Sri Guru Granth Sahib

ਅੰਗ ੭੪੬

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ
ੴ ਸਤਿਗੁਰ ਪ੍ਰਸਾਦਿ ॥
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥
ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ ਵਿਚਿ ਮਨ ਕੋਟਵਰੀਆ ॥ ਨਿਜ ਮੰਦਰਿ ਪਿਰੀਆ ॥ ਤਹਾ ਆਨਦ ਕਰੀਆ ॥ ਨਹ ਮਰੀਆ ਨਹ ਜਰੀਆ ॥੧॥
ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ ਬਿਖਨਾ ਘਿਰੀਆ ॥ ਅਬ ਸਾਧੂ ਸੰਗਿ ਪਰੀਆ ॥ ਹਰਿ ਦੁਆਰੈ ਖਰੀਆ ॥ ਦਰਸਨੁ ਕਰੀਆ ॥ ਨਾਨਕ ਗੁਰ ਮਿਰੀਆ ॥ ਬਹੁਰਿ ਨ ਫਿਰੀਆ ॥੨॥੧॥੪੪॥
ਸੂਹੀ ਮਹਲਾ ੫ ॥
ਰਾਸਿ ਮੰਡਲੁ ਕੀਨੋ ਆਖਾਰਾ ॥ ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥
ਬਹੁ ਬਿਧਿ ਰੂਪ ਰੰਗ ਆਪਾਰਾ ॥ ਪੇਖੈ ਖੁਸੀ ਭੋਗ ਨਹੀ ਹਾਰਾ ॥ ਸਭਿ ਰਸ ਲੈਤ ਬਸਤ ਨਿਰਾਰਾ ॥੧॥
ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥ ਕਹਨੁ ਨ ਜਾਈ ਖੇਲੁ ਤੁਹਾਰਾ ॥ ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥
ਸੂਹੀ ਮਹਲਾ ੫ ॥
ਤਉ ਮੈ ਆਇਆ ਸਰਨੀ ਆਇਆ ॥ ਭਰੋਸੈ ਆਇਆ ਕਿਰਪਾ ਆਇਆ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥
ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥
ਸੁਨਿ ਸੁਨਿ ਹੀ ਡਰਾਇਆ ॥ ਕਰਰੋ ਧ੍ਰਮਰਾਇਆ ॥੨॥
ਗ੍ਰਿਹ ਅੰਧ ਕੂਪਾਇਆ ॥ ਪਾਵਕੁ ਸਗਰਾਇਆ ॥੩॥
ਗਹੀ ਓਟ ਸਾਧਾਇਆ ॥ ਨਾਨਕ ਹਰਿ ਧਿਆਇਆ ॥ ਅਬ ਮੈ ਪੂਰਾ ਪਾਇਆ ॥੪॥੩॥੪੬॥
ਰਾਗੁ ਸੂਹੀ ਮਹਲਾ ੫ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥
ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ ਹਉ ਕੁਰਬਾਣੀ ਤੇਰਿਆ ਸੇਵਕਾ ਜਿਨੑ ਹਰਿ ਨਾਮੁ ਪਿਆਰਾ ॥੩॥

Ang 746

raag soohee mahalaa panjavaa ghar panjavaa paRataal
ikOankaar satigur prasaadh ||
preet preet gureeaa mohan laalanaa ||
jap man gobi(n)dh ekai avar nahee ko lekhai sa(n)t laag maneh chhaadd dhubidhaa kee kureeaa ||1|| rahaau ||
niragun hareeaa saragun dhareeaa anik koThareeaa bhi(n)n bhi(n)n bhi(n)n bhin kareeaa ||
vich man koTavareeaa ||
nij ma(n)dhar pireeaa ||
tahaa aanadh kareeaa ||
neh mareeaa neh jareeaa ||1||
kiratan jureeaa bahu bidh fireeaa par kau hireeaa ||
bikhanaa ghireeaa ||
ab saadhoo sa(n)g pareeaa ||
har dhuaarai khareeaa ||
dharasan kareeaa ||
naanak gur mireeaa ||
bahur na fireeaa ||2||1||44||
soohee mahalaa panjavaa ||
raas ma(n)ddal keeno aakhaaraa ||
sagalo saaj rakhio paasaaraa ||1|| rahaau ||
bahu bidh roop ra(n)g aapaaraa ||
pekhai khusee bhog nahee haaraa ||
sabh ras lait basat niraaraa ||1||
baran chihan naahee mukh na maasaaraa ||
kahan na jaiee khel tuhaaraa ||
naanak ren sa(n)t charanaaraa ||2||2||45||
soohee mahalaa panjavaa ||
tau mai aaiaa saranee aaiaa ||
bharosai aaiaa kirapaa aaiaa ||
jiau bhaavai tiau raakhahu suaamee maarag gureh paThaiaa ||1|| rahaau ||
mahaa dhutar maiaa || jaise pavan jhulaiaa ||1||
sun sun hee ddaraiaa ||
kararo dhramaraiaa ||2||
gireh a(n)dh koopaiaa ||
paavak sagaraiaa ||3||
gahee oT saadhaiaa ||
naanak har dhiaaiaa ||
ab mai pooraa paiaa ||4||3||46||
raag soohee mahalaa panjavaa ghar chhayvaa
ikOankaar satigur prasaadh ||
satigur paas bena(n)teeaa milai naam aadhaaraa ||
tuThaa sachaa paatisaahu taap giaa sa(n)saaraa ||1||
bhagataa kee Tek too(n) sa(n)taa kee oT too(n) sachaa sirajanahaaraa ||1|| rahaau ||
sach teree saamagaree sach teraa dharabaaraa ||
sach tere khaajeeniaa sach teraa paasaaraa ||2||
teraa roop aga(n)m hai anoop teraa dharasaaraa ||
hau kurabaanee teriaa sevakaa jin(h) har naam piaaraa ||3||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us