ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥ ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥ ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥੯॥
ਸਲੋਕ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥
ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥
ਪਉੜੀ ॥
ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
ਸਲੋਕ ॥
ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥ ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥
ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥ ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥
ਪਉੜੀ ॥
ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥ ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥ ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ ॥ ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥ ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥
ਸਲੋਕ ॥
ਤਿਅਕਤ ਜਲੰ ਨਹ ਜੀਵ ਮੀਨੰ ਨਹ ਤਿਆਗਿ ਚਾਤ੍ਰਿਕ ਮੇਘ ਮੰਡਲਹ ॥ ਬਾਣ ਬੇਧੰਚ ਕੁਰੰਕ ਨਾਦੰ ਅਲਿ ਬੰਧਨ ਕੁਸਮ ਬਾਸਨਹ ॥ ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥੧॥
ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥ ਜੀਵਣ ਸੰਗਮੁ ਤਿਸੁ ਧਣੀ ਹਰਿ ਨਾਨਕ ਸੰਤਾਂ ਮਿਤੁ ॥੨॥
ਪਉੜੀ ॥
ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥ ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥ ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥ ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥ ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥੧੨॥
ਸਲੋਕ ॥
ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ ॥ ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥੧॥
ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥ ਨਾਨਕ ਆਸੜੀ ਨਿਬਾਹਿ ਸਦਾ ਪੇਖੰਦੋ ਸਚੁ ਧਣੀ ॥੨॥
ਪਉੜੀ ॥
ਆਸਾਵੰਤੀ ਆਸ ਗੁਸਾਈ ਪੂਰੀਐ ॥ ਮਿਲਿ ਗੋਪਾਲ ਗੋਬਿੰਦ ਨ ਕਬਹੂ ਝੂਰੀਐ ॥ ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ ॥
kaam karodh aha(n)kaar fireh dhevaaniaa ||
sir lagaa jam dda(n)dd taa pachhutaaniaa ||
bin poore gurdhev firai saitaaniaa ||9||
salok ||
raaj kapaTa(n) roop kapaTa(n) dhan kapaTa(n) kul garabateh ||
sa(n)cha(n)t bikhiaa chhala(n) chhidhra(n) naanak bin har sa(n)g na chaalate ||1||
pekha(n)dhaRo kee bhul tu(n)maa dhisam sohanaa ||
add na laha(n)dhaRo mul naanak saath na juliee maiaa ||2||
pauRee ||
chaladhiaa naal na chalai so kiau sa(n)jeeaai ||
tis kaa kahu kiaa jatan jis te va(n)jeeaai ||
har bisariaai kiau tirapataavai naa man ra(n)jeeaai ||
prabhoo chhodd an laagai narak sama(n)jeeaai ||
hoh kirapaal dhiaal naanak bhau bha(n)jeeaai ||10||
salok ||
nach raaj sukh misaTa(n) nach bhog ras misaTa(n) nach misaTa(n) sukh maiaa ||
misaTa(n) saadhasa(n)g har naanak dhaas misaTa(n) prabh dharasana(n) ||1||
lagaRaa so neh ma(n)n majhaahoo ratiaa ||
vidhaRo sach thok naanak miThaRaa so dhanee ||2||
pauRee ||
har bin kachhoo na laagiee bhagatan kau meeThaa ||
aan suaadh sabh feekiaa kar niranau ddeeThaa ||
agiaan bharam dhukh kaTiaa gur bhe baseeThaa ||
charan kamal man bedhiaa jiau ra(n)g majeeThaa ||
jeeau praan tan man prabhoo binase sabh jhooThaa ||11||
salok ||
tiakat jala(n) neh jeev meena(n) neh tiaag chaatirak megh ma(n)ddaleh ||
baan bedha(n)ch kura(n)k naadha(n) al ba(n)dhan kusam baasaneh ||
charan kamal racha(n)t sa(n)teh naanak aan na ruchate ||1||
mukh ddekhaauoo palak chhadd aan na ddeuoo chit ||
jeevan sa(n)gam tis dhanee har naanak sa(n)taa(n) mit ||2||
pauRee ||
jiau machhulee bin paaneeaai kiau jeevan paavai ||
boo(n)dh vihoonaa chaatirako kiau kar tirapataavai ||
naadh kura(n)keh bedhiaa sanamukh uTh dhaavai ||
bhavar lobhee kusam baas kaa mil aap ba(n)dhaavai ||
tiau sa(n)t janaa har preet hai dhekh dharas aghaavai ||12||
salok ||
chitava(n)t charan kamala(n) saas saas araadhaneh ||
neh bisara(n)t naam achut naanak aas pooran paramesureh ||1||
seetaRaa ma(n)n ma(n)jhaeh palak na theevai baaharaa ||
naanak aasaRee nibaeh sadhaa pekha(n)dho sach dhanee ||2||
pauRee ||
aasaava(n)tee aas gusaiee pooreeaai ||
mil gopaal gobi(n)dh na kabahoo jhooreeaai ||
dheh dharas man chaau leh jaeh visooreeaai ||