Sri Guru Granth Sahib

ਅੰਗ ੧੧੨੬

ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥
ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥ ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥
ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥ ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥
ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥ ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥
ਭੈਰਉ ਮਹਲਾ ੧ ॥
ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥ ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥
ਅੰਧੁਲੇ ਕਿਆ ਪਾਇਆ ਜਗਿ ਆਇ ॥ ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥
ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥ ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥੨॥
ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ ॥ ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ ॥੩॥
ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥
ਭੈਰਉ ਮਹਲਾ ੧ ॥
ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥ ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥
ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥ ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥
ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥ ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥
ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥ ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥
ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥ ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥
ਭੈਰਉ ਮਹਲਾ ੧ ॥
ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ ॥ ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥
ਸੋ ਜਨੁ ਐਸਾ ਮੈ ਮਨਿ ਭਾਵੈ ॥ ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥
ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥ ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥

Ang 1126

saach sabadh bin kabahu na chhooTas birathaa janam bhio ||1|| rahaau ||
tan meh kaam karodh hau mamataa kaThin peer at bhaaree ||
gurmukh raam japahu ras rasanaa in bidh tar too taaree ||2||
bahare karan akal bhiee hochhee sabadh sahaj nahee boojhiaa ||
janam padhaarath manmukh haariaa bin gur a(n)dh na soojhiaa ||3||
rahai udhaas aas niraasaa sahaj dhiaan bairaagee ||
pranavat naanak gurmukh chhooTas raam naam liv laagee ||4||2||3||
bhairau mahalaa pehilaa ||
bhoo(n)ddee chaal charan kar khisare tuchaa dheh kumalaanee ||
netree dhu(n)dh karan bhe bahare manmukh naam na jaanee ||1||
a(n)dhule kiaa paiaa jag aai ||
raam ridhai nahee gur kee sevaa chaale mool gavai ||1|| rahaau ||
jihavaa ra(n)g nahee har raatee jab bolai tab feeke ||
sa(n)t janaa kee ni(n)dhaa viaapas pasoo bhe kadhe hoh na neeke ||2||
a(n)mirat kaa ras viralee paiaa satigur mel milaae ||
jab lag sabadh bhedh nahee aaiaa tab lag kaal sa(n)taae ||3||
an ko dhar ghar kabahoo na jaanas eko dhar sachiaaraa ||
gur parasaadh param padh paiaa naanak kahai vichaaraa ||4||3||4||
bhairau mahalaa pehilaa ||
sagalee rain sovat gal faahee dhinas ja(n)jaal gavaiaa ||
khin pal ghaRee nahee prabh jaaniaa jin ih jagat upaiaa ||1||
man re kiau chhooTas dhukh bhaaree ||
kiaa le aavas kiaa le jaavas raam japahu gunakaaree ||1|| rahaau ||
uoo(n)dhau kaval manmukh mat hochhee man a(n)dhai sir dha(n)dhaa ||
kaal bikaal sadhaa sir terai bin naavai gal fa(n)dhaa ||2||
ddagaree chaal netr fun a(n)dhule sabadh surat nahee bhaiee ||
saasatr bedh trai gun hai maiaa a(n)dhulau dha(n)dh kamaiee ||3||
khoio mool laabh keh paavas dhuramat giaan vihoone ||
sabadh beechaar raam ras chaakhiaa naanak saach pateene ||4||4||5||
bhairau mahalaa pehilaa ||
gur kai sa(n)g rahai dhin raatee raam rasan ra(n)g raataa ||
avar na jaanas sabadh pachhaanas a(n)tar jaan pachhaataa ||1||
so jan aaisaa mai man bhaavai ||
aap maar apara(n)par raataa gur kee kaar kamaavai ||1|| rahaau ||
a(n)tar baahar purakh nira(n)jan aadh purakh aadheso ||
ghaT ghaT a(n)tar sarab nira(n)tar rav rahiaa sach veso ||2||