First Guru-Guru Nanak Dev Ji

ਗੁਰੂ ਨਾਨਕ

ਗੁਰੂ ਨਾਨਕ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਵਿੱਚ ਅਲੱਗ-ਅਲੱਗ ਮਿਤੀ ‘ਤੇ ਆਉਂਦੀ ਹੈ।
ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਦੀ ਪਵਿੱਤਰਤਾ, ਦਿੱਵਤਾ ਅਤੇ ਧਾਰਮਿਕ ਪ੍ਰਭੂਤਾ ਦੀ ਜੋਤਿ ਗੁਰਗੱਦੀ ਦੇ ਮੌਕੇ ਬਾਕੀ ਨੌਂ ਗੁਰੂਆਂ ਵਿੱਚ ਅੱਗੇ ਵੱਧਦੀ ਗਈ।
ਗੁਰੂ ਨਾਨਕ ਦੇਵ ਸੰਸਾਰ ਦੇ ਉਨ੍ਹਾਂ ਮਹਾਨ ਵਿਅਕਤੀਆਂ ਵਿੱਚੋਂ ਹਨ, ਜਿਨ੍ਹਾਂ ਨੂੰ ਆਪਸ ਵਿੱਚ ਵਿਰੋਧ ਰੱਖਣ ਵਾਲੀਆਂ ਦੋ ਵੱਖ-ਵੱਖ ਕੌਮਾਂ ਨੇ ਪੂਰਾ-ਪੂਰਾ ਸਨਮਾਨ ਦਿੱਤਾ। ਉਹ ਸਿੱਖ ਧਰਮ ਦੇ ਬਾਨੀ, ਇੱਕ ਪਰਮਾਤਮਾ ਦੀ ਭਗਤੀ ਕਰਨ ਵਾਲੇ, ਸਾਰੇ ਸੰਸਾਰ ਨੂੰ ਇੱਕ ਸੂਤ ਵਿੱਚ ਪਿਰੋਇਆ। ਵੇਖਣ ਦੇ ਚਾਹਵਾਨ, ਦੀਨ ਦੁਖੀਆਂ ਦੇ ਸਮਰਥਕ ਅਤੇ ਮਹਾਨ ਸਮਾਜ ਸੁਧਾਰਕ ਸਨ। ਉਹ ਅਜਿਹੇ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਧਰਮ-ਨਿਰਪੱਖਤਾ ਦਾ ਪ੍ਰਚਾਰ ਕੀਤਾ।ਗੁਰੂ ਜੀ ਇੱਕ ਸਮੁੱਚੇ ਸਾਹਿਤਕਾਰ, ਪਰਬੀਨ ਆਗੂ, ਵਿਸ਼ਵ ਧਰਮ ਦੇ ਨਿਰਮਾਤਾ, ਹਮਦਰਦ, ਨਿਰਭੈ, ਨਿਰਵੈਰ ਅਤੇ ਧਰਮ ਮਨੁੱਖ ਸਨ। ਉਨ੍ਹਾਂ ਦੀ ਚੁੰਬਕਈ ਸ਼ਖਸੀਅਤ ਦੀ ਪਾਰਸ ਛੂਹ ਨਾਲ ਕਈ ਹੋਰ ਵਿਅਕਤੀ ਵੀ ਵਿਲੱਖਣ ਸ਼ਖਸੀਅਤ ਦੇ ਮਾਲਕ ਬਣ ਗਏ।

ਗੁਰੂ ਨਾਨਕ ਦਾ ਜਨਮ 15 ਅਪ੍ਰੈਲ 1469 ਨੂੰ ਲਾਹੌਰ, ਪਾਕਿਸਤਾਨ ਨੇੜੇ ਰਾਇ ਭੋਇ ਦੀ ਤਲਵੰਡੀ (ਜਿਸਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ) ਵਿਖੇ ਹੋਇਆ ਜਿਸਨੂੰ ਹੁਣ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ (ਗੁਰਪੁਰਬ) ਵਜੋਂ ਮਨਾਇਆ ਜਾਂਦਾ ਹੈ। ਇਸ ਸਥਾਨ ‘ਤੇ ਹੁਣ ਗੁਰਦੁਆਰਾ ਜਨਮ-ਅਸਥਾਨ ਸੁਸ਼ੋਭਤ ਹੈ। ਇਹਨਾਂ ਦੇ ਪਿਤਾ, ਕਲਿਆਣ ਚੰਦ ਦਾਸ ਬੇਦੀ ਜਾਂ ਮਹਿਤਾ ਕਾਲੂ ਪਿੰਡ ਤਲਵੰਡੀ ਦੇ ਫ਼ਸਲ-ਮਾਮਲੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ। ਇਹਨਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਇਹਨਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਜੋ ਇਹਨਾਂ ਦੀ ਪਹਿਲੀ ਸਿੱਖ ਬਣੀ।
ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ ੧੬ ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਹਨਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ।

