Tenth Guru-Guru Gobind Singh Ji

ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੨੨ ਦਸੰਬਰ ੧੬੬੬ ਈ: ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।

ਇਨਕਲਾਬੀ ਰਹਿਬਰ : ਗੁਰੂ ਗੋਬਿੰਦ ਸਿੰਘ ਜੀ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਹਥਿਆਰਬੰਦ ਖਾਲਸਾ-ਪੰਥ ਦੀ ਸਿਰਜਨਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ ਸਵੈਮਾਨ ਨਾਲ ਜ਼ਿੰਦਗੀ ਜੀਣ ਲਈ ਪ੍ਰੇਰਿਆ। ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗ਼ਲ ਹਕੂਮਤ ਅਤੇ ਦੂਜੇ ਪਾਸੇ ਬੋਦੀਆਂ ਧਾਰਮਿਕ ਪਰੰਪਰਾਵਾਂ ਦੀ ਧਾਰਨੀ ਸਨਾਤਨੀ ਜਮਾਤ ਦੇ ਨਾਲ ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜ਼ਿੰਦਗੀ ਭਰ ਸੰਘਰਸ਼ ਕਰਨਾ ਪਿਆ।

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਉਦੇਸ਼ ਸੱਚ ਧਰਮ ਦੀ ਸਥਾਪਨਾ ਲਈ ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਭਾਂਪ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗ਼ੁਲਾਮ ਮਾਨਸਿਕਤਾ ਹੈ। ਉਨ੍ਹਾਂ ਦੁਆਰਾ ਜੰਗਾਂ ਲੜਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ ਜਾਂ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਨੇਕ-ਜਨਾਂ ਦੀ ਰਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ-ਉਦੇਸ਼ ਨੂੰ ਆਪ ਬਚਿਤ੍ਰ ਨਾਟਕ ਵਿਚ ਸਪਸ਼ਟ ਕਰਦੇ ਹਨ:

ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥42॥…
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥43॥

ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖ਼ੂਬ ਪਾਜ ਉਘੇੜਿਆ। ਆਪਣੀ ਬਾਣੀ ਵਿਚ ਉਨ੍ਹਾਂ ਨੇ ਇਨ੍ਹਾਂ ਪਾਖੰਡਾਂ ਅਤੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਆਪ ਜੀ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਬਗੁਲ ਸਮਾਧੀਆਂ ਨਾਲ ਅਕਾਲ ਪੁਰਖ ਦੀ ਭਗਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚੱਲਤ ਅਖੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖ਼ੌਫ ਹੋ ਕੇ ਕੀਤਾ ਅਤੇ ਲੋਕਾਂ ਨੂੰ ਸੱਚ ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ:

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥9॥

ਅਜੋਕੀ ਦੁਨੀਆਂ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ। ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਵਿਚ ਇਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ; ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫਿਰਕੂ ਵੰਡੀਆਂ ਦੇ ਆਧਾਰ ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ। ਇਸ ਲਈ ਉਸੇ ਇਕ ਨੂੰ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਸਰੂਪ ਸਮਝਣਾ ਚਾਹੀਦਾ ਹੈ:

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥…॥15॥85॥

ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ਼ ਨਾਲ ਲਾਇਆ। ਸਦੀਆਂ ਤੋਂ ਗ਼ੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ ਅਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ ਕਿਰਪਾ ਦੇ ਪਾਤਰ ਬਣ ਕੇ ਖਾਲਸਾ ਸਜੇ ਅਤੇ ਗੁਰੂ ਨਜ਼ਰਾਂ ਵਿਚ ਪ੍ਰਵਾਨ ਚੜ੍ਹੇ। ਗੁਰੂ ਜੀ ਇਨ੍ਹਾਂ ਦੇ ਕਿਰਦਾਰ ਤੇ ਤਸੱਲੀ ਪ੍ਰਗਟ ਕਰਦੇ ਕਹਿੰਦੇ ਹਨ:

ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੇ ਗਰੀਬ ਕਰੋਰ ਪਰੇ॥52॥ (ਅਸਫੋਟਕ ਕਬਿੱਤ ਸਵੈਯਾ)

ਦੁਨੀਆਂ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾਇਆ, ਆਪਣਾ ਨਾਮ ਨਹੀਂ ਜਪਾਇਆ ਅਤੇ ਨਾ ਹੀ ਆਪਣੇ ਨਾਮ ਦਾ ਧਰਮ ਚਲਾਇਆ। ਆਪਣੇ ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ, ਉਨ੍ਹਾਂ ਬੜੀ ਸਖ਼ਤ ਹਦਾਇਤ ਕੀਤੀ ਕਿ ਮੈਨੂੰ ਪਰਮਾਤਮਾ ਨਹੀਂ ਸਮਝਣਾ:

ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥32॥

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਇਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿਚ ਇਨਕਲਾਬੀ ਤਬਦੀਲੀ ਲਿਆਂਦੀ। ਅਜੋਕੇ ਦੇਹਧਾਰੀ ਗੁਰੂਆਂ, ਅਖੌਤੀ ਸਾਧਾਂ-ਸੰਤਾਂ ਅਤੇ ਮਹਾਤਮਾਵਾਂ ਨੂੰ ਦਸਮੇਸ਼ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭੇਖ ਤੇ ਅਡੰਬਰ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਂਡਾਂ ਦੇ ਭੰਬਲਭੂਸੇ ਵਿਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼-ਪੁਰਬ ਮਨਾਇਆ ਤਦ ਹੀ ਸਫਲਾ ਹੋਵੇਗਾ, ਜੇ ਅਸੀਂ ਉਨ੍ਹਾਂ ਦੇ ਦਰਸਾਏ ਗਾਡੀ-ਰਾਹ ਤੇ ਚੱਲਣ ਦਾ ਦ੍ਰਿੜ੍ਹਤਾ ਸਹਿਤ ਪ੍ਰਣ ਕਰੀਏ!

ਭੰਗਾਣੀ ਦਾ ਯੁੱਧ

ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ।

੧ ਯੁੱਧ ਦਾ ਕਾਰਨ
੨ ਯੁੱਧ ਦੀ ਤਿਆਰੀ
੩ ਯੁੱਧ

ਯੁੱਧ ਦਾ ਕਾਰਨ

ਇਨ੍ਹਾਂ ਜੰਗਾਂ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਮੁੱਖ ਅਸੂਲਾਂ ਵਿੱਚੋਂ ਇਕ ਇਹ ਵੀ ਹੈ ਕਿ ਨੀਚ-ਊਚ ਦ ਵਿਤਕਰਾ ਸਮਾਜ ਵਿੱਚੋਂ ਖਤਮ ਕਰ ਕੇ ਕੇਵਲ ਇਕੋ ਮਨੁਖਤਾ ਦੇ ਅਸੂਲ ਨੂੰ ਦ੍ਰਿੜ ਕਰਵਾਉਣਾ ਹੈ। ਪਰ ਇਹ ਅਸੂਲ ਹਿੰਦੂਆਂ ਦੇ ਧਰਮ ਦੇ ਵਿਰੁਧ ਜਾਂਦਾ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁਖਾਂ ਨੂੰ ਪ੍ਰਭਾਵਤ ਕੀਤਾ, ਤਦ ਤੋਂ ਹੀ ਬ੍ਰਾਹਮਣ ਸ਼ਰੇਣੀ ਅਤੇ ਰਾਜਪੂਤ ਹਿੰਦੂ ਰਜਿਆਂ ਨੇ ਸਿੱਖ ਸੰਸਥਾ ਉਤੇ ਵਾਰ ਕਰਨੇ ਸੁਰੂ ਕਰ ਇਤੇ ਸਨ। ਇਹ ਟੱਕਰ, ਦਸਵੇਂ ਗੁਰੂ ਦੇ ਸਮੇਂ ਆਪਣੀ ਅੰਤਮ ਮੰਜ਼ਿਲ ਤੇ ਪਹੁੰਚ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਗੁਰਸਿੱਖਾਂ ਨੇ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਅਤੇ ਉਹ ਟਾਕਰੇ ਲਈ ਪੂਰੀ ਤਿਆਰੀ ਕਰ ਰਹੇ ਸਨ। ਹਜਾਰਾਂ ਸਿੱਖ, ਘੋੜ-ਸਵਾਰੀ ਅਤੇ ਸ਼ਸ਼ਤਰ ਵਿਦਿਆ ਲੇ ਕੇ ਤਿਆਰ ਹੋ ਚੁਕੇ ਸਨ। ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਿਕਾਰ ਤੇ ਚੜ੍ਹਨਾ ਅਤੇ ਵੱਡੇ-ਵੱਡੇ ਰਾਜਿਆਂ ਦਾ ਗੁਰੂ ਘਰ ਤੇ ਸ਼ਰਦਾ ਰੱਖਣਾ ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ।

ਇਨ੍ਹੀ ਦਿਨੀਂ ਪੂਰਬੀ ਬੰਗਾਲ ਦੇ ਸ਼ਹਿਰ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਨੰਦਪੁਰ ਸਾਹਿਬ ਆਇਆ ਅਤੇ ਸ਼ਰਧਾ ਵਜੋਂ ਕੁਝ ਕੀਮਤੀ ਤੌਹਫੇ ਲਿਆਇਆ ਜਿਵੇਂ ਕਿ ਪ੍ਰਸਾਦੀ ਹਾਥੀ, ਪੰਚ-ਕਲਾ ਸ਼ਸਤ੍ਰ, ਅਤੇ ਘੋੜੇ ਆਦਿ। ਅਨੰਦਪੁਰ ਸਾਹਿਬ, ਰਿਆਸਤ ਕਹਿਲੂਰ ਵਿੱਚ ਪੈਂਦਾ ਸੀ, ਜਿਥੋਂ ਦਾ ਰਾਜਾ ਭੀਮ ਚੰਦ ਸੀ ਅਤੇ ਇਸ ਦੀ ਰਾਜਧਾਨੀ ਬਿਲਾਸਪੁਰ ਸੀ। ਭੀਮ ਚੰਦ ਦੇ ਲੜਕੇ ਅਜਮੇਰ ਚੰਦ ਦੀ ਕੁੜਮਾਈ ਫ਼ਤੇਹ ਸ਼ਾਹ ਦੀ ਲੜਕੀ ਨਾਲ ਹੋ ਗਈ। ਫ਼ਤੇਹ ਸ਼ਾਹ, ਸ੍ਰੀ ਨਗਰ, ਗੜ੍ਹਵਾਲ ਦਾ ਰਾਜਾ ਸੀ ਅਤੇ ਗੁਰੂ ਘਰ ਨਾਲ ਹਿੱਤ ਰਖਦਾ ਸੀ। ਇਸ ਮੌਕੇ ਤੇ ਭੀਮ ਚੰਦ ਨੇ ਗੁਰੂ ਸਾਹਿਬ ਪਾਸੋਂ ਤੋਹਫੇ ਠੱਗਣ ਦਾ ਪਾਜ ਬਣਾਇਆ ਕਿ ਕੁੜਮਾਈ ਦੇ ਮੌਕੇ ਤੇ ਪਰਸਾਦੀ ਹਾਥੀ, ਪੰਚ-ਕਲਾ ਸ਼ਸ਼ਤ੍ਰ ਅਤੇ ਘੋੜੇ ਸ਼ਾਮਿਆਨੇ ਕੁਝ ਦਿਨਾਂ ਲਈ ਮੰਗੇ ਜਾਣ ਤੇ ਫਿਰ ਵਾਪਸ ਨਾ ਕਿਤੇ ਜਾਣ। ਪਰ ਗੁਰੂ ਸਾਹਿਬ ਨੇ ਸਾਫ ਨਾਂਹ ਕਰ ਦਿੱਤੀ, ਕਿਉਂਕਿ ਉਹ ਇਸ ਦੀ ਬੇਈਮਾਨੀ ਨੂੰ ਸਮਝਦੇ ਸਨ। ਇਸ ਉਪਰੰਤ ਭੀਮ ਚੰਦ ਅੰਦਰੋਂ-ਅੰਦਰ ਸੜਦਾ ਰਹਿੰਦਾ ਸੀ ਅਤੇ ਮੌਕੇ ਦੀ ਭਾਲ ਵਿੱਚ ਸੀ ਕਿ ਕਿਵੇਂ ਗੁਰੂ ਘਰ ਨੂੰ ਤਬਾਹ ਕੀਤਾ ਜਾਵੇ।

ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਇਲਾਕੇ ਵਿੱਚ ਪਰਚਾਰ ਦੌਰੇ ਤੇ ਨਿਕਲੇ ਅਤੇ ਨਿਕੀਆਂ-ਨਿਕੀਆਂ ਪਹਾੜੀਆਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪਰਚਾਰ ਕਰਦੇ, ਵਿਸਾਖੀ ਦੇ ਮੌਕੇ ਤੇ ਰਵਾਲਸਰ ਪਹੁੰਚੇ। ਇਸੇ ਵਿਸਾਖੀ ਦੇ ਮੇਲੇ ਤੇ ਸਿਰਮੌਰ ਦਾ ਰਾਜਾ, ਮੇਦਨੀ ਪ੍ਰਕਾਸ਼, ਗੁਰੂ ਸਹਿਬ ਦੇ ਗੁਰਮਤਿ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਉਸਦੀ ਰਿਆਸਤ ਵਿੱਚ ਕੁਝ ਸਮਾਂ ਠਹਿਰਨ ਅਤੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ। ਇਸ ਦੇ ਨਾਲ ਹੀ ਉਸ ਨੇ ਬੇਨਤੀ ਕੀਤੀ ਕਿ ਮੇਰੇ ਇਲਾਕੇ ਦਾ ਕੁਝ ਹਿੱਸਾ ਫਤੇਹ ਸ਼ਾਹ ਨੇ ਖੋਹ ਲਿਆ ਹੈ, ਉਹ ਕਿਸੇ ਤਰਾਂ ਵਾਪਸ ਕਰਵਾ ਦੇਵੋ। ਗੁਰੂ ਗੋਬਿੰਦ ਸਿੰਘ ਜੀ ਆਪਣੇ 52 ਕਵੀਆਂ, ਅਤੇ ਹੋਰ ਥੋੜੇ ਜਿਹੇ ਸਿੱਖਾਂ ਨਾਲ ਸੰਨ 1685 ਦੇ ਸ਼ੁਰੂ ਵਿੱਚ ਰਿਆਸਤ ਸਿਰਮੌਰ ਦੀ ਰਾਜਧਾਨੀ ਨਾਹਨ ਪਹੁੰਚੇ। ਸਭ ਤੋਂ ਪਹਿਲਾਂ ਗੁਰੂ ਜੀ ਨੇ ਰਾਜਾ ਫਤੇਹ ਸ਼ਾਹ ਨੂੰ ਬੁਲਾ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸਮਝੋਤਾ ਕਰਵਾਇਆ ਅਤੇ ਮੇਦਨੀ ਪ੍ਰਕਾਸ਼ ਦਾ ਸਾਰਾ ਇਲਾਕਾ ਵਾਪਸ ਕਰਵਾਇਆ। ਇਸ ਸਮੇਂ ਸਤਿਗੁਰਾਂ ਪਾਸ 500 ਦੇ ਕਰੀਬ ਸ਼ਸ਼ਤਰ-ਧਾਰੀ ਸਿੱਖ ਸਨ।

ਰਾਜਾ ਮੇਦਨੀ ਪ੍ਰਕਾਸ਼ ਦੀ ਇੱਛਾ ਸੀ ਕਿ ਗੁਰੂ ਜੀ ਉਸਦੀ ਰਿਆਸਤ ਵਿੱਚ ਕਾਫੀ ਸਮਾਂ ਟਿਕਣ, ਤਾਂਕਿ ਇਕ ਤਾਂ ਉਹ ਸਿੱਖੀ ਦਾ ਪ੍ਰਚਾਰ ਕਰਨਗੇ ਅਤੇ ਨਾਲ ਹੀ ਉਨ੍ਹਾਂ ਦੇ ਹੁੰਦਿਆਂ ਕਿਸੇ ਰਾਜੇ ਦੀ ਹਿੰਮਤ ਨਹੀਂ ਪਵੇਗੀ ਕਿ ਉਸਦੇ ਇਲਾਕੇ ਉਪਰ ਨਜ਼ਰ ਰੱਖ ਸਕੇ। ਰਾਜੇ ਨੇ ਸਤਿਗੁਰਾਂ ਦੇ ਨਿਵਾਸ ਲਈ ਜਮਨਾ ਕਿਨਾਰੇ ਇੱਕ ਸਥਾਨ ਦੀ ਪੇਸ਼ਕਸ਼ ਕੀਤੀ, ਜੋ ਗੁਰੂ ਜੀ ਨੇ ਪ੍ਰਵਾਨ ਕਰਕੇ, ਉਥੇ ਇੱਕ ਕਿਲ੍ਹਾ ਤਿਆਰ ਕਰਵਾਇਆ। ਇਸ ਅਸਥਾਨ ਦਾ ਨਾਮ ਪਾਉਂਟਾ ਸਾਹਿਬ ਰੱਖਿਆ ਗਿਆ, ਜਿਸ ਦਾ ਅਰਥ ਹੈ ‘ਪੈਰ ਰਖਣ ਦੀ ਥਾਂ’। ਇਥੇ ਹੀ ਕੁੰਜਪੁਰ, ਜ਼ਿਲਾ ਕਰਨਾਲ, ਦੇ 500 ਪਠਾਣ, ਪੀਰ ਬੁੱਧੂ ਸ਼ਾਹ ਦੀ ਸਿਫਾਰਸ਼ ਲੈ ਕੇ ਨੌਕਰੀ ਲਈ ਹਾਜਰ ਹੋਏ। ਇਹ ਪਠਾਣ ਸਿਪਾਹੀ ਔਰੰਗਜ਼ੇਬ ਦੀ ਫੌਜ ਵਿੱਚੋਂ ਕਢੇ ਗਏ ਸਨ ਅਤੇ ਕੋਈ ਵੀ ਰਾਜਾ ਡਰ ਦੇ ਕਾਰਨ ਇਹਨਾਂ ਨੂੰ ਨੌਕਰ ਰੱਖਣ ਨੂੰ ਤਿਆਰ ਨਹੀਂ ਸੀ। ਗੁਰੂ ਜੀ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ। ਇਹਨਾਂ ਪਠਾਣ ਸਿਪਾਹੀਆਂ ਦੇ ਸਰਦਾਰ ਸਨ, ਨਜ਼ਬਤ ਖ਼ਾਂ, ਕਾਲਾ ਖ਼ਾਂ, ਭੀਖਨ ਖ਼ਾਂ, ਹਯਾਤ ਖ਼ਾਂ ਅਤੇ ਉਮਰ ਖ਼ਾਂ। ਇਸ ਤੋਂ ਇਲਾਵਾ 500 ਉਦਾਸੀ ਵੀ ਮਹੰਤ ਕ੍ਰਿਪਾਲ ਦਾਸ ਦੇ ਨਾਲ ਗੁਰੂ ਜੀ ਪਾਸ ਟਿਕੇ ਹੋਏ ਸਨ।

ਇਸ ਸਮੇਂ ਰਾਜਾ ਭੀਮ ਚੰਦ ਦੇ ਪੁਤਰ ਅਜ਼ਮੇਰ ਚੰਦ ਅਤੇ ਫਤੇਹ ਚੰਦ ਦੀ ਲੜਕੀ ਦੀ ਸ਼ਾਦੀ ਦੇ ਸਮੇਂ ਸਾਰੇ ਪਹਾੜੀ ਰਾਜੇ ਇਕਠੇ ਹੋਣੇ ਸਨ। ਰਾਜਾ ਭੀਮ ਚੰਦ ਨੇ ਗੁਰੂ ਘਰ ਤੋਂ ਬਦਲਾ ਲੇਣ ਲਈ ਇਸ ਮੌਕੇ ਦਾ ਫ਼ਾਇਦਾ ਉਠਾਣਾ ਚਾਹਿਆ। ਇਸ ਨੇ ਸੋਚਿਆ ਕਿ ਇਸ ਸਮੇਂ ਗੁਰੂ ਜੀ ਥੋੜੇ ਜਿਹੇ ਸਿੱਖਾਂ ਨਾਲ ਪਾਉਂਟਾ ਸਾਹਿਬ ਠਹਿਰੇ ਹਨ, ਇਉਂ ਨਾ ਗੜਵਾਲ ਜਾਂਦੇ ਹੋਏ ਰਾਹ ਵਿੱਚ ਉਨ੍ਹਾਂ ਉਤੇ ਹਮਲਾ ਕੀਤਾ ਜਾਵੇ। ਉਸ ਨੇ ਗੁਰੂ ਜੀ ਨੂੰ ਖਤ ਲਿਖਿਆ, ਜਿਸ ਵਿੱਚ ਬੇਨਤੀ ਕੀਤੀ ਕਿ ਬਰਾਤ ਨੂੰ ਪਾਉਂਟਾ ਸਾਹਿਬ ਵਲੋਂ ਜਾਣ ਦੀ ਇਜ਼ਾਜ਼ਤ ਦਿਤੀ ਜਾਵੇ। ਨਾਲ ਹੀ ਇਹ ਧਮਕੀ ਵੀ ਦਿਤੀ ਕਿ ਜੇਕਰ ਬਰਾਤ ਨੂੰ ਰੋਕਿਆ ਗਿਆ ਤਾਂ ਉਹ ਵਾਪਸੀ ਤੇ ਸਿੱਖਾਂ ਨਾਲ ਲੜ ਲੈਣਗੇ। ਗੁਰੂ ਜੀ ਨੇ ਅਜਮੇਰ ਚੰਦ ਅਤੇ ਉਸ ਦੇ ਕੁਝ ਸਾਥਿਆਂ ਤੋਂ ਸਿਵ ਹੋਰ ਕਿਸੇ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਦਿਤੀ। ਭੀਮ ਚੰਦ ਨੇ ਸੋਚਿਆ ਕਿ ਵਿਆਹ ਦੇ ਸਮੇਂ ਸਾਰੇ ਪਹਾੜੀ ਰਾਜੇ ਇਕਠੇ ਹੋ ਰਹੇ ਹਨ, ਇਸ ਲਈ ਵਿਆਹ ਤੋਂ ਵਾਪਸ ਆਉਂਦਿਆਂ ਹੋਇਆਂ ਉਨਾਂ ਨੂੰ ਚੁਕ-ਚੁਕਾ ਕੇ ਇੱਕ ਮਿਲਵੀਂ ਤਾਕਤ ਨਾਲ ਗੁਰੂ ਘਰ ਤੇ ਹਮਲਾ ਕਰਕੇ ਉਸਨੂੰ ਸਮਾਪਤ ਕਰ ਦਿਆਂਗੇ।

ਇਸ ਵਿਆਹ ਦੇ ਮੌਕੇ ਤੇ ਫ਼ਤੇਹ ਸ਼ਾਹ ਨੇ ਗੁਰੂ ਗੋਬਿੰਦ ਸਾਹਿਬ ਨੂੰ ਵੀ ਸੱਦਾ ਭੇਜਿਆ ਸੀ। ਗੁਰੂ ਜੀ ਤਾਂ ਨਾ ਗਏ, ਪਰ ਕੁਝ ਕੀਮਤੀ ਤੋਹਫ਼ਿਆਂ ਦਾ ਤੰਬੋਲ ਭਾਈ ਦਇਆ ਰਾਮ ਅਤੇ ਦੀਵਾਨ ਚੰਦ ਦੇ ਹੱਥ ਘੱਲ ਦਿਤਾ, ਅਤੇ ਕੁਝ ਸਿੰਘਾਂ ਨੂੰ ਵੀ ਨਾਲ ਭੇਜਿਆ। ਜਦ ਇਸ ਦਾ ਪਤਾ ਭੀਮ ਚੰਦ ਨੂੰ ਲੱਗਾ ਤਾਂ ਉਸਨੇ ਫਤੇਹ ਸ਼ਾਹ ਨੂੰ ਗੁਰੂ ਜੀ ਵਲੋਂ ਭੇਜਿਆ ਤੰਬੋਲ ਵਾਪਸ ਕਰਨ ਲਈ ਕਿਹਾ ਅਤੇ ਡਰਾਵਾ ਦਿਤਾ ਕਿ ਜੇਕਰ ਉਸਨੇ ਇਹ ਤੰਬੋਲ ਪ੍ਰਵਾਨ ਕੀਤਾ ਤਾਂ ਉਹ ਵਿਆਹੀ ਨੂੰਹ ਨੂੰ ਛਡ ਜਾਵੇਗਾ। ਫਤੇਹ ਸ਼ਾਹ ਨੇ ਤੰਬੋਲ ਵਾਪਸ ਕਰ ਦਿਤਾ। ਭੀਮ ਚੰਦ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਸਿੱਖਾਂ ਨੂੰ ਖ਼ਤਮ ਕਰ ਦਿਤਾ ਜਾਵੇ ਅਤੇ ਤੰਬੋਲ ਤੇ ਤੋਹਫੇ ਵੀ ਲੁਟ ਲਏ ਜਾਣ। ਸਿੱਖਾਂ ਨੇ ਛੋਟੀ ਜਿਹੀ ਟੱਕਰ ਦੇ ਬਾਵਜੂਦ ਤੋਹਫੇ ਬਚਾ ਲਏ ਅਤੇ ਵਾਪਸ ਆ ਕੇ ਗੁਰੂ ਸਹਿਬ ਨੂੰ ਸਾਰੇ ਹਾਲਾਤ ਤੋਂ ਅਗਾਹ ਕਿਤਾ ਅਤੇ ਇਹ ਵੀ ਦੱਸਿਆ ਕਿ ਭੀਮ ਚੰਦ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।

ਯੁੱਧ ਦੀ ਤਿਆਰੀ

ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜੰਗ ਦੀ ਤਿਆਰੀ ਆਰੰਭ ਕਰ ਦਿਤੀ। ਇਸ ਲਈ ਪੂਰੀ ਦੇਖ ਭਾਲ ਪਿਛੋਂ ਪਾਉਂਟਾ ਸਾਹਿਬ ਤੋਂ ਸੱਤ ਮੀਲ ਦੂਰ ਭੰਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ। ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਜੀ ਨੇ ਅਤੇ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਦੇ ਪੁਤਰਾਂ, ਸੰਗੋ ਸ਼ਾਹ, ਜੀਤ ਮੱਲ, ਮੋਹਰੀ ਚੰਦ, ਗੁਲਾਬ ਰਾਇ, ਗੰਗਾ ਰਾਮ ਅਤੇ ਦੀਵਾਨ ਚੰਦ ਨੇ ਗੁਰੂ ਜੀ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ। ਛੋਟੇ ਜਿਹੇ ਮੈਦਾਨ ਤੋਂ ਬਾਦ ਪਹਾੜੀ ਸੀ, ਅਤੇ ਫਿਰ ਮੈਦਾਨ, ਜਿਥੇ ਗੁਰੂ ਜੀ ਨੇ ਮੋਰਚੇ ਲਗਾਏ ਹੋਏ ਸਨ ਤਾਂਕਿ ਦੁਸ਼ਮਨ ਮਾਰ ਖਾ ਕੇ ਜੇ ਪਿਛੇ ਨਸੇ, ਤਾਂ ਜਮਨਾ ਪਾਰ ਵਕਤ ਦਬਾਇਆ ਜਾਵੇ। ਭਾਈ ਰਾਮ ਕੋਇਰ ਮੇਹਰੇ ਅਤੇ ਕਾਲਾ ਖਾਂ ਨੂੰ ਪਾਉਂਟਾ ਸਾਹਿਬ ਦੀ ਰੱਖਿਆ ਲਈ ਛੱਡਿਆ ਗਿਆ।

ਉਧਰ ਪਹਾੜੀ ਰਾਜਿਆਂ ਨੇ ਆਪਣਾ ਦੂਤ ਭੇਜ ਕੇ 500 ਪਠਾਣਾਂ ਦੇ ਸਰਦਾਰਾਂ ਨੂੰ ਲਾਲਚ ਦੇ ਕੇ ਨੱਸ ਜਾਣ ਲਈ ਕਿਹਾ। ਯੁੱਧ ਤੋਂ ਇੱਕ ਰਾਤ ਪਹਿਲਾਂ ਹੀ 400 ਪਠਾਣ ਨੱਸ ਗਏ ਅਤੇ ਦੁਸ਼ਮਣ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ, ਕੇਵਲ ਕਾਲਾ ਖਾਂ ਹੀ ਆਪਣੇ 100 ਸਿਪਾਹੀਆਂ ਸਮੇਤ ਟਿਕਿਆ ਰਿਹਾ। ਇਸ ਤੋਂ ਇਲਾਵਾ ਗੁਰੂ ਬਾਹਿਬ ਪਾਸ ਆਇਆ 500 ਉਦਾਸੀ ਸਾਧਾਂ ਦਾ ਟੋਲਾ ਵੀ ਜੰਗ ਦੀ ਖ਼ਬਰ ਸੁਣਦਿਆਂ ਰਾਤ ਨੂੰ ਨੱਸ ਗਏ, ਅਤੇ ਕੇਵਲ ਉਹਨਾਂ ਦਾ ਆਗੂ ਮਹੰਤ ਇਰਪਾਲ ਦਾਸ ਹੀ ਗੁਰੂ ਜੀ ਕੋਲ ਰਿਹਾ। ਜਦ ਪਠਾਣਾਂ ਦੀ ਬੇਵਫਾਈ ਦੀ ਖ਼ਬਰ ਪੀਰ ਬੁਧੂ ਸ਼ਾਹ ਜੀ ਨੂੰ ਪਹੁੰਚੀ ਤਾਂ ਆਪਣੇ ਚਾਰੇ ਪੁਤਰ, ਦੋਵੇਂ ਭਰਾ ਅਤੇ 700 ਮੁਰੀਦ ਲੈਕੇ ਭੰਗਾਣੀ ਪਹੁੰਚ ਗਏ। ਯੁੱਧ ਦੀ ਖਬਰ ਸੁਣ ਕੇ ਆਸ-ਪਾਸ ਕੇ ਇਲਾਕੇ ਦੇ ਸਿੱਖ ਵੀ ਯੁੱਧ ਵਿੱਚ ਹਿਸਾ ਲੇਣ ਲਈ ਪਹੂੰਚੇ।

