Sri Guru Granth Sahib

ਅੰਗ ੧੧੫੪

ਭੈਰਉ ਮਹਲਾ ੩ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਤਿਨਿ ਕਰਤੈ ਇਕੁ ਚਲਤੁ ਉਪਾਇਆ ॥ ਅਨਹਦ ਬਾਣੀ ਸਬਦੁ ਸੁਣਾਇਆ ॥ ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥ ਕਾਰਣੁ ਕਰਤਾ ਕਰਦਾ ਆਇਆ ॥੧॥
ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥ ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥
ਪਿਤਾ ਪ੍ਰਹਲਾਦੁ ਪੜਣ ਪਠਾਇਆ ॥ ਲੈ ਪਾਟੀ ਪਾਧੇ ਕੈ ਆਇਆ ॥ ਨਾਮ ਬਿਨਾ ਨਹ ਪੜਉ ਅਚਾਰ ॥ ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥
ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥ ਪਰਵਿਰਤਿ ਨ ਪੜਹੁ ਰਹੀ ਸਮਝਾਇ ॥ ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥ ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥
ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥ ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥ ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥ ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥
ਸੰਡੈ ਮਰਕੈ ਕੀਈ ਪੂਕਾਰ ॥ ਸਭੇ ਦੈਤ ਰਹੇ ਝਖ ਮਾਰਿ ॥ ਭਗਤ ਜਨਾ ਕੀ ਪਤਿ ਰਾਖੈ ਸੋਈ ॥ ਕੀਤੇ ਕੈ ਕਹਿਐ ਕਿਆ ਹੋਈ ॥੫॥
ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥ ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥ ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥ ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥ ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥ ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥ ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥
ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥ ਕਹਾਂ ਤੁਮ੍ਹ੍ਹਾਰਾ ਜਗਦੀਸ ਗੁਸਾਈ ॥ ਜਗਜੀਵਨੁ ਦਾਤਾ ਅੰਤਿ ਸਖਾਈ ॥ ਜਹ ਦੇਖਾ ਤਹ ਰਹਿਆ ਸਮਾਈ ॥੮॥
ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥ ਅਹੰਕਾਰੀ ਦੈਤੁ ਮਾਰਿ ਪਚਾਇਆ ॥ ਭਗਤਾ ਮਨਿ ਆਨੰਦੁ ਵਜੀ ਵਧਾਈ ॥ ਅਪਨੇ ਸੇਵਕ ਕਉ ਦੇ ਵਡਿਆਈ ॥੯॥
ਜੰਮਣੁ ਮਰਣਾ ਮੋਹੁ ਉਪਾਇਆ ॥ ਆਵਣੁ ਜਾਣਾ ਕਰਤੈ ਲਿਖਿ ਪਾਇਆ ॥ ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥ ਭਗਤਾ ਕਾ ਬੋਲੁ ਆਗੈ ਆਇਆ ॥੧੦॥
ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥ ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥ ਲਖਿਮੀ ਭਉ ਕਰੈ ਨ ਸਾਕੈ ਜਾਇ ॥

Ang 1154

bhairau mahalaa teejaa ghar doojaa
ikOankaar satigur prasaadh ||
tin karatai ik chalat upaiaa ||
anahadh baanee sabadh sunaiaa ||
manmukh bhoole gurmukh bujhaiaa ||
kaaran karataa karadhaa aaiaa ||1||
gur kaa sabadh merai a(n)tar dhiaan ||
hau kabahu na chhoddau har kaa naam ||1|| rahaau ||
pitaa prahalaadh paRan paThaiaa ||
lai paaTee paadhe kai aaiaa ||
naam binaa neh paRau achaar ||
meree paTeeaa likh dheh gobi(n)dh muraar ||2||
putr prahilaadh siau kahiaa mai ||
paravirat na paRahu rahee samajhai ||
nirabhau dhaataa har jeeau merai naal ||
je har chhoddau tau kul laagai gaal ||3||
prahalaadh sabh chaaTaRe vigaare ||
hamaaraa kahiaa na sunai aapane kaaraj savaare ||
sabh nagaree meh bhagat dhiraRaiee ||
dhusaT sabhaa kaa kichh na vasaiee ||4||
sa(n)ddai marakai keeiee pookaar ||
sabhe dhait rahe jhakh maar ||
bhagat janaa kee pat raakhai soiee ||
keete kai kahiaai kiaa hoiee ||5||
kirat sa(n)jogee dhait raaj chalaiaa ||
har na boojhai tin aap bhulaiaa ||
putr prahalaadh siau vaadh rachaiaa ||
a(n)dhaa na boojhai kaal neRai aaiaa ||6||
prahalaadh koThe vich raakhiaa baar dheeaa taalaa ||
nirabhau baalak mool na ddariee merai a(n)tar gur gopaalaa ||
keetaa hovai sareekee karai anahodhaa naau dharaiaa ||
jo dhur likhiaa suo aai pahutaa jan siau vaadh rachaiaa ||7||
pitaa prahalaadh siau guraj uThaiee ||
kahaa(n) tum(h)aaraa jagadhees gusaiee ||
jagajeevan dhaataa a(n)t sakhaiee ||
jeh dhekhaa teh rahiaa samaiee ||8||
tha(n)m(h) upaaR har aap dhikhaiaa ||
aha(n)kaaree dhait maar pachaiaa ||
bhagataa man aana(n)dh vajee vadhaiee ||
apane sevak kau dhe vaddiaaiee ||9||
ja(n)man maranaa moh upaiaa ||
aavan jaanaa karatai likh paiaa ||
prahalaadh kai kaaraj har aap dhikhaiaa ||
bhagataa kaa bol aagai aaiaa ||10||
dhev kulee lakhimee kau kareh jaikaar ||
maataa narasi(n)gh kaa roop nivaar ||
lakhimee bhau karai na saakai jai ||