Sri Guru Granth Sahib

ਅੰਗ ੭੧੬

ਟੋਡੀ ਮਹਲਾ ੫ ਘਰੁ ੫ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥
ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥
ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥
ਟੋਡੀ ਮਹਲਾ ੫ ॥
ਮਾਈ ਮੇਰੇ ਮਨ ਕੀ ਪ੍ਰੀਤਿ ॥ ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥
ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥ ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥
ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥ ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥
ਟੋਡੀ ਮਹਲਾ ੫ ॥
ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥ ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥
ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥ ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥
ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥ ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥
ਟੋਡੀ ਮਹਲਾ ੫ ॥
ਪ੍ਰਭ ਤੇਰੇ ਪਗ ਕੀ ਧੂਰਿ ॥ ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥
ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥ ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥
ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥ ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥
ਟੋਡੀ ਮਃ ੫ ॥
ਮਾਈ ਮੇਰੇ ਮਨ ਕੀ ਪਿਆਸ ॥ ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥
ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥ ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥
ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥

Ang 716

Toddee mahalaa panjavaa ghar panjavaa dhupadhe
ikOankaar satigur prasaadh ||
aaiso gun mero prabh jee keen ||
pa(n)ch dhokh ar aha(n) rog ieh tan te sagal dhoor keen || rahaau ||
ba(n)dhan tor chhor bikhiaa te gur ko sabadh merai heearai dheen ||
roop anaroop moro kachh na beechaario prem gahio moh har ra(n)g bheen ||1||
pekhio laalan paaT beech khoe anadh chitaa harakhe pateen ||
tis hee ko girahu soiee prabh naanak so Thaakur tis hee ko dheen ||2||1||20||
Toddee mahalaa panjavaa ||
maiee mere man kee preet ||
ehee karam dharam jap ehee raam naam niramal hai reet || rahaau ||
praan adhaar jeevan dhan morai dhekhan kau dharasan prabh neet ||
baaT ghaaT tosaa sa(n)g morai man apune kau mai har sakhaa keet ||1||
sa(n)t prasaadh bhe man niramal kar kirapaa apune kar leet ||
simar simar naanak sukh paiaa aadh jugaadh bhagatan ke meet ||2||2||21||
Toddee mahalaa panjavaa ||
prabh jee mil mere praan ||
bisar nahee nimakh heeare te apane bhagat kau pooran dhaan || rahaau ||
khovahu bharam raakh mere preetam a(n)tarajaamee sughaR sujaan ||
koT raaj naam dhan merai a(n)mirat dhirasaT dhaarahu prabh maan ||1||
aaTh pahar rasanaa gun gaavai jas poor aghaaveh samarath kaan ||
teree saran jeean ke dhaate sadhaa sadhaa naanak kurabaan ||2||3||22||
Toddee mahalaa panjavaa ||
prabh tere pag kee dhoor ||
dheen dhiaal preetam manmohan kar kirapaa meree lochaa poor || rahaau ||
dheh dhis rav rahiaa jas tumaraa a(n)tarajaamee sadhaa hajoor ||
jo tumaraa jas gaaveh karate se jan kabahu na marate jhoor ||1||
dha(n)dh ba(n)dh binase maiaa ke saadhoo sa(n)gat miTe bisoor ||
sukh sa(n)pat bhog is jeea ke bin har naanak jaane koor ||2||4||23||
Toddee mahalaa panjavaa ||
maiee mere man kee piaas ||
eik khin reh na sakau bin preetam dharasan dhekhan kau dhaaree man aas || rahaau ||
simarau naam nira(n)jan karate man tan te sabh kilavikh naas ||
pooran paarabraham sukhadhaate abinaasee bimal jaa ko jaas ||1||
sa(n)t prasaadh mere poor manorath kar kirapaa bheTe gunataas ||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us