ਯੁੱਧ

ਇਹ ਯੁੱਧ 15 ਅਪ੍ਰੈਲ 1687 ਨੂੰ ਸ਼ੁਕਰਵਾਰ ਵਾਲੇ ਦਿਨ ਹੋਇਆ। ਸਾਰਾ ਦਿਨ ਬੜੀ ਭਿਆਨਕ ਜੰਗ ਹੋਈ। ਦੋਹਾਂ ਧਿਰਾਂ ਨੇ ਵੱਧ ਚੜ੍ਹ ਕੇ ਵਾਰ ਕੀਤੇ। ਸੰਗੋ ਸ਼ਾਹ ਦੀ ਸ਼ਹੀਦੀ ਉਪਰੰਤ ਗੁਰੂ ਸਾਹਿਬ ਆਪ ਮੈਦਾਨ ਵਿੱਚ ਕੁਦ ਗਏ। ਹੋਲੀ-ਹੋਲੀ ਵੇਖਦਿਆਂ ਵੇਖਦਿਆਂ ਸਾਰੇ ਪਹਾੜੀਏ ਨਸ ਉਠੇ, ਸਿੱਖਾਂ ਨੇ ਦੁਸ਼ਮਣਾਂ ਨੂੰ ਜਮਨਾ ਵਿੱਚ ਠੇਲ ਕੇ ਦਮ ਲਿਆ। ਇਸ ਯੁੱਧ ਵਿੱਚ ਪੀਰ ਬੁਧੂ ਸ਼ਾਹ ਦੇ ਦੋ ਪੁਤਰ ਸਈਅਦ ਅਸ਼ਰਫ਼, ਸਈਅਦ ਮੋਹੰਮਦ ਸ਼ਾਹ ਤੇ ਭਰਾ ਭੂਰੇ ਸ਼ਾਹ ਸ਼ਹੀਦ ਹੋਏ। ਇਸ ਜੰਗ ਵਿੱਚ ਬੀਬੀ ਵੀਰੋ ਦੇ ਦੋ ਪੁਤਰ, ਸੰਗੋ ਸ਼ਾਹ ਤੇ ਜੀਤ ਮਲ ਅਤੇ ਹੋਰ ਬਹੁਤ ਸਾਰੇ ਸਿੱਖ ਸ਼ਹੀਦ ਹੋਏ। ਦੂਜੇ ਪਾਸੇ ਪਠਾਣਾਂ ਵਿੱਚੋਂ ਨਜ਼ਾਬਤ ਖ਼ਾਂ ਤੇ ਹਯਾਤ ਖ਼ਾਂ ਮਾਰੇ ਗਏ, ਅਤੇ ਚਾਰ ਪਹਾੜੀ ਰਾਜੇ ਅਤੇ ਬਹੁਤ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਪਠਾਣ ਫੌਜੀ ਮਾਰੇ ਗਏ ਤੇ ਗੁਰੂ ਸਾਹਿਬ ਜੀ ਨੇ ਜਿੱਤਪ੍ਰਾਪਤਕੀਤੀ।

ਸਾਕਾ ਚਮਕੌਰ ਸਾਹਿਬ

ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਪੁਰੀ-ਅਨੰਦ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਮਨ ਵਿਚ ਕੁਝ ਸੋਚ ਆਈ ਹੈ ਜਿਸ ਨੂੰ ਇਕ ਕਵੀ ਨੇ ਬਿਆਨ ਕੀਤਾ ਹੈ: ਜਿਸ ਖ਼ਿੱਤੇ ਮੇਂ ਹਮ ਕਹਿਤੇ ਥੇ ਆਨਾ ਯਿਹ ਵੁਹੀ ਹੈ। ਕਲ ਲੁਟ ਕੇ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਭਾਈ ਰਤਨ ਸਿੰਘ ਜੀ ਭੰਗੂ ਨੇ ਇਸ ਬਾਬਤ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਵਿਚ ਇਉਂ ਲਿਖਿਆ ਹੈ: ਤੌ ਮਲੇਰੀਅਨ ਆਨ ਘੇਰਾ ਪਾਯੋ, ਨਹਿˆ ਦਾਣਾ ਕਿਛੁ ਉਸ ਮਧ ਥਾਯੋ। ਨਾਹਿˆ ਹੁਤੀ ਕੁਛ ਜੁਗਤਿ ਲੜਾਈ, ਫੌਜ ਸਭੀ ਕੰਧ ਪਿਲਚੀ ਆਈ॥2॥ ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿਚ ਨਹੀਂ, ਚੜ੍ਹਦੀ ਕਲਾ ਵਿਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿਚ ਸਨ ਅਤੇ ਜਿਵੇਂ ਗੁਰੂ ਕਲਗੀਧਰ ਪਿਤਾ ਜੀ ਦੇ ਚਰਨਾਂ ਵਿਚ ਮਨ-ਅੰਤਰੋਂ ਬੇਨਤੀ ਕਰ ਰਹੇ ਸਨ: ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ: ਆਏ ਜੁ ਨਾਹਰ ਸਾਥ ਥੇ ਸੋ ਬਹੁ ਦੀਨੇ ਮਾਰ। ਕਿਛੁ ਸਤਿਗੁਰ ਕਿਛੁ ਖਾਲਸੈ ਕਰ ਸਾਹਬਜ਼ਦਾਨ ਮਾਰ॥6॥ (ਸ੍ਰੀ ਗੁਰੂ ਪੰਥ ਪ੍ਰਕਾਸ਼) ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਗੜ੍ਹੀ ਦੀ ਅੰਦਰਲੀ ਹਾਲਤ ਬਾਰੇ ਵੀ ਭਾਈ ਗੁਰਮਤਿ ਪ੍ਰਕਾਸ਼ 65 ਦਸੰਬਰ 2007 ਰਤਨ ਸਿੰਘ ਜੀ ਭੰਗੂ ਲਿਖਦੇ ਹਨ: ਅਬ ਅੰਦਰ ਕੀ ਬਾਤ ਸੁਨਾਊਂ, ਹੁਤੇ ਨ ਅੰਦਰ ਅੰਨ ਕਿਥਾਊਂ। ਕੰਧ ਚਿਣੀ ਕਿਛੁ ਆਛੀ ਨਾਹੀਂ ਹੁਤੇ ਨ ਮੁਰਚੇ, ਰੱਖੇ ਮਾਂਹਿ। ਜਿਨ ਸਿੱਧੇ ਕਰ ਸ਼ਸਤ੍ਰ ਚਲਾਏਂ, ਜਿਸੈ ਓਟ ਕਰ ਸੀਸ ਬਚਾਏਂ। ਨਹਿˆ ਲੱਭੇ ਤਿਹ ਭੁੰਨਣ ਕੋ ਦਾਣਾ, ਜੋ ਲੱਭੈ ਤਾਂ ਕਦ ਮਿਲੈ ਖਾਣਾ॥13॥ ਦਾਰੂ ਸਿੱਕੋ ਗਯੋ ਮੁਕਾਈ, ਰਹਯੋ ਨ ਤੀਰ ਤਨੀਰਨ ਮਾਂਹੀ। ਜ਼ਖ਼ਮੀ ਜੋਗ ਕਿਤ ਲਭੈ ਨ ਪਾਨੀ, ਐਸੀ ਔਖੀ ਤਹਾਂ ਬਿਹਾਨੀ॥14॥ ਤੌ ਭੀ ਸਿੰਘਨ ਹਥ ਨਹਿˆ ਛੋਰਯੋ, ਪਰੈ ਜੋਰ ਹਿਤ ਵਲ ਜਹਿˆ ਦੋਰਯੋ॥15॥ ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ ।

ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ।

ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ‘ਰਾਜੇ ਸੀਂਹ ਮੁਕੱਦਮ ਕੁੱਤੇ’ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ।

ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਗੁਰਬਾਣੀ ਦਾ ਪਾਵਨਸ਼ਬਦ ਹੈ :-

ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥ (ਪੰਨਾ 555)
ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। ‘ਰਣ ਤੱਤੇ ਜੂਝਕੇ’ ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ-ਬਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।ਕਟਾਏ ਬਾਪ ਨੇ ਬੱਚੇ ਜਹਾਂ ਖੁਦ ਕੇ ਲਿਯੇ।ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇ।ਯਹੀਂ ਸੇ ਬਨ ਕੇ ਸਿਤਾਰੇ ਗਏ ਸਮਾੱ ਕੇ ਲਿਯੇ। (ਗੰਜਿ ਸ਼ਹੀਦਾਂ) ਭਾਵ-ਜੇ ਭਾਰਤ ਵਿੱਚ ਕੋਈ ਮਹਾਨ ਤੀਰਥ ਅਸਥਾਨ ਹੈ, ਜਿੱਥੇ ਕਿਸੇ ਪਿਤਾ ਨੇ ਪ੍ਰਮਾਤਮਾ ਦੀ ਸਰਦਲ ਉ¤ਤੇ ਪੁੱਤਰਾਂ ਨੂੰ ਕੁਰਬਾਨ ਕਰਦਿੱਤਾ ਤਾਂ ਉਹ ਤੀਰਥ ਹੈ ‘ਚਮਕੌਰ ਦੀ ਧਰਤੀ’ ਜਿਸ ਦਾ ਹਰ ਕਣ ਪ੍ਰਭੂ ਪ੍ਰਮਾਤਮਾ ਦੀ ਸ਼ਾਨ ਵਿੱਚ ਚਮਕ ਰਿਹਾ ਹੈ।

ਚਮਕੌਰ ਦੀ ਜੰਗ ਦੁਨੀਆਂ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਇਹ ਅਸਾਵਾਂਪਣਨਹੀਂ ਤਾਂ ਹੋਰ ਕੀ ਹੈ-

ਕਹਾ ਚਲਾਈਸੰ ਕਹਾ ਦਸ ਲਛੰ। ਮਚਿਯੋ ਜੰਗ ਏਤਾ ਸੁਨੇ ਮਤ ਸਵਛੰ॥115॥ (ਗੁਰਬਿਲਾਸ ਪਾ.10, ਸੁੱਖਾ ਸਿੰਘ ਅਧਿ. 21)

ਕੱਚੀ ਗੜ੍ਹੀ, ਭੁੱਖੇ ਢਿੱਡ ‘ਨਾ ਗੋਲਾ ਬਾਰੂਦ’ ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ? ਬੁ¦ਦ ਹੌਂਸਲੇ ਨਾਲ ਰਣ ਤੱਤੇ ਖਾਲਸਾ ਜੂਝਣ ਲੱਗ ਪਿਆ। ਭਾਰੀ ਯੁੱਧ ਵਿੱਚ ਖ਼ਾਲਸਾਦੁਸ਼ਮਣ ਦੀ ਚਾਲ ਨੂੰ ਪਛਾੜ ਰਿਹਾ, ਸਿੰਘ ਕਾਲ ਰੂਪ ਬਣ ਗਏ ਸਨ। ਯੋਧੇ ਖੁਮਾਰੀ ਵਿੱਚ ਝੂਮ-ਝੂਮ ਵਾਰ ਕਰ ਰਹੇ ਸਨ। ਕਵੀਸੈਨਾਪਤਿ ਇਸ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ-
ਦਉਰ ਦਉਰ ਫਉਜਨ ਮੈ ਪਰਹੀ। ਸਿੰਘ ਸਬੈ ਐਸੀ ਬਿਧਿ ਕਰਹੀ।ਬਜੇ ਸਾਰ ਸੋ ਸਾਰ ਅਪਾਰਾ। ਝੜ ਝੜਾਕ ਬਾਜੈ ਝੁਨਕਾਰਾ॥23॥491॥
ਪੜ ਪੜਾਕ ਧਰਤੀ ਪਰ ਪਰਹੀ॥ ਜੂਝੇ ਸੂਰ ਬਹੁਤ ਤਹਿ ਮਰ ਹੀ॥….. ਇਕ ਭਾਜੇ ਫਿਰਿ ਨਿਕਟਿ ਨ ਆਵੈ। ਇਕ ਸਨਮੁਖਿ ਹ੍ਵੈ ਜੁੱਧ ਮਚਾਵੈ॥ ਲਰੈ ਸਿੰਘ ਇਹ ਭਾਂਤਿ ਅਪਾਰੇ॥ ਚੜੀ ਖਮਾਰ ਭਏ ਮਤਵਾਰੇ॥24॥ (ਸ੍ਰੀ ਗੁਰ ਸੋਭਾ)

ਸਿੱਖ ਜੋਧੇ ਮਨ ਹੀ ਮਨ ਵਿੱਚ ਸੋਚ ਰਹੇ ਸਨ ਕਿ ਪਾਤਸ਼ਾਹਆਪਣੇ ਦੋਵੇਂ ਲਖਤੇ ਜਿਗਰ ਲੈ ਕੇ ਗੜ੍ਹੀ ਵਿੱਚੋਂ ਨਿਕਲ ਜਾਣ, ਉਨ੍ਹਾਂ ਨੇ ਇਸ ਦਾ ਪ੍ਰਗਟਾਵਾ ਪਾਤਸ਼ਾਹ ਕੋਲ ਕੀਤਾ ਪਰ ਸਾਹਿਬਾਂ ਨੇ ਕਿਹਾਤੁਸੀਂ ਸਾਰੇ ਮੇਰੇ ਲਖਤੇ ਜਿਗਰ ਹੋ। ਸਾਰੇ ਮੇਰੇ ਪੁੱਤਰ ਹੋ। ਪਾਤਸ਼ਾਹ ਨੇ ਖ਼ਾਲਸੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ। ਗੁਰੂ ਨਾਨਕ ਦੇ ਘਰ ਦੀ ਰੱਖਿਆਲਈ ਸਾਰਾ ਪਰਿਵਾਰ ਵਾਰਿਆ ਜਾ ਰਿਹਾ ਹੈ। ਜਿਥੇ ਤੁਸੀਂ ਸ਼ਹੀਦੀਆਂ ਪਾ ਰਹੇ ਹੋ ਉਥੇ ਹੀ ਇਹ ਬੱਚੇ ਵੀ ਸ਼ਹੀਦ ਹੋਣਗੇ। ਸਿੱਖੀ ਦੇ ਬਾਗ ਦੀਰੱਖਿਆ ਜਿਗਰ ਦਾ ਖ਼ੂਨ ਦੇ ਕੇ ਕਰਾਂਗਾ :-

ਹਮ ਨੇ ਭੀ ਇਸੇ ਮਕਾਮ ਪਰ ਜਾਨਾ ਹੈ ਜਲਦ ਤਰ ਜਿਸ ਜਗਹ ਤੁਮ ਕੋ ਅਪਨੇ ਕਟਾਨੇ ਪੜੇਂਗੇ ਸਰਹੋਂਗੇ ਸ਼ਹੀਦ ਲੜ ਕੇ ਯਿਹ ਬਾਕੀ ਕੇ ਦੋ ਪਿਸਰਰਹ ਜਾਊਂਗਾ ਅਕੇਲਾ ਮੈਂ ਕਲ ਤਕ ਲੁਟਾ ਕੇ ਘਰਪਹਲੇ ਪਿਤਾ ਕਟਾਯਾ ਅਬ ਬੇਟੇ ਕਟਾਊਂਗਾਨਾਨਕ ਕਾ ਬਾਗ਼ ਖ਼ੂਨਿ-ਜਿਗਰ ਸੇ ਖਿਲਾਊਂਗਾ॥ (ਸ਼ਹੀਦਾਨਿ-ਵਫ਼ਾ)

ਭਾਰੀ ਜੰਗ ਹੋ ਰਿਹਾ ਸੀ। ਸਾਹਿਬਜ਼ਾਦਾ ਅਜੀਤ ਸਿੰਘਦੇ ਦਿਲ ਵਿੱਚ ‘ਜੁਧ ਚਾਉ’ ਉਠ ਰਿਹਾ ਸੀ। ਦਿਲੀ ਭਾਵਨਾਲੈ ਕੇ ਦਸਮ ਪਿਤਾ ਨੂੰ ਜੰਗ ਵਿੱਚ ਜੂਝ ਕੇ ਜੁਧ ਚਾਉ ਪੂਰਾਕਰਨ ਦੀ ਅਰਜ਼ ਕੀਤੀ। ਅੰਮ੍ਰਿਤ ਦੇ ਦਾਤੇ ਦਸਮੇਸ਼ ਪਿਤਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੱਥੀਂ ਤਿਆਰ ਕਰਕੇ ਯੁੱਧਲਈ ਤੋਰਦਿਆਂ ਕਿਹਾ-

ਭਈ ਅਸ ਵਾਜ ਅਬ ਜਾਹ, ਰਣਜੀਤ ਸਿੰਘ!
ਤੁਮ ਕਰੌ ਸੰਗ੍ਰਾਮ ਦੂਤਨ ਸੰਘਾਰੋ। ਖੁਸੀ ਤਾਹੀ ਸਮੈ ਲਈ ਗੁਰਦੇਵ ਸੋਆਨ ਰਨ ਮਾਹਿ ਦਲ ਕੇ ਨਿਹਾਰੋ। ਕਰੀ ਆਵਾਜ ਅਬ ਆਉ ਅਰਮਾਨ ਜਿਹ… (ਸ੍ਰੀ ਗੁਰ ਸੋਭਾ)

