Sri Guru Granth Sahib

ਅੰਗ ੧੧੫੭

ਕੋਟਿ ਮੁਨੀਸਰ ਮੋੁਨਿ ਮਹਿ ਰਹਤੇ ॥੭॥
ਅਵਿਗਤ ਨਾਥੁ ਅਗੋਚਰ ਸੁਆਮੀ ॥ ਪੂਰਿ ਰਹਿਆ ਘਟ ਅੰਤਰਜਾਮੀ ॥ ਜਤ ਕਤ ਦੇਖਉ ਤੇਰਾ ਵਾਸਾ ॥ ਨਾਨਕ ਕਉ ਗੁਰਿ ਕੀਓ ਪ੍ਰਗਾਸਾ ॥੮॥੨॥੫॥
ਭੈਰਉ ਮਹਲਾ ੫ ॥
ਸਤਿਗੁਰਿ ਮੋ ਕਉ ਕੀਨੋ ਦਾਨੁ ॥ ਅਮੋਲ ਰਤਨੁ ਹਰਿ ਦੀਨੋ ਨਾਮੁ ॥ ਸਹਜ ਬਿਨੋਦ ਚੋਜ ਆਨੰਤਾ ॥ ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥੧॥
ਕਹੁ ਨਾਨਕ ਕੀਰਤਿ ਹਰਿ ਸਾਚੀ ॥ ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥ ਰਹਾਉ ॥
ਅਚਿੰਤ ਹਮਾਰੈ ਭੋਜਨ ਭਾਉ ॥ ਅਚਿੰਤ ਹਮਾਰੈ ਲੀਚੈ ਨਾਉ ॥ ਅਚਿੰਤ ਹਮਾਰੈ ਸਬਦਿ ਉਧਾਰ ॥ ਅਚਿੰਤ ਹਮਾਰੈ ਭਰੇ ਭੰਡਾਰ ॥੨॥
ਅਚਿੰਤ ਹਮਾਰੈ ਕਾਰਜ ਪੂਰੇ ॥ ਅਚਿੰਤ ਹਮਾਰੈ ਲਥੇ ਵਿਸੂਰੇ ॥ ਅਚਿੰਤ ਹਮਾਰੈ ਬੈਰੀ ਮੀਤਾ ॥ ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥੩॥
ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ॥ ਅਚਿੰਤ ਹਮਾਰੀ ਪੂਰਨ ਆਸਾ ॥ ਅਚਿੰਤ ਹਮ੍ਹ੍ਹਾ ਕਉ ਸਗਲ ਸਿਧਾਂਤੁ ॥ ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥੪॥
ਅਚਿੰਤ ਹਮਾਰੇ ਬਿਨਸੇ ਬੈਰ ॥ ਅਚਿੰਤ ਹਮਾਰੇ ਮਿਟੇ ਅੰਧੇਰ ॥ ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥ ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥
ਅਚਿੰਤ ਮਿਟਿਓ ਹੈ ਸਗਲੋ ਭਰਮਾ ॥ ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ ॥ ਅਚਿੰਤ ਹਮਾਰੈ ਅਨਹਤ ਵਾਜੈ ॥ ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥
ਅਚਿੰਤ ਹਮਾਰੈ ਮਨੁ ਪਤੀਆਨਾ ॥ ਨਿਹਚਲ ਧਨੀ ਅਚਿੰਤੁ ਪਛਾਨਾ ॥ ਅਚਿੰਤੋ ਉਪਜਿਓ ਸਗਲ ਬਿਬੇਕਾ ॥ ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥੭॥
ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ ॥ ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ ॥ ਚਿੰਤ ਅਚਿੰਤਾ ਸਗਲੀ ਗਈ ॥ ਪ੍ਰਭ ਨਾਨਕ ਨਾਨਕ ਨਾਨਕ ਮਈ ॥੮॥੩॥੬॥
ਭੈਰਉ ਬਾਣੀ ਭਗਤਾ ਕੀ ॥
ਕਬੀਰ ਜੀਉ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਇਹੁ ਧਨੁ ਮੇਰੇ ਹਰਿ ਕੋ ਨਾਉ ॥ ਗਾਂਠਿ ਨ ਬਾਧਉ ਬੇਚਿ ਨ ਖਾਉ ॥੧॥ ਰਹਾਉ ॥
ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥ ਭਗਤਿ ਕਰਉ ਜਨੁ ਸਰਨਿ ਤੁਮ੍ਹ੍ਹਾਰੀ ॥੧॥
ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥ ਤੁਮਹਿ ਛੋਡਿ ਜਾਨਉ ਨਹੀ ਦੂਜੀ ॥੨॥
ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥ ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥੩॥
ਮਾਇਆ ਮਹਿ ਜਿਸੁ ਰਖੈ ਉਦਾਸੁ ॥ ਕਹਿ ਕਬੀਰ ਹਉ ਤਾ ਕੋ ਦਾਸੁ ॥੪॥੧॥
ਨਾਂਗੇ ਆਵਨੁ ਨਾਂਗੇ ਜਾਨਾ ॥ ਕੋਇ ਨ ਰਹਿਹੈ ਰਾਜਾ ਰਾਨਾ ॥੧॥

Ang 1157

koT muneesar muon meh rahate ||7||
avigat naath agochar suaamee || poor rahiaa ghaT a(n)tarajaamee ||
jat kat dhekhau teraa vaasaa ||
naanak kau gur keeo pragaasaa ||8||2||5||
bhairau mahalaa panjavaa ||
satigur mo kau keeno dhaan ||
amol ratan har dheeno naam ||
sahaj binodh choj aana(n)taa ||
naanak kau prabh milio achi(n)taa ||1||
kahu naanak keerat har saachee ||
bahur bahur tis sa(n)g man raachee ||1|| rahaau ||
achi(n)t hamaarai bhojan bhaau ||
achi(n)t hamaarai leechai naau ||
achi(n)t hamaarai sabadh udhaar ||
achi(n)t hamaarai bhare bha(n)ddaar ||2||
achi(n)t hamaarai kaaraj poore ||
achi(n)t hamaarai lathe visoore ||
achi(n)t hamaarai bairee meetaa ||
achi(n)to hee ih man vas keetaa ||3||
achi(n)t prabhoo ham keeaa dhilaasaa ||
achi(n)t hamaaree pooran aasaa ||
achi(n)t ham(h)aa kau sagal sidhaa(n)t ||
achi(n)t ham kau gur dheeno ma(n)t ||4||
achi(n)t hamaare binase bair ||
achi(n)t hamaare miTe a(n)dher ||
achi(n)to hee man keeratan meeThaa ||
achi(n)to hee prabh ghaT ghaT ddeeThaa ||5||
achi(n)t miTio hai sagalo bharamaa ||
achi(n)t vasio man sukh bisraamaa ||
achi(n)t hamaarai anahat vaajai ||
achi(n)t hamaarai gobi(n)dh gaajai ||6||
achi(n)t hamaarai man pateeaanaa ||
nihachal dhanee achi(n)t pachhaanaa ||
achi(n)to upajio sagal bibekaa ||
achi(n)t charee hath har har Tekaa ||7||
achi(n)t prabhoo dhur likhiaa lekh ||
achi(n)t milio prabh Thaakur ek ||
chi(n)t achi(n)taa sagalee giee ||
prabh naanak naanak naanak miee ||8||3||6||
bhairau baanee bhagataa kee || kabeer jeeau ghar pehilaa
ikOankaar satigur prasaadh ||
eih dhan mere har ko naau ||
gaa(n)Th na baadhau bech na khaau ||1|| rahaau ||
naau mere khetee naau mere baaree ||
bhagat karau jan saran tum(h)aaree ||1||
naau mere maiaa naau mere poo(n)jee ||
tumeh chhodd jaanau nahee dhoojee ||2||
naau mere ba(n)dhip naau mere bhaiee ||
naau mere sa(n)g a(n)t hoi sakhaiee ||3||
maiaa meh jis rakhai udhaas ||
keh kabeer hau taa ko dhaas ||4||1||
naa(n)ge aavan naa(n)ge jaanaa ||
koi na rahihai raajaa raanaa ||1||