ਉਦਾਸੀਆਂ

ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ:
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1;24)
ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ’ਤੇ ਪਹੁੰਚੇ। ਉਨ੍ਹਾਂ ਮੱਧ ਪੂਰਬ ਵਿਚ ਸਥਿਤ ਇਸਲਾਮੀ ਦੇਸ਼ਾਂ ਦੇ ਲੱਗਭਗ ਸਾਰੇ ਧਰਮ ਕੇਂਦਰਾਂ ਉਂਤੇ ਜਾ ਕੇ ਵਿਵਿਧ ਪ੍ਰਕਾਰ ਦੀਆਂ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਨ੍ਹਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ-ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਅਤੇ ਰਿੱਧੀਆਂ-ਸਿੱਧੀਆਂ ਅਥਵਾ ਕਰਮਕਾਂਡਾਂ, ਕਰਾਮਾਤਾਂ ਆਦਿ ਦੀ ਨਿਰਾਰਥਕਤਾ ਦੀ ਪ੍ਰੇਰਨਾ ਦਿੱਤੀ। ਆਪ ਜੀ ਦੀ ਲੋਕ ਉਧਾਰਣ ਦੀ ਜੁਗਤੀ ਇਹ ਸੀ ਕਿ ਆਪ ਕਿਸੇ ਧਰਮ ਉਤਸਵ ’ਤੇ ਇਕੱਤਰ ਹੋਏ ਲੋਕਾਂ ਵਿਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਅਤੇ ਉਨ੍ਹਾਂ ਦੇ ਫੋਕਟ ਕਰਮਾਂ ਦਾ ਖੰਡਨ ਕਰ ਕੇ ਉਨ੍ਹਾਂ ਨੂੰ ਸਤਿ ਵਿਵਹਾਰ ਕਰਨ ਦੀ ਸਿੱਖਿਆ-ਦੀਖਿਆ ਦੇਂਦੇ। ਅਨੇਕਾਂ ਹੀ ਉਦਾਹਰਣਾਂ ਆਪ ਜੀ ਦੇ ਜੀਵਨ ਵਿੱਚੋਂ ਮਿਲਦੀਆਂ ਹਨ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਇ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਨਾਲ ਖੰਡਨ ਕਰ ਕੇ ਗੁਰੂ ਜੀ ਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਰਾਹੇ ਤੋਰਿਆ।

ਪਹਿਲੀ ਉਦਾਸੀ ਪੂਰਬ ਦੀ

ਇਨ੍ਹਾਂ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਸੀ। ਪ੍ਰੋ. ਸਾਹਿਬ ਗੁਰਮਤਿ ਪ੍ਰਕਾਸ਼ ੧੨ ਨਵੰਬਰ ੨੦੦੭ ਸਿੰਘ ਜੀ ਅਨੁਸਾਰ ਭਾਦਰੋਂ ਸੰਮਤ ੧੫੬੪ ਤੋਂ ੧੫੭੨ (੮ ਸਾਲ) ਸੰਨ ੧੫੦੭ ਤੋਂ ੧੫੧੫ ਈ. ਤਕ ਦੀ ਇਹ ਯਾਤਰਾ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਦੂਜੀ ਉਦਾਸੀ ਉੱਤਰ ਦੀ

ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ ੧੫੧੭ ਤੋਂ ੧੫੧੮ ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ:
-ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ।
(ਵਾਰ ੧;੨੮)
-ਸਬਦਿ ਜਿਤੀ ਸਿਧਿ ਮੰਡਲੀ…। (ਵਾਰ 1;31)

ਤੀਜੀ ਉਦਾਸੀ ਪੱਛਮ ਦੀ

ਤੀਜੀ ਉਦਾਸੀ (ਸੰਨ ੧੫੧੮ ਤੋਂ ੧੫੨੧) ਤਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:”ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।” (ਵਾਰ 1;32) ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਗੁਰਮਤਿ ਪ੍ਰਕਾਸ਼ ੧੩ ਨਵੰਬਰ ੨੦੦੭ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ। ਇਸ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ: ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (ਵਾਰ ੧;੩੫) ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿਚ ਕੀਰਤਨ, ਸੱਤ ਜ਼ਿਮੀਂ, ਅਸਮਾਨ ਮੰਨਣ ਵਾਲਿਆਂ ਨੂੰ ‘ਪਾਤਾਲਾ ਪਾਤਾਲ, ਲਖ ਆਗਾਸਾ ਆਗਾਸ’ ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿਚ ਕੀਤਾ।

ਕਰਤਾਰਪੁਰ ਨਿਵਾਸ

ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ: ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤਿ ਰਲੀ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ ਅਕਾਲ ਸਤਿ ਵਿਚ ਸਮਾ ਗਏ:
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ (ਪੰਨਾ 846)

ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ

ਗੁਰੂ ਨਾਨਕ ਬਾਣੀ ਦਾ ਪ੍ਰਕਾਸ਼ ਵਿਸ਼ਵ ਧਰਮ ਦਰਸ਼ਨ ਦੇ ਚਿੰਤਨ ਵਿੱਚ ਨਵ-ਸੰਕਲਪਾਂ ਦਾ ਪੁਨਰ-ਨਿਰਮਾਣ ਸੀ। ਗੁਰੂ ਜੀ ਦੀ ਰਚਨਾ ਦਾ ਅਧਿਐਨ ਸਿੱਧ ਕਰਦਾ ਹੈ। ਕਿ ਉਨ੍ਹਾਂ ਦੀ ਬਾਣੀ ਪ੍ਰਾਚੀਨ ਭਾਰਤੀ ਧਰਮ-ਦਰਸ਼ਨ ਦੀ ਨਾਂ ਆਂਸ਼ਿਕ ਪੂਰਤੀ ਹੈ ਅਤੇ ਨਾਂ ਇਹ ਕਿਸੇ ਪੱਖੋਂ ਪ੍ਰਚਲਿਤ ਧਰਮਾਂ ਦੀ ਅਗਵਾਈ ਜਾਂ ਆਦਰਸ਼ਾਂ ਨੂੰ ਕਬੂਲਦੀ ਹੈ। ਗੁਰੂ ਨਾਨਕ ਦੀ ਰਚਨਾ ਜਿੱਥੇਂ ਧਰਮ ਮਾਰਗ ਦੇ ਪਾਂਧੀਆਂ ਲਈ ਮਾਰਗ ਦਰਸ਼ਨ ਵਜੋਂ ਅਨੂਪਮ ਹੈ, ਉੱਥੇ ਜਿਗਿਆਸੂਆਂ ਲਈ ਨਵੇਂ ਚਿਤਰਪਟ ਅਤੇ ਵਿਸ਼ਾਲ ਦਿੱਸ-ਹੱਦੇ ਉਲੀਕਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨਾਲ ਪੰਜਾਬੀ ਕਾਵਿ-ਖੇਤਰ ਵਿੱਚ ਨਵੈਂ ਕਾਵਿ-ਰੂਪਾਂ ਦਾ ਪ੍ਰਵੇਸ਼ ਹੋਇਆ 1-ਵਾਰ, ਬਾਰਾਂ ਮਾਹ, ਛੰਤ, ਅਲਾਹਣੀਆਂ, ਪੱਟੀ, ਥਿੱਤੀ, ਗੋਸ਼ਿਟਿ ਆਦਿ। ਜਪੁਜੀ, ਸਿੱਧ ਗੋਸ਼ਟਿ ਵਰਗੇ ਪ੍ਰਬੰਧ ਕਾਵਿ ਲਿਖ ਕੇ ਗੁਰੂ ਜੀ ਨੇ ਸਿੱਧ ਕਰ ਦਿੱਤਾ ਕਿ ਜਨ ਸਾਧਾਰਣ ਦੀ ਬੋਲੀ ਵੀ ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਸਮੱਰਥ ਹੋ ਸਕਦੀ ਹੈ। ਗੁਰੂ ਜੀ ਨੇ ਜਿਹੜੀ ਕਾਵਿ-ਰਚਨਾ ਕੀਤੀ, ਉਸ ਦਾ ਆਕਾਰ ਵੀ ਵਰਣਨਯੋਗ ਹੈ। ਗੁਰੂ ਜੀ ਦੁਆਰਾ ਰਚਿਤ ਜਪੁ, ਮਾਝ ਦੀ ਵਾਰ, ਪੱਟੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਬਾਰਾਂ ਮਾਹ ਤੇ ਮੱਝਾਰ ਦੀ ਵਾਰ ਵੱਡੇ ਆਕਾਰ ਦੀਆਂ ਹਨ।