ਹਜ਼ੂਰ ਪਿਤਾ ਦੀਆਂ ਅਸੀਸਾਂ ਲੈ ਕੇ ਪੰਜ ਸਿੰਘਾਂ ਨਾਲਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਗਿਆ। ਘਮਸਾਨ ਦਾ ਯੁੱਧਕੀਤਾ। ਜੈਕਾਰਿਆਂ ਦੀ ਗੂੰਜ ਵਿੱਚ ਲਲਕਾਰਦੇ ਸਿੱਖ ਸੂਰਬੀਰਾਂ ਨੇ ਅਨੇਕਾਂ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਿਆ। ਆਖ਼ਰੀ ਦਮ ਤੱਕਜੂਝਦੇ ਹੋਏ ਬਾਕੀ ਸਿੰਘਾਂ ਸਮੇਤ ਸਾਹਿਬਜ਼ਾਦਾ ਅਜੀਤ ਸਿੰਘ ਵੀਸ਼ਹਾਦਤ ਦਾ ਜਾਮ ਪੀ ਗਏ।

ਵੱਡੇ ਵੀਰ ਨੂੰ ਜੰਗ ‘ਚ ਸ਼ਹੀਦ ਹੁੰਦਾ ਵੇਖ ਸਾਹਿਬਜ਼ਾਦਾ ਜੁਝਾਰ ਸਿੰਘਦਾ ਖੂਨ ਵੀ ਖੋਲ ਰਿਹਾ ਸੀ ਅਤੇ ਵੈਰੀ ਨਾਲ ਦੋ ਹੱਥ ਕਰਨ ਲਈ ਗੁਰੂਪਿਤਾ ਪਾਸੋਂ ਆਗਿਆ ਮੰਗੀ, ਹਕੀਮ ਅੱਲ੍ਹਾ ਯਾਰ ਖਾਂ ਦੀ ਜ਼ਬਾਨੀ-

ਇਸ ਵਕਤ ਕਹਾ ਨੰਨ੍ਹੇ ਮਾੱਸੂਮ ਪਿਸਰ ਨੇ।ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਭਾਤਾ। ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ॥96॥ (ਗੰਜਿ ਸ਼ਹੀਦਾਂ)

ਸਰਬੰਸਦਾਨੀ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਫ਼ੁੱਲ ਵਰਗੇ ਕੋਮਲ ਸਰੀਰ ਵੱਲ ਤੱਕਦਿਆਂ ਕਿਹਾ, ‘ਐ ਪੁੱਤਰ ਤੇਰੇ ਤੋਂ ਮੈਂ ਬਲਿਹਾਰ ਜਾਂਦਾ ਹਾਂ। ਮੈਨੂੰ ਕੋਈ ਇਨਕਾਰ ਨਹੀਂ ਹੈ, ਪਰ ਤੇਰੀ ਉਮਰਖੇਡਣ ਮੱਲਣ ਦੀ ਹੈ। ਮੈਦਾਨਿ ਜੰਗ ਦੀਸਜ਼ਾ ਦੇ ਕਾਬਲ ਨਹੀਂ ਹੈ। ਤੈਨੂੰ ਤਾਂ ਤਲਵਾਰ ਚਲਾਉਣੀ ਵੀ ਨਹੀਂ ਆਉਂਦੀ। ਇਹ ਕੋਮਲ ਸਰੀਰ ਤੀਰਾਂ ਦੀਮਾਰ ਝੱਲਣ ਦੇ ਕਾਬਲ ਨਹੀਂ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾਪਿਤਾ ਗੁਰੂ ਨੂੰ ਜਵਾਬ ਸੀ-

ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈਆਤਾ ਖੁਦ ਬੜ੍ਹ ਕੇ ਗਲਾ ਤੇਗ ਪਿ ਧਰਨਾ ਤੋ ਹੈਆਤਾ। (ਗੰਜਿ ਸ਼ਹੀਦਾਂ)

ਹੁਣ ਕੋਈ ਸਵਾਲ ਬਾਕੀ ਨਹੀਂ ਸੀ। ਸ਼ੰਕਾਵਾਂ ਖ਼ਤਮ ਸਨ। ਨੰਨ੍ਹੀ ਜਿਹੀਜਿੰਦ ਉਤੇ ਨੰਨ੍ਹੀ ਜਹੀ ਕਮਾਨ ਤੇ ਤਲਵਾਰ ਸਜਾ ਕੇ ਪਿਆਰੇ ਭਾਈ ਹਿੰਮਤ ਸਿੰਘ, ਭਾਈ ਨੰਦ ਸਿੰਘ ਤੇ ਭਾਈ ਆਲਮ ਸਿੰਘ ਨਾਲਤੋਰਦਿਆਂ ਅੱਲਾ ਯਾਰ ਖ਼ਾਂ ਦੀ ਜ਼ਬਾਨੀ ਇਹ ਕਿਹਾ-

ਲੋ ਜਾਓ ਸਿਧਾਰੋ ਤੁਮ੍ਹੇ ਕਰਤਾਰ ਕੋ ਸੋਂਪਾ।ਮਰ ਜਾਓ ਯਾ ਮਾਰੇ ਤੁਮ੍ਹੇ ਕਰਤਾਰ ਕੋ ਸੋਂਪਾ।ਰੱਬ ਕੋ ਨ ਬਿਸਰੋ ਤੁਮ੍ਹੇ ਕਰਤਾਰ ਕੋ ਸੋਂਪਾ।ਸਿੱਖੀ ਕੋ ਉਭਾਰੋ ਤੁਮ੍ਹੇ ਕਰਤਾਰ ਕੋ ਸੋਂਪਾ।ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖਸ਼ੇਂ।ਪਿਆਸੇ ਹੋ ਜਾਤ, ਜਾਮਿ-ਸ਼ਹਾਦਤ ਤੁਮ੍ਹੇਂ ਬਖਸ਼ੇਂ। (ਗੰਜਿ ਸ਼ਹੀਦਾਂ)

ਨੰਨ੍ਹੀ, ਜਿੰਦ ਉਤੇ ਦੁਸ਼ਮਣ ਦੀ ਭੀੜ ਆ ਝਪਟੀ। ਸਾਹਿਬਜ਼ਾਦਾ ਜੁਝਾਰ ਸਿੰਘ ਜੁਝਾਰੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹਾਦਤ ਨੂੰ ਪ੍ਰਵਾਨ ਚੜ੍ਹ ਗਏ।

ਸਾਕਾ ਚਮਕੌਰ, ਜਿੱਥੇ ਸਾਡੇ ਕੁਰਬਾਨੀਆਂ ਭਰੇ ਇਤਿਹਾਸ ਦਾਪ੍ਰਤੀਕ ਹੈ ਉਥੇ ਸਿੱਖ ਨੌਜਵਾਨ ਜੋ ਆਪਣੇ ਮਾਣ ਮੱਤੇ ਇਤਿਹਾਸ ਨੂੰਭੁੱਲ ਰਹੇ ਹਨ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਵੀ ਹੈ ਕਿ ਕਿਵੇਂ ਸਿੱਖ ਧਰਮ ਦੀਆਨ ਅਤੇ ਸ਼ਾਨ ਲਈ ਉਹ ਆਪਾ ਵਾਰ ਗਏ। ਇਹ ਸਾਕਾ ਨੌਜਵਾਨਾਂ ਨੂੰ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਯਾਦ ਦਿਵਾਉਂਦਾ ਹੈ ਕਿਆਪਣੇ ਹਮ ਉਮਰ ਵੱਡੇ ਵੀਰਾਂ (ਸਾਹਿਬਜ਼ਾਦਿਆਂ) ਦੀ ਕੁਰਬਾਨੀ ਨੂੰਤੱਕੋ। ਆਪਣੇ ਵਿਰਸੇ ਦੀ ਪਛਾਣ ਕਰਨਾ ਹੀ ਸਾਡਾ ਚਮਕੌਰ ਦੇ ਸ਼ਹੀਦਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਧਰਮੀ ਸੂਰਿਆਂ ਦੀਆਂ ਸ਼ਹਾਦਤਾਂ ਦੇ ਕਾਰਨ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਇਤਿਹਾਸ ਦੇ ਪੰਨਿਆਂ ਵਿਚ ਰਹਿੰਦੀ ਦੁਨੀਆਂ ਤਕ ਪੱਕਿਆਂ ਹੋ ਗਈ। ਸਾਨੂੰ ਸਾਰਿਆਂ ਨੂੰ ਚਮਕੌਰ ਸਾਹਿਬ ਦੀ ਇਸ ਪਾਵਨ ਧਰਤੀ ’ਤੇ ਧਰਮ ਯੁੱਧ ਲਈ ਆਪਾ-ਨਿਛਾਵਰ ਕਰਨ ਵਾਲਿਆਂ ਨੂੰ ਪ੍ਰਣਾਮ ਕਰਨ ਲਈ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ। ਅਖੀਰ ਵਿਚ ਚਮਕੌਰ ਸਾਹਿਬ ਦੀ ਪਾਵਨ ਧਰਤੀ ਦੇ ਸਮੂਹ ਸ਼ਹੀਦਾਂ ਨੂੰ ਦਿਲੋਂ ਪ੍ਰਣਾਮ ਕਰਦਾ ਹੋਇਆ, ਯੋਗੀ ਅੱਲ੍ਹਾ ਯਾਰ ਖਾਂ ਦੇ ਚੰਦ ਸ਼ੇਅਰ ਲਿਖ ਕੇ ਲੇਖ ਦੀ ਸਮਾਪਤੀ ਕਰਦਾ ਹਾਂ: – ਬੱਸ, ਏਕ ਹਿੰਦ ਮੇਂ ਤੀਰਥ ਹੈ, ਯਾਤ੍ਰਾ ਕੇ ਲਿਯੇ। ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ। – ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ।

ਸ਼ਹਾਦਤ ਸਾਹਿਬਜ਼ਾਦਿਆਂ ਦੀ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੁਰੂ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 22 ਦਸੰਬਰ ਅਤੇ 27 ਦਸੰਬਰ 1704 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ (8 ਸਾਲ) ਅਤੇ ਬਾਬਾ ਫ਼ਤਹਿ ਸਿੰਘ (5 ਸਾਲ) ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ-
ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ। ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥
ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖ਼ਾਲਸੇ ਦੀ ਸਾਜਨਾ ਕੀਤੀ। ਖ਼ਾਲਸਾ ਇਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖ਼ਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ-

ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥ (ਚੰਡੀ ਚਰਿਤਰ)
ਮੁਗਲ ਸ਼ਾਸਨ ਦੇ ਨਾਲ-ਨਾਲ ਹਿੰਦੂ ਕੱਟੜਵਾਦ ਵੀ ਖ਼ਾਲਸੇ ਦੇ ਸਿਧਾਂਤ ਅਤੇ ਸਰੂਪ ਤੋਂ ਅਪ੍ਰਸੰਨ ਸੀ। ਇਸ ਲਈ ਪਹਾੜੀ ਰਾਜਿਆਂ ਅਤੇ ਹੋਰ ਉੱਚ ਜਾਤੀ ਹਿੰਦੂ ਸਮਾਜ ਵੱਲੋਂ ਖ਼ਾਲਸੇ ਦੀ ਸਾਜਨਾ ਦਾ ਵਿਰੋਧ ਕੀਤਾ ਗਿਆ ਸੀ। ਕਈ ਥਾਵਾਂ ਤੇ ਹਿੰਦੂਆਂ ਤੇ ਸਿੱਖਾਂ ਵਿੱਚ ਤਣਾਅ ਵੀ ਪੈਦਾ ਹੋ ਗਿਆ ਸੀ। ਪਹਾੜੀ ਰਾਜੇ ਤੇ ਸੂਬਾ ਸਰਹਿੰਦ ਗੁਰੂ ਜੀ ਦੇ ਵਿਰੁੱਧ ਇਕਜੁਟ ਹੋ ਗਏ ਸਨ। 1704 ਵਿੱਚ ਦੋਵੇਂ ਫ਼ੌਜਾਂ ਨੇ ਰਲ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਅਨੰਦਪੁਰ ਛੱਡ ਦੇਣ ਉਹਨਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਇਸ ਬਾਰੇ ਲਿਖਤੀ ਕਸਮਾਂ ਵੀ ਗੁਰੂ ਜੀ ਨੂੰ ਭੇਜੀਆਂ ਗਈਆਂ। ਗੁਰੂ ਜੀ ਨੇ ਜ਼ਫ਼ਰਨਾਮੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ।

ਤੁਰਾ ਗਰ ਬ ਬਾਯਦ ਆਂ ਕੌਲੇ ਕੁਰਾਂ॥ ਬ ਨਜ਼ਦੇ ਸ਼ੁਮਾ ਰਾ ਰਸਾਨਮ ਹੁਮਾਂ॥ (ਜ਼ਫ਼ਰਨਾਮਾ)
ਗੁਰੂ ਜੀ ਦੇ ਕਿਲਾ ਖ਼ਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਗੁਰੂ ਜੀ ਨੇ ਇਕ ਦਿਨ ਰੋਪੜ ਦੇ ਕੋਲ ਨਿਹੰਗ ਖ਼ਾਨ ਦੀ ਗੜ੍ਹੀ ਵਿੱਚ ਬਿਤਾਇਆ। ਰਾਤ ਨੂੰ ਅੱਗੇ ਚੱਲ ਪਏ ਪਰ ਦੁਸ਼ਮਣ ਦੀਆਂ ਫ਼ੌਜਾਂ ਨੇ ਵੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਦਾਖ਼ਲ ਹੋ ਕੇ ਮੋਰਚਾ ਬੰਦੀ ਕਰ ਲਈ। ਗੁਰੂ ਜੀ ਦੇ ਨਾਲ ਦੋ ਵੱਡ ਸਾਹਿਬਜ਼ਾਦਿਆਂ ਤੇ ਪੰਜ ਪਿਆਰਿਆਂ ਸਮੇਤ 40 ਕੁ ਸਿੱਖ ਸਨ। ਦੁਸ਼ਮਣ ਦੀ ਦਸ ਲੱਖ ਦੀ ਫ਼ੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਲੜਾਈ ਹੁੰਦੀ ਰਹੀ। ਸ਼ਾਮ ਤੱਕ ਗੁਰੂ ਜੀ ਕੋਲ ਸਾਰਾ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਸਿੰਘਾਂ ਨੇ ਗੜ੍ਹੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਗੁਰੂ ਜੀ ਦੇ ਸਾਹਮਣੇ ਲੜਦੇ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਨੇ ਅਜੇ ਜਵਾਨੀ ਵਿੱਚ ਪੈਰ ਰਖਿਆ ਹੀ ਸੀ। ਬਾਬਾ ਜੁਝਾਰ ਸਿੰਘ ਤਾਂ ਅਜੇ ਕਿਸ਼ੋਰ ਅਵਸਥਾ ਵਿੱਚ ਸਨ। ਕਰਬਲਾ ਦੇ ਮੈਦਾਨ ਵਿੱਚ ਹਸਨ ਹੁਸੈਨ ਦੀ ਸ਼ਹੀਦੀ ਤੋਂ ਇਲਾਵਾ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ, ਜਿੱਥੇ ਇਕ ਪਿਤਾ ਨੇ ਆਪਣੇ ਪੁੱਤਰਾਂ ਨੂੰ ਲੜਾਈ ਵਿੱਚ ਸ਼ਹੀਦ ਹੋਣ ਲਈ ਭੇਜਿਆ ਹੋਵੇ। ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿੱਚ ਇਕ ਵੱਡਾ ਅੰਤਰ ਸੀ। ਕਰਬਲਾ ਦੀ ਜੰਗ ਵਿੱਚ ਦੋਵੇਂ ਫ਼ੌਜਾਂ ਬਰਾਬਰ ਦੀਆਂ ਸਨ। ਇਸ ਦੇ ਮੁਕਾਬਲੇ ਤੇ ਚਮਕੌਰ ਦੀ ਜੰਗ ਦੁਨੀਆਂ ਦੀ ਸਭ ਤੋਂ ਵੱਧ ਅਸਾਵੀਂ ਜੰਗ ਸੀ। ਇਸ ਤਰ੍ਹਾਂ ਦੀ ਅਸਾਵੀਂ ਜੰਗ ਦੀਆਂ ਮਿਸਾਲਾਂ ਸਿੱਖ ਇਤਿਹਾਸ ਵਿੱਚ ਤਾਂ ਕੁਝ ਹੋਰ ਵੀ ਮਿਲਦੀਆਂ ਹਨ, ਪਰ ਬਾਕੀ ਕੌਮਾਂ ਦੇ ਇਤਿਹਾਸ ਵਿੱਚ ਸ਼ਾਇਦ ਨਹੀਂ ਦੇ ਬਰਾਬਰ ਹਨ। ਇਸ ਜੰਗ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਭੁੱਖੇ ਭਾਣੇ 40 ਆਦਮੀ ਕੀ ਕਰ ਸਕਦੇ ਹਨ, ਜੇ ਉਹਨਾਂ ਤੇ 10 ਲੱਖ ਦਾ ਲਸ਼ਕਰ ਅਚਾਨਕ ਟੁੱਟ ਪਵੇ-

