ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥
ਰੇ ਨਰ ਇਨ ਬਿਧਿ ਪਾਰਿ ਪਰਾਇ ॥ ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥
ਮਾਰੂ ਮਹਲਾ ੫ ॥
ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥ ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥
ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥ ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥
ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥ ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥
ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥ ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥
ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥ ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥
ਮਾਰੂ ਮਹਲਾ ੫ ॥
ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥ ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥
ਰੇ ਮਨ ਵਤ੍ਰ ਬੀਜਣ ਨਾਉ ॥ ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥
ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥ ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥
ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥ ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥
ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥ ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥
ਮਾਰੂ ਮਹਲਾ ੫ ॥
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥
ਆਵਣ ਜਾਣੁ ਰਹਿਓ ॥ ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥
ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥
ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥ ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥
ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥ ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥
ਮਾਰੂ ਮਹਲਾ ੫ ॥
gur ma(n)tr avakhadh naam dheenaa jan naanak sa(n)kaT jon na pai ||5||2||
re nar in bidh paar parai ||
dhiaai har jeeau hoi mritak tiaag dhoojaa bhaau || rahaau dhoojaa ||2||11||
maaroo mahalaa panjavaa ||
baahar ddooddan te chhooT pare gur ghar hee maeh dhikhaiaa thaa ||
anabhau acharaj roop prabh pekhiaa meraa man chhodd na katahoo jaiaa thaa ||1||
maanak paio re paio har pooraa paiaa thaa ||
mol amol na paiaa jaiee kar kirapaa guroo dhivaiaa thaa ||1|| rahaau ||
adhisaT agochar paarabraham mil saadhoo akath kathaiaa thaa ||
anahadh sabadh dhasam dhuaar vajio teh a(n)mirat naam chuaaiaa thaa ||2||
toT naahee man tirasanaa boojhee akhuT bha(n)ddaar samaiaa thaa ||
charan charan charan gur seve aghaR ghaRio ras paiaa thaa ||3||
sahaje aavaa sahaje jaavaa sahaje man khelaiaa thaa ||
kahu naanak bharam gur khoiaa taa har mahalee mahal paiaa thaa ||4||3||12||
maaroo mahalaa panjavaa ||
jiseh saaj nivaajiaa tiseh siau ruch naeh ||
aan rootee aan boieeaai fal na foolai taeh ||1||
re man vatr beejan naau ||
boi khetee lai manooaa bhalo samau suaau ||1|| rahaau ||
khoi khahaRaa bharam man kaa satigur saranee jai ||
karam jis kau dhurahu likhiaa soiee kaar kamai ||2||
bhaau laagaa gobidh siau ghaal paiee thai ||
khet merai ja(n)miaa nikhuT na kabahoo jai ||3||
paiaa amol padhaaratho chhodd na katahoo jai ||
kahu naanak sukh paiaa tirapat rahe aaghai ||4||4||13||
maaroo mahalaa panjavaa ||
fooTo aa(n)ddaa bharam kaa maneh bhio paragaas ||
kaaTee beree pageh te gur keenee ba(n)dh khalaas ||1||
aavan jaan rahio ||
tapat kaRaahaa bujh giaa gur seetal naam dheeo ||1|| rahaau ||
jab te saadhoo sa(n)g bhiaa tau chhodd ge nigahaar ||
jis kee aTak tis te chhuTee tau kahaa karai koTavaar ||2||
chookaa bhaaraa karam kaa hoe nihakaramaa ||
saagar te ka(n)ddai chaRe gur keene dharamaa ||3||
sach thaan sach baiThakaa sach suaau banaiaa ||
sach poo(n)jee sach vakharo naanak ghar paiaa ||4||5||14||
maaroo mahalaa panjavaa ||