ਗੋਂਡ ਮਹਲਾ ੫ ॥
ਰਾਮ ਰਾਮ ਸੰਗਿ ਕਰਿ ਬਿਉਹਾਰ ॥ ਰਾਮ ਰਾਮ ਰਾਮ ਪ੍ਰਾਨ ਅਧਾਰ ॥ ਰਾਮ ਰਾਮ ਰਾਮ ਕੀਰਤਨੁ ਗਾਇ ॥ ਰਮਤ ਰਾਮੁ ਸਭ ਰਹਿਓ ਸਮਾਇ ॥੧॥
ਸੰਤ ਜਨਾ ਮਿਲਿ ਬੋਲਹੁ ਰਾਮ ॥ ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥
ਰਾਮ ਰਾਮ ਧਨੁ ਸੰਚਿ ਭੰਡਾਰ ॥ ਰਾਮ ਰਾਮ ਰਾਮ ਕਰਿ ਆਹਾਰ ॥ ਰਾਮ ਰਾਮ ਵੀਸਰਿ ਨਹੀ ਜਾਇ ॥ ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥
ਰਾਮ ਰਾਮ ਰਾਮ ਸਦਾ ਸਹਾਇ ॥ ਰਾਮ ਰਾਮ ਰਾਮ ਲਿਵ ਲਾਇ ॥ ਰਾਮ ਰਾਮ ਜਪਿ ਨਿਰਮਲ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥
ਰਮਤ ਰਾਮ ਜਨਮ ਮਰਣੁ ਨਿਵਾਰੈ ॥ ਉਚਰਤ ਰਾਮ ਭੈ ਪਾਰਿ ਉਤਾਰੈ ॥ ਸਭ ਤੇ ਊਚ ਰਾਮ ਪਰਗਾਸ ॥ ਨਿਸਿ ਬਾਸੁਰ ਜਪਿ ਨਾਨਕ ਦਾਸ ॥੪॥੮॥੧੦॥
ਗੋਂਡ ਮਹਲਾ ੫ ॥
ਉਨ ਕਉ ਖਸਮਿ ਕੀਨੀ ਠਾਕਹਾਰੇ ॥ ਦਾਸ ਸੰਗ ਤੇ ਮਾਰਿ ਬਿਦਾਰੇ ॥ ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥ ਰਾਮ ਜਨਾ ਮਿਲਿ ਮੰਗਲੁ ਗਾਇਆ ॥੧॥
ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥ ਰਾਮ ਭਗਤ ਕੇ ਪਾਨੀਹਾਰ ॥੧॥ ਰਹਾਉ ॥
ਜਗਤ ਪਾਸ ਤੇ ਲੇਤੇ ਦਾਨੁ ॥ ਗੋਬਿੰਦ ਭਗਤ ਕਉ ਕਰਹਿ ਸਲਾਮੁ ॥ ਲੂਟਿ ਲੇਹਿ ਸਾਕਤ ਪਤਿ ਖੋਵਹਿ ॥ ਸਾਧ ਜਨਾ ਪਗ ਮਲਿ ਮਲਿ ਧੋਵਹਿ ॥੨॥
ਪੰਚ ਪੂਤ ਜਣੇ ਇਕ ਮਾਇ ॥ ਉਤਭੁਜ ਖੇਲੁ ਕਰਿ ਜਗਤ ਵਿਆਇ ॥ ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥ ਇਨ ਕਉ ਛੋਡਿ ਊਪਰਿ ਜਨ ਬਸੇ ॥੩॥
ਕਰਿ ਕਿਰਪਾ ਜਨ ਲੀਏ ਛਡਾਇ ॥ ਜਿਸ ਕੇ ਸੇ ਤਿਨਿ ਰਖੇ ਹਟਾਇ ॥ ਕਹੁ ਨਾਨਕ ਭਗਤਿ ਪ੍ਰਭ ਸਾਰੁ ॥ ਬਿਨੁ ਭਗਤੀ ਸਭ ਹੋਇ ਖੁਆਰੁ ॥੪॥੯॥੧੧॥
ਗੋਂਡ ਮਹਲਾ ੫ ॥
ਕਲਿ ਕਲੇਸ ਮਿਟੇ ਹਰਿ ਨਾਇ ॥ ਦੁਖ ਬਿਨਸੇ ਸੁਖ ਕੀਨੋ ਠਾਉ ॥ ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥ ਸੰਤ ਪ੍ਰਸਾਦਿ ਸਗਲ ਫਲ ਪਾਏ ॥੧॥
ਰਾਮ ਜਪਤ ਜਨ ਪਾਰਿ ਪਰੇ ॥ ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥
ਗੁਰ ਕੇ ਚਰਨ ਰਿਦੈ ਉਰਿ ਧਾਰੇ ॥ ਅਗਨਿ ਸਾਗਰ ਤੇ ਉਤਰੇ ਪਾਰੇ ॥ ਜਨਮ ਮਰਣ ਸਭ ਮਿਟੀ ਉਪਾਧਿ ॥ ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥
ਥਾਨ ਥਨੰਤਰਿ ਏਕੋ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥ ਕਰਿ ਕਿਰਪਾ ਜਾ ਕਉ ਮਤਿ ਦੇਇ ॥ ਆਠ ਪਹਰ ਪ੍ਰਭ ਕਾ ਨਾਉ ਲੇਇ ॥੩॥
ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥ ਤਾ ਕੈ ਹਿਰਦੈ ਹੋਇ ਪ੍ਰਗਾਸੁ ॥ ਭਗਤਿ ਭਾਇ ਹਰਿ ਕੀਰਤਨੁ ਕਰੀਐ ॥ ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥੪॥੧੦॥੧੨॥
ਗੋਂਡ ਮਹਲਾ ੫ ॥
go(n)dd mahalaa panjavaa ||
raam raam sa(n)g kar biauhaar ||
raam raam raam praan adhaar ||