ਗੁਰਸ਼ਨ : ਚਿ ਕਾਰੇ ਕੁਨਦ ਚਿਹਲ ਨਰ। ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ)
ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ-
ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਕਾਜ਼ੀ ਅਤੇ ਸ਼ੇਰ ਖ਼ਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖ਼ਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖ਼ਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਗਿਰ ਗਈ ਸੀ। ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ-

ਜ਼ੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ! ਅਬ ਕਿਉਂ ਕਰ ਬਨੈ। ਫਤੇ ਸਿੰਘ ਤਬ ਕਹਯੋ ਬਖਾਨ, ‘ਦਸ ਪਾਤਸ਼ਾਹੀ ਹੋਵਹਿ ਹਾਨ’।
ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਖੋਭੇ ਅਤੇ ਫੇਰ ਤਲਵਾਰ ਮਾਰ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਵਿੱਚੋਂ ¦ਘਾਇਆ ਗਿਆ ਸੀ ਅਤੇ ਤੜਫਾ ਤੜਫਾ ਕੇ ਮਾਰਿਆ ਗਿਆ ਸੀ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖ਼ਾਲਸਾ ਤਾਂ ਅਜੇ ਜ਼ਿੰਦਾ ਹੈ ਜੋ ਕਿ ਫ਼ਨੀਅਰ ਨਾਗ ਹੈ-
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤ : ਚਾਰ। ਕਿ ਬਾਕੀ ਬਮਾਂਦਸਤ ਪੇਚੀਦ : ਮਾਰ।

ਸਾਹਿਬਜ਼ਾਦਿਆਂ ਨੇ ਗੁਰੂ ਘਰ ਦੇ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅਸੀਂ ਉਹਨਾਂ ਮਹਾਨ ਆਤਮਾਵਾਂ ਦੀ ਸਾਲਾਨਾ ਯਾਦ ਸਤਿਕਾਰ ਸਹਿਤ ਮਨਾ ਰਹੇ ਹਾਂ। ਉਹਨਾਂ ਮਹਾਨ ਹਸਤੀਆਂ ਦੇ ਚਰਨਾਂ ਵਿੱਚ ਅਸੀਂ ਇਹੋ ਵੱਡੀ ਭੇਟਾ ਰੱਖ ਸਕਦੇ ਹਾਂ ਕਿ ਉਹਨਾਂ ਦੀ ਮਹਾਨਤਾ ਨੂੰ ਸਮਝੀਏ, ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਅਤੇ ਸਿੱਖੀ ਆਦਰਸ਼ਾਂ ਤੇ ਪਹਿਰਾ ਦੇਣ ਦਾ ਪ੍ਰਣ ਕਰੀਏ। ਉਹਨਾਂ ਨੇ ਜਿਸ ਤਰ੍ਹਾਂ ਸਮਾਜ ਦੀ ਉਸਾਰੀ ਕਰਨ ਲਈ ਲੜਦਿਆਂ ਸ਼ਹੀਦੀ ਪਾਈ ਅਤੇ ਆਪਣੇ ਆਪ ਨੂੰ ਕੰਧਾਂ ਵਿੱਚ ਚਿਣਵਾਇਆ, ਉਸ ਸਮਾਜ ਦੀ ਸਥਾਪਤੀ ਲਈ ਹਰ ਸੰਭਵ ਯਤਨ ਕਰੀਏ। ਸਾਨੂੰ ਆਪਣੇ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਸਖ਼ਤ ਲੋੜ ਹੈ। ਪਤਿਤਪੁਣਾ, ਮਾਦਾ ਭਰੂਣ ਹੱਤਿਆ, ਨਸ਼ਾ ਖੋਰੀ ਅਤੇ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਉਖਾੜ ਦੇਣਾ ਚਾਹੀਦਾ ਹੈ।

ਚਾਰੇ ਸਾਹਿਬਜ਼ਾਦਿਆਂ ਦੀ ਲਾਮਿਸਾਲ ਸ਼ਹੀਦੀ ਨੂੰ ਯਾਦ ਕਰਦਿਆਂ ਜਦੋਂ ਆਪਣੇ ਆਲੇ-ਦੁਆਲੇ ਵੱਲ ਝਾਤ ਮਾਰਦੇ ਹਾਂ ਅਤੇ ਸਿੱਖ ਕੌਮ ਅੰਦਰ ਆ ਚੁੱਕੇ ਘੋਰ ਨਿਘਾਰ ਨੂੰ ਮਹਿਸੂਸ ਕਰਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਕੀ ਅਸੀਂ ਸੋਚਾਂਗੇ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ? ਸਤਿਗੁਰੂ ਨੇ ਆਪਣੇ ਲਖਤੇ ਜਿਗਰ-ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਸਿੱਖ ਕੌਮ ਨੂੰ ਜ਼ਿੰਦਗੀ ਬਖ਼ਸ਼ੀ ਸੀ। ਪ੍ਰੰਤੂ ਅਸੀਂ ਕੌਮ ਨੂੰ ਤਬਾਹੀ ਦੇ ਦਹਾਨੇ ਵੱਲ ਧਕ ਕੇ ਆਪਣੀ ਅਤੇ ਆਪਣੀ ਔਲਾਦ ਦੇ ਕੂੜੇ ਸੁਖ ਅਰਾਮ ਅਤੇ ਵਕਤੀ ਸ਼ਾਨੋ-ਸ਼ੌਕਤ ਲਈ ਤਤਪਰ ਹਾਂ। ਉਹ ਕੌਮਾਂ ਦੁਨੀਆ ਦੇ ਤਖ਼ਤੇ ਤੋਂ ਮਿਟ ਗਈਆਂ, ਜੋ ਖ਼ੁਦਗਰਜ਼ੀ ਕਾਰਨ ਆਪਣੇ ਧਾਰਮਿਕ ਸਿਧਾਂਤ ਮਹਾਨ ਵਿਰਾਸਤ, ਇਤਿਹਾਸ ਅਤੇ ਸ਼ਹੀਦਾਂ ਨੂੰ ਅਣਗੌਲਿਆਂ ਕਰਕੇ ਆਪਣੀਆਂ ਕੂੜੀਆਂ ਲਾਲਸਾਵਾਂ ਨੂੰ ਪੂਰੀਆਂ ਕਰਨ ਵਿੱਚ ਹੀ ਗਲਤਾਨ ਹੋ ਗਈਆਂ। ਸਾਨੂੰ ਇਸ ਖ਼ਤਰੇ ਤੋਂ ਸਾਵਧਾਨ ਹੋਣ ਦੀ ਲੋੜ ਹੈ, ਵਰਨਾ ਸਰਬਨਾਸ਼ ਯਕੀਨੀ ਹੈ। ਆਓ ਆਪਣੇ ਮਹਾਨ ਸਿਧਾਂਤ ਅਤੇ ਵਿਰਾਸਤ ਦੇ ਸਹੀ ਵਾਰਿਸ ਬਣਨ ਦਾ ਯਤਨ ਕਰੀਏ ਅਤੇ ਆਪਨਾ ਬਿਗਾਰ ਵਰਾਨਾ ਸਾਂਢੈ ਦੇ ਸਿਧਾਂਤ ਉੱਤੇ ਪਹਿਰਾ ਦੇਈਏ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਸੇਧ ਲੈਂਦੇ ਹੋਏ ਇਸ ਕਾਰਜ ਵਿੱਚ ਤਨੋਂ, ਮਨੋਂ ਆਪੋ-ਆਪਣਾ ਯੋਗਦਾਨ ਪਾਈਏ ਅਤੇ ਆਪਣਾ ਜਨਮ ਸਕਾਰਥਾ ਕਰੀਏ।

ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਦੇ ਪੱਖ ਤੋ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਐਸੇ ਸਮੇ ਹੋਇਆ, ਜਦੋਂ ਭਾਰਤ-ਵਰਸ਼ ਵਿਚ ਲਗਭਗ ਪੰਜ ਸੌ ਸਾਲਾਂ ਤੋਂ ਪੱਕੇ ਪੈਰਾਂ ‘ਤੇ ਹੋਇਆ ਇਸਲਾਮੀ ਰਾਜ ਐਨ ਚੜ੍ਹਦੀਆਂ ਕਲਾਂ ਵਿਚ ਸੀ, ‘ਵੱਸੋ ਅਤੇ ਵੱਸਣ ਦਿਓ’ ਦੇ ਆਦਰਸ਼ ਤੋਂ ਡਿੱਗ ਕੇ ਧੱਕੇਸ਼ਾਹੀ ਅਤੇ ਜ਼ੁਲਮ ਉਤੇ ਤੁਲ ਬੈਠਾ ਸੀ।
ਸ਼ਾਹੀ ਕਰਮਚਾਰੀਆਂ ਵਲੋਂ ਪਹਿਲਾਂ ਭੀ ਬਥੇਰੀ ਮਨ-ਆਈ ਅਤੇ ਬੇਨਿਆਈ ਪਰਜਾ ਨਾਲ ਹੁੰਦੀ ਚਲੀ ਆ ਰਹੀ ਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹਾਲ ਦੱਸਦਿਆਂ ਲਿਖਿਆ ਹੈ:
ਭਹੁ ਵਾਟੀਂ ਜਗਿ ਚੱਲਿਆਂ, ਜਬ ਹੀ ਭਏ ਮੁਹੰਮਦ ਯਾਰਾ॥
ਕੌਮ ਬਹੱਤਰ ਸੰਗਿ ਕਰਿ, ਬਹੁ ਬਿਧਿ ਵੈਰ ਵਿਰੋਧ ਪਸਾਰਾ॥
ਰੋਜ਼ੇ ਈਦ ਨਿਮਾਜ਼ ਕਰਿ, ਕਰਮੀ ਬੰਦਿ ਕੀਆ ਸੰਸਾਰਾ॥
ਪੀਰ ਪਿਕੰਬਰ ਔਲੀਏ, ਗੌਂਸ ਕੁਤਬ ਬਹੁ ਭੇਖ ਸਵਾਰਾ॥
ਠਾਕੁਰ ਦੁਆਰੇ ਢਾਹਿ ਕੈ, ਤਿਹ ਠਉੜੀਂ ਮਾਸੀਤ ਉਸਾਰਾ॥
ਮਾਰਨਿ ਗਊ ਗਰੀਬ ਨੂੰ, ਧਰਤੀ ਉਪਰਿ ਪਾਪ ਬਿਥਾਰਾ॥
ਕਾਫਰ ਮੁਲਹਦ ਇਰਮਨੀ, ਰੂਮੀ ਜੰਗੀ ਦੁਸ਼ਮਨ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ॥10॥ (1)
ਪਰ ਹੁਣ ਸਿੱਧਾ ਬਾਦਸ਼ਾਹ ਔਰੰਗਜ਼ੇਬ ਵਲੋਂ ਤਲਵਾਰ ਦੇ ਜ਼ੋਰ ਨਾਲ ਇਸਲਾਮ ਫੈਲਾਣ ਅਤੇ ਹਿੰਦੂਆਂ ਦਾ ਖੁਰਾ-ਖੋਜ ਮਿਟਾਣ ਦਾ ਬੀੜਾ ਚੁਕਿਆ ਗਿਆ। ਕੇਵਲ ਹਿੰਦੂਆਂ ਦਾ ਹੀ ਨਹੀਂ, ਸਗੋਂ ਸ਼ੀਆਂ ਮੁਸਲਮਾਨ ਭੀ, ਜਿਹੜੇ ਔਰੰਗਜੇਬ ਦੇ ਆਪਣੇ ਮਜ਼ਹਬ ‘ਸੁੰਨੀ’ ਦੇ ਵਿਰੋਧੀ ਸਨ, ਹਿੰਦੂਆਂ ਵਾਂਗ ਸੈਂਕੜਿਆਂ ਦੀ ਗਿਣਤੀ ਵਿਚ ਕਤਲ ਹੁੰਦੇ ਹਨ।
ਹਿੰਦੂ ਮਾਪਿਆਂ ਪਾਸੋਂ ਉਹਨਾਂ ਦੀਆਂ ਕੁਆਰੀਆਂ ਲੜਕੀਆਂ, ਭਰਾਵਾਂ ਪਾਸੋਂ ਉਹਨਾਂ ਦੀਆਂ ਜਵਾਨ ਭੈਣਾਂ, ਮਰਦਾ ਪਾਸੋਂ ਉਹਨਾਂ ਦੀਆਂ ਪਤਿਬ੍ਰਤ ਪਤਨੀਆਂ, ਧੱਕੇ-ਸ਼ਾਹੀ ਨਾਲ ਖੋਹੀਆਂ ਜਾਂਦੀਆਂ ਸਨ। ਇਹਨਾਂ ਅਤਿਆਚਾਰਾਂ ਨੇ ਹਿੰਦੂਆਂ ਨੂੰ, ਜਿਹੜੇ ਅੱਗੀ ਹੀ ਸਦੀਆਂ ਦੀ ਗ਼ੁਲਾਮੀ ਦੇ ਕਾਰਨ ਕਾਇਰ ਹੋ ਚੁਕੇ ਸਨ, ਹੋਰ ਵੀ ਡਰਾਕਲ ਬਣਾ ਦਿੱਤਾ। ਹੁਣ ਕਿਸੇ ਛੋਟੇ-ਮੋਟੇ ਜੋਧੇ ਦਾ ਕੰਮ ਨਹੀਂ ਸੀ ਕਿ ਅਜਿਹੇ ਕੱਟੜ ਅਤੇ ਭਿਆਨਕ ਰਾਜ ਦੇ ਵਿਰੱਧ ਬੋਲ ਸਕੇ।
(2)
ਦੂਜੇ ਪਾਸੇ, ਗੁਰੂ ਗੋਬਿੰਦ ਸਿੰਘ ਜੀ ਵਲ ਭੀ ਵੇਖੋ। ਉਮਰ ਕੇਵਲ ਦਸ ਸਾਲਾਂ ਦੀ, ਨਾ ਕੋਈ ਨਾਲ ਸਲਾਹਕਾਰ, ਨਾ ਕੋਈ ਸੰਬੰਧੀ ਮਦਦਗਾਰ, ਨਾ ਕੋਈ ਫ਼ੌਜ ਜਾਂ ਲਸ਼ਕਰ, ਨਾ ਕਿਲ੍ਹਾ, ਨਾ ਰਿਆਸਤ ਅਤੇ ਨਾ ਕੋਈ ਹੋਰ ਸਮਾਨ।
ਟਕਾਰੇ ਲਈ ਇਕ ਪਾਸੇ ਦੇਸ ਦੀ ਵੱਡੀ ਤਾਕਤ ਦਾ ਮਾਲਕ ਕੱਟੜ ਔਰੰਗਜ਼ੇਬ ਤੁਲਿਆ ਬੈਠਾ ਹੈ, ਦੂਜੇ ਪਾਸੇ ਪਹਾੜੀ ਹਿੰਦੂ ਰਾਜਪੂਤ ਰਾਜੇ ਗੋਂਦਾਂ ਗੁੰਦ ਰਹੇ ਹਨ, ਤੀਜੇ ਪਾਸੇ ਘਰ ਦੇ ਭੇਤੀ ਬਾਬਾ ਧੀਰਮਲ ਅਤੇ ਰਾਮ ਰਾਇ ਦੁਸ਼ਮਨਾਂ ਨੂੰ ਸੋਆਂ ਦੇ ਰਹੇ ਹਨ, ਅਤੇ ਚੌਥੇ ਨਿੱਘਰੇ ਹੋਏ ਡਰਾਕਲ ਲੋਕ ਸਗੋਂ ਰਾਹ ਵਿਚ ਰੋੜੇ ਅਟਕਾ ਕੇ ਰਾਜ਼ੀ ਹਨ।
ਪਰ ਸਤਿਗੁਰੂ ਜੀ ਨੇ ਸਮਝ ਲਿਆ ਸੀ ਕਿ ਇਹਨਾਂ ਡਰਾਕਲ ਤੇ ਕਾਇਰ ਲੋਕਾਂ ਵਿਚੋਂ ਹੀ ਜੋਧੇ ਬਣਨੇ ਹਨ, ਬੀਰ ਸੂਰਮੇ ਕਿਤੋਂ ਹੋਰ ਬਾਹਰੋਂ ਨਹੀਂ ਆਉਣੇ।
ਸਤਿਗੁਰੂ ਜੀ ਨੇ ਇਹਨਾਂ ਗਿੱਦੜਾਂ ਤੇ ਕਾਇਰਾਂ ਵਿਚੋਂ ਹੀ ਸ਼ੇਰ ਬਣਾਏ ਅਤੇ ਚਿੜੀਆਂ ਤੋਂ ਬਾਜ ਤੁੜਾਏ।
ਗੁਰੂ ਗੋਬਿੰਦ ਸਿੰਘ ਜੀ ਦੀ ਅਮ੍ਰਿਤ-ਸ਼ਕਤੀ ਦਾ ਜ਼ਿਕਰ ਇਕ ਹਜ਼ੂਰੀ ਕਵੀ ਇਉਂ ਕਰਦਾ ਹੈ:
ਗੁਰੂ ਗੋਬਿੰਦ ਸਿੰਘ ਪ੍ਰਗਟਿਓ, ਦਸਵਾਂ ਅਵਤਾਰਾ॥
ਜਿਨਿ ਅਲੱਖ ਅਪਾਰ ਨਿਰੰਜਨਾ, ਜਪਿਓ ਕਰਤਾਰਾ॥
ਨਿਜ ਪੰਥੁ ਚਲਾਇਓ ਖਾਲਸਾ, ਧਰਿ ਤੇਜ ਕਰਾਰਾ॥
ਸਿਰਿ ਕੇਸ ਧਾਰਿ, ਕਰ ਖੜਗ ਕੋ, ਸਭ ਦੁਸਟ ਪਛਾਰਾ॥
ਸੀਲ ਜੱਤ ਕੀ ਕਛ ਪਹਰਿ, ਪਕੜੋ ਹਥਿਆਰਾ॥
ਸਚ ਫਤਹ ਬੁਲਾਈ ਗੁਰੂ ਕੀ, ਜੀਤਿਓ ਰਣ ਭਾਰਾ॥
ਸਭ ਦੈਂਤ ਅਰਨਿ ਕੋ ਘੇਰਿ ਕਰਿ, ਕੀਜੈ ਪਰਿਹਾਰਾ॥
ਜਬ ਸਹਜੇ ਪ੍ਰਗਟਿਓ ਜਗਤ ਮਹਿ, ਗੁਰੁ ਜਾਪੁ ਅਪਾਰਾ॥
ਯੌਂ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ॥
ਤੁਰਕ ਦੁਸ਼ਟ ਸਭ ਛੈ ਕੀਏ, ਹਰਿ ਨਾਮੁ ਉਚਾਰਾ॥
ਤਿਨ ਆਗੈ ਕੋਇ ਨ ਠਹਰਿਓ, ਭਾਗੇ ਸਿਰਦਾਰਾ॥
ਤਹ ਰਾਜੇ ਸ਼ਾਹ ਅਮੀਰੜੇ, ਹੋਏ ਸਭ ਛਾਰਾ॥
ਫਿਰਿ ਸੁਨਿ ਕਰਿ ਐਸੀ ਧਮਕ ਕੌ, ਕਾਂਪੈ ਗਿਰਿ ਭਾਰਾ॥
ਤਬ ਸਭ ਧਰਤੀ ਹਲਚਲ ਭਈ, ਛਾਡੇ ਘਰ ਬਾਰਾ॥
ਇਉਂ ਐਸੇ ਦੁੰਦ ਕਲੇਸ਼ ਮਹਿ, ਖਪਿਓ ਸੰਸਾਰਾ॥
ਤਹ ਬਿਨੁ ਸਤਿਗੁਰ ਕੋ ਹੈ ਨਹੀਂ, ਭੈ ਕਾਟਨਹਾਰਾ॥
ਗਹਿ ਐਸੇ ਖੜਗ ਦਿਖਾਇਅਨੁ, ਕੋ ਸਕੈ ਨ ਝੇਲਾ॥
ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥15॥
ਉਹਨਾਂ ਲੋਕਾਂ ਨੇ ਹੀ, ਜਿਹੜੇ ਬਿਲਕੁਲ ਨਕਾਰੇ ਤੇ ਨਿਰਬਲ ਹੋ ਚੁੱਕੇ ਸਨ, ਅੰਮ੍ਰਿਤ ਦੀ ਸ਼ਕਤੀ ਨਾਲ ਬੜੇ ਬੜੇ ਮੁਗ਼ਲ ਜਰਨੈਲਾਂ ਦੇ ਮੂੰਹ ਭਵਾ ਦਿੱਤੇ। ਉਹਨਾਂ ਦੇ ਵਿਚੋਂ ਹੀ ਬਾਬਾ ਦੀਪ ਸਿੰਘ ਜਿਹੇ ਅਤੇ ਬਾਬਾ ਗੁਰਬਖ਼ਸ਼ ਸਿੰਘ ਜਿਹੇ ਅਨੇਕਾਂ ਸੂਰਮੇ ਰਣਾਂ ਵਿਚ ਆਹੂ ਲਾਹਣ ਵਾਲੇ ਨਿੱਤਰ ਪਏ। ਚਮਕੌਰ ਦੀ ਇਕ ਨਿੱਕੀ ਜਿਹੀ ਹਵੇਲੀ ਵਿਚ ਸਿਰਫ਼ ਚਾਲੀ ਸਿੰਘਾਂ ਨੇ ਦਸ ਲੱਖ ਵੈਰੀ-ਦਲ ਦਾ ਜੋ ਟਾਕਰਾ ਕੀਤਾ, ਉਸ ਦੀ ਮਿਸਾਲ ਦੁਨੀਆਂ ਵਿਚ ਅਜੇ ਤਕ ਨਹੀਂ ਮਿਲਦੀ।
ਸਵਾ ਲਾਖ ਸੇ ਏਕ ਲੜਾਊਂ॥ ਤਬੀ ਗੋਬਿੰਦ ਸਿੰਘ ਨਾਮ ਕਹਾਊਂ॥
ਇਕ ਵਾਕ ਨੂੰ ਕਲਗੀਧਰ ਪਾਤਿਸ਼ਾਹ ਨੇ ਸਾਰੀ ਦੁਨੀਆਂ ਦੇ ਸਾਹਮਣੇ ਸੂਰਜ ਵਾਂਗ ਰੌਸ਼ਨ ਕਰ ਦਿੱਤਾ। ਔਰੰਗਜ਼ੇਬ ਵਲ ਭੇਜੇ ‘ਜ਼ਫਰਨਾਮੇ’ ਵਿਚ ਸਤਿਗੁਰੂ ਜੀ ਨੇ ਚਮਕੌਰ ਦੇ ਇਸ ਅਦੁੱਤੀ ਕਾਰਨਾਮੇ ਦਾ ਇਉਂ ਜ਼ਿਕਰ ਕੀਤਾ ਹੈ:
ਗੁਰਸਨਹ ਚਿਹ ਕਾਰੇ ਕੁਨਦ ਚਿਹਲ ਨਰ॥
ਕਿ ਦਹ ਲਖ ਬਰਾਯਦ ਬਰੋ ਬੇ-ਖ਼ਬਰ॥19॥

ਹਮਾਖ਼ਿਰ ਚਿਹ ਮਰਦੀ? ਖੁਨਦ ਕਾਰਜ਼ਾਰ॥
ਕਿ ਬਰ ਚਿਹਲ ਤਨ ਆਯਦਸ਼ ਬੇ-ਸ਼ੁਮਾਰ॥41॥
ਭਾਵ, ਭੁੱਖੇ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ਉਤੇ ਅਨ-ਗਿਣਤ ਫ਼ੌਜ ਟੁੱਟ ਪਵੇ। 19।
ਆਖ਼ਰ ਜੁੱਧ ਵਿਚ ਨਿਰੀ ਬਹਾਦਰੀ ਕੀ ਕਰ ਸਕਦੀ ਹੈ, ਜੇ ਚਾਲੀ ਆਦਮੀਆਂ ਉਤੇ ਬੇਅੰਤਹਾ ਫ਼ੌਜ ਹੱਲਾ ਬੋਲ ਦੇਵੇ। 41।
(3)
ਮਹਾਭਾਰਤ ਜੁੱਧ ਸਾਰੇ ਸੰਸਾਰ ਦੇ ਇਤਿਹਾਸ ਵਿਚ ਉਂਘਾ ਅਤੇ ਸੂਰਮਤਾਈ ਨਾਲ ਭਰਪੂਰ ਮੰਨਿਆ ਜਾਂਦਾ ਹੈ। ਪਰ ਉਸ ਵਿਚ ਪਾਂਡਵਾਂ ਦਾ ਜਿੱਤਣਾ ਕੋਈ ਅਨੋਖੀ ਗੱਲ ਨਹੀਂ ਸੀ। ਸ੍ਰੀ ਕ੍ਰਿਸ਼ਨ ਜੀ ਜਿਹੇ ਸਲਾਹਕਾਰ, ਅਰਜਨ ਜਿਹੇ ਨੀਤੀ-ਵੇਤਾ, ਭੀਮ ਜਿਹੇ ਬਲੀ, ਲੱਖਾਂ ਹੋਰ ਮਦਦਗਾਰ, ਰਥਾਂ ਘੋੜਿਆਂ ਤੀਰਾਂ ਕਮਾਨਾਂ ਦੇ ਸਾਮਾਨ ਉਹਨਾਂ ਦੇ ਨਾਲ ਸਨ। ਮੁਕਾਬਲਾ ਕੇਵਲ ਆਪਣੇ ਹੀ ਤਾਏ ਚਾਚੇ ਦੇ ਪੁੱਤਰ ਭਰਾਵਾਂ ‘ਕੈਰਵਾਂ’ ਨਾਲ ਹੀ ਸੀ।
ਪਰ ਅਸੀਂ ਹੁਣੇ ਹੀ ਵੇਖ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਸ ਦੀ ਕਿਤਨੀ ਡਾਢੀ ਭਿਆਨਕ ਹਾਲਤ ਸੀ। ਸਤਿਗੁਰੂ ਜੀ ਦੇ ਨਾਲ ਕੋਈ ਉਂਚੇ ਤਜਰਬੇ ਵਾਲੇ ਸਹਾਇਕ ਨਹੀਂ ਸਨ, ਕੋਈ ਸਾਮਾਨ ਨਹੀਂ ਸੀ। ਫਿਰ ਭੀ ਸਿਰਫ਼ ਪਰਮੇਸ਼ਵਰ ‘ਤੇ ਭਰੋਸਾ ਰੱਖ ਕੇ ਹੌਸਲੇ ਤੇ ਧੀਰਜ ਨਾ ਮੁਗ਼ਲਾਂ ਜਿਹੀਆਂ ਕੱਟੜ ਲੱਖਾਂ ਫ਼ੌਜਾਂ ਦਾ ਮੁਕਾਬਲਾ ਕਰ ਕੇ, ਜਿੱਤਾਂ ਪ੍ਰਾਪਤ ਕਰਨੀਆਂ ਦੁਨੀਆਂ ਦੇ ਇਤਿਹਾਸ ਵਿਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਉਹੀ ਕਵੀ ਸਤਿਗੁਰੂ ਜੀ ਦੀ ਬੀਰਤਾ ਦੀ ਇਸ ਉਂਚੀ ਬੇ-ਮਿਸਾਲ ਸ਼ਾਨ ਨੂੰ ਵੇਖ ਕੇ ਇਉਂ ਲਿਖਦਾ ਹੈ:
ਪ੍ਰਾਣ-ਮੀਤ ਪਰਮਾਤਮਾ ਪੁਰਖੋਤਮ ਪੂਰਾ॥
ਹਰਿ ਦੇਖਨਹਾਰਾ ਪਾਤਿਸ਼ਾਹ ਪ੍ਰਤਿਪਾਲ ਨ ਊਰਾ॥
ਵਹੁ ਪ੍ਰਗਟਿਓ ਪੁਰਖ ਭਗਵੰਤ ਰੂਪ, ਗੁਰੁ ਗੋਬਿੰਦ ਪੂਰਾ॥
ਵਹਿ ਅਨਦ ਬਿਨੋਦੀ ਚੋਜੀਆ, ਸਤਿਗੁਰੂ ਭਰਪੂਰਾ॥
ਵਹਿ ਨਿਸਦਿਨ ਹਰਿ ਗੁਣ ਗਾਈਐ, ਸਚ ਸੱਚੀ ਵੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥14॥

(4)
ਸੱਚੇ ਜੋਧੇ ਦੇ ਆਦਰਸ਼ ਇਹੀ ਹੁੰਦੇ ਹਨ-ਬੀਰਤਾ, ਕੁਰਬਾਨੀ ਅਤੇ ਨੇਕ-ਨੀਅਤੀ। ਗੁਰੂ ਗੋਬਿੰਦ ਸਿੰਘ ਜੀ ਦੀ ਬੀਰਤਾ ਦਾ ਥੋੜਾ ਕੁ ਦਰਸ਼ਨ ਅਸਾਂ ਕਰ ਲਿਆ ਹੈ। ਹੁਣ ਵੇਖੋ ਜਿਗਰਾ ਤੇ ਕੁਰਬਾਨੀ। ਦਸ ਸਾਲਾਂ ਦੀ ਉਮਰ ਵਿਚ ਪਿਤਾ ਨੂੰ ਕੁਰਬਾਨੀ ਲਈ ਤੋਰ ਦੇਣਾ, ਆਪਣੀ ਹੱਥੀਂ ਸ਼ਹੀਦੀ ਗਾਨਾ ਬੰਨ੍ਹ ਕੇ ਆਪਣੇ ਵੱਡੇ ਦੋਹਾਂ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਚਮਕੌਰ ਦੇ ਯੁੱਧ ਲਈ ਤੋਰ ਦੇਣਾ, ਦੋਹਾਂ ਜਿਗਰ ਦੇ ਟੁਕੜਿਆਂ ਫਤਹ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਕੰਧਾਂ ਵਿਚ ਚਿਣਵਾ ਕੇ ਇਕ ਹੰਝੂ ਨਾ ਕੇਰਨਾ, ਦੁਨੀਆ ਦੇ ਕਿਸੇ ਇਤਿਹਾਸ ਵਿਚ ਅਜਿਹੀ ਮਿਸਾਲ ਨਹੀਂ ਮਿਲਦੀ। ਇਸ ਜੋਧੇ ਦੀ ਮਿਸਾਲ, ਬੱਸ! ਇਹ ਆਪ ਹੀ ਹੈ। ਰੱਬੀ ਰਜ਼ਾ, ਤੇ ਪਹਾੜ ਵਾਂਗ ਅਟੱਲ ਰਹਿਣਾ-ਇਹ ਕਲਗੀਧਰ ਪਾਤਿਸ਼ਾਹ ਦਾ ਹੀ ਕੰਮ ਸੀ। ਜਦੋਂ ਸਾਰੇ ਸਰਬੰਸ ਦੇ ਵਾਰੇ ਜਾਣ ਦੀ ਖ਼ਬਰ ਸੁਣੀ, ਤਾਂ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਦੀਨੇ ਪਿੰਡ ਤੋਂ ‘ਜ਼ਫਰਨਾਮਾ’ ਲਿਖ ਕੇ ਭੇਜਿਆ। ਉਸ ਨੂੰ ਪੜ੍ਹ ਕੇ ਵੇਖੋ, ਇਕ ਇਕ ਸ਼ੇਅਰ ਵਿਚ ਬੇ-ਮਿਸਾਲ ਮਰਦਾਨਗੀ ਤੇ ਜਿਗਰਾ ਲਿਸ਼ਕਾਂ ਮਾਰ ਰਿਹਾ ਹੈ। ਹਜ਼ੂਰ ਲਿਖਦੇ ਹਨ:
ਹੁਮਾ ਰਾ ਕਸੇ ਸਾਯਾ ਆਯਦ ਬ-ਜ਼ੇਰ॥
ਬਰੋ ਦਸਤ ਦਾਰਦ ਨ ਜ਼ਾਗ਼ੇ ਦਲੇਰ॥16॥

ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ॥
ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ॥17॥
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦਸਤ ਪੇਚੀਦਹ ਮਾਰ॥75॥

ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਸ਼ ਦਮਾਂ ਰਾ ਫ਼ਰੋਜ਼ਾਂ ਕੁਨੀ॥76॥
ਚੁ ਹੱਕ ਯਾਰ ਬਾਸ਼ਦ ਚਿਹ ਦੁਸ਼ਮਨ ਕੁਨੱਦ॥
ਅਗਰ ਦੁਸ਼ਮਨੀ ਰਾ ਬ-ਸਦ ਤਨ ਕੁਨੱਦ॥107॥
ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰੱਦ॥
ਨ ਯਕ ਮੂਏ ਊ ਰਾ ਆਜ਼ਾਰ ਆਵੁਰੱਦ॥108॥
ਭਾਵ, ਹੁੱਮਾ ਪੰਛੀ ਦੇ ਪਰਛਾਵੇਂ ਹੇਠ ਜਿਹੜਾ ਕੋਈ ਆ ਜਾਵੇ ਉਸ ਨੂੰ ਚਾਤਰ ਕਾਂ ਹੱਥ ਨਹੀਂ ਪਾ ਸਕਦਾ; ਮੈਂ ਵਾਹਿਗੁਰੂ ਦੇ ਆਸਰੇ ਹੇਠ ਹਾਂ, ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦਾ। 16।
ਜਿਹੜਾ ਮਨੁੱਖ ਸ਼ੇਰ ਦੀ ਸ਼ਰਨੀ ਆ ਜਾਂਦਾ ਹੈ, ਉਸ ਦੇ ਲਾਗੇ ਬੱਕਰੀ, ਭੇਡ ਤੇ ਹਿਰਨ ਆਦਿ ਫਟਕ ਨਹੀਂ ਸਕਦੇ। 17।
ਕੀ ਹੋਇਆ ਜੇ (ਮੇਰੇ) ਚਾਰ ਬੱਚਿਆ ਨੂੰ ਕਤਲ ਕੀਤਾ ਗਿਆ? ਕੁੰਡਲੀਆਂ ਸੱਪ-(ਖ਼ਾਲਸਾ) ਤਾਂ ਬਚਿਆ ਹੀ ਰਿਹਾ। 75।
ਇਹ ਤੇਰੀ ਕਿਹੜੀ ਮਰਦਾਨਗੀ ਹੈ ਕਿ ਚੰਗਿਆੜਾ ਬੁਝਾ ਲਿਆ। ਇਸ ਤਰ੍ਹਾਂ ਤਾਂ ਸਗੋਂ (ਜੋਸ਼ ਦੀ) ਅੱਗ ਨੂੰ ਭੜਕਾ ਦਿਤਾ ਗਿਆ ਹੈ। 76।
ਜੇ ਵਾਹਿਗੁਰੂ ਮਿੱਤਰ ਹੈ ਤਾਂ ਵੈਰੀ ਕੁਝ ਨਹੀਂ ਵਿਗਾੜ ਸਕਦਾ, ਭਾਵੇਂ ਉਹ ਸੌ-ਗੁਣਾ ਵੈਰ ਕਮਾਂਦਾ ਫਿਰੇ। 107।
ਜੇ ਵੈਰੀ ਹਜ਼ਾਰਾਂ ਵੀ ਵੈਰ ਕਰੇ, ਤਾਂ ਵੀ ਉਹ ਉਸ ਦਾ ਇਕ ਵਾਲ ਵਿੰਗਾ ਨਹੀਂ ਕਰ ਸਕਦਾ। 108।
ਸਾਰਾ ਹੀ ਪਰਵਾਰ ਕੁਰਬਾਨ ਕਰਾ ਕੇ ਭੀ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਜਿਸ ਦੇ ਸਿਰ ਉਤੇ ਹੁਮਾ ਦਾ ਸਾਇਆ ਹੋਵੇ, ਉਸ ਉਤੇ ਕੋਈ ਕਾਂ ਦਲੇਰੀ ਕਰ ਕੇ ਹੱਥ ਨਹੀਂ ਪਾ ਸਕਦਾ, ਜਿਸ ਨੇ ਸ਼ੇਰ ਦਾ ਆਸਰਾ ਲਿਆ ਹੋਵੇ, ਉਸ ਦੇ ਰਸਤੇ ਵਿਚ ਬੱਕਰੀ ਭੇਡ ਆਦਿਕ ਕੋਈ ਰੋਕ ਨਹੀਂ ਪਾ ਸਕਦੇ। ਤੂੰ ਅਤੇ ਤੇਰੇ ਜਰਨੈਲ ਮੇਰੇ ਚਾਰ ਪੁੱਤਰ ਮਾਰ ਕੇ ਫ਼ਖ਼ਰ ਕਰਦੇ ਹੋਣਗੇ, ਪਰ ਤੁਸਾਂ ਆਪਣੇ ਵਿਰੁੱਧ ਜਨਤਾ ਦੇ ਦਿਲਾਂ ਵਿਚ ਅੱਗ ਦੇ ਭਾਂਬੜ ਮਚਾ ਲਏ ਹਨ। ਜਿਸ ਦੇ ਸਿਰ ਉਤੇ ਅਕਾਲ ਪੁਰਖ ਰਾਖਾ ਹੋਵੇ, ਦੁਸ਼ਮਨ ਸਾਰਾ ਟਿੱਲ ਲਾ ਕੇ ਭੀ ਉਸ ਦਾ ਵਾਲ ਵਿੰਗਾ ਨਹੀਂ ਕਰ ਸਕਦਾ।
(5)
ਕਲਗੀਧਰ ਪਾਤਿਸ਼ਾਹ ਜੀ ਦੀ ਬੀਰਤਾ, ਜਿਗਰੇ ਅਤੇ ਕੁਰਬਾਨੀ ਦਾ ਵੰਨਗੀ ਮਾਤਰ ਦੀਦਾਰ ਅਸੀ ਕਰ ਚੁਕੇ ਹਾਂ। ਹੁਣ ਵੇਖੋ ਉਹਨਾਂ ਦੀ ਆਤਮਕ ਉਦਾਰਤਾ (ਨੋਬਲੲ ਢੋੲ)। ਸਾਊ ਦੁਸ਼ਮਨ ਦੀ ਪਦਵੀ ਤੋਂ ਭੀ ਦੂਰ ਉਂਚੇ ਲੰਘ ਗਏ ਹਨ। ਗੁਰੂ ਅਰਜਨ ਸਾਹਿਬ ਨੇ ਆਤਮਕ ਉਦਾਰਤਾ ਬਾਰੇ ਮਨੁੱਖਤਾ ਦਾ ਆਦਰਸ਼ ਪੇਸ਼ ਕਰਦਿਆਂ ਫ਼ੁਰਮਾਇਆ:
ਕਰਿ ਕਿਰਪਾ ਦੀਓ ਮੋਹਿ ਨਾਮਾ, ਬੰਧਨ ਤੇ ਛੁਟਕਾਏ॥
ਮਨ ਤੇ ਬਿਸਰਿਓ ਸਗਲੋ ਧੰਧਾ, ਗੁਰ ਕੀ ਚਰਣੀ ਲਾਏ॥1॥
ਸਾਧ ਸੰਗਿ ਚਿੰਤ ਬਿਰਾਨੀ ਛਾਡੀ॥
ਅਹੰਬੁਧਿ ਮੋਹ ਮਨ ਬਾਸਨ, ਦੇ ਕਰਿ ਗਡਹਾ ਗਾਡੀ॥1॥ਰਹਾਉ॥
ਨਾ ਕੋ ਮੇਰਾ ਦੁਸਮਨੁ ਰਹਿਆ, ਨਾ ਹਮ ਕਿਸ ਕੈ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ॥2॥
ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੇ ਰਾਜਨ॥3॥
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ, ਸਬਦੁ ਲਗੋ ਗੁਰ ਮੀਠਾ॥
ਜਲਿ ਥਲਿ ਮਹੀਅਲਿ ਸਰਬ-ਨਿਵਾਸੀ, ਨਾਨਕ ਰਮਈਆ ਢੀਠਾ॥4॥3॥
(ਧਨਾਸਰੀ ਮ: 5, ਪੰਨਾ 671)
ਰਣ-ਭੂਮੀ ਵਿਚ ਤਲਵਾਰ ਫੜ ਕੇ ਭੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਦਰਸ਼ ਨੂੰ ਸਦਾ ਆਪਣੇ ਸਾਹਮਣੇ ਰੱਖਿਆ। ਕਦੇ ਭੀ ਕੋਈ ਧੋਖਾ ਜਾਂ ਚਲਾਕੀ ਨਹੀਂ ਕੀਤੀ। ਪਹਾੜੀ ਰਾਜੇ ਸਤਿਗੁਰੂ ਜੀ ਦੇ ਜਾਨੀ ਵੈਰੀ ਸਨ, ਭੰਗਾਣੀ ਦੇ ਜੁੱਧ ਵਿਚ ਉਹਨਾਂ ਦੀ ਨੀਅਤ ਸਾਫ਼ ਉਂਘੜ ਪਈ ਸੀ। ਪਰ ਜਦੋਂ ਕਦੇ ਉਹਨਾਂ ਉੇਤੇ ਮੁਗਲਾਂ ਹਾਕਮਾਂ ਵਲੋਂ ਜਬਰ ਹੋਇਆ, ਸਤਿਗੁਰੂ ਜੀ ਨੇ ਸਦਾ ਉਹਨਾਂ ਦੀ ਬਾਂਹ ਫੜੀ। ਗੁਰੂ ਪਾਤਿਸ਼ਾਹ ਦੇ ਪਾਸ ਸ਼ਿਕਾਇਤ ਹੋਈ ਸੀ ਕਿ ਭਾਈ ਘਨੱਈਆ ਜੀ ਰਣ-ਭੂਮੀ ਵਿਚ ਦੋਸਤਾਂ ਦੁਸ਼ਮਨਾਂ ਦੋਹਾਂ ਧਿਰਾਂ ਦੇ ਫੱਟੜਾਂ ਨੂੰ ਪਾਣੀ ਪਿਲਾਂਦੇ ਹਨ, ਸਤਿਗੁਰੂ ਜੀ ਭਾਈ ਘਨੱਈਏ ਜੀ ਦੀ ਇਹ ਨਿਰਵੈਰਤਾ ਵੇਖ ਕੇ ਬਹੁੱਤ ਹੀ ਖ਼ੁਸ਼ ਹੋਏ ਸਨ। ਉਹਨਾਂ ਦਾ ਵੈਰ ਕਿਸੇ ਹਿੰਦੂ ਜਾਂ ਮੁਸਲਮਾਨ ਨਾਲ ਨਹੀਂ ਸੀ। ਇਹੀ ਨਿਰਵੈਰਤਾ ਸੀ ਜਿਸ ਨੇ ਗ਼ਨੀ ਖ਼ਾਂ ਨੂੰ ਖਿੱਚ ਕੇ ਲਿਆਂਦਾ ਸੀ, ਤੇ ਬੜੇ ਬਿਖੜੇ ਸਮੇ ਉਹਨਾਂ ਨੂੰ ਗੁਰੂ ਪਾਤਿਸ਼ਾਹ ਦੀ ਸੇਵਾ ਕਰਨ ਦੀ ਪ੍ਰੇਰਨਾ ਕੀਤੀ ਸੀ। ਸਤਿਗੁਰੂ ਜੀ ਬਿਨਾ ਕਿਸੇ ਜਾਤਿ-ਪਾਤਿ ਦੇ ਪੱਖ ਦੇ ਧਰਮੀਆਂ ਦੇ ਸਹਾਇਕ ਸਨ ਅਤੇ ਅਧਰਮ ਦੇ ਵਿਰੋਧੀ ਸਨ। ਆਪਣਾ ਇਹ ਆਦਰਸ਼ ਉਹ ਆਪ ਸਾਫ਼ ਲਫ਼ਜ਼ਾਂ ਵਿਚ ਇਉਂ ਦੱਸਦੇ ਹਨ:
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸ਼ਟ ਸਭਨ ਕੋ ਮੂਲ ਉਪਾਰਨ॥43॥ (ਬਚਿਤ੍ਰ ਨਾਟਕ, ਅਧਿ:6)

