Sixth Guru-Guru Har Gobind Sahib Ji

ਗੁਰੂ ਹਰ ਗੋਬਿੰਦ ਜੀ— ਬੰਦੀ ਛੋੜ

ਜੁਲਾਈ 5 ਮੰਗਲਵਾਰ 1595 ਗੁਰੂ ਜੀ ਦਾ ਜਨਮ ਦਿਹਾੜਾ ਦੱਸਿਆ ਜਾਂਦਾ ਹੈ। ਸਾਰੇ ਦਾ ਸਾਰਾ ਹ ਭਾਰਤ ਇੱਕ ਗੱਲ ਦਾ ਕਾਇਲ ਹੈ ਕਿ ਜਾਂ ਤੇ ਇਸ ਵਿੱਚ ਜੰਗਜੂ ਰਾਜੇ ਮਹਾਂ ਰਾਜੇ ਪੈਦੇ ਹੋਏ ਹਨ ਤੇ ਜਾਂ ਫਿਰ ਇਸ ਵਿੱਚ ਗੁਰੂ ਰਿਸ਼ੀ, ਯੋਗੀ, ਸੰਤ ਅਤੇ ਪੀਰ। ਕੁਝ ਸਿਧਾਂਤਿਕ ਤਬਦੀਲੀ ਇਸ ਸਾਰੇ ਧਰਮ ਅਤੇ ਸਿਆਸਤ ਵਿੱਚ ਗੁਰੂ ਹਰਗੋਬਿੰਦ ਦੇ ਸਮੇਂ ਅਜੀਬ ਹੀ ਰੰਗ ਫੜਦੀ ਹੈ। ਜਿਸਮਾਨੀ ਪਹਿਲੂ ਦੇ ਸਾਹਮਣੇ ਵੀ ਗੁਰੂ ਹਰ ਗੋਬਿੰਦ ਹਰ ਮਰਦ ਨਾਲੋਂ ਕੱਦ ਦੇ ਲਿਹਾਜ਼ ਨਾਲ ਸਿਰ ਕੱਡਵੇਂ ਅਤੇ ਜਵਾਨ ਸਨ। ਤੀਰ ਅੰਦਾਜ਼ੀ, ਤਲਵਾਰ ਅਤੇ ਗਤਕੇ ਦੇ ਮਾਹਿਰ ਸਨ। ਅਪਣੇ ਸਮੇਂ ਵਿੱਚ ਘੁੜਸਵਾਰੀ ਦੇ ਨਿਪੁੰਨ ਸਿਪਾਹੀ ਵੀ ਸਨ। ਆਮ ਕਰਕੇ ਹੀ ਹਰਮੰਦਰ ਸਾਹਿਬ ਦੇ ਬਾਹਰੀ ਵਿਹੜੇ ਵਿੱਚ ਅਖਾੜੇ ਲਗਦੇ ਜਿਥੇ ਜਵਾਨ ਕਸਰਤ, ਘੋਲ, ਮੁਗਦਰ, ਗਤਕਾ, ਬਰਛੇ ਨਾਲ ਨਿਸ਼ਾਨਾ ਬਾਜ਼ੀ, ਗੁੜ ਸਵਾਰੀ, ਭਾਵ ਹਰ ਕਿਸਮ ਨਾਲ ਜੰਗੀ ਸਾਜ਼ੋਸਮਾਨ ਵਿੱਚ ਨਿਪੁੰਨਤਾ ਹਾਸਿਲ ਕਰਦੇ। ਹੈਰਾਨੀ ਇਸ ਵਿੱਚ ਹੈ ਕਿ ਇਹਨਾਂ ਨੂੰ ਗੁਰੂ ਗੱਦੀ ਦੀ ਪਹੁਲ ਉਸ ਵੇਲੇ ਮਿਲੀ ਜਦ ਕਿ ਇਹ ਮੁਸ਼ਕਿਲ ਨਾਲ 11 ਵਰ੍ਹਿਆਂ ਦੇ ਹੀ ਸਨ।ਵਿਚਾਰ ਇਹ ਵੀ ਤਸਦੀਕ ਕਰਦਾ ਹੈ ਕਿ ਗੁਰੂ ਹਰਗੋਬਿੰਦ ਤੇ ਬਚਪਨ ਵਿੱਚ ਹੀ ਬਾਹਰੀ ਮੁਗ਼ਲਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਦਾ ਗਹਿਰਾ ਅਸਰ ਸੀ। ਇਸ ਦੇ ਨਾਲ ਵਧੇਰੇ ਜ਼ਖਮ ਉਸ ਵੇਲੇ ਹਰੇ ਹੋ ਗਏ ਜਦ ਇਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਜੀਂਦਿਆਂ ਅਗਨੀ ਭੇਂਟ ਕਰ ਦਿੱਤਾ ਗਿਆ। ਸਭਾਵਿਕਹੀ ਭਾਰਤ ਵਿੱਚ ਚਲ ਰਹੇ ਹਿੰਦੂ ਸਿਧਾਂਤ ਵਿੱਚ ਪਹਿਲੀ ਤ੍ਰੇੜ ਗੁਰੂ ਹਰਗੋਬਿੰਦ ਸਮੇਂ ਹੀ ਆਈ। ਯਾਦ ਰਹੇ ਕਿ ਸਾਰੇ ਭਾਰਤ ਦੇ ਇੱਤਹਾਸ ਵਿੱਚ ਕਦੀ ਇਹ ਸਿਧਾਂਤ ਉਭਰ ਕੇ ਸਾਹਮਣੇ ਨਹੀਂ ਆਇਆ ਕਿ ਇੱਕ ਸਿਪਾਹੀ ਸੰਤ ਵੀ ਹੁੰਦਾ ਹੈ। ਇਕ ਰੂਹਾਨੀ ਆਗੂ ਦੋਵੇਂ ਕਿਸਮ ਦੇ ਦਫਤਰ ਸਾਂਭਦਾ ਹੈ। ਉਹਮੀਰ ਵੀ ਹੈ ਅਤੇ ਪੀਰ ਵੀ। ਇਹ ਹੀ ਕਾਰਣ ਸੀ ਕਿ ਗੁਰੂ ਜੀ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਅਪਣਾਉਂਦੇ ਹਨ। ਇਹ ਪਹਿਲੀ ਵਾਰੀ ਹੋਇਆ ਕਿ ਗੁਰੂ ਜੀ ਨੇ ਨਾਨਕੀ ਸੇਹਲੀ ਟੋਪੀ ਨਹੀਂ ਪਾਈ ਸਗੋਂ ਇੱਕਕਲਗੀ ਸਿਰ ਤੇ ਸੰਵਾਰੀ। ਇਸ ਸਮੇਂ ਹੀ ਸਿਖ ਤਲਵਾਰ ਦੇ ਚਿੰਨ੍ਹ ਨੂੰ ਅਪਣੇ ਸ਼ਰੀਰ ਦਾ ਭਾਗ ਮੰਨਦਾ ਹੈ। ਇਹ ਵੀ ਪਹਿਲੀ ਵਾਰ ਹੋਇਆ ਕਿ ਸਿਖ ਨੇ ਅਪਣੇ ਲਈ ਅਕਾਲ ਤਖਤ ਜੋ ਮੀਰੀ ਦਾ ਪ੍ਰਤੀਕ ਹੈ ਨੂੰ ਕਾਇਮ ਕੀਤਾ ਅਤੇ ਅਪਣਾ ਨਿਸ਼ਾਨ ਸਾਹਿਬ ਸਥਾਪਤ ਕੀਤਾ। ਇਹ ਵੀ ਵਰਨਣ ਯੋਗ ਹੈ ਕਿ ਗੁਰੁ ਜੀ ਦੇ ਦਰਬਾਰ ਵਿੱਚ 700 ਜੰਗੀ ਘੁੜ ਸਵਾਰ ਸ਼ਾਮਿਲ ਸਨ ਅਤੇ ਕੋਈ 5000 ਸਿਪਾਅ।ਇੱਕ ਹੋਰ ਸਿਧਾਂਤਿਕ ਵਿਚਾਰ ਇਹ ਵੀ ਸਾਹਮਣੇ ਆ ਖੜਾ ਹੁੰਦਾ ਹੈ ਕਿ ਮੀਰੀ ਦੀ ਤਲਵਾਰ ਪਹਿਲੋਂ ਹੈ ਕਿ ਪੀਰੀਦੀ, ਕੀ ਸੱਜੇ ਪਾਸੇ ਮੀਰੀ ਦੀ ਤਲਵਾਰ ਸੀ ਕਿ ਖੱਬੇ ਪਾਸੇ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਦੋਵੇਂਤਲਵਾਰਾਂ ਇੱਕ ਹੀ ਮਿਆਨ ਵਿੱਚ ਨਹੀਂ ਸਨ। ਇਹ ਸਿਧਾਂਤਿਕ ਮਸਲਾ ਸਿਖ ਬੁਧੀ ਜੀਵੀਆਂ ਨੂੰ ਨੇਪੜੇ ਚਾੜ੍ਹਨ ਦੀ ਲੋੜ ਹੈ। ਇੱਕ ਹੋਰ ਬੜੀ ਹੀ ਇ ਤਹਾਸਿਕ ਵਾਰਦਾਤ ਹੈ ਕਿ ਜਦ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰ ਬੰਦ ਸਨ। ਇਸ ਵਿੱਚ ਰਿਹਾਈ ਸਮੇਂ ਅਪਣੇ ਨਾਲ 52 ਹਿੰਦੂ ਸਰਦਾਰਾਂ ਨੂੰ ਛੁਡਾ ਕੇਲਿਆਏ। ਇਹ ਹੀ ਕਾਰਣ ਹੈ ਕਿ ਉਹਨਾਂ ਦੇ ਹਰਿਮੰਦਰ ਸਾਹਿਬ ਪੁੱਜਣ ਤੇ ਦੀਵੇ ਬਾਲ਼ੇ ਗਏ ਅਤੇ ਇਹ ਇਹਨਾਂ ਦਾ ਇੱਕ ਸ਼ਾਹਾਨਾ ਇਸਤਕਬਾਲ ਸੀ। ਇਹ ਹੀ ਇੱਕ ਹੋਰ ਕਾਰਣ ਬਣਦਾ ਹੈ ਕਿ ਸਿਖ ਧਰਮਦੇ ਧਾਰਨੀ ਵੀ ਦੀਵਾਲੀ ਨੂੰ ਬੰਦੀ ਛੋਰ ਦੇ ਨਾਂ ਨਾਲ ਮਨਾਉਂਦੇ ਹਨ। ਇਹ ਇੱਕ ਰਿਹਾਈ ਵਾਲਾ ਦਿਨ ਸੀ।ਫਿਰ ਅਸੀਂ ਇੱਕ ਅਜੇਹੇ ਸਿਆਸੀ ਅਤੇ ਰੂਹਾਨੀ ਮਹਾਜ਼ ਤੇ ਆ ਖੜੇ ਹੁੰਦੇ ਹਾਂ ਜਿਸ ਵਿੱਚ ਚਿੰਨ੍ਹਵਾਦ ਇਹ ਹੀ ਆਖਦਾ ਹੈ ਕਿ ਗੁਰੂ ਸਾਹਿਬ ਦਾ ਸਿਆਸੀ ਅਤੇ ਰੂਹਾਨੀ ਫਲਸਫਾ ਇਸ ਗੱਲ ਦੀਤਸਦੀਕ ਕਰਦਾ ਹੈ ਕਿ ਕੋਈ ਵੀ ਧਰਮ ਜੇ ਅਪਣੇ ਪੈਰੋਕਾਰਾਂ ਨੂੰ ਸਿਆਸੀ, ਧਾਰਮਿਕ, ਸਮਾਜੀ ਅਤੇ ਆਰਥਿਕ ਆਜ਼ਾਦੀ ਨਹੀਂ ਦਿੰਦਾ ਇਹ ਕਿਸੇ ਤਰਾਂ ਵੀ ਲੋਕਾਂ ਲਈ ਆਜ਼ਾਦੀ ਦਾ ਪ੍ਰਚਾਰ ਨਹੀਂ ਕਰਸਕਦਾ। ਮੇਰਾ ਨਿੱਜੀ ਵਿਚਾਰ ਹੈ ਕਿ ਸਿਖ ਧਰਮ ਮਨੁਖ ਲਈ ਕਿਸੇ ਹਵਾ ਜਾਂ ਖਲਾਅ ਵਿੱਚ ਲਟਕਦੀਰੂਹਾਨੀਅਤ ਦਾ ਪ੍ਰਚਾਰ ਨਹੀਂ; ਸਗੋਂ ਬੰਦੀ ਛੋਰ ਦਾ ਹੈ। ਲੋਕ ਨਿਜਾਤ ਭਾਲਦੇ ਹਨ ਅਪਣੇ ਬੰਧਨਾ ਤੋਂ; ਬੇਸ਼ਕ ਇਹ ਕਿਸ ਕਿਸਮ ਦੇ ਬੰਧਨ ਹੋਣ। ਇੱਕ ਮੁਰਦਾ ਅਤੇ ਗੁਲਾਮੀ ਦੀਆਂ ਬੇੜੀਆਂ ਵਿੱਚ ਪਾਉਣਵਾਲਾ ਧਰਮ ਸਿੱਖ ਧਰਮ ਨਹੀਂ ਹੈ, ਪਰ ਛੁਟਕਾਰੇ ਦਾ ਨਾਂ ਹੈ। ਦੀਵਾਲੀ ਮੁਬਾਰਿਕ!!
-ਡਾ: ਐਸ: ਨਾਜ