Sri Guru Granth Sahib

ਅੰਗ ੮੭੫

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਹਿੰਦੂ ਅੰਨ੍ਹਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਮੁਕੰਦ ਮੁਕੰਦ ਜਪਹੁ ਸੰਸਾਰ ॥ ਬਿਨੁ ਮੁਕੰਦ ਤਨੁ ਹੋਇ ਅਉਹਾਰ ॥ ਸੋਈ ਮੁਕੰਦੁ ਮੁਕਤਿ ਕਾ ਦਾਤਾ ॥ ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥
ਜੀਵਤ ਮੁਕੰਦੇ ਮਰਤ ਮੁਕੰਦੇ ॥ ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥ ਜਪਿ ਮੁਕੰਦ ਮਸਤਕਿ ਨੀਸਾਨੰ ॥ ਸੇਵ ਮੁਕੰਦ ਕਰੈ ਬੈਰਾਗੀ ॥ ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥
ਏਕੁ ਮੁਕੰਦੁ ਕਰੈ ਉਪਕਾਰੁ ॥ ਹਮਰਾ ਕਹਾ ਕਰੈ ਸੰਸਾਰੁ ॥ ਮੇਟੀ ਜਾਤਿ ਹੂਏ ਦਰਬਾਰਿ ॥ ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥
ਉਪਜਿਓ ਗਿਆਨੁ ਹੂਆ ਪਰਗਾਸ ॥ ਕਰਿ ਕਿਰਪਾ ਲੀਨੇ ਕੀਟ ਦਾਸ ॥ ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥ ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
ਗੋਂਡ ॥
ਜੇ ਓਹੁ ਅਠਸਠਿ ਤੀਰਥ ਨੑਾਵੈ ॥ ਜੇ ਓਹੁ ਦੁਆਦਸ ਸਿਲਾ ਪੂਜਾਵੈ ॥ ਜੇ ਓਹੁ ਕੂਪ ਤਟਾ ਦੇਵਾਵੈ ॥ ਕਰੈ ਨਿੰਦ ਸਭ ਬਿਰਥਾ ਜਾਵੈ ॥੧॥
ਸਾਧ ਕਾ ਨਿੰਦਕੁ ਕੈਸੇ ਤਰੈ ॥ ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥
ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥ ਅਰਪੈ ਨਾਰਿ ਸੀਗਾਰ ਸਮੇਤਿ ॥ ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥ ਕਰੈ ਨਿੰਦ ਕਵਨੈ ਨਹੀ ਗੁਨੈ ॥੨॥
ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥ ਭੂਮਿ ਦਾਨ ਸੋਭਾ ਮੰਡਪਿ ਪਾਵੈ ॥ ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥ ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥
ਨਿੰਦਾ ਕਹਾ ਕਰਹੁ ਸੰਸਾਰਾ ॥ ਨਿੰਦਕ ਕਾ ਪਰਗਟਿ ਪਾਹਾਰਾ ॥ ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥

Ang 875

paa(n)dde tumaraa raamacha(n)dh so bhee aavat dhekhiaa thaa ||
raavan setee sarabar hoiee ghar kee joi gavaiee thee ||3||
hi(n)dhoo a(n)n(h)aa turakoo kaanaa ||
dhuhaa(n) te giaanee siaanaa ||
hi(n)dhoo poojai dhehuraa musalamaan maseet ||
naame soiee seviaa jeh dhehuraa na maseet ||4||3||7||
raag go(n)dd baanee ravidhaas jeeau kee ghar doojaa
ikOankaar satigur prasaadh ||
muka(n)dh muka(n)dh japahu sa(n)saar ||
bin muka(n)dh tan hoi aauhaar ||
soiee muka(n)dh mukat kaa dhaataa ||
soiee muka(n)dh hamaraa pit maataa ||1||
jeevat muka(n)dhe marat muka(n)dhe ||
taa ke sevak kau sadhaa ana(n)dhe ||1|| rahaau ||
muka(n)dh muka(n)dh hamaare praana(n) ||
jap muka(n)dh masatak neesaana(n) ||
sev muka(n)dh karai bairaagee ||
soiee muka(n)dh dhurabal dhan laadhee ||2||
ek muka(n)dh karai upakaar ||
hamaraa kahaa karai sa(n)saar ||
meTee jaat hooe dharabaar ||
tuhee muka(n)dh jog jug taar ||3||
aupajio giaan hooaa paragaas ||
kar kirapaa leene keeT dhaas ||
kahu ravidhaas ab tirasanaa chookee ||
jap muka(n)dh sevaa taahoo kee ||4||1||
go(n)dd ||
je oh aThasaTh teerath n(h)aavai ||
je oh dhuaadhas silaa poojaavai ||
je oh koop taTaa dhevaavai ||
karai ni(n)dh sabh birathaa jaavai ||1||
saadh kaa ni(n)dhak kaise tarai ||
sarapar jaanahu narak hee parai ||1|| rahaau ||
je oh grahan karai kulakhet ||
arapai naar seegaar samet ||
sagalee si(n)mirat sravanee sunai ||
karai ni(n)dh kavanai nahee gunai ||2||
je oh anik prasaadh karaavai ||
bhoom dhaan sobhaa ma(n)ddap paavai ||
apanaa bigaar biraa(n)naa saa(n)ddai ||
karai ni(n)dh bahu jonee haa(n)ddai ||3||
ni(n)dhaa kahaa karahu sa(n)saaraa ||
ni(n)dhak kaa paragaT paahaaraa ||
ni(n)dhak sodh saadh beechaariaa ||
kahu ravidhaas paapee narak sidhaariaa ||4||2||11||7||2||49|| joR ||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us