ਗੁਰੂ ਜੀ ਦੀ ਰਚਿਤ ਆਸਾ ਵਿਚ 32 ਅਸ਼ਟਪਦੀਆਂ, 5 ਛੰਦ, 24 ਪਉੜੀਆਂ, 45 ਸਲੋਕ ਅਤੇ 30 ਪਦ ਹਨ।
ਗੂਜਰੀ ਵਿਚ 2 ਪਦ, 9 ਅਸ਼ਟਪਦੀਆਂ ਹਨ।
ਸੋਰਠਿ ਵਿੱਚ 12 ਪਦ, 4 ਅਸ਼ਟਪਦੀਆਂ, 2 ਸਲੋਕ ਹਨ।
ਧਨਾਸਰੀ ਵਿੱਚ 9 ਪਦ, 2 ਅਸ਼ਟਪਦੀਆਂ, 3 ਛੰਦ ਹਨ।
ਰਾਮਕਲੀ ਵਿਚ 11 ਪਦ, 9 ਅਸ਼ਟਪਦੀਆਂ ਤੇ 19 ਸਲੋਕ ਹਨ।
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਉੱਤਮ ਤੇ ਸ਼ੇ੍ਸ਼ਟ ਰਚਨਾ ਹੈ। ਇਸ ਦੀਆਂ 38 ਪੋੜੀਆਂ ਹਨ ਤੇ 2 ਸਲੋਕ ਹਨ। ਇਸ ਬਾਣੀ ਨੂੰ ਗੁਰੂ ਸਾਹਿਬ ਨੇ ਗਾਗਰ ਵਿੱਚ ਸਾਗਰ ਕਿਹਾ ਹੈ। ਗੁਰੂ ਜੀ ਨੇ ਜਪੁਜੀ ਸਾਹਿਬ ਦੇ ਦੂਜੇ ਸਲੋਕ ਵਿੱਚ ਕਿਹਾ ਹੈ ਕਿ ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਪ੍ਰਭੂ ਦੀ ਸਿਫਤ-ਸਲਾਹ ਕਰਦੇ ਹਨ। ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ, ਉਸ ਦੀ ਯਾਦ ਨੂੰ ਆਪਣੇ ਮਨ ਵਿੱਚ ਇਕਾਈ ਰੱਖਦੇ ਹਨ ਅਤੇ ਨਾਮ ਮਾਰਗ ਉਪੱਰ ਚੱਲ ਕੇ ਸੱਚਾ-ਸੁੱਚਾ ਤੇ ਸਰਬਤ ਦੇ ਭਲੇ ਵਾਲਾ ਜੀਵਨ ਬਤੀਤ ਕਰਦੇ ਹਨ, ਉਹ ਇੱਥੋਂ ਆਪਣਾ ਜੀਵਨ ਸਫ਼ਲ ਕਰ ਕੇ ਜਾਂਦੇ ਹਨ ਅਤੇ ਪ੍ਰਭੂ ਨਜ਼ਰਾਂ ਵਿੱਚ ਕਬੂਲ ਪੈਂਦੇ ਹਨ। ਜਪੁਜੀ ਦੇ ਅਖੀਰ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ।
ਜਿਨੀ ਨਾਮ ਧਿਆਇਆ ਰਾਏ ਮਸਕਤਿ ਘਾਲਿ॥ ਨਾਨਕ ਤੇ ਮੁੱਖ ਉਜਲੇ ਕੇਤੀ ਛੁਟੀ ਨਾਲਿ॥ (ਜਪੁਜੀ ਸਾਹਿਬ)