ਭਾਈ ਨੰਦ ਲਾਲ ਨਾਸਰੋ ਮਨਸੂਰ

ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥੧੦੫॥
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥੧੦੬॥
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥੧੦੭॥
ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ ॥
ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ ॥੧੦੮॥
ਫਾਇਜ਼ੁਲ ੳਨਵਾਰ ਗੁਰੁ ਗੋਬਿੰਦ ਸਿੰਘ ॥
ਕਾਸ਼ਫੁਲ ਅਸਰਾਰ ਗੁਰੁ ਗੋਬਿੰਦ ਸਿੰਘ ॥੧੦੯॥
ਅਲਮੁਲ ਅਸਤਾਰ ਗੁਰੁ ਗੋਬਿੰਦ ਸਿੰਘ ॥
ਅਬਰਿ ਹਹਿਮਤ ਬਾਰ ਗੁਰੁ ਗੋਬਿੰਦ ਸਿੰਘ ॥੧੧੦॥
ਮੁਕਬਲੋ ਮਕਬੂਲ ਗੁਰੁ ਗੋਬਿੰਦ ਸਿੰਘ ॥
ਵਾਸਲੋ ਮੌਸੂਲ ਗੁਰੁ ਗੋਬਿੰਦ ਸਿੰਘ ॥੧੧੧॥
ਜਾਂ ਫਰੋਜ਼ਿ ਨਹਿਰ ਗੁਰੁ ਗੋਬਿੰਦ ਸਿੰਘ ॥
ਫ਼ੈਜ਼ਿ ਹਕ ਰਾ ਬਹਿਰ ਗੁਰੁ ਗੋਬਿੰਦ ਸਿੰਘ ॥੧੧੨॥
ਹੱਕ ਰਾ ਮਾਹਬੂਬ ਗੁਰੁ ਗੋਬਿੰਦ ਸਿੰਘ ॥
ਤਾਲਬੋ ਮਤਲੂਬ ਗੁਰੁ ਗੋਬਿੰਦ ਸਿੰਘ ॥੧੧੩॥
ਤੇਗ਼ ਰਾਹ ਫ਼ਤਾਹ ਗੁਰੁ ਗੋਬਿੰਦ ਸਿੰਘ ॥
ਜਾਨੋ ਦਿਲ ਰਾ ਰਾਹ ਗੁਰੁ ਗੋਬਿੰਦ ਸਿੰਘ ॥੧੧੪॥
ਸਾਹਿਬੇ ਅਕਲੀਲ ਗੁਰੁ ਗੋਬਿੰਦ ਸਿੰਘ ॥
ਜ਼ਿੱਲੇ ਹੱਕ ਤਜ਼ਲੀਲ ਗੁਰੁ ਗੋਬਿੰਦ ਸਿੰਘ ॥੧੧੫॥
ਖ਼ਾਜ਼ਨੇ ਹਰ ਗੰਜ ਗੁਰੁ ਗੋਬਿੰਦ ਸਿੰਘ ॥
ਬਰਹਮੇ ਹਰ ਰੰਜ ਗੁਰੁ ਗੋਬਿੰਦ ਸਿੰਘ ॥੧੧੬॥
ਦਾਵਰਿ ਆਫ਼ਾਕ ਗੁਰੁ ਗੋਬਿੰਦ ਸਿੰਘ ॥
ਹਰ ਦੋ ਆਲਮ ਤਾਕ ਗੁਰੁ ਗੋਬਿੰਦ ਸਿੰਘ ॥੧੧੭॥
ਹਕ ਖ਼ੁਦ ਵਸਾਫ਼ਿ ਗੁਰੁ ਗੋਬਿੰਦ ਸਿੰਘ ॥
ਬਰਤਰੀਂ ਔਸਾਫ਼ਿ ਗੁਰੁ ਗੋਬਿੰਦ ਸਿੰਘ ॥੧੧੮॥
ਖ਼ਾਸਗਾਂ ਦਰ ਪਾਇ ਗੁਰੁ ਗੋਬਿੰਦ ਸਿੰਘ ॥
ਕੁਦਸੀਆਂ ਬਾਰਾਇ ਗੁਰੁ ਗੋਬਿੰਦ ਸਿੰਘ ॥੧੧੯॥
ਮੁਕਬਲਾਂ ਮੱਦਾਹਿ ਗੁਰੁ ਗੋਬਿੰਦ ਸਿੰਘ ॥
ਜਾਨੋ ਦਿਲ ਰਾ ਰਾਹ ਗੁਰੁ ਗੋਬਿੰਦ ਸਿੰਘ ॥੧੨੦॥
ਲਾ ਮਕਾਂ ਪਾਬੋਸਿ ਗੁਰੁ ਗੋਬਿੰਦ ਸਿੰਘ ॥
ਬਰ ਦੋ ਆਲਮ ਕੋਸਿ ਗੁਰੁ ਗੋਬਿੰਦ ਸਿੰਘ ॥੧੨੧॥
ਸੁਲਸ ਹਮ ਮਾਹਕੁਮਿ ਗੁਰੁ ਗੋਬਿੰਦ ਸਿੰਘ ॥
ਰੁਬਾਅ ਹਮ ਮਖ਼ਤੂਮਿ ਗੁਰੁ ਗੋਬਿੰਦ ਸਿੰਘ ॥੧੨੨॥
ਸੁਦਸ ਹਲਕਾ ਬਗੋਸ਼ਿ ਗੁਰੁ ਗੋਬਿੰਦ ਸਿੰਘ ॥
ਦੁਸ਼ਮਨ ਅਫ਼ਗਨ ਜੋਸ਼ਿ ਗੁਰੁ ਗੋਬਿੰਦ ਸਿੰਘ ॥੧੨੩॥
ਖ਼ਾਲਸੋ ਬੇਕੀਨਾ ਗੁਰੁ ਗੋਬਿੰਦ ਸਿੰਘ ॥
ਹੱਕ ਹੱਕ ਆਈਨਾ ਗੁਰੁ ਗੋਬਿੰਦ ਸਿੰਘ ॥੧੨੪॥
ਹੱਕ ਹੱਖ ਅੰਦੇਸ਼ ਗੁਰੁ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ ॥੧੨੫॥
ਮੁਕੱਰਮੁਲ ਫਜ਼ਾਲ ਗੁਰੁ ਗੋਬਿੰਦ ਸਿੰਘ ॥
ਮੁਨਿਅਮੁਲ ਮੁਤਆਲ ਗੁਰੁ ਗੋਬਿੰਦ ਸਿੰਘ ॥੧੨੬॥
ਕਾਰਮੁਲ ਕੱਰਾਮ ਗੁਰੁ ਗੋਬਿੰਦ ਸਿੰਘ ॥
ਰਾਹਿਮੁਲ ਰਹਾਮ ਗੁਰੁ ਗੋਬਿੰਦ ਸਿੰਘ ॥੧੨੭॥
ਨਾਇਮੁਲ ਮੁਨੀਆਮ ਗੁਰੁ ਗੋਬਿੰਦ ਸਿੰਘ ॥
ਫ਼ਾਹਿਮੁਲ ਫ਼ੱਹਾਮ ਗੁਰੁ ਗੋਬਿੰਦ ਸਿੰਘ ॥੧੨੮॥
ਦਾਇਮੋ ਪਾਇੰਦਹ ਗੁਰੁ ਗੋਬਿੰਦ ਸਿੰਘ ॥
ਫ਼ੱਰਖ਼ੋ ਫ਼ਰਖੰਦਹ ਗੁਰੁ ਗੋਬਿੰਦ ਸਿੰਘ ॥੧੨੯॥
ਫ਼ੈਜ਼ਿ ਸੁਬਹਾਂ ਜ਼ਾਤਿ ਗੁਰੁ ਗੋਬਿੰਦ ਸਿੰਘ ॥
ਨੂਰਿ ਹੱਕ ਲਮਆਤਿ ਗੁਰੁ ਗੋਬਿੰਦ ਸਿੰਘ ॥੧੩੦॥
ਵਾਸਫ਼ਾਨਿ ਜ਼ਾਤਿ ਗੁਰੁ ਗੋਬਿੰਦ ਸਿੰਘ ॥
ਵਾਸਲ ਅਜ਼ ਬਰਕਾਤਿ ਗੁਰੁ ਗੋਬਿੰਦ ਸਿੰਘ ॥੧੩੧॥
ਰਾਕਮਾਨਿ ਵਸਫ਼ਿ ਗੁਰੁ ਗੋਬਿੰਦ ਸਿੰਘ ॥
ਨਾਮਵਰ ਅਜ਼ ਲੁਤਫ਼ਿ ਗੁਰੁ ਗੋਬਿੰਦ ਸਿੰਘ ॥੧੩੨॥
ਨਾਜ਼ਰਾਨਿ ਰੂਇ ਗੁਰੁ ਗੋਬਿੰਦ ਸਿੰਘ ॥
ਮਸਤਿ ਹੱਕ ਦਰਕੂਇ ਗੁਰੁ ਗੋਬਿੰਦ ਸਿੰਘ ॥੧੩੩॥
ਖ਼ਾਕ ਬੋਸਿ ਪਾਏ ਗੁਰੁ ਗੋਬਿੰਦ ਸਿੰਘ ॥
ਮੁਕਬਲ ਅਜ਼ ਆਲਾਏ ਗੁਰੁ ਗੋਬਿੰਦ ਸਿੰਘ ॥੧੩੪॥
ਕਾਦਿਰੇ ਹਰ ਕਾਰ ਗੁਰੁ ਗੋਬਿੰਦ ਸਿੰਘ ॥
ਬੇਕਸਾਂ ਕਾ ਯਾਰ ਗੁਰੁ ਗੋਬਿੰਦ ਸਿੰਘ ॥੧੩੫॥
ਸਾਜਦੋ ਮਕਸੂਦ ਗੁਰੁ ਗੋਬਿੰਦ ਸਿੰਘ ॥
ਜੁਮਲਾ ਫ਼ੈਜ਼ੋ ਜੂਦ ਗੁਰੁ ਗੋਬਿੰਦ ਸਿੰਘ ॥੧੩੬॥
ਸਰਵਰਾਂ ਰਾ ਤਾਜ ਗੁਰੁ ਗੋਬਿੰਦ ਸਿੰਘ ॥
ਬਰਤਰੀਂ ਮਿਅਰਾਜ ਗੁਰੁ ਗੋਬਿੰਦ ਸਿੰਘ ॥੧੩੭॥
ਅਸ਼ਰ ਕੁਦਸੀ ਰਾਮਿ ਗੁਰੁ ਗੋਬਿੰਦ ਸਿੰਘ ॥
ਵਾਸਫ਼ਿ ਅਕਰਾਮਿ ਗੁਰੁ ਗੋਬਿੰਦ ਸਿੰਘ ॥੧੩੮॥
ਉੱਮਿਕੁਦਸ ਬੱਕਾਰਿ ਗੁਰੁ ਗੋਬਿੰਦ ਸਿੰਘ ॥
ਗ਼ਾਸ਼ੀਆ ਬਰਦਾਰਿ ਗੁਰੁ ਗੋਬਿੰਦ ਸਿੰਘ ॥੧੩੯॥
ਕਦਰਿ ਕੁਦਰਤ ਪੇਸ਼ਿ ਗੁਰੁ ਗੋਬਿੰਦ ਸਿੰਘ ॥
ਇਨਕੀਆਦ ਅੰਦੇਸ਼ਿ ਗੁਰੁ ਗੋਬਿੰਦ ਸਿੰਘ ॥੧੪੦॥
ਤਿਆਅ ੳਲਵੀਖ਼ਾਕ ਗੁਰੁ ਗੋਬਿੰਦ ਸਿੰਘ ॥
ਚਾਕਰਿ ਚਾਲਾਕ ਗੁਰੁ ਗੋਬਿੰਦ ਸਿੰਘ ॥੧੪੧॥
ਤਖ਼ਤਿ ਬਾਲਾ ਜ਼ੇਰਿ ਗੁਰੁ ਗੋਬਿੰਦ ਸਿੰਘ ॥
ਲਾ ਮਕਾਨੇ ਸੈਰ ਗੁਰੁ ਗੋਬਿੰਦ ਸਿੰਘ ॥੧੪੨॥
ਬਰਤਰ ਅਜ਼ ਹਰ ਕਦਰ ਗੁਰੁ ਗੋਬਿੰਦ ਸਿੰਘ ॥
ਜਾਵਿਦਾਨੀ ਸਦਰ ਗੁਰੁ ਗੋਬਿੰਦ ਸਿੰਘ ॥੧੪੩॥
ਆਲਮੇ ਰੋਸ਼ਨ ਜ਼ਿ ਗੁਰੁ ਗੋਬਿੰਦ ਸਿੰਘ ॥
ਜਾਨਿ ਦਿਲ ਗੁਲਸ਼ਨ ਜ਼ਿ ਗੁਰੁ ਗੋਬਿੰਦ ਸਿੰਘ ॥੧੪੪॥
ਰੋਜ਼ ਅਫ਼ਜ਼ੂੰ ਜਾਹਿ ਗੁਰੁ ਗੋਬਿੰਦ ਸਿੰਘ ॥
ਜ਼ੇਬ ਤਖ਼ਤੋ ਗਾਹ ਗੁਰੁ ਗੋਬਿੰਦ ਸਿੰਘ ॥੧੪੫॥
ਮੁਰਸ਼ਦੁਲ ਦਾਰੈਨ ਗੁਰੁ ਗੋਬਿੰਦ ਸਿੰਘ ॥
ਬੀਨਸ਼ੇ ਹਰ ਐਨ ਗੁਰੁ ਗੋਬਿੰਦ ਸਿੰਘ ॥੧੪੬॥
ਜੁਮਲਾ ਦਰ ਫ਼ੁਰਮਾਨਿ ਗੁਰੁ ਗੋਬਿੰਦ ਸਿੰਘ ॥
ਬਰਤਰ ਆਮਦ ਸ਼ਾਨਿ ਗੁਰੁ ਗੋਬਿੰਦ ਸਿੰਘ ॥੧੪੭॥
ਹਰ ਦੁ ਆਲਮ ਖੈਲਿ ਗੁਰੁ ਗੋਬਿੰਦ ਸਿੰਘ ॥
ਜੁਮਲਾ ਅੰਦਰ ਜ਼ੈਲਿ ਗੁਰੁ ਗੋਬਿੰਦ ਸਿੰਘ ॥੧੪੮॥
ਵਾਗਿਬੋ ਵੱਹਾਬ ਗੁਰੁ ਗੋਬਿੰਦ ਸਿੰਘ ॥
ਫ਼ਾਤਿਹੇ ਹਰ ਬਾਬ ਗੁਰੁ ਗੋਬਿੰਦ ਸਿੰਘ ॥੧੪੯॥
ਸ਼ਾਮਲੁਲ ਅਸ਼ਫਾਕ ਗੁਰੁ ਗੋਬਿੰਦ ਸਿੰਘ ॥
ਕਾਮਲੁਲ ਅਖ਼ਲਾਕ ਗੁਰੁ ਗੋਬਿੰਦ ਸਿੰਘ ॥੧੫੦॥
ਰੂਹ ਦਰ ਹਰ ਜਿਸਮ ਗੁਰੁ ਗੋਬਿੰਦ ਸਿੰਘ ॥
ਨੂਰ ਦਰ ਹਰ ਚਸ਼ਮ ਗੁਰੁ ਗੋਬਿੰਦ ਸਿੰਘ ॥੧੫੧॥
ਜੁਮਲਾ ਰੋਜ਼ੀ ਖ਼ਾਰਿ ਗੁਰੁ ਗੋਬਿੰਦ ਸਿੰਘ ॥
ਫ਼ੈਜ਼ਿ ਹੱਕ ਅਮਤਾਰਿ ਗੁਰੁ ਗੋਬਿੰਦ ਸਿੰਘ ॥੧੫੨॥
ਬਿਸਤੋ ਹਫ਼ਤ ਗਦਾਇ ਗੁਰੁ ਗੋਬਿੰਦ ਸਿੰਘ ॥
ਹਫ਼ਤ ਹਮ ਸ਼ੈਦਾਇ ਗੁਰੁ ਗੋਬਿੰਦ ਸਿੰਘ ॥੧੫੩॥
ਖ਼ਾਕਰੋਬ ਸਰਾਇ ਗੁਰੁ ਗੋਬਿੰਦ ਸਿੰਘ ॥
ਖੁਮਸ ਵਸਫ਼ ਪੈਰਾਇ ਗੁਰੁ ਗੋਬਿੰਦ ਸਿੰਘ ॥੧੫੪॥
ਬਰ ਦੋ ਅਲਮ ਦਸ૬ ਗੁਰੁ ਗੋਬਿੰਦ ਸਿੰਘ ॥
ਜੁਮਲਾ ਉਲਵੀ ਪਸਤ ਗੁਰੁ ਗੋਬਿੰਦ ਸਿੰਘ ॥੧੫੫॥
ਲਾਲ ਸਗਿ ਗ਼ੁਲਾਮਿ ਗੁਰੁ ਗੋਬਿੰਦ ਸਿੰਘ ॥
ਦਾਗ਼ਦਾਰਿ ਨਾਮ ਗੁਰੁ ਗੋਬਿੰਦ ਸਿੰਘ ॥੧੫੬॥
ਕਮਤਰੀ ਜ਼ਿ ਸਗਾਨਿ ਗੁਰੁ ਗੋਬਿੰਦ ਸਿੰਘ ॥
ਰੇਜ਼ਾ ਚੀਨਿ ਖਾਨਿ ਗੁਰੁ ਗੋਬਿੰਦ ਸਿੰਘ ॥੧੫੭॥
ਬਾਦ ਜਾਨਸ਼ ਫ਼ਿਦਾਏ ਗੁਰੁ ਗੋਬਿੰਦ ਸਿੰਘ ॥
ਫ਼ਰਕਿ ਓ ਬਰ ਪਾਏ ਗੁਰੁ ਗੋਬਿੰਦ ਸਿੰਘ ॥੧੫੮॥