ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥ ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥
ਸਲੋਕ ਮਃ ੧ ॥
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥ ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥
ਮਃ ੧ ॥
ਜਿਸੁ ਮਨਿ ਵਸਿਆ ਤਰਿਆ ਸੋਇ ॥ ਨਾਨਕ ਜੋ ਭਾਵੈ ਸੋ ਹੋਇ ॥੨॥
ਪਉੜੀ ॥
ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥ ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ ॥ ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥ ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥ ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ ॥੧੧॥
ਸਲੋਕ ਮਃ ੩ ॥
ਜਿਨੑੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨੑਿ ॥ ਪੰਚ ਚੋਰ ਤਿਨਾ ਘਰੁ ਮੁਹਨੑਿ ਹਉਮੈ ਅੰਦਰਿ ਸੰਨੑਿ ॥ ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨੑਿ ॥ ਜਿਨੑੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨੑਿ ॥ ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨੑਿ ॥ ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨੑਿ ॥ ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨੑਿ ॥੧॥
ਮਃ ੩ ॥
ਜਿਨੑੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥ ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸਕੈ ਤਿਸੁ ॥ ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥ ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥ ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥ ਜਿਨੑ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥੨॥
ਪਉੜੀ ॥
ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰਿ ਸੁਣਿਆ ॥ ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ ॥ ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ ॥ ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ ॥ ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ॥੧੨॥
ਸਲੋਕ ਮਃ ੩ ॥
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥ ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥ ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥
ਮਃ ੩ ॥
ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥ ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥
jan naanak kai val hoaa meraa suaamee har sajan purakh sujaan ||
paudhee bhit dhekh kai sabh aai pe satigur kee pairee laahion sabhanaa kiahu manahu gumaan ||10||
salok mahalaa pehilaa ||
koiee vaahe ko lunai ko paae khalihaan ||
naanak ev na jaapiee koiee khai nidhaan ||1||
mahalaa pehilaa ||
jis man vasiaa tariaa soi ||
naanak jo bhaavai so hoi ||2||
pauRee ||
paarabraham dhiaal saagar taariaa ||
gur poorai miharavaan bharam bhau maariaa ||
kaam karodh bikaraal dhoot sabh haariaa ||
a(n)mirat naam nidhaan ka(n)Th ur dhaariaa ||
naanak saadhoo sa(n)g janam maran savaariaa ||11||
salok mahalaa teejaa ||
jin(h)ee naam visaariaa kooRe kahan kaha(n)ni(h) ||
pa(n)ch chor tinaa ghar muhani(h) haumai a(n)dhar sa(n)ni(h) ||
saakat muThe dhuramatee har ras na jaana(n)ni(h) ||
jin(h)ee a(n)mrit bharam luTaiaa bikh siau racheh racha(n)ni(h) ||
dhusaTaa setee pirahaRee jan siau vaadh kara(n)ni(h) ||
naanak saakat narak meh jam badhe dhukh saha(n)ni(h) ||
piaai kirat kamaavadhe jiv raakheh tivai raha(n)ni(h) ||1||
mahalaa teejaa ||
jin(h)ee satigur seviaa taan nitaane tis ||
saas giraas sadhaa man vasai jam joh na sakai tis ||
hiradhai har har naam ras kavalaa sevak tis ||
har dhaasaa kaa dhaas hoi param padhaarath tis ||
naanak man tan jis prabh vasai hau sadh kurabaanai tis ||
jin(h) kau poorab likhiaa ras sa(n)t janaa siau tis ||2||
pauRee ||
jo bole pooraa satiguroo so paramesar suniaa ||
soiee varatiaa jagat meh ghaT ghaT mukh bhaniaa ||
bahut vaddiaaieeaa saahibai neh jaahee ganeeaa ||
sach sahaj anadh satiguroo paas sachee gur maneeaa ||
naanak sa(n)t savaare paarabraham sache jiau baniaa ||12||
salok mahalaa teejaa ||
apanaa aap na pachhaaniee har prabh jaataa dhoor ||
gur kee sevaa visaree kiau man rahai hajoor ||
manmukh janam gavaiaa jhooThai laalach koor ||
naanak bakhas milaian sachai sabadh hadhoor ||1||
mahalaa teejaa ||
har prabh sachaa sohilaa gurmukh naam govi(n)dh ||
anadhin naam salaahanaa har japiaa man aana(n)dh ||
vaddabhaagee har paiaa pooran paramaana(n)dh ||
jan naanak naam salaahiaa bahuR na man tan bha(n)g ||2||