Sri Guru Granth Sahib

ਅੰਗ ੧੧੧੯

ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥ ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥
ਕੇਦਾਰਾ ਮਹਲਾ ੫ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਮਾਈ ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥
ਦਰਸਨ ਪਿਆਸ ਲੋਚਨ ਤਾਰ ਲਾਗੀ ॥ ਬਿਸਰੀ ਤਿਆਸ ਬਿਡਾਨੀ ॥੧॥
ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥ ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥
ਕੇਦਾਰਾ ਮਹਲਾ ੫ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਦੀਨ ਬਿਨਉ ਸੁਨੁ ਦਇਆਲ ॥ ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ ਰਾਖੁ ਹੋ ਕਿਰਪਾਲ ॥ ਰਹਾਉ ॥
ਅਨਿਕ ਜਤਨ ਗਵਨੁ ਕਰਉ ॥ ਖਟੁ ਕਰਮ ਜੁਗਤਿ ਧਿਆਨੁ ਧਰਉ ॥ ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥
ਸਰਣਿ ਬੰਦਨ ਕਰੁਣਾ ਪਤੇ ॥ ਭਵ ਹਰਣ ਹਰਿ ਹਰਿ ਹਰਿ ਹਰੇ ॥ ਏਕ ਤੂਹੀ ਦੀਨ ਦਇਆਲ ॥ ਪ੍ਰਭ ਚਰਨ ਨਾਨਕ ਆਸਰੋ ॥ ਉਧਰੇ ਭ੍ਰਮ ਮੋਹ ਸਾਗਰ ॥ ਲਗਿ ਸੰਤਨਾ ਪਗ ਪਾਲ ॥੨॥੧॥੨॥
ਕੇਦਾਰਾ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਸਰਨੀ ਆਇਓ ਨਾਥ ਨਿਧਾਨ ॥ ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥ ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥
ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥ ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥
ਕੇਦਾਰਾ ਮਹਲਾ ੫ ॥
ਹਰਿ ਕੇ ਦਰਸਨ ਕੋ ਮਨਿ ਚਾਉ ॥ ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥
ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥

Ang 1119

a(n)tar kaa abhimaan jor too kichh kichh kichh jaanataa ih dhoor karahu aapan gahu re ||
jan naanak kau har dhiaal hoh suaamee har sa(n)tan kee dhoor kar hare ||2||1||2||
kedhaaraa mahalaa panjavaa ghar doojaa
ikOankaar satigur prasaadh ||
maiee sa(n)tasa(n)g jaagee ||
pria ra(n)g dhekhai japatee naam nidhaanee || rahaau ||
dharasan piaas lochan taar laagee ||
bisaree tiaas biddaanee ||1||
ab gur paio hai sahaj sukhadhaik dharasan pekhat man lapaTaanee ||
dhekh dhamodhar rahas man upajio naanak pria a(n)mirat baanee ||2||1||
kedhaaraa mahalaa panjavaa ghar teejaa
ikOankaar satigur prasaadh ||
dheen binau sun dhiaal ||
pa(n)ch dhaas teen dhokhee ek man anaath naath ||
raakh ho kirapaal || rahaau ||
anik jatan gavan karau ||
khaT karam jugat dhiaan dharau ||
aupaav sagal kar haario neh neh huTeh bikaraal ||1||
saran ba(n)dhan karunaa pate ||
bhav haran har har har hare ||
ek toohee dheen dhiaal ||
prabh charan naanak aasaro ||
audhare bhram moh saagar ||
lag sa(n)tanaa pag paal ||2||1||2||
kedhaaraa mahalaa panjavaa ghar chauthhaa
ikOankaar satigur prasaadh ||
saranee aaio naath nidhaan ||
naam preet laagee man bheetar maagan kau har dhaan ||1|| rahaau ||
sukhadhaiee pooran paramesur kar kirapaa raakhahu maan ||
dheh preet saadhoo sa(n)g suaamee har gun rasan bakhaan ||1||
gopaal dhiaal gobidh dhamodhar niramal kathaa giaan ||
naanak kau har kai ra(n)g raagahu charan kamal sa(n)g dhiaan ||2||1||3||
kedhaaraa mahalaa panjavaa ||
har ke dharasan ko man chaau ||
kar kirapaa satasa(n)g milaavahu tum dhevahu apano naau || rahaau ||
karau sevaa sat purakh piaare jat suneeaai tat man rahasaau ||