ਧਨਾਸਰੀ ਮਃ ੫ ॥
ਸੋ ਕਤ ਡਰੈ ਜਿ ਖਸਮੁ ਸਮ੍ਹ੍ਹਾਰੈ ॥ ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥
ਸਿਰ ਊਪਰਿ ਮਾਤ ਪਿਤਾ ਗੁਰਦੇਵ ॥ ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥ ਏਕੁ ਨਿਰੰਜਨੁ ਜਾ ਕੀ ਰਾਸਿ ॥ ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥
ਜੀਅਨ ਕਾ ਦਾਤਾ ਪੂਰਨ ਸਭ ਠਾਇ ॥ ਕੋਟਿ ਕਲੇਸ ਮਿਟਹਿ ਹਰਿ ਨਾਇ ॥ ਜਨਮ ਮਰਨ ਸਗਲਾ ਦੁਖੁ ਨਾਸੈ ॥ ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥
ਜਿਸ ਨੋ ਆਪਿ ਲਏ ਲੜਿ ਲਾਇ ॥ ਦਰਗਹ ਮਿਲੈ ਤਿਸੈ ਹੀ ਜਾਇ ॥ ਸੇਈ ਭਗਤ ਜਿ ਸਾਚੇ ਭਾਣੇ ॥ ਜਮਕਾਲ ਤੇ ਭਏ ਨਿਕਾਣੇ ॥੩॥
ਸਾਚਾ ਸਾਹਿਬੁ ਸਚੁ ਦਰਬਾਰੁ ॥ ਕੀਮਤਿ ਕਉਣੁ ਕਹੈ ਬੀਚਾਰੁ ॥ ਘਟਿ ਘਟਿ ਅੰਤਰਿ ਸਗਲ ਅਧਾਰੁ ॥ ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥
ਧਨਾਸਰੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥ ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥
ਜਨ ਕਉ ਪ੍ਰਭ ਅਪਨੇ ਕਾ ਤਾਣੁ ॥ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥
ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥ ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥
ਧਨਾਸਰੀ ਮਹਲਾ ੫ ॥
ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥ ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