ਵਿਚਾਰਧਾਰਾ

ਪੂਰੀ ਬਾਣੀ ਵਿੱਚ ਗੁਰੂ ਸਾਹਿਬ ਦੇ ਵਿਚਾਰ ਮਿਲਦੇ-ਜੁਲਦੇ ਹੀ ਹਨ, ਕਿਉਂਕਿ ਗੁਰੂ ਜੀ ਨੇ ਵਧੇਰਾਂ ਜ਼ੋਰ ਈਸ਼ਵਰ ਦੀ ਭਗਤੀ ਤੇ ਹੀ ਦਿੱਤਾ ਹੈ। ਪ੍ਰਮਾਤਮਾ ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਇੱਕ ਹੈ। ਉਹ ਸੱਚਾ ਹੈ, ਉਹ ਸਾਰੇ ਬ੍ਰਹਿਮੰਡ ਦਾ ਕਰਤਾ ਹੈ, ਉਹ ਨਿਰਭੈ, ਨਿਰਵੈਰ, ਸਮੇਂ ਦੀ ਕੈਦ ਤੋਂ ਪਰੇ ਅਤੇ ਅਜੂਨੀ ਹੈ। ਉਹ ਆਪਣੇ ਆਪ ਹੋਂਦ ਵਿੱਚ ਆਇਆ ਹੈ।
“ੴ ਸਤਿਨਾਮ ਕਰਤਾ ਪੁਰਖ ਨਿਰਭਓ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।”
ਮਨ, ਆਤਮਾ ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ॥
ਗੁਰੂ ਜੀ ਮਨ ਆਤਮਾ ਨੂੰ ਪ੍ਰਮਾਤਮਾ ਦੀ ਅੰਸ਼ ਜਾਂ ਉਸ ਦਾ ਲਘੂ ਰੂਪ ਮੰਨਦੇ ਹਨ ਪਰ ਮਨ ਨੂੰ ਗੁਰਮਤਿ ਰਾਹੀਂ ਸੱਚਾ-ਸੁੱਚਾ ਬਨਾਉਣ ਉੱਤੇ ਜ਼ੋਰ ਦਿੰਦੇ ਹਨ। ਜੇਕਰ ਮਨ ਕਾਮ, ਕੋ੍ਰਧ, ਲੋਭ, ਮੋਹ, ਅਹੰਕਾਰ ਹੇਠ ਦਬਿਆ ਹੈ। ਤਾਂ ਇਹ ਮੈਲਾ ਹੋ ਜਾਂਦਾ ਹੈ। ਅਤੇ ਇਸ ਵਿੱਚ ਪਰਮਾਤਮਾ ਦਾ ਪ੍ਰਤੀਬਿੰਧ ਵਿਖਾਈ ਨਹੀਂ ਦਿੰਦਾ। ਜੇ ਪਰਮਾਤਮਾ ਦਾ ਨਾਮ ਸਿਮਰ ਦੇ ਉਸ ਦੀ ਸਿਫ਼ਤ ਸੁਣ ਕੇ ਉਸ ਉੱਤੇ ਦ੍ਰਿੜ ਹੋ ਕੇ ਚੱਲੋ ਤਾਂ ਇਹੀ ਮਨ ਸ਼ੁੱਧ ਸਰੂਪ ਹੋ ਕੇ ਪਰਮਾਤਮਾ ਨੂੰ ਅਨੁਭਵ ਕਰਨ ਦੇ ਸਮਰੱਥ ਹੋ ਜਾਂਦਾ ਹੈ।
ਕਿਰਤ ਕੰਮ-ਕਾਰ ਗੁਰੂ ਜੀ ਕਿਰਤ ਕਰਨ ਉੱਤੇ ਬਹੁਤ ਜ਼ੋਰ ਦਿੰਦੇ ਹਨ। ਆਪਣੇ ਹੱਥੀ ਕੰਮ ਕਰਕੇ ਖਾਣਾ ਅਤੇ ਜਿੱਥੋਂ ਤੱਕ ਹੋ ਸਕੇ ਗਰੀਬ ਦੀ ਸਹਾਇਤਾ ਕਰਨੀ ਉਨ੍ਹਾਂ ਦਾ ਉਪਦੇਸ਼ ਸੀ। ਘਾਲਿ ਖਾਇ ਕਿਛੁ ਹਥਹੁ ਦੇਹਿ, ਨਾਨਕੁ ਗਹਿ ਪਛਾਣੈ ਸੇ॥ ਆਪ ਦੂਜੇ ਦਾ ਹੱਕ ਮਾਰਨਾ, ਹਿੰਦੂਆਂ ਲਈ ਗਊ ਦਾ ਮਾਸ ਖਾਣ ਬਰਾਬਰ ਸਮਝਦੇ ਸਨ।
ਇਸਤਰੀ ਜਾਤੀ ਗੁਰੂ ਜੀ ਦੇ ਸਮੇਂ ਇਸਤਰੀ ਜਾਤੀ ਦੀ ਦਸ਼ਾ ਬੜੀ ਦਲਿਤ ਸੀ। ਕਿਉਂਕਿ ਜਾਗੀਰਦਾਰੀ ਸਮਾਜ ਸੀ ਤੇ ਜਾਇਦਾਦ ਦੇ ਅਧਿਕਾਰ ਕੇਵਲ ਮਨੁੱਖ ਨੂੰ ਪ੍ਰਾਪਤ ਸਨ। ਇਸ ਲਈ ਗੁਰੂ ਜੀ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਆਵਾਜ਼ ਉਠਾਈ। ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥
