Sri Guru Granth Sahib

ਅੰਗ ੭੦੦

ਜੈਤਸਰੀ ਮਹਲਾ ੫ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥
ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥
ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥
ਜੈਤਸਰੀ ਮਹਲਾ ੫ ਘਰੁ ੩ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥
ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥
ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
ਜੈਤਸਰੀ ਮਃ ੫ ॥
ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥
ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥
ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥
ਜੈਤਸਰੀ ਮਹਲਾ ੫ ॥
ਲੋੜੀਦੜਾ ਸਾਜਨੁ ਮੇਰਾ ॥ ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥
ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥ ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥
ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥ ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥

Ang 700

jaitasaree mahalaa panjavaa ghar teejaa
ikOankaar satigur prasaadh ||
koiee jaanai kavan ieehaa jag meet ||
jis hoi kirapaal soiee bidh boojhai taa kee niramal reet ||1|| rahaau ||
maat pitaa banitaa sut ba(n)dhap isaT meet ar bhaiee || poorab janam ke mile sa(n)jogee a(n)teh ko na sahaiee ||1||
mukat maal kanik laal heeraa man ra(n)jan kee maiaa ||
haa haa karat bihaanee avadheh taa meh sa(n)tokh na paiaa ||2||
hasat rath asavai pavan tej dhanee bhooman chaturaa(n)gaa ||
sa(n)g na chaalio in meh kachhooaai uooTh sidhaio naa(n)gaa ||3||
har ke sa(n)t pria preetam prabh ke taa kai har har gaieeaai ||
naanak ieehaa sukh aagai mukh uoojal sa(n)g sa(n)tan kai paieeaai ||4||1||
jaitasaree mahalaa panjavaa ghar teejaa dhupadhe
ikOankaar satigur prasaadh ||
dheh sa(n)dhesaro kaheeaau pria kaheeaau ||
bisam bhiee mai bahu bidh sunate kahahu suhaagan saheeaau ||1|| rahaau ||
ko kahato sabh baahar baahar ko kahato sabh maheeaau ||
baran na dheesai chihan na lakheeaai suhaagan saat bujhaheeaau ||1||
sarab nivaasee ghaT ghaT vaasee lep nahee alapaheeaau ||
naanak kahat sunahu re logaa sa(n)t rasan ko basaheeaau ||2||1||2||
jaitasaree mahalaa panjavaa ||
dheerau sun dheerau prabh kau ||1|| rahaau ||
jeea praan man tan sabh arapau neerau pekh prabh kau neerau ||1||
besumaar bea(n)t badd dhaataa maneh gaheerau pekh prabh kau ||2||
jo chaahau soiee soiee paavau aasaa manasaa poorau jap prabh kau ||3||
gur prasaadh naanak man vasiaa dhookh na kabahoo jhoorau bujh prabh kau ||4||2||3||
jaitasaree mahalaa panjavaa ||
loReedhaRaa saajan meraa ||
ghar ghar ma(n)gal gaavahu neeke ghaT ghaT tiseh baseraa ||1|| rahaau ||
sookh araadhan dhookh araadhan bisarai na kaahoo beraa ||
naam japat koT soor ujaaraa binasai bharam a(n)dheraa ||1||
thaan thana(n)tar sabhanee jaiee jo dheesai so teraa ||
sa(n)tasa(n)g paavai jo naanak tis bahur na hoiee hai feraa ||2||3||4||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us