Sri Guru Granth Sahib

ਅੰਗ ੮੧੩

ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮ੍ਹ੍ਹਾਰੈ ॥੨॥
ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥ ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥੩॥
ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥ ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥੪॥੧੮॥੪੮॥
ਬਿਲਾਵਲੁ ਮਹਲਾ ੫ ॥
ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥
ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥ ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥੧॥ ਰਹਾਉ ॥
ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ ॥ ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥੨॥
ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥ ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥੩॥
ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥ ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥੪॥੧੯॥੪੯॥
ਬਿਲਾਵਲੁ ਮਹਲਾ ੫ ॥
ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥
ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥
ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥
ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥ ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥
ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥ ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥
ਬਿਲਾਵਲੁ ਮਹਲਾ ੫ ॥
ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥ ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ ॥੧॥
ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ ॥ ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥੧॥ ਰਹਾਉ ॥
ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥ ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ ॥੨॥
ਜਬ ਭਗਤਿ ਕਰਹਿ ਸੰਤ ਮੰਡਲੀ ਤਿਨੑ ਮਿਲਿ ਹਰਿ ਗਾਵਉ ॥ ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ ॥੩॥
ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥ ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ ॥੪॥੨੧॥੫੧॥
ਬਿਲਾਵਲੁ ਮਹਲਾ ੫ ॥
ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥ ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥

Ang 813

dheen dhiaal kirapaa nidhe saas saas sam(h)aarai ||2||
karanahaar jo kar rahiaa saiee vaddiaaiee ||
gur poorai upadhesiaa sukh khasam rajaiee ||3||
chi(n)t a(n)dhesaa ganat taj jan hukam pachhaataa ||
neh binasai neh chhodd jai naanak ra(n)g raataa ||4||18||48||
bilaaval mahalaa panjavaa ||
mahaa tapat te bhiee saa(n)t parasat paap naaThe ||
a(n)dh koop meh galat the kaadde dhe haathe ||1||
oi hamaare saajanaa ham un kee ren ||
jin bheTat hovat sukhee jeea dhaan dhen ||1|| rahaau ||
paraa poorabalaa leekhiaa miliaa ab aai ||
basat sa(n)g har saadh kai pooran aasai ||2||
bhai binase tih lok ke paae sukh thaan ||
dhiaa karee samarath gur basiaa man naam ||3||
naanak kee too Tek prabh teraa aadhaar ||
karan kaaran samarath prabh har agam apaar ||4||19||49||
bilaaval mahalaa panjavaa ||
soiee maleen dheen heen jis prabh bisaraanaa ||
karanaihaar na boojhiee aap ganai bigaanaa ||1||
dhookh tadhe jadh veesarai sukh prabh chit aae ||
sa(n)tan kai aana(n)dh eh nit har gun gaae ||1|| rahaau ||
uooche te neechaa karai neech khin meh thaapai ||
keemat kahee na jaieeaai Thaakur parataapai ||2||
pekhat leelaa ra(n)g roop chalanai dhin aaiaa ||
supane kaa supanaa bhiaa sa(n)g chaliaa kamaiaa ||3||
karan kaaran samarath prabh teree saranaiee ||
har dhinas rain naanak japai sadh sadh bal jaiee ||4||20||50||
bilaaval mahalaa panjavaa ||
jal ddovau ieh sees kar kar pag pakhalaavau ||
baar jaau lakh bereeaa dharas pekh jeevaavau ||1||
karau manorath manai maeh apane prabh te paavau ||
dheau soohanee saadh kai beejan ddolaavau ||1|| rahaau ||
a(n)mirat gun sa(n)t bolate sun maneh peelaavau ||
auaa ras meh saa(n)t tirapat hoi bikhai jalan bujhaavau ||2||
jab bhagat kareh sa(n)t ma(n)ddalee tin(h) mil har gaavau ||
karau namasakaar bhagat jan dhoor mukh laavau ||3||
uooThat baiThat japau naam ih karam kamaavau ||
naanak kee prabh benatee har saran samaavau ||4||21||51||
bilaaval mahalaa panjavaa ||
eih saagar soiee tarai jo har gun gaae ||
saadhasa(n)gat kai sa(n)g vasai vaddabhaagee paae ||1||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us