ਗੁਰਮੁਖ ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਵਾਲੇ ਪ੍ਰਾਣੀ ਨੂੰ ਗੁਰੂ ਜੀ ਗੁਰਮੁਖ ਅਤੇ ਆਪਣੀ ਮੱਤ ਅਨੁਸਾਰ ਚੱਲਣ ਵਾਲੇ ਨੂੰ ਮਨਮੁਖ ਆਖਦੇ ਹਨ। ਗੁਰੂ ਜੀ ਹਰ ਵਿਅਕਤੀ ਨੂੰ ਗੁਰਮੁਖ ਪਦ ਦੀ ਪ੍ਰਾਪਤੀ ਲਈ ਪ੍ਰੇਰਦੇ ਹਨ।
ਧਨ ਦੌਲਤ ਗੁਰੂ ਜੀ ਬੁਰਾ ਨਹੀਂ ਸਮਝਦੇ ਪਰ ਧਨ ਦੌਲਤ ਜਮ੍ਹਾਂ ਕਰਨ ਦੀ ਨਿਖੇਪੀ ਕਰਦੇ ਹਨ ਕਿਉਂ ਜੋ ਧਨ ਇਕੱਠਾ ਕਰਨ ਲਈ ਮਨੁੱਖ ਨੂੰ ਸੈਂਕੜੇ ਪ੍ਰਕਾਰ ਦੀ ਹੇਰਾ ਫੇਰੀ ਕਰਨੀ ਪੈਂਦੀ ਹੈ। “ਇਸ ਜਰਿ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖਆਈ॥ ਪਾਪਾ ਬਾਝਹੁ ਹੋਵੇਂ ਨਾਹੀਂ ਮੁਇਆ ਸਾਥਿ ਨ ਜਾਈ॥
ਗ੍ਰਹਿਸਥ ਗੁਰੂ ਜੀ ਗ੍ਰਹਿਸਥ ਨੂੰ ਬਹੁਤ ਚੰਗੇ ਦਰਜਾ ਦੇਂਦੇ ਸਨ। ਆਪ ਘਰ ਬਾਹਰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਜਾਣ ਦੇ ਹੱਕ ਵਿੱਚ ਨਹੀਂ ਸਨ। ਪਰ ਗ੍ਰਹਿਸਖ ਵਿੱਚ ਰਹਿ ਕੇ, ਦਸ਼ਾਂ ਨੁਹਾਂ ਦੀ ਕਿਰਤ ਕਰਨਾ ਨਾਮ ਜਪਨਾ ਤੇ ਵੰਡ ਕੇ ਛਕਣਾ ਹੀ ਉਨ੍ਹਾਂ ਅਨੁਸਾਰ ਸੱਚਾ ਰਾਹ ਸੀ।
ਸੱਚ ਗੁਰੂ ਜੀ ਸੱਚ ਉੱਤੇ ਬਹੁਤ ਜ਼ੋਰ ਦਿੰਦੇ ਸਨ, ਪਰ ਆਪ ਦੇ ਖਿਆਲ ਅਨੁਸਾਰ ਸ਼ੁਭ ਆਚਾਰ ਸੱਚ ਤੋਂ ਹੀ ਉੱਪਰ ਹੈ। ਸਚੋਂ ੳਰੇ ਸਭ ਕੋ ਉਪਰ ਸਚ ਆਕਾਰ॥ ਥੋੜ੍ਹੇ ਸ਼ਬਦਾਂ ਵਿੱਚ ਅਸੀਂ ਇਹ ਆਖ ਸਕਦੇ ਹਾਂ ਕਿ ਸੱਚ ਹੀ ਸਭ ਕੁਝ ਹੈ।
ਰਜ਼ਾ ਹੁਕਮ ਗੁਰੂ ਜੀ ਪ੍ਰਾਣੀ ਨੂੰ ਪਰਮਾਤਮਾ ਦੀ ਰਜ਼ਾ ਪ੍ਰਭੂ ਦੇ ਹੁਕਮ ਵਿੱਚ ਚੱਲਣ ਦਾ ਉਪਦੇਸ਼ ਦਿੰਦੇ ਹਨ। ਵਾਹਿਗੁਰੂ ਦੀ ਬਣਾਈ ਕੁਦਰਤ ਦੇ ਅਨੁਕੂਲ ਚੱਲਣਾ ਹੀ ਯੋਗ ਦੱਸਦੇ ਹਨ। “ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥”
ਗੁਰੂ ਨਾਨਕ ਦੇਵ ਜੀ ਅਨੁਸਾਰ ਸਫਲ ਜੀਵਨ ਜਾਂਚ ਦੇ ਹੇਠ ਲਿਖੇ ਅੰਗ ਹਨ:-
1. ਸੱਚ ਬੋਲਣਾ, ਸੱਚਾ ਆਕਾਰ ਰੱਖਣਾ।
2. ਕਿਰਤ ਕਰਨੀ।
3. ਵੰਡ ਛਕਣਾ।
4. ਸਬਰ ਸੰਤੋਖ ਰੱਖਣਾ, ਨੀਅਤ ਸਾਫ ਰੱਖਣੀ।
5. ਪ੍ਰਭੂ ਦਾ ਸਿਮਰਨ ਕਰਨਾ ਅਤੇ ਉਸ ਦਾ ਸ਼ੁਕਰ ਕਰਨਾ।

