Third Guru-Guru Amar Das Ji

ਗੁਰੂ ਅਮਰਦਾਸ

ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ। ਗੁਰੂ ਅਮਰਦਾਸ ਜੀ ਦਾ ਜਨਮ ਬਾਸਰਕੇ , ਜਿਲਾ ਅੰਮ੍ਰਿਤਸਰ ਵਿਖੇ, 5 ਮਈ ਸੰਨ 1479 ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ। ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।

ਕਵਿਤਾ

ਜਸਵਿੰਦਰ ਸਿੰਘ ਢਿੱਲੋਂ ਤਰਨਤਾਰਨ.

ਕਿਸਮਤ ਬਾਸਰਕੇ ਦੀ ਜਾਗ ਉਠੀ, ਅਮਰ ਦਾਸ ਜੀ ਦਾ ਜਨਮ ਆਣ ਹੋਇਆ।
ਇੰਦਰ ਪੁਰੀ ਵਿਚ ਪਰੀਆਂ ਗਾਏ ਮੰਗਲ,ਖੁਸ਼ੀਆਂ ਨਾਲ ਦੂਣਾ ਤੇਜ਼ ਭਾਨ ਹੋਇਆ।
ਐਸੀ ਰੂਹ ਅਗੰਮੀ ਹੋਈ ਆਣ ਪਰਗਟ, ਜੌ ਤੀਨ ਲੋਕ ਵਿਚ ਪਰਵਾਨ ਹੋਇਆ।
ਗੁਰੂ ਅੰਗਦ ਦੇਵ ਜੀ ਦੇ ਅੰਗ ਲੱਗ ਕੇ, ਰੁਤਬਾ ਭੱਲਿਆ ਦਾ ਮਹਾਨ ਹੋਇਆ।
ਪੈਰ ਵੇਖ ਕੇ ਕਹਿਣ ਵਿਦਵਾਨ ਲੱਗਾ,ਇਹ ਤਾਂ ਹੋਣਗੇ ਬੜ੍ਹੇ ਮਹਾਨ ਭਾਈ।
ਰੂਪ ਰੱਬ ਦਾ ਇਹ ਨਜ਼ਰ ਆਉਂਦੇ,ਪਰਗਟ ਹੋਏ ਨੇ ਆਪ ਭਗਵਾਨ ਭਾਈ।
ਗੁਰੂ ਧਰਨਾ ਨਹੀਂ ਕੀਤੀ,ਸੁਣ ਕੇ ਪੰਡਿਤ ਹੋਇਆ ਸੀ ਕਰੋਧਵਾਨ ਭਾਈ।
ਸੁਣੀ ਬਾਣੀ ਜਾਂ ਬੀਬੀ ਅਮਰੋ ਤੋਂ, ਚਰਨੀ ਲੱਗ ਗਏ ਖਡੂਰ ਆਣ ਭਾਈ।
ਸੇਵਾ ਕਰਨੀ ਹੀ ਧਰਮ ਬਣਿਆ, ਪਾਣੀ ਨਿੱਤ ਦਰਿਆਓ ਲਿਆਉਣ ਲੱਗੇ।
ਗਾਗਰ ਪਾਣੀ ਦੀ ਚੁੱਕਦੇ ਮੋਢਿਆਂ ਤੇ,ਰਸਤੇ ਵਿਚ ਹੀ ਦਮ ਟਿਕਾੳੇਣ ਲੱਗੇ।
ਇਕ ਰੋਜ਼ ਨੂੰ ਹੋਇਆ ਖੇਲ ਐਸਾ ,ਮੇਘ ਰਾਜ ਸੀ ਮੀਹ ਤੇਜ਼ ਵਰਾਉਣ ਲੱਗੇ।
ਲੱਗਾ ਠੇਡਾ ਬਾਬਾ ਗਿਰ ਗਿਆ ਸੀ, ਭੈੜੇ ਸ਼ਬਦ ਜੁਲਾਹੀ ਦੇ ਆਉਣ ਲੱਗੇ।
