ਟੋਡੀ ਮਹਲਾ ੫ ॥
ਹਰਿ ਹਰਿ ਚਰਨ ਰਿਦੈ ਉਰ ਧਾਰੇ ॥ ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥
ਟੋਡੀ ਮਹਲਾ ੯
ੴ ਸਤਿਗੁਰ ਪ੍ਰਸਾਦਿ ॥
ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
ਟੋਡੀ ਬਾਣੀ ਭਗਤਾਂ ਕੀ
ੴ ਸਤਿਗੁਰ ਪ੍ਰਸਾਦਿ ॥
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ ਜਲ ਕੀ ਮਾਛੁਲੀ ਚਰੈ ਖਜੂਰਿ ॥੧॥
ਕਾਂਇ ਰੇ ਬਕਬਾਦੁ ਲਾਇਓ ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
ਪੰਡਿਤੁ ਹੋਇ ਕੈ ਬੇਦੁ ਬਖਾਨੈ ॥ ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈਂ ॥੧॥
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥ ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥ ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥ ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥
Toddee mahalaa panjavaa ||
har har charan ridhai ur dhaare ||
simar suaamee satigur apunaa kaaraj safal hamaare ||1|| rahaau ||
pu(n)n dhaan poojaa paramesur har keerat tat beechaare ||
gun gaavat atul sukh paiaa Thaakur agam apaare ||1||
jo jan paarabraham apane keene tin kaa baahur kachh na beechaare ||
naam ratan sun jap jap jeevaa har naanak ka(n)Th majhaare ||2||11||30||
Toddee mahalaa nauvaa
ikOankaar satigur prasaadh ||
kahau kahaa apanee adhamaiee ||
aurajhio kanak kaamanee ke ras neh keerat prabh gaiee ||1|| rahaau ||
jag jhooThe kau saach jaan kai taa siau ruch upajaiee ||
dheen ba(n)dh simario nahee kabahoo hot ju sa(n)g sahaiee ||1||
magan rahio maiaa mai nis dhin chhuTee na man kee kaiee ||
keh naanak ab naeh anat gat bin har kee saranaiee ||2||1||31||
Toddee baanee bhagataa(n) kee
ikOankaar satigur prasaadh ||
koiee bolai niravaa koiee bolai dhoor ||
jal kee maachhulee charai khajoor ||1||
kaa(n)i re bakabaadh laio ||
jin har paio tineh chhapaio ||1|| rahaau ||
pa(n)ddit hoi kai bedh bakhaanai ||
moorakh naamadheau raameh jaanai ||2||1||
kaun ko kala(n)k rahio raam naam let hee ||
patit pavit bhe raam kahat hee ||1|| rahaau ||
raam sa(n)g naamadhev jan kau pratagiaa aaiee ||
ekaadhasee brat rahai kaahe kau teerath jaae(n)ee ||1||
bhanat naamadheau sukirat sumat bhe ||
gurmat raam keh ko ko na baiku(n)Th ge ||2||2||
teen chha(n)dhe khel aachhai ||1|| rahaau ||
ku(n)bhaar ke ghar haa(n)ddee aachhai raajaa ke ghar saa(n)ddee go ||
baaman ke ghar raa(n)ddee aachhai raa(n)ddee saa(n)ddee haa(n)ddee go ||1||
baane’ee ke ghar hee(n)g aachhai bhaisar maathai see(n)g go ||
dheval madhe leeg aachhai leeg seeg heeg go ||2||
telee kai ghar tel aachhai ja(n)gal madhe bel go ||
maalee ke ghar kel aachhai kel bel tel go ||3||
sa(n)taa(n) madhe gobi(n)dh aachhai gokal madhe siaam go ||
naame madhe raam aachhai raam siaam gobi(n)dh go ||4||3||