ਛਿਅ ਦਰਸਨ ਕੀ ਸੋਝੀ ਪਾਇ ॥੪॥੫॥
ਰਾਮਕਲੀ ਮਹਲਾ ੧ ॥
ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥ ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥
ਗੁਰ ਤਾਰਿ ਤਾਰਣਹਾਰਿਆ ॥ ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥
ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥ ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥ ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥
ਰਾਮਕਲੀ ਮਹਲਾ ੧ ॥
ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ ਲੰਘਹਿ ਜੇਤੁ ॥ ਅੰਤਰਿ ਭਾਹਿ ਤਿਸੈ ਤੂ ਰਖੁ ॥ ਅਹਿਨਿਸਿ ਦੀਵਾ ਬਲੈ ਅਥਕੁ ॥੧॥
ਐਸਾ ਦੀਵਾ ਨੀਰਿ ਤਰਾਇ ॥ ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥
ਹਛੀ ਮਿਟੀ ਸੋਝੀ ਹੋਇ ॥ ਤਾ ਕਾ ਕੀਆ ਮਾਨੈ ਸੋਇ ॥ ਕਰਣੀ ਤੇ ਕਰਿ ਚਕਹੁ ਢਾਲਿ ॥ ਐਥੈ ਓਥੈ ਨਿਬਹੀ ਨਾਲਿ ॥੨॥
ਆਪੇ ਨਦਰਿ ਕਰੇ ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ ਤਿਤੁ ਘਟਿ ਦੀਵਾ ਨਿਹਚਲੁ ਹੋਇ ॥ ਪਾਣੀ ਮਰੈ ਨ ਬੁਝਾਇਆ ਜਾਇ ॥ ਐਸਾ ਦੀਵਾ ਨੀਰਿ ਤਰਾਇ ॥੩॥
ਡੋਲੈ ਵਾਉ ਨ ਵਡਾ ਹੋਇ ॥ ਜਾਪੈ ਜਿਉ ਸਿੰਘਾਸਣਿ ਲੋਇ ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥ ਨਿਰਤਿ ਨ ਪਾਈਆ ਗਣੀ ਸਹੰਸ ॥ ਐਸਾ ਦੀਵਾ ਬਾਲੇ ਕੋਇ ॥ ਨਾਨਕ ਸੋ ਪਾਰੰਗਤਿ ਹੋਇ ॥੪॥੭॥
ਰਾਮਕਲੀ ਮਹਲਾ ੧ ॥
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ ਸਾਚੁ ਭੇਟ ਬੈਸਣ ਕਉ ਥਾਉ ॥ ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥੧॥
ਨਾਨਕ ਬਿਰਥਾ ਕੋਇ ਨ ਹੋਇ ॥ ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥
ਪ੍ਰਾਪਤਿ ਪੋਤਾ ਕਰਮੁ ਪਸਾਉ ॥ ਤੂ ਦੇਵਹਿ ਮੰਗਤ ਜਨ ਚਾਉ ॥ ਭਾਡੈ ਭਾਉ ਪਵੈ ਤਿਤੁ ਆਇ ॥ ਧੁਰਿ ਤੈ ਛੋਡੀ ਕੀਮਤਿ ਪਾਇ ॥੨॥
ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ ਅਪਨੀ ਕੀਮਤਿ ਆਪੇ ਧਰੈ ॥ ਗੁਰਮੁਖਿ ਪਰਗਟੁ ਹੋਆ ਹਰਿ ਰਾਇ ॥ ਨਾ ਕੋ ਆਵੈ ਨਾ ਕੋ ਜਾਇ ॥੩॥
ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥ ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥
ਰਾਮਕਲੀ ਮਹਲਾ ੧ ॥
ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥
chhia dharasan kee sojhee pai ||4||5||
raamakalee mahalaa pehilaa ||
ham ddolat beRee paap bharee hai pavan lagai mat jaiee ||
sanamukh sidh bheTan kau aae nihachau dheh vaddiaaiee ||1||
gur taar taaranahaariaa ||
dheh bhagat pooran avinaasee hau tujh kau balihaariaa ||1|| rahaau ||
sidh saadhik jogee ar ja(n)gam ek sidh jinee dhiaaiaa ||
parasat pair sijhat te suaamee akhar jin kau aaiaa ||2||
jap tap sa(n)jam karam na jaanaa naam japee prabh teraa ||
gur paramesar naanak bheTio saachai sabadh niberaa ||3||6||
raamakalee mahalaa pehilaa ||
suratee surat ralaieeaai et ||
tan kar tulahaa la(n)gheh jet ||
a(n)tar bhaeh tisai too rakh ||
ahinis dheevaa balai athak ||1||
aaisaa dheevaa neer tarai ||
jit dheevai sabh sojhee pai ||1|| rahaau ||
hachhee miTee sojhee hoi ||
taa kaa keeaa maanai soi ||
karanee te kar chakahu ddaal ||
aaithai othai nibahee naal ||2||
aape nadhar kare jaa soi ||
gurmukh viralaa boojhai koi ||
tit ghaT dheevaa nihachal hoi ||
paanee marai na bujhaiaa jai ||
aaisaa dheevaa neer tarai ||3||
ddolai vaau na vaddaa hoi ||
jaapai jiau si(n)ghaasan loi ||
khatree braahaman soodh k vais ||
nirat na paieeaa ganee saha(n)s ||
aaisaa dheevaa baale koi ||
naanak so paara(n)gat hoi ||4||7||
raamakalee mahalaa pehilaa ||
tudhano nivan ma(n)nan teraa naau ||
saach bheT baisan kau thaau ||
sat sa(n)tokh hovai aradhaas ||
taa sun sadh bahaale paas ||1||
naanak birathaa koi na hoi ||
aaisee dharageh saachaa soi ||1|| rahaau ||
praapat potaa karam pasaau ||
too dheveh ma(n)gat jan chaau ||
bhaaddai bhaau pavai tit aai ||
dhur tai chhoddee keemat pai ||2||
jin kichh keeaa so kichh karai ||
apanee keemat aape dharai ||
gurmukh paragaT hoaa har rai ||
naa ko aavai naa ko jai ||3||
lok dhikaar kahai ma(n)gat jan maagat maan na paiaa ||
seh keeaa galaa dhar keeaa baataa tai taa kahan kahaiaa ||4||8||
raamakalee mahalaa pehilaa ||
saagar meh boo(n)dh boo(n)dh meh saagar kavan bujhai bidh jaanai ||
autabhuj chalat aap kar cheenai aape tat pachhaanai ||1||