raam raam raam keeratan gai ||
ramat raam sabh rahio samai ||1||
sa(n)t janaa mil bolahu raam ||
sabh te niramal pooran kaam ||1|| rahaau ||
raam raam dhan sa(n)ch bha(n)ddaar ||
raam raam raam kar aahaar ||
raam raam veesar nahee jai ||
kar kirapaa gur dheeaa batai ||2||
raam raam raam sadhaa sahai ||
raam raam raam liv lai ||
raam raam jap niramal bhe ||
janam janam ke kilabikh ge ||3||
ramat raam janam maran nivaarai ||
aucharat raam bhai paar utaarai ||
sabh te uooch raam paragaas ||
nis baasur jap naanak dhaas ||4||8||10||
go(n)dd mahalaa panjavaa ||
aun kau khasam keenee Thaakahaare ||
dhaas sa(n)g te maar bidhaare ||
gobi(n)dh bhagat kaa mahal na paiaa ||
raam janaa mil ma(n)gal gaiaa ||1||
sagal sirasaT ke pa(n)ch sikadhaar ||
raam bhagat ke paaneehaar ||1|| rahaau ||
jagat paas te lete dhaan ||
gobi(n)dh bhagat kau kareh salaam ||
looT leh saakat pat khoveh ||
saadh janaa pag mal mal dhoveh ||2||
pa(n)ch poot jane ik mai ||
autabhuj khel kar jagat viaai ||
teen gunaa kai sa(n)g rach rase ||
ein kau chhodd uoopar jan base ||3||
kar kirapaa jan le’ee chhaddai ||
jis ke se tin rakhe haTai ||
kahu naanak bhagat prabh saar ||
bin bhagatee sabh hoi khuaar ||4||9||11||
go(n)dd mahalaa panjavaa ||
kal kales miTe har nai ||
dhukh binase sukh keeno Thaau ||
jap jap a(n)mirat naam aghaae ||
sa(n)t prasaadh sagal fal paae ||1||
raam japat jan paar pare ||
janam janam ke paap hare ||1|| rahaau ||
gur ke charan ridhai ur dhaare ||
agan saagar te utare paare ||
janam maran sabh miTee upaadh ||
prabh siau laagee sahaj samaadh ||2||
thaan thana(n)tar eko suaamee ||
sagal ghaTaa kaa a(n)tarajaamee ||
kar kirapaa jaa kau mat dhei ||
aaTh pahar prabh kaa naau lei ||3||
jaa kai a(n)tar vasai prabh aap ||
taa kai hiradhai hoi pragaas ||
bhagat bhai har keeratan kareeaai ||
jap paarabraham naanak nisatareeaai ||4||10||12||
go(n)dd mahalaa panjavaa ||