ਗੁਰ ਕੇ ਚਰਨ ਕਮਲ ਨਮਸਕਾਰਿ ॥ ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥ ਹੋਇ ਰਹੀਐ ਸਗਲ ਕੀ ਰੀਨਾ ॥ ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥
ਇਨ ਬਿਧਿ ਰਮਹੁ ਗੋਪਾਲ ਗੋੁਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
ਆਠ ਪਹਰ ਹਰਿ ਕੇ ਗੁਣ ਗਾਉ ॥ ਜੀਅ ਪ੍ਰਾਨ ਕੋ ਇਹੈ ਸੁਆਉ ॥ ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥ ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥
ਜਿਨਿ ਤੂੰ ਕੀਆ ਤਿਸ ਕਉ ਜਾਨੁ ॥ ਆਗੈ ਦਰਗਹ ਪਾਵੈ ਮਾਨੁ ॥ ਮਨੁ ਤਨੁ ਨਿਰਮਲ ਹੋਇ ਨਿਹਾਲੁ ॥ ਰਸਨਾ ਨਾਮੁ ਜਪਤ ਗੋਪਾਲ ॥੩॥
ਕਰਿ ਕਿਰਪਾ ਮੇਰੇ ਦੀਨ ਦਇਆਲਾ ॥ ਸਾਧੂ ਕੀ ਮਨੁ ਮੰਗੈ ਰਵਾਲਾ ॥ ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥ ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥
ਗੋਂਡ ਮਹਲਾ ੫ ॥
ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥
ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ ॥੨॥
ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥
ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
ਗੋਂਡ ਮਹਲਾ ੫ ॥
ਕਰਿ ਕਿਰਪਾ ਸੁਖ ਅਨਦ ਕਰੇਇ ॥ ਬਾਲਕ ਰਾਖਿ ਲੀਏ ਗੁਰਦੇਵਿ ॥ ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥ ਜੀਅ ਜੰਤ ਸਗਲੇ ਬਖਸਿੰਦ ॥੧॥
ਤੇਰੀ ਸਰਣਿ ਪ੍ਰਭ ਦੀਨ ਦਇਆਲ ॥ ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥
ਪ੍ਰਭ ਦਇਆਲ ਦੂਸਰ ਕੋਈ ਨਾਹੀ ॥ ਘਟ ਘਟ ਅੰਤਰਿ ਸਰਬ ਸਮਾਹੀ ॥ ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥ ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੈ ॥੨॥
ਅਉਖਧ ਕੋਟਿ ਸਿਮਰਿ ਗੋਬਿੰਦ ॥ ਤੰਤੁ ਮੰਤੁ ਭਜੀਐ ਭਗਵੰਤ ॥ ਰੋਗ ਸੋਗ ਮਿਟੇ ਪ੍ਰਭ ਧਿਆਏ ॥ ਮਨ ਬਾਂਛਤ ਪੂਰਨ ਫਲ ਪਾਏ ॥੩॥
ਕਰਨ ਕਾਰਨ ਸਮਰਥ ਦਇਆਰ ॥ ਸਰਬ ਨਿਧਾਨ ਮਹਾ ਬੀਚਾਰ ॥ ਨਾਨਕ ਬਖਸਿ ਲੀਏ ਪ੍ਰਭਿ ਆਪਿ ॥ ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥
ਗੋਂਡ ਮਹਲਾ ੫ ॥
ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥
gur ke charan kamal namasakaar ||
kaam karodh is tan te maar ||
hoi raheeaai sagal kee reenaa ||
ghaT ghaT ramieeaa sabh meh cheenaa ||1||
ein bidh ramahu gopaal guobi(n)dh ||
tan dhan prabh kaa prabh kee ji(n)dh ||1|| rahaau ||
aaTh pahar har ke gun gaau ||
jeea praan ko ihai suaau ||
taj abhimaan jaan prabh sa(n)g ||
saadh prasaadh har siau man ra(n)g ||2||
jin too(n) keeaa tis kau jaan ||
aagai dharageh paavai maan ||
man tan niramal hoi nihaal ||
rasanaa naam japat gopaal ||3||
kar kirapaa mere dheen dhiaalaa ||
saadhoo kee man ma(n)gai ravaalaa ||
hoh dhiaal dheh prabh dhaan ||
naanak jap jeevai prabh naam ||4||11||13||
go(n)dd mahalaa panjavaa ||
dhoop dheep sevaa gopaal ||
anik baar ba(n)dhan karataar ||
prabh kee saran gahee sabh tiaag ||
gur suprasa(n)n bhe vadd bhaag ||1||
aaTh pahar gaieeaai gobi(n)dh ||
tan dhan prabh kaa prabh kee ji(n)dh ||1|| rahaau ||
har gun ramat bhe aana(n)dh ||
paarabraham pooran bakhasa(n)dh ||
kar kirapaa jan sevaa laae ||
janam maran dhukh meT milaae ||2||
karam dharam ih tat giaan ||
saadhasa(n)g japeeaai har naam ||
saagar tar bohith prabh charan ||
a(n)tarajaamee prabh kaaran karan ||3||
raakh le’ee apanee kirapaa dhaar ||
pa(n)ch dhoot bhaage bikaraal ||
jooaai janam na kabahoo haar ||
naanak kaa a(n)g keeaa karataar ||4||12||14||
go(n)dd mahalaa panjavaa ||
kar kirapaa sukh anadh karei ||
baalak raakh le’ee gurdhev ||
prabh kirapaal dhiaal guobi(n)dh ||
jeea ja(n)t sagale bakhasi(n)dh ||1||
teree saran prabh dheen dhiaal ||
paarabraham jap sadhaa nihaal ||1|| rahaau ||
prabh dhiaal dhoosar koiee naahee ||
ghaT ghaT a(n)tar sarab samaahee ||
apane dhaas kaa halat palat savaarai ||
patit paavan prabh biradh tum(h)aarai ||2||
aaukhadh koT simar gobi(n)dh ||
ta(n)t ma(n)t bhajeeaai bhagava(n)t ||
rog sog miTe prabh dhiaae ||
man baa(n)chhat pooran fal paae ||3||
karan kaaran samarath dhiaar ||
sarab nidhaan mahaa beechaar ||
naanak bakhas le’ee prabh aap ||
sadhaa sadhaa eko har jaap ||4||13||15||
go(n)dd mahalaa panjavaa ||
har har naam japahu mere meet ||