ਮੂਲ ਸੋਚ ਅਤੇ ਨਿਯਮ

ਮੂਲ ਸੋਚ ਅਤੇ ਨਿਯਮ :

“ਇਕ ਓਅੰਕਾਰ” – ਇੱਕ ਪਰਮਾਤਮਾ: ਸਿਰਫ਼ ਇੱਕ ਹੀ ਰੱਬ ਹੈ, ਜਿਸ ਦੇ ਬੇਅੰਤ ਗੁਣ ਅਤੇ ਨਾਂ ਹਨ; ਉਹ ਸਭ ਧਰਮਾਂ ਲਈ ਇੱਕੋ ਹੀ ਹੈ, ਉਸ ਦਾ ਕੋਈ ਲਿੰਗ ਨਹੀਂ ਹੈ, ਪਰ ਉਹ ਸਭ ਥਾਵਾਂ ਅਤੇ ਸਭ ਚੀਜ਼ਾਂ ਵਿੱਚ ਮੌਜੂਦ ਹੈ।

ਛੇਤੀ ਉੱਠੋ ਅਤੇ ਪ੍ਰਾਰਥਨਾ: ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ (ਅੰਮ੍ਰਿਤ ਵੇਲੇ ਉੱਠੋ ਅਤੇ ਰੱਬ ਦਾ ਨਾਂ ਧਿਆਓ ਅਤੇ ਇਕਗਾਰਕਤਾ ਬਣਾਉ।

ਹੱਕ ਦੀ ਰੋਜ਼ੀ ਰੋਟੀ ਕਮਾਉ: ਹਰੇਕ ਨੂੰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ, ਅਤੇ ਦੂਜੇ ਦਾ ਹੱਕ ਨਾ ਖੋਵੋ, ਪਰ ਹਰੇਕ ਨੂੰ ਆਪਣੀ ਮਿਹਨਤ ਦਾ ਫ਼ਲ ਦੂਜਿਆਂ ਨਾਲ ਵੰਡਣਾ ਚਾਹੀਦਾ ਹੈ।

ਹੋਰਾਂ ਨਾਲ ਸਾਂਝਾ: ਹਰੇਕ ਦਾ ਘਰ ਦੂਜਿਆਂ ਲਈ ਹਮੇਸ਼ਾ ਖੁੱਲਾ ਹੈ। ਸਭ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਸਭ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਇੱਕ ਦੀ ਮਿਹਨਤ ਦਾ ਫ਼ਲ ਸਭ ਨਾਲ ਸਾਂਝਾ ਕਰਨਾ ਚਾਹੀਦਾ ਹੈ।

ਜੂਨ-ਚੱਕਰ, ਕਰਮ ਅਤੇ ਮੁਕਤੀ: ਸਭ ਜੰਤੂਆਂ ਵਿੱਚ ਆਤਮਾ ਹੈ, ਜੋ ਕਿ ਵੱਖ-ਵੱਖ ਜੂਨਾਂ ਵਿੱਚ ਉਦੋਂ ਤੱਕ ਘੁੰਮਦੀਆਂ ਰਹਿੰਦੀ ਹੈ, ਜਦੋਂ ਤੱਕ ਮੁਕਤੀ ਨਹੀਂ ਮਿਲ ਜਾਂਦੀ ਹੈ।

ਰੱਬ ਨੂੰ ਯਾਦ ਰੱਖੋ: ਰੱਬ ਨੂੰ ਪਿਆਰ ਕਰੋ, ਪਰ ਉਸ ਵਿੱਚ ਸ਼ਰਧਾ ਰੱਖੋ।

ਮਨੁੱਖਤਾ: ਸਭ ਮਨੁੱਖ ਬਰਾਬਰ ਹਨ। ਸਭ ਸਰਵ-ਸ਼ਕਤੀਮਾਨ ਵਾਹਿਗੁਰੂ, ਦੇ ਧੀਆਂ-ਪੁੱਤਰ ਹਨ।

ਅਖਲਾਕੀ ਕਦਰਾਂ ਰੱਖੋ: ਸਭ ਜੀਵਾਂ ਦੇ ਹੱਕਾਂ ਨੂੰ ਬਚਾਉ, ਅਤੇ ਉਹਨਾਂ ਦੀ ਖਾਤਰ ਲੜੋ, ਖਾਸ ਕਰਕੇ ਆਪਣੇ ਸਾਥੀਆਂ ਦੇ।

ਨਿੱਜੀ ਸ਼ਹਾਦਤ: ਸਭ ਸਰਵੋਤਮ ਅਸੂਲਾਂ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਲਈ ਤਿਆਰ ਰਹੋ- ਗੁਰੂ ਤੇਗ ਬਹਾਦਰ ਜੀ ਵੱਲ ਵੇਖੋ।

ਰੱਬ ਲਈ ਕਈ ਮਾਰਗ ਹਨ: ਸਿੱਖ ਇਹ ਵਿਸ਼ਵਾਸ਼ ਕਰਦੇ ਹਨ ਕਿ ਮੁਕਤੀ ਗੈਰ-ਸਿੱਖਾਂ ਰਾਹੀਂ ਨੂੰ ਵੀ ਪ੍ਰਾਪਤ ਹੋ ਸਕਦੀ ਹੈ।

ਜ਼ਿੰਦਗੀ ਬਾਰੇ ਚੰਗੀ ਸੋਚ: “ਚੜ੍ਹਦੀ ਕਲਾ” – ਜ਼ਿੰਦਗੀ ਬਾਰੇ ਹਮੇਸ਼ਾ ਚੰਗੀ, ਖੁਸ਼-ਉਮੀਦ, ਪ੍ਰਸੰਨ-ਚਿੱਤ ਸੋਚ ਰੱਖਣੀ ਚਾਹੀਦੀ ਹੈ।

ਅਨੁਸ਼ਾਸਤ ਜੀਵਨ: ਅੰਮ੍ਰਿਤ ਛਕਣ ਉਪਰੰਤ, ਸਿੱਖ ਨੂੰ ਪੰਜ ਕਕਾਰ ਪਹਿਨਣੇ ਜ਼ਰੂਰੀ ਹਨ, ਪੰਜਾਂ ਬਾਣੀਆਂ ਦਾ ਪਾਠ ਕਰਨਾ ਲਾਜ਼ਮੀ ਹੈ।

ਦਿਨ ਦੀ ਕੋਈ ਖਾਸ ਪੂਜਾ ਨਹੀਂ: ਸਿੱਖ ਕਿਸੇ ਖਾਸ ਦਿਨ ਦੇ ਪਵਿੱਤਰ ਹੋਣ ਵਿੱਚ ਯਕੀਨ ਨਹੀਂ ਰੱਖੇਗਾ।

੫ ਬੁਰਾਈਆਂ ਤੋਂ ਬਚੋ: ਹਰੇਕ ਸਿੱਖ ਨੂੰ 5 ਬੁਰਾਈਆਂ ਤੋਂ ਬਚਣਾ ਚਾਹੀਦਾ ਹੈ: ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ

ਬਚਾਅ ਲਈ ੫ ਹਥਿਆਰ: ਸੰਤੋਖ, ਦਾਨ, ਦਿਆਲਤਾ, ਚੜ੍ਹਦੀ ਕਲਾ, ਮਨੁੱਖਤਾ।