ਗੁਰੂ ਅੰਗਦ ਦੇਵ
ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੁਸਰੇ ਗੁਰੂ ਸਨ, ਇਹਨਾ ਦਾ ਜਨਮ ੩੧ ਮਾਰਚ ੧੫੦੪ ਵਿੱਚ ਫੇਰੂ ਮੱਲ ਜੀ ਦੇ ਘਰ ਮਾਤਾ ਦਯਾ ਜੀ ਦੀ ਕੁੱਖੋਂ ਹੋਇਆ। ਇਸ ਸਮੇਂ ਇਹਨਾਂ ਦਾ ਨਾਮ ਲਹਿਣਾ ਸੀ। ਮੁੱਢਲੀ ਵਿਦਿਆ ਖਤਮ ਕਰਨ ਪਿੱਛੋਂ ਭਾਈ ਲਹਿਣਾ ਜੀ ਨੇ ਆਪਣੇ ਪਰਿਵਾਰਕ ਧੰਦੇ ਵਿੱਚ ਭਾਗ ਲੈਣਾ ਅਰੰਭ ਕਰ ਦਿੱਤਾ। ਉਨ੍ਹਾਂ ਦਾ ਵਿਆਹ ਸੰਨ ੧੫੨੧ ਈ: ਵਿਚ ਬੀਬੀ ਖੀਵੀ ਜੋ ਕਿ ਖਡੂਰ ਦੇ ਨਾਲ ਲਗਦੇ ਪਿੰਡ ਸੰਘਰ ਦੇ ਰਹਿਣ ਵਾਲੇ ਸਨ , ਨਾਲ ਹੋਇਆ।ਸੰਨ ੧੫੨੬ ਵਿਚ ਪਿਤਾ ਫੇਰੂ ਮੱਲ ਜੀ ਦੇ ਅਕਾਲ ਚਲਾਣੇ ਪਿੱਛੋਂ ਘਰ ਤੇ ਵਪਾਰ ਚਲਾਉਣ ਦੀ ਸਾਰੀ ਜ਼ਿਮੇਵਾਰੀ ਲਹਿਣਾ ਜੀ ਤੇ ਆਣ ਪਈ।
ਸੰਤਾਨ
ਲਹਿਣਾ ਜੀ ਦੇ ਘਰ ਦੋ ਪੁੱਤਰ ਦਾਸ ਜੀ (ਦਾਸੂ ਜੀ) ਸੰਨ ੧੫੨੨ ਨੂੰ ਸੰਘਰ ਵਿਖੇ ਤੇ ਦਾਤ ਜੀ (ਦਾਤੂ ਜੀ) ਸੰਨ ੧੫੩੭ ਨੂੰ ਖਡੂਰ ਵਿਖੇ ਪੈਦਾ ਹੋਏ। ਦੋ ਪੁੱਤਰੀਆਂ ਬੀਬੀ ਅਮਰੋ ਸੰਨ ੧੫੨੪ ਤੇ ਕੁਝ ਚਿਰ ਬਾਦ ਬੀਬੀ ਅਨੋਖੀ ਜੀ ਪੇਦਾ ਹੋਈਆ।
ਖਡੂਰ ਵਿਖੇ
ਪਿਤਾ ਜੀ ਦੇ ਅਕਾਲ ਚਲਾਣੇ ਉਪਰੰਤ ਆਪ ਨੇ ਆਪਣਾ ਵਪਾਰ ਖਡੂਰ ਵਿਖੇ ਅਰੰਭਿਆ ਜੋ ਕਿ ਜਰਨੈਲੀ ਸੜਕ ਤੇ ਸੀ ਅਤੇ ਛੇਤੀ ਹੀ ਪ੍ਰਸਿੱਧੀ ਹਾਸਲ ਕਰ ਲਈ।ਜਵਾਲਾ ਮੁਖੀ ਹਰ ਸਾਲ ਜਾਣ ਦਾ ਸੰਗ ਇੱਥੇ ਵੀ ਕਾਇਮ ਕਰ ਲਿਆ ਤੇ ਸਰਦਾਰੀ ਹਾਸਲ ਕੀਤੀ।
ਗੁਰੂ ਨਾਨਕ ਸਾਹਿਬ ਲਈ ਖਿੱਚ
ਇਕ ਵਾਰ ਕੁਝ ਜੋਗੀਆਂ ਤੇ ਸਿਧਾਂ ਨਾਲ ਸੰਗ ਵਿਚ ਹੋਈ ਚਰਚਾ ਸਮੇਂ ਨਾਨਕ ਤਪੇ ਬਾਰੇ ਸੋਇ ਸੁਣੀ। ਫਿਰ ਬਾਈ ਜੋਧ ਜੋ ਸੰਘਰ ਦੇ ਵਾਸੀ ਸਨ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ , ਜਦ ਉਹ ਪਿੰਡ ਆਏ ਤਾਂ ਉਨ੍ਹਾਂ ਦੇ ਮੁਖੌਂ ਗੁਰੂ ਨਾਨਕ ਸਾਹਿਬ ਦਿ ਬਾਣੀ ਸੁਣੀ। ਗੁਰੂ ਨਾਨਕ ਸਾਹਿਬ ਲਈ ਪ੍ਰਬਲ ਕਿੱਚ ਹੋ ਗਈ ਤੇ ਸੰਗ ਨੂੰ ਮਨਾ ਲਿਆਂ ਕਿ ਜਵਾਲਾ ਮੁਖੀ ਦੇ ਰਾਹ ਜਾਦੇ ਹੋਏ ਕਰਤਾਰਪੁਰ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋਏ ਜਾਣਗੇ।