Sri Guru Granth Sahib

ਅੰਗ ੧੦੮੧

ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥ ਲਗੀ ਲਾਗਿ ਸੰਤ ਸੰਗਾਰਾ ॥ ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥
ਸੋਲਹ ਕਲਾ ਸੰਪੂਰਨ ਫਲਿਆ ॥ ਅਨਤ ਕਲਾ ਹੋਇ ਠਾਕੁਰੁ ਚੜਿਆ ॥ ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥
ਮਾਰੂ ਸੋਲਹੇ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਤੂ ਸਾਹਿਬੁ ਹਉ ਸੇਵਕੁ ਕੀਤਾ ॥ ਜੀਉ ਪਿੰਡੁ ਸਭੁ ਤੇਰਾ ਦੀਤਾ ॥ ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥
ਤੁਮਹਿ ਪਠਾਏ ਤਾ ਜਗ ਮਹਿ ਆਏ ॥ ਜੋ ਤੁਧੁ ਭਾਣਾ ਸੇ ਕਰਮ ਕਮਾਏ ॥ ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥
ਊਹਾ ਹੁਕਮੁ ਤੁਮਾਰਾ ਸੁਣੀਐ ॥ ਈਹਾ ਹਰਿ ਜਸੁ ਤੇਰਾ ਭਣੀਐ ॥ ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥
ਤੂ ਪਿਤਾ ਸਭਿ ਬਾਰਿਕ ਥਾਰੇ ॥ ਜਿਉ ਖੇਲਾਵਹਿ ਤਿਉ ਖੇਲਣਹਾਰੇ ॥ ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥
ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥ ਇਕਿ ਪਠਾਏ ਦੇਸ ਦਿਸੰਤਰਿ ॥ ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥
ਕਵਨ ਸੁ ਮੁਕਤੀ ਕਵਨ ਸੁ ਨਰਕਾ ॥ ਕਵਨੁ ਸੈਸਾਰੀ ਕਵਨੁ ਸੁ ਭਗਤਾ ॥ ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥
ਹੁਕਮੇ ਮੁਕਤੀ ਹੁਕਮੇ ਨਰਕਾ ॥ ਹੁਕਮਿ ਸੈਸਾਰੀ ਹੁਕਮੇ ਭਗਤਾ ॥ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥
ਸਾਗਰੁ ਕੀਨਾ ਅਤਿ ਤੁਮ ਭਾਰਾ ॥ ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥ ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥
ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥ ਜੀਅ ਜੰਤ ਓਪਾਇ ਸਮਾਇਆ ॥ ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥
ਵਡਾ ਸਾਹਿਬੁ ਵਡੀ ਨਾਈ ॥ ਵਡ ਦਾਤਾਰੁ ਵਡੀ ਜਿਸੁ ਜਾਈ ॥ ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥
ਕੀਮਤਿ ਕੋਇ ਨ ਜਾਣੈ ਦੂਜਾ ॥ ਆਪੇ ਆਪਿ ਨਿਰੰਜਨ ਪੂਜਾ ॥ ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥
ਕੇਤੜਿਆ ਦਿਨ ਗੁਪਤੁ ਕਹਾਇਆ ॥ ਕੇਤੜਿਆ ਦਿਨ ਸੁੰਨਿ ਸਮਾਇਆ ॥ ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥
ਆਪੇ ਸਕਤੀ ਸਬਲੁ ਕਹਾਇਆ ॥

Ang 1081

kaiaa paatr prabh karanaihaaraa ||
lagee laag sa(n)t sa(n)gaaraa ||
niramal soi banee har baanee man naam majeeThai ra(n)ganaa ||15||
soleh kalaa sa(n)pooran faliaa ||
anat kalaa hoi Thaakur chaRiaa ||
anadh binodh har naam sukh naanak a(n)mirat ras har bhu(n)chanaa ||16||2||9||
maaroo solahe mahalaa panjavaa
ikOankaar satigur prasaadh ||
too saahib hau sevak keetaa ||
jeeau pi(n)dd sabh teraa dheetaa ||
karan karaavan sabh toohai toohai hai naahee kichh asaaRaa ||1||
tumeh paThaae taa jag meh aae ||
jo tudh bhaanaa se karam kamaae ||
tujh te baahar kichhoo na hoaa taa bhee naahee kichh kaaRaa ||2||
uoohaa hukam tumaaraa suneeaai ||
e’eehaa har jas teraa bhaneeaai ||
aape lekh alekhai aape tum siau naahee kichh jhaaRaa ||3||
too pitaa sabh baarik thaare ||
jiau khelaaveh tiau khelanahaare ||
aujhaR maarag sabh tum hee keenaa chalai naahee ko vepaaRaa ||4||
eik baisai rakhe gireh a(n)tar ||
eik paThaae dhes dhisa(n)tar ||
eik hee kau ghaas ik hee kau raajaa in meh kaheeaai kiaa kooRaa ||5||
kavan su mukatee kavan su narakaa ||
kavan saisaaree kavanu su bhagataa ||
kavan su dhaanaa kavanu su hochhaa kavan su surataa kavan jaRaa ||6||
hukame mukatee hukame narakaa ||
hukam saisaaree hukame bhagataa ||
hukame hochhaa hukame dhaanaa dhoojaa naahee avar dhaRaa ||7||
saagar keenaa at tum bhaaraa ||
eik khaRe rasaatal kar manmukh gaavaaraa ||
eikanaa paar la(n)ghaaveh aape satigur jin kaa sach beRaa ||8||
kautak kaal ih hukam paThaiaa ||
jeea ja(n)t opai samaiaa ||
vekhai vigasai sabh ra(n)g maane rachan keenaa ik aakhaaRaa ||9||
vaddaa saahib vaddee naiee ||
vadd dhaataar vaddee jis jaiee ||
agam agochar bea(n)t atolaa hai naahee kichh aahaaRaa ||10||
keemat koi na jaanai dhoojaa ||
aape aap nira(n)jan poojaa ||
aap su giaanee aap dhiaanee aap satava(n)taa at gaaRaa ||11||
ketaRiaa dhin gupat kahaiaa ||
ketaRiaa dhin su(n)n samaiaa ||
ketaRiaa dhin dhu(n)dhookaaraa aape karataa paragaTaRaa ||12||
aape sakatee sabal kahaiaa ||