Sri Guru Granth Sahib

ਅੰਗ ੮੫੦

ਸਲੋਕ ਮਃ ੩ ॥
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥ ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥ ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥ ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥ ਨਾਨਕ ਜਿਨੑ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥
ਮਃ ੩ ॥
ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥ ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥ ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥ ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥ ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥
ਪਉੜੀ ॥
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥ ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥ ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥ ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥ ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥
ਸਲੋਕ ਮਃ ੩ ॥
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥ ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥ ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥ ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥ ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥
ਮਃ ੩ ॥
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥ ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥ ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥
ਪਉੜੀ ॥
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨੑਿ ਓਨੑਾ ਅੰਦਰਿ ਹਿਰਦੈ ਭਾਈ ॥ ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨੑਾ ਪਰਾਇਆ ਭਲਾ ਨ ਸੁਖਾਈ ॥ ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥ ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥
ਸਲੋਕ ਮਃ ੩ ॥
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥

Ang 850

salok mahalaa teejaa ||
braham bi(n)dheh te braahamanaa je chaleh satigur bhai ||
jin kai hiradhai har vasai haumai rog gavai ||
gun raveh gun sa(n)graheh jotee jot milai ||
eis jug meh virale braahaman braham bi(n)dheh chit lai ||
naanak jin(h) kau nadhar kare har sachaa se naam rahe liv lai ||1||
mahalaa teejaa ||
satigur kee sev na keeteeaa sabadh na lago bhaau ||
haumai rog kamaavanaa at dheeragh bahu suaau ||
manahaTh karam kamaavane fir fir jonee pai ||
gurmukh janam safal hai jis no aape le milai ||
naanak nadharee nadhar kare taa naam dhan palai pai ||2||
pauRee ||
sabh vaddiaaieeaa har naam vich har gurmukh dhiaaieeaai ||
j vasat ma(n)geeaai saiee paieeaai je naam chit laieeaai ||
guhaj gal jeea kee keechai satiguroo paas taa sarab sukh paieeaai ||
gur pooraa har upadhes dhei sabh bhukh leh jaieeaai ||
jis poorab hovai likhiaa so har gun gaieeaai ||3||
salok mahalaa teejaa ||
satigur te khaalee ko nahee merai prabh mel milaae ||
satigur kaa dharasan safal hai jehaa ko ichhe tehaa fal paae ||
gur kaa sabadh a(n)mrit hai sabh tirasanaa bhukh gavaae ||
har ras pee sa(n)tokh hoaa sach vasiaa man aae ||
sach dhiaai amaraa padh paiaa anahadh sabadh vajaae ||
sacho dheh dhis pasariaa gur kai sahaj subhaae ||
naanak jin a(n)dhar sach hai se jan chhapeh na kisai dhe chhapaae ||1||
mahalaa teejaa ||
gur sevaa te har paieeaai jaa kau nadhar karei ||
maanas te dhevate bhe sachee bhagat jis dhei ||
haumai maar milaian gur kai sabadh suchei ||
naanak sahaje mil rahe naam vaddiaaiee dhei ||2||
pauRee ||
gur satigur vich naavai kee vaddee vaddiaaiee har karatai aap vadhaiee ||
sevak sikh sabh vekh vekh jeevani(h) on(h)aa a(n)dhar hiradhai bhaiee ||
ni(n)dhak dhusaT vaddiaaiee vekh na sakan on(h)aa paraiaa bhalaa na sukhaiee ||
kiaa hovai kis hee kee jhakh maaree jaa sache siau ban aaiee ||
j gal karate bhaavai saa nit nit chaRai savaiee sabh jhakh jhakh marai lokaiee ||4||
salok mahalaa teejaa ||
dhirag eh aasaa dhooje bhaav kee jo moh maiaa chit laae ||
har sukh pal(h)r tiaagiaa naam visaar dhukh paae ||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us