Sri Guru Granth Sahib

ਅੰਗ ੧੦੦੮

ਮਾਰੂ ਮਹਲਾ ੫ ॥
ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥
ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ ॥੨॥
ਘਟਿ ਘਟੇ ਵਾਸੀ ਸਰਬ ਨਿਵਾਸੀ ਅਸਥਿਰੁ ਜਾ ਕਾ ਥਾਨੁ ਹੇ ॥੩॥
ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮੁ ਹੇ ॥੪॥
ਭਗਤ ਜਨਾ ਕਾ ਰਾਖਣਹਾਰਾ ॥ ਸੰਤ ਜੀਵਹਿ ਜਪਿ ਪ੍ਰਾਨ ਅਧਾਰਾ ॥ ਕਰਨ ਕਾਰਨ ਸਮਰਥੁ ਸੁਆਮੀ ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥
ੴ ਸਤਿਗੁਰ ਪ੍ਰਸਾਦਿ ॥
ਮਾਰੂ ਮਹਲਾ ੯ ॥
ਹਰਿ ਕੋ ਨਾਮੁ ਸਦਾ ਸੁਖਦਾਈ ॥ ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥ ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥ ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥
ਮਾਰੂ ਮਹਲਾ ੯ ॥
ਅਬ ਮੈ ਕਹਾ ਕਰਉ ਰੀ ਮਾਈ ॥ ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨੑਾਈ ॥੧॥ ਰਹਾਉ ॥
ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥
ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥ ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥
ਮਾਰੂ ਮਹਲਾ ੯ ॥
ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥ ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥
ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥ ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥
ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥ ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥
ਮਾਰੂ ਅਸਟਪਦੀਆ ਮਹਲਾ ੧ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥ ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ ॥ ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥੧॥
ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ ॥ ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥੧॥ ਰਹਾਉ ॥

Ang 1008

maaroo mahalaa panjavaa ||
vaidho na vaiee bhaino na bhaiee eko sahaiee raam he ||1||
keetaa jiso hovai paapaa(n) malo dhovai so simarahu paradhaan he ||2||
ghaT ghaTe vaasee sarab nivaasee asathir jaa kaa thaan he ||3||
aavai na jaavai sa(n)ge samaavai pooran jaa kaa kaam he ||4||
bhagat janaa kaa raakhanahaaraa ||
sa(n)t jeeveh jap praan adhaaraa ||
karan kaaran samarath suaamee naanak tis kurabaan he ||5||2||32||
ikOankaar satigur prasaadh ||
maaroo mahalaa nauvaa ||
har ko naam sadhaa sukhadhaiee ||
jaa kau simar ajaamal udhario ganikaa hoo gat paiee ||1|| rahaau ||
pa(n)chaalee kau raaj sabhaa meh raam naam sudh aaiee ||
taa ko dhookh hario karunaa mai apanee paij baddaiee ||1||
jeh nar jas kirapaa nidh gaio taa kau bhio sahaiee ||
kahu naanak mai ihee bharosai gahee aan saranaiee ||2||1||
maaroo mahalaa nauvaa ||
ab mai kahaa karau ree maiee ||
sagal janam bikhian siau khoiaa simario naeh kan(h)aiee ||1|| rahaau ||
kaal faas jab gar meh melee teh sudh sabh bisaraiee ||
raam naam bin yaa sa(n)kaT meh ko ab hot sahaiee ||1||
jo sa(n)pat apanee kar maanee chhin meh bhiee paraiee ||
kahu naanak yeh soch rahee man har jas kabahoo na gaiee ||2||2||
maaroo mahalaa nauvaa ||
maiee mai man ko maan na tiaagio ||
maiaa ke madh janam siraio raam bhajan nahee laagio ||1|| rahaau ||
jam ko dda(n)dd pario sir uoopar tab sovat tai jaagio ||
kahaa hot ab kai pachhutaae chhooTat naahin bhaagio ||1||
eeh chi(n)taa upajee ghaT meh jab gur charanan anuraagio ||
sufal janam naanak tab hooaa jau prabh jas meh paagio ||2||3||
maaroo asaTapadheeaa mahalaa pehilaa ghar pehilaa
ikOankaar satigur prasaadh ||
bedh puraan kathe sune haare munee anekaa ||
aThasaTh teerath bahu ghanaa bhram thaake bhekhaa ||
saacho saahib niramalo man maanai ekaa ||1||
too ajaraavar amar too sabh chaalanahaaree ||
naam rasain bhai lai parahar dhukh bhaaree ||1|| rahaau ||