ਲੈ ਕੇ ਰੱਬ ਦਾ ਸੀ ਨਾਮ ਉਠ ਬੈਠੇ, ਕਿਹਾ ਝੱਲੀ ਏ ਮੁੱਖੋ ਸ਼ਬਦ ਬਾਣ ਦਿੱਤਾ।
ਗੁਰਾਂ ਆਉਦਿਆ ਗਲ ਲਾਇਆ,ਨਿਆਰਿਆ ਦਾ ਆਸਰਾ ਹੋਣ ਦਾ ਮਾਣ ਦਿੱਤਾ।
ਨਿਥਾਵਿਆ ਦੇ ਥਾਉ,ਨਿਮਾਣਿਆ ਦੇ ਮਾਣ ਹੋਣ ਦਾ, ਗੁਰਾਂ ਨੇ ਵਰਦਾਨ ਦਿੱਤਾ।
ਬਾਬੇ ਅਮਰ ਦਾਸ ਤੋਂ ਪਰਸੰਨ ਹੋਏ, ਗੁਰੂ ਥਾਪ ਦੇ ਗੁਰਾਂ ਨੇ ਵੱਡਾ ਇਨਾਮ ਦਿੱਤਾ।
ਰਸਮ ਸਤੀ ਨੂੰ ਖ਼ਤਮ ਕਰਨ ਬਦਲੇ, ਗਿਆਨ ਦੀ ਰੋਸ਼ਨੀ ਜਗਾਈ ਪਾਤਿਸ਼ਾਹ ਨੇ।
ਵਿਧਵਾ ਵਿਆਹ ਦੀ ਮਾਨਤਾ ਦੇ ਦਿੱਤੀ,ਰਸਮ ਪਰਦੇ ਦੀ ਹਟਾਈ ਪਾਤਿਸ਼ਾਹ ਨੇ
ਗੋਇੰਦਵਾਲ ਤਮੀਰ ਕੀਤੀ ਚਰਾਸੀ ਕੱਟਣ ਲਈ ਬਾੳੇਲੀ ਬਣਾਈ ਪਾਤਿਸ਼ਾਹ ਨੇ।
ਪ੍ਰੇਮੀ ਕੋਹੜਾ ਸੀ ਗੁਰਾਂ ਦਰ ਆਇਆ,ਉਹ ਦੀ ਕੋਹੜ ਮੁਕਾਈ ਸੀ ਪਾਤਿਸ਼ਾਹ ਨੇ।
ਕੜ ਬਾਉਲੀ ਦਾ ਨਹੀਂ ਟੁਟਦਾ ਸੀ ,ਪਾਣੀ ਜਾਣਾ ਸੀ ਬਾਉਲੀ ਵਿਚ ਚੜ੍ਹ ਭਾਈ।
ਡਰ ਮੌਤ ਦਾ ਕਈਆਂ ਦੇ ਸਿਰ ਛਾਇਆ ਬਹੁਤੇ ਗਏ ਸੁਣ ਕੇ ਵੱਟ ਦੜ੍ਹ ਭਾਈ।
ਮਾਣਕ ਚੰਦ ਵਿਧਵਾ ਮਾਂ ਦਾ ਲਾਡਲਾਂ ,ਕਰਕੇ ਹੋਸਲਾ ਗਿਆ ਬਾਉਲੀ ਵੜ੍ਹ ਭਾਈ।
ਕੜ ਤੋੜਦਾ ਪਾਣੀ ਵਿਚ ਘਿਰਿਆ, ਆਇਆ ਜਦ ਤੇਜ਼ ਪਾਣੀ ਦਾ ਹੜ੍ਹ ਭਾਈ।
ਪ੍ਰਸ਼ਾਦਾ ਛੱਕ ਕੇ ਗੁਰਾਂ ਦੇ ਲੰਗਰਾਂ ਦਾ,ਅਕਬਰ ਸ਼ਾਹ ਬਹੁਤ ਦਿਲਦਾਰ ਹੋਇਆ।
ਭਰਮ ਭੁਲੇਖੇ ਦੂਰ ਹੋਏ, ਗੁਰੂ ਘਰ ਨੂੰ ਜਗੀਰ ਦੇਣ ਦੇ ਲਈ ਤਿਆਰ ਹੋਇਆ।
ਐਸੇ ਪਰੇਮ ਦੇ ਵੱਜੇ ਸੀ ਬਾਣ ਉਸ ਨੂੰ, ਗੁਰੂ ਘਰ ਦਾ ਤਾਬਿਆਦਾਰ ਹੋਇਆ।
ਲੰਗਰ ਲਈ ਜਗੀਰ ਨਾ ਲਈ ਦਾਤੇ ਬੀਬੀ ਭਾਨੀ ਨੂੰ ਦੇਣ ਦਾ ਵਿਚਾਰ ਹੋਇਆ।