ਗੁਰੂ ਨਾਨਕ ਬਾਣੀ ਦਾ ਕਲਾ ਪੱਖ

ਗੁਰੂ ਨਾਨਕ ਬਾਣੀ ਅਨੇਕ ਭਾਵਾਂ ਅਤੇ ਮੁਹਜਾਂ ਦਾ ਪ੍ਰਗਟਾਵਾ ਹੈ। ਇਹ ਭਾਵ ਬਿੰਬਾਂ, ਪ੍ਰਤੀਕਾਂ ਤੇ ਅਲੰਕਾਰਾਂ ਦੇ ਰੂਪ ਵਿੱਚ ਪ੍ਰਗਟ ਹੋ ਕੇ ਪ੍ਰਤਖ ਹੁੰਦੇ ਹਨ।
ਬਿੰਬ ਬੀਤ ਚੁੱਕੀਆਂ ਘਟਨਾਵਾਂ, ਵਸਤਾਂ ਜਾਂ ਸੰਬੰਧਾਂ ਨੂੰ ਸੰਮ੍ਰਿਤੀ ਦੁਆਰਾ ਅੰਕਿਤ ਕਰਨ ਦੀ ਕ੍ਰਿਆ ਨੂੰ ਆਖਿਆ ਜਾਂਦਾ ਹੈ। ਬਿੰਬ ਦੁਆਰਾ ਮਨੋਇੱਛਿਤ ਰੂਪਾਂ ਪ੍ਰਤੀਰੂਪਾਂ ਨੂੰ ਸਾਕਾਰ ਕਰਕੇ ਰਮਣੀਕ ਚਿੱਤਰਾਂ ਦੀ ਪੁਨਰ ਸਿਰਜਣਾ ਕੀਤੀ ਜਾਂਦੀ ਹੈ। ਲੋਪ ਪ੍ਰਤੱਖ ਹੋ ਜਾਂਦਾ ਹੈ। ਜਿਸ ਨਾਲ ਪ੍ਰਭਾਵ ਦੀ ਇਕਾਗਰਤਾ ਵੱਧਦੀ ਹੈ। ਉਦਾਹਰਣ ਲਈ ਗੁਰੂ ਜੀ ਦਾ ਇਹ ਸ਼ਬਦ ਹੈ:-
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ। ਬਨ ਫੂਲੇ ਮੰਝ ਬਾਰਿ ਮੈਂ ਪਿਰੁ ਘਰਿ ਬਾਹੁੜੇ।
ਪ੍ਰਗਟਾਵੇ ਲਈ ਗੁਰੂ ਜੀ ਜਿਸ ਬਿੰਬਾਵਲੀ ਦਾ ਪ੍ਰਯੋਗ ਕਰਦੇ ਹਨ, ਉਹ ਕੁਦਰਤ ਵਿੱਚੋਂ ਨਿਤ ਤਕੀਆਂ ਜਾਂਣ ਵਾਲੀਆਂ ਵਸਤਾਂ ਦੇ ਭਾਵ ਚਿੱਤਰਾਂ ਦੇ ਦੁਆਰਾ ਉਘੜਦੀ ਹੈ। ਪਦਾਰਥਕ ਵਸਤਾਂ ਦੇ ਸ਼ਬਦ ਚਿੱਤਰ ਮਾਧਿਅਮ ਰਾਹੀਂ ਉਹ ਅਧਿਆਤਮਕ ਸੰਕੇਤ ਕਰਦੇ ਹਨ ਜਿਵੇਂ:-
ਭਵਰਾਂ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ। ਮੈਂ ਗੁਰ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ।
ਪ੍ਰਤੀਕ ਗੁਰੂ ਨਾਨਕ ਬਾਣੀ ਪ੍ਰਤੀਕਾਂ ਦਾ ਅਨਮੋਲ ਖਜ਼ਾਨਾ ਹੈ। ਪਰ ਕਿਸੇ ਥਾਂ ਵੀ ਉਨ੍ਹਾਂ ਦੀ ਵਰਤੋਂ ਵੱਲ ਵਿਸ਼ੇਸ਼ ਉਚੇਚ ਨਹੀਂ ਵਰਤਿਆ ਗਿਆ। ਧਾਰਮਿਕ ਖੇਤਰ ਵਿੱਚ ਪ੍ਰਤੀਕਾਂ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਪ੍ਰਮੁੱਖ ਪ੍ਰਤੀਕ ਪਤੀ ਤੇ ਪਤਨੀ ਦਾ ਆਇਆ ਹੈ। ਪਤੀ ਜਾਂ ਪਿਰੁ ਸ਼ਬਦ ਪਰਮਾਤਮਾ ਲਈ ਅਤੇ ਪਤਨੀ ਸ਼ਬਦ ਜਾਂ ਧਨੁ ਸ਼ਬਦ ਜੀਵ-ਇਸਤਰੀ ਲਈ ਵਰਤੇ ਗਏ ਪ੍ਰਮਾਣਿਕ ਚਿੰਨ੍ਹ ਹਨ। ਜਿਵੇਂ:-
