ ॥ ਆਦਿ ਨਿਰੰਜਨੁ ਕਰੈ ਅਨੰਦ ॥੫॥
ਸੋ ਬ੍ਰਹਮੰਡਿ ਪਿੰਡਿ ਸੋ ਜਾਨੁ ॥ ਮਾਨ ਸਰੋਵਰਿ ਕਰਿ ਇਸਨਾਨੁ ॥ ਸੋਹੰ ਸੋ ਜਾ ਕਉ ਹੈ ਜਾਪ ॥ ਜਾ ਕਉ ਲਿਪਤ ਨ ਹੋਇ ਪੁੰਨ ਅਰੁ ਪਾਪ ॥੬॥
ਅਬਰਨ ਬਰਨ ਘਾਮ ਨਹੀ ਛਾਮ ॥ ਅਵਰ ਨ ਪਾਈਐ ਗੁਰ ਕੀ ਸਾਮ ॥ ਟਾਰੀ ਨ ਟਰੈ ਆਵੈ ਨ ਜਾਇ ॥ ਸੁੰਨ ਸਹਜ ਮਹਿ ਰਹਿਓ ਸਮਾਇ ॥੭॥
ਮਨ ਮਧੇ ਜਾਨੈ ਜੇ ਕੋਇ ॥ ਜੋ ਬੋਲੈ ਸੋ ਆਪੈ ਹੋਇ ॥ ਜੋਤਿ ਮੰਤ੍ਰਿ ਮਨਿ ਅਸਥਿਰੁ ਕਰੈ ॥ ਕਹਿ ਕਬੀਰ ਸੋ ਪ੍ਰਾਨੀ ਤਰੈ ॥੮॥੧॥
ਕੋਟਿ ਸੂਰ ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ ਬ੍ਰਹਮਾ ਕੋਟਿ ਬੇਦ ਉਚਰੈ ॥੧॥
ਜਉ ਜਾਚਉ ਤਉ ਕੇਵਲ ਰਾਮ ॥ ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ ॥
ਕੋਟਿ ਚੰਦ੍ਰਮੇ ਕਰਹਿ ਚਰਾਕ ॥

Ang 1162

bhagavat bheer sakat simaran kee kaTee kaal bhai faasee ||
dhaas kameer chaRi(h)o gaR(h) uoopar raaj leeo abinaasee ||6||9||17||
ga(n)g gusain gahir ga(n)bheer ||
ja(n)jeer baa(n)dh kar khare kabeer ||1||
man na ddigai tan kaahe kau ddarai ||
charan kamal chit rahio samai || rahaau ||
ga(n)gaa kee lahar meree TuTee ja(n)jeer ||
miragachhaalaa par baiThe kabeer ||2||
keh ka(n)beer kouoo sa(n)g na saath ||
jal thal raakhan hai raghunaath ||3||10||18||
bhairau kabeer jeeau asaTapadhee ghar doojaa
ikOankaar satigur prasaadh ||
agam dhrugam gaR rachio baas ||
jaa meh jot kare paragaas ||
bijulee chamakai hoi ana(n)dh ||
jeh pauR(h)e prabh baal gobi(n)dh ||1||
eih jeeau raam naam liv laagai ||
jaraa maran chhooTai bhram bhaagai ||1|| rahaau ||
abaran baran siau man hee preet ||
haumai gaavan gaaveh geet ||
anahadh sabadh hot jhunakaar ||
jeh pauR(h)e prabh sree gopaal ||2||
kha(n)ddal ma(n)ddal ma(n)ddal ma(n)ddaa ||
tria asathaan teen tria kha(n)ddaa ||
agam agochar rahiaa abh a(n)t ||
paar na paavai ko dharaneedhar ma(n)t ||3||
kadhalee puhap dhoop paragaas ||
raj pa(n)kaj meh leeo nivaas ||
dhuaadhas dhal abh a(n)tar ma(n)t ||
jeh pauRe sree kamalaa ka(n)t ||4||
aradh uradh mukh laago kaas ||
su(n)n ma(n)ddal meh kar paragaas ||
uoohaa(n) sooraj naahee cha(n)dh ||
aadh nira(n)jan karai ana(n)dh ||5||
so brahama(n)dd pi(n)dd so jaan ||
maan sarovar kar isanaan ||
soha(n) so jaa kau hai jaap ||
jaa kau lipat na hoi pu(n)n ar paap ||6||
abaran baran ghaam nahee chhaam ||
avar na paieeaai gur kee saam ||
Taaree na Tarai aavai na jai ||
su(n)n sahaj meh rahio samai ||7||
man madhe jaanai je koi ||
jo bolai so aapai hoi ||
jot ma(n)tr man asathir karai ||
keh kabeer so praanee tarai ||8||1||
koT soor jaa kai paragaas ||
koT mahaadhev ar kabilaas ||
dhuragaa koT jaa kai maradhan karai ||
brahamaa koT bedh ucharai ||1||
jau jaachau tau keval raam ||
aan dhev siau naahee kaam ||1|| rahaau ||
koT cha(n)dhrame kareh charaak ||