ਸੰਗਤਾਂ ਵਿਚ ਵਾਧਾ ਹੋਣ ਲੱਗਾ,ਗੁਰੂ ਅਮਰ ਦਾਸ ਬੈਠ ਕੇ ਕਰਨ ਵਿਚਾਰ ਲੱਗੇ।
ਬਾਈ ਮੰਜੀਆਂ ਦੀ ਰੀਤ ਸੁਰੂ ਕੀਤੀ ,ਨਵੇਂ ਪਰਬੰਧਾਂ ਦਾ ਕਰਨ ਵਿਸਥਾਰ ਲੱਗੇ।
ਮਾਈ ਦਾਸ ,ਮੱਥੋ ਮੁਰਾਰੀ ਤੇ ਭਾਈ ਮਾਣਕ,ਪਿਆਰੇ ਨਜ਼ਰ ਅੱਲਾ ਯਾਰ ਲੱਗੇ।
ਇਲਾਕੇ ਦਿੱਤੇ ਮੰਜੀਆਂ ਨੂੰ, ਗੁਰੂ ਨਾਨਕ ਦੀ ਸਿੱਖੀ ਦਾ ਕਰਨ ਪਰਚਾਰ ਲੱਗੇ।
17 ਰਾਗਾਂ ਦੀ ਲਿਖੀ ਬਾਣੀ , ਸ਼ਬਦ, ਅਸ਼ਟਪਦੀਆਂ ਤੇ ਵਿਚ ਛੰਤ ਵਿਚਾਰ ਭਾਈ।
ਮਾਝ,ਧਨਾਸਰੀ ਪੜਿਆਂ ਸਕੂਨ ਮਿਲਦਾ,ਅਨੰਦੁ ਸਾਹਿਬ ਵਿਚ ਵੱਸੇ ਕਰਤਾਰ ਭਾਈ।
ਰਾਗ ਗੁਜਰੀ,ਸੂਹੀ, ਰਾਮ ਕਲੀ ਅਤੇ ਮਾਰੂ, ਚਾਰ ਰਾਗਾਂ ਦੀ ਲਿਖੀ ਹੈ ਵਾਰ ਭਾਈ।
ਗਾਉੜੀ,ਸੋਰਠਿ,ਭੈਰੋ,ਬਸੰਤ,ਬਿਲਾਵਲ,ਪਰਭਾਤੀ,ਆਸਾ,ਵੰਡਹੰਸ ਰਾਗ ਮਲਾਰ ਭਾਈ।
ਗੁਰਗੱਦੀ ਦੇ ਵਾਰਿਸ ਦੀ ਕਰਨ ਭਾਲ ਬਦਲੇ,ਨਿਗ੍ਹਾ ਸਭ ਤੇ ਤਾਂਈ ਦੁੜ੍ਹਾਉਣ ਲੱਗੇ।
ਜੇਠੇ ਤੇ ਰਾਮੇ ਨੂੰ ਕਿਹਾ ਥੜਾ ਤਿਆਰ ਕਰਨਾ,ਗਰੂ ਜੀ ਦੋਨਾਂ ਨੂੰ ਫ਼ੁਰਮਾਉਣ ਲੱਗੇ।
ਥੜ੍ਹਾ ਬਣ ਕੇ ਤਿਆਰ ਹੋਇਆ,ਕਹਿੰਦੇ ਠੀਕ ਨਹੀਂ ਗੁਰੂ ਜੀ ਸਿਰ ਹਿਲਾਉਣ ਲੱਗੇ।
ਭਾਈ ਰਾਮਾ ਜੀ ਬੋਲੇ ਖਫ਼ਾ ਹੋ ਕੇ,ਭਾਈ ਜੇਠਾ ਜੀ ਹੱਥ ਜੋੜ ਸਿਰ ਨਿਵਾਉਣ ਲੱਗੇ।
ਸੇਵਾ ਜੇਠੇ ਦੀ ਵੇਖ ਪਰਸੰਨ ਹੋਏ,ਗੁਰਾਂ ਜੇਠੇ ਨੂੰ ਕੋਲ ਬੁਲਾਇਆ ਜੀ।
ਬਾਬੇ ਬੁੱਢੇ ਤਾਂਈ ਕਿਹਾ ਦਾਤੇ , ਜਾਵੇ ਤਿਲਕ ਜੇਠੇ ਨੂੰ ਲਾਇਆ ਜੀ।
ਮੱਥਾ ਟੇਕਿਆ ਰੱਖ ਨਰੇਲ ਅੱਗੇ, ਨਾਲ ਸੰਗਤਾਂ ਨੂੰ ਫ਼ੁਰਮਇਆ ਜੀ।
ਗੱਦੀ ਦੇ ਗੁਰੂ ਨਾਨਕ ਦੇਵ ਵਾਲੀ, ਗੁਰਾਂ ਜੇਠੇ ਨੂੰ ਗੁਰੂ ਬਣਾਇਆ ਜੀ।