ਪਿਰੁ ਪਰਦੇਸੀ ਜੇ ਥੀਐ ਧਨੁੰ ਵਾਢੀ ਝੂਗਿਏ। ਜਿਓੁ ਜਲਿ ਥੋੜੇ ਮਛੁਲੀ ਕਰਣ ਪਲਾਣ ਕਰੇਇ। ਪਿਰੁ ਭਾਵੈ ਮੁੱਖ ਪਾਈਐ ਜਾ ਆਪੇ ਨਦਰਿ ਕਰੇਇ।
ਗੁਰੂ ਦੀ ਲੋੜ ਦੱਸਣ ਵਾਸਤੇ ਕੁਦਰਤ ਵਿੱਚੋਂ ਉਦਾਹਰਣਾਂ ਦਿੰਦੇ ਹੋਏ ਬੇੜੀ ਤੇ ਸਾਗਰ ਦਾ ਪ੍ਰਤੀਕ ਆਮ ਵਰਤਦੇ ਹਨ।
ਜਿਵੇਂ :- ਗੁਰੁ ਪਉੜੀ ਬੇੜੀ ਗੁਰੂ ਤੁਲਹਾ ਹਰਿ ਨਾਉ। ਗੁਰੁ ਸੱਚੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰਿਆਉ। ਜੇ ਤਿਸੁ ਭਾਵੈ ਉਜਲੀ ਸਤਸਰਿ ਨਾਵਣੁ ਜਾਉ।
ਅਲੰਕਾਰ ਗੁਰੂ ਨਾਨਕ ਬਾਣੀ ਵਿੱਚ ਭਾਵ ਕਾਵਿ ਦੇ ਸ਼੍ਰੋਮਣੀ ਅੰਗਾਂ ਵਜੋਂ ਪ੍ਰਦਰਸ਼ਿਤ ਨਹੀਂ ਕੀਤੇ ਗਏ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਮੁੱਖ ਮਨੋਰਥ ਕਲਾਤਮਕ ਸੋਂਦਰਯ ਦੀ ਉਤਪੱਤੀ ਰਾਹੀਂ ਸੁਹਜ ਸੁਆਦ ਦੀ ਪੂਰਤੀ ਕਰਨਾ ਨਹੀਂ ਹੈ। ਇਸ ਦਾ ਇਹ ਭਾਵ ਨਹੀਂ ਸੀ ਕਿ ਗੁਰੂ ਨਾਨਕ ਬਾਣੀ ਸੁਹਜ ਸੁਆਦ ਤੋਂ ਕੋਰੀ ਹੈ। ਗੁਰੂ ਨਾਨਕ ਬਾਣੀ ਵਿੱਚ ਵਰਤੇ ਗਏ ਅਲੰਕਾਰਨਾ ਤਾਂ ਸਿਲਪਕਾਰੀ ਦੀ ਨੁਮਾਇਸ਼ ਹਨ ਤੇ ਨਾ ਉਨ੍ਹਾਂ ਦੀ ਬਾਣੀ ਅਲੰਕਾਰਾਂ ਤੋਂ ਸੱਖਣੀ ਹੈ। ਡਾ. ਪੇ੍ਮ ਪ੍ਰਕਾਸ਼ ਅਨੁਸਾਰ, “ਨਾਨਕ ਬਾਣੀ ਦੇ ਅਲੰਕਾਰਾਂ ਦੀ ਮਹਾਨਤਾ ਦਾ ਰਾਜ਼ ਹੀ ਇਹੋ ਹੈ ਕਿ ਉਹ ਸਾਰ ਵਸਤੂ ਨਾਲ ਪਰਿਪੂਰਕ ਹੈ। ਇਹੋ ਕਾਰਣ ਹੈ ਕਿ ਗੁਰੂ ਜੀ ਆਪਣੀ ਵਸਤੂ ਭਾਵ ਕਿ ਆਪਣੇ ਵਿਸ਼ੇ ਨੂੰ ਹੀ ਸਾਹਮਣੇ ਰੱਖਦੇ ਹਨ। ਇਹ ਵਸਤੂ ਖੁਦ ਆਪਣੇ ਮੁਤਾਬਕ ਸੁਹਜ ਕਲਾ ਗ੍ਰਹਿਣ ਕਰ ਲੈਂਦੀ ਹੈ।” ਗੁਰੂ ਨਾਨਕ ਬਾਣੀ ਵਿੱਚ ਪ੍ਰਗਟ ਹੋਏ ਅਲੰਕਾਰ ਸਾਵਣ ਦੇ ਮੀਂਹ ਵਾਂਗ ਵਰ੍ਹਦੇ ਹਨ। ਕਿਤੇ ਇਹ ਅਲੰਕਾਰ ਪਾਠਕ ਦੇ ਹਿਰਦੇ ਨੂੰ ਉਜਮਈ ਕਰਦੇ ਹਨ, ਕਿਤੇ ਮਨ ਵਿੱਚ ਠੰਢ ਵਰਤਾਉਂਦੇ ਹਨ। ਕਿਤੇ ਇਨ੍ਹਾਂ ਅਲੰਕਾਰਾਂ ਦੁਆਰਾ ਭਾਵ ਦ੍ਰਵਿਤ ਹੁੰਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਬਾਣੀ ਪੰਜਾਬੀ ਸਾਹਿਤ ਨੂੰ ਇੱਕ ਅਮੁੱਲ ਦੇਣ ਹੈ।