Sri Guru Granth Sahib

ਅੰਗ ੧੧੫੧

ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ ਪਾਰਬ੍ਰਹਮੁ ਵਸਿਆ ਮਨਿ ਆਇ ॥੧॥
ਰਾਮ ਰਾਮ ਸੰਤ ਸਦਾ ਸਹਾਇ ॥ ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥
ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ ਅਪਨੇ ਦਾਸ ਕਉ ਦੇ ਰਾਖੈ ਹਾਥ ॥ ਨਿਮਖ ਨ ਛੋਡੈ ਸਦ ਹੀ ਸਾਥ ॥੨॥
ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ ਸਾਰਿ ਸਮ੍ਹ੍ਹਾਲੇ ਸਾਚਾ ਸੋਇ ॥ ਮਾਤ ਪਿਤਾ ਸੁਤ ਬੰਧੁ ਨਰਾਇਣੁ ॥ ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥
ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ ਏਕ ਬਿਨਾ ਦੂਜਾ ਨਹੀ ਹੋਰੁ ॥ ਨਾਨਕ ਕੈ ਮਨਿ ਇਹੁ ਪੁਰਖਾਰਥੁ ॥ ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥
ਭੈਰਉ ਮਹਲਾ ੫ ॥
ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥
ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥
ਭੈਰਉ ਮਹਲਾ ੫ ॥
ਪੰਚ ਮਜਮੀ ਜੋ ਪੰਚਨ ਰਾਖੈ ॥ ਮਿਥਿਆ ਰਸਨਾ ਨਿਤ ਉਠਿ ਭਾਖੈ ॥ ਚਕ੍ਰ ਬਣਾਇ ਕਰੈ ਪਾਖੰਡ ॥ ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥
ਹਰਿ ਕੇ ਨਾਮ ਬਿਨਾ ਸਭ ਝੂਠੁ ॥ ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥
ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥
ਮਾਇਆ ਕਾਰਣਿ ਕਰੈ ਉਪਾਉ ॥ ਕਬਹਿ ਨ ਘਾਲੈ ਸੀਧਾ ਪਾਉ ॥ ਜਿਨਿ ਕੀਆ ਤਿਸੁ ਚੀਤਿ ਨ ਆਣੈ ॥ ਕੂੜੀ ਕੂੜੀ ਮੁਖਹੁ ਵਖਾਣੈ ॥੩॥
ਜਿਸ ਨੋ ਕਰਮੁ ਕਰੇ ਕਰਤਾਰੁ ॥ ਸਾਧਸੰਗਿ ਹੋਇ ਤਿਸੁ ਬਿਉਹਾਰੁ ॥ ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥
ਭੈਰਉ ਮਹਲਾ ੫ ॥
ਨਿੰਦਕ ਕਉ ਫਿਟਕੇ ਸੰਸਾਰੁ ॥ ਨਿੰਦਕ ਕਾ ਝੂਠਾ ਬਿਉਹਾਰੁ ॥ ਨਿੰਦਕ ਕਾ ਮੈਲਾ ਆਚਾਰੁ ॥ ਦਾਸ ਅਪੁਨੇ ਕਉ ਰਾਖਨਹਾਰੁ ॥੧॥
ਨਿੰਦਕੁ ਮੁਆ ਨਿੰਦਕ ਕੈ ਨਾਲਿ ॥ ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥

Ang 1151

bhai bhram binas ge khin maeh ||
paarabraham vasiaa man aai ||1||
raam raam sa(n)t sadhaa sahai ||
ghar baahar naale paramesar rav rahiaa pooran sabh Thai ||1|| rahaau ||
dhan maal joban jugat gopaal ||
jeea praan nit sukh pratipaal ||
apane dhaas kau dhe raakhai haath ||
nimakh na chhoddai sadh hee saath ||2||
har saa preetam avar na koi ||
saar sam(h)aale saachaa soi ||
maat pitaa sut ba(n)dh narain ||
aadh jugaadh bhagat gun gain ||3||
tis kee dhar prabh kaa man jor ||
ek binaa dhoojaa nahee hor ||
naanak kai man ih purakhaarath ||
prabhoo hamaaraa saare suaarath ||4||38||51||
bhairau mahalaa panjavaa ||
bhai kau bhau paRiaa simarat har naam ||
sagal biaadh miTee tirahu gun kee dhaas ke hoe pooran kaam ||1|| rahaau ||
har ke lok sadhaa gun gaaveh tin kau miliaa pooran dhaam ||
jan kaa dharas baa(n)chhai dhin raatee hoi puneet dharam rai jaam ||1||
kaam karodh lobh madh ni(n)dhaa saadhasa(n)g miTiaa abhimaan ||
aaise sa(n)t bheTeh vaddabhaagee naanak tin kai sadh kurabaan ||2||39||52||
bhairau mahalaa panjavaa ||
pa(n)ch majamee jo pa(n)chan raakhai ||
mithiaa rasanaa nit uTh bhaakhai ||
chakar banai karai paakha(n)dd ||
jhur jhur pachai jaise tria ra(n)dd ||1||
har ke naam binaa sabh jhooTh ||
bin gur poore mukat na paieeaai saachee dharageh saakat mooTh ||1|| rahaau ||
soiee kucheel kudharat nahee jaanai ||
leepiaai thai na such har maanai ||
a(n)tar mailaa baahar nit dhovai ||
saachee dharageh apanee pat khovai ||2||
maiaa kaaran karai upaau ||
kabeh na ghaalai seedhaa paau ||
jin keeaa tis cheet na aanai ||
kooRee kooRee mukhahu vakhaanai ||3||
jis no karam kare karataar ||
saadhasa(n)g hoi tis biauhaar ||
har naam bhagat siau laagaa ra(n)g ||
kahu naanak tis jan nahee bha(n)g ||4||40||53||
bhairau mahalaa panjavaa ||
ni(n)dhak kau fiTake sa(n)saar ||
ni(n)dhak kaa jhooThaa biauhaar ||
ni(n)dhak kaa mailaa aachaar ||
dhaas apune kau raakhanahaar ||1||
ni(n)dhak muaa ni(n)dhak kai naal ||
paarabraham paramesar jan raakhe ni(n)dhak kai sir kaRakio kaal ||1|| rahaau ||