Sri Guru Granth Sahib

ਅੰਗ ੧੦੦੫

ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥ ਪਾਇ ਠਗਉਰੀ ਆਪਿ ਭੁਲਾਇਓ ॥ ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
ਪਸੁ ਪੰਖੀ ਭੂਤ ਅਰੁ ਪ੍ਰੇਤਾ ॥ ਬਹੁ ਬਿਧਿ ਜੋਨੀ ਫਿਰਤ ਅਨੇਤਾ ॥ ਜਹ ਜਾਨੋ ਤਹ ਰਹਨੁ ਨ ਪਾਵੈ ॥ ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥ ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥ ਅਹੰਮੇਵ ਮੂਠੋ ਬੇਚਾਰਾ ॥ ਅਨਿਕ ਦੋਖ ਅਰੁ ਬਹੁਤੁ ਸਜਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਪ੍ਰਭ ਬਿਸਰਤ ਨਰਕ ਮਹਿ ਪਾਇਆ ॥ ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥ ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥ ਸੋ ਜਨੁ ਨਾਨਕ ਪਾਰਗਰਾਮੀ ॥੩॥
ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥ ਦੀਨਾ ਨਾਥ ਜਗਤ ਪਿਤ ਮਾਇਆ ॥ ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥ ਜਿਸੁ ਭਾਵੈ ਤਿਸ ਹੀ ਨਿਸਤਾਰਣ ॥ ਅੰਧ ਕੂਪ ਤੇ ਕਾਢਨਹਾਰਾ ॥ ਪ੍ਰੇਮ ਭਗਤਿ ਹੋਵਤ ਨਿਸਤਾਰਾ ॥ ਸਾਧ ਰੂਪ ਅਪਨਾ ਤਨੁ ਧਾਰਿਆ ॥ ਮਹਾ ਅਗਨਿ ਤੇ ਆਪਿ ਉਬਾਰਿਆ ॥ ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥ ਆਦਿ ਅੰਤਿ ਪ੍ਰਭ ਅਗਮ ਅਗਾਹੀ ॥ ਨਾਮੁ ਦੇਹਿ ਮਾਗੈ ਦਾਸੁ ਤੇਰਾ ॥ ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
ਮਾਰੂ ਮਹਲਾ ੫ ॥
ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
ਐਸੀ ਜਾਨਿ ਪਾਈ ॥ ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
ਮਾਰੂ ਮਹਲਾ ੫ ॥
ਮੇਰਾ ਠਾਕੁਰੁ ਅਤਿ ਭਾਰਾ ॥ ਮੋਹਿ ਸੇਵਕੁ ਬੇਚਾਰਾ ॥੧॥
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥ ਮੋ ਕਉ ਦੇਹੁ ਦਾਨਾ ॥੧॥ ਰਹਾਉ ॥
ਸਗਲੇ ਮੈ ਦੇਖੇ ਜੋਈ ॥ ਬੀਜਉ ਅਵਰੁ ਨ ਕੋਈ ॥੨॥
ਜੀਅਨ ਪ੍ਰਤਿਪਾਲਿ ਸਮਾਹੈ ॥ ਹੈ ਹੋਸੀ ਆਹੇ ॥੩॥
ਦਇਆ ਮੋਹਿ ਕੀਜੈ ਦੇਵਾ ॥ ਨਾਨਕ ਲਾਗੋ ਸੇਵਾ ॥੪॥੫॥੨੧॥
ਮਾਰੂ ਮਹਲਾ ੫ ॥
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥ ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥ ਏਹਾ ਓਟ ਆਧਾਰਾ ॥੧॥ ਰਹਾਉ ॥
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥ ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥

Ang 1005

ham tum sa(n)g jhooThe sabh bolaa ||
pai Thagauree aap bhulaio ||
naanak kirat na jai miTaio ||2||
pas pa(n)khee bhoot ar pretaa ||
bahu bidh jonee firat anetaa ||
jeh jaano teh rahan na paavai ||
thaan bihoon uTh uTh fir dhaavai ||
man tan baasanaa bahut bisathaaraa ||
aha(n)mev mooTho bechaaraa ||
anik dhokh ar bahut sajaiee ||
taa kee keemat kahan na jaiee ||
prabh bisarat narak meh paiaa ||
teh maat na ba(n)dh na meet na jaiaa ||
jis kau hot kirapaal suaamee ||
so jan naanak paaragaraamee ||3||
bhramat bhramat prabh saranee aaiaa ||
dheenaa naath jagat pit maiaa ||
prabh dhiaal dhukh dharadh bidhaaran ||
jis bhaavai tis hee nisataaran ||
a(n)dh koop te kaaddanahaaraa ||
prem bhagat hovat nisataaraa ||
saadh roop apanaa tan dhaariaa ||
mahaa agan te aap ubaariaa ||
jap tap sa(n)jam is te kichh naahee ||
aadh a(n)t prabh agam agaahee ||
naam dheh maagai dhaas teraa ||
har jeevan padh naanak prabh meraa ||4||3||19||
maaroo mahalaa panjavaa ||
kat kau ddahakaavahu logaa mohan dheen kirapaiee ||1||
aaisee jaan paiee ||
saran sooro gur dhaataa raakhai aap vaddaiee ||1|| rahaau ||
bhagataa kaa aagiaakaaree sadhaa sadhaa sukhadhaiee ||2||
apane kau kirapaa kareeahu ik naam dhiaaiee ||3||
naanak dheen naam maagai dhuteeaa bharam chukaiee ||4||4||20||
maaroo mahalaa panjavaa ||
meraa Thaakur at bhaaraa ||
moh sevak bechaaraa ||1||
mohan laal meraa preetam man praanaa ||
mo kau dheh dhaanaa ||1|| rahaau ||
sagale mai dhekhe joiee ||
beejau avar na koiee ||2||
jeean pratipaal samaahai ||
hai hosee aahe ||3||
dhiaa moh keejai dhevaa ||
naanak laago sevaa ||4||5||21||
maaroo mahalaa panjavaa ||
patit udhaaran taaran bal bal bale bal jaieeaai ||
aaisaa koiee bheTai sa(n)t jit har hare har dhiaaieeaai ||1||
mo kau koi na jaanat kaheeat dhaas tumaaraa ||
ehaa oT aadhaaraa ||1|| rahaau ||
sarab dhaaran pratipaaran ik binau dheenaa ||
tumaree bidh tum hee jaanahu tum jal ham meenaa ||2||
pooran bisatheeran suaamee aaeh aaio paachhai ||
sagalo bhoo ma(n)ddal kha(n)ddal prabh tum hee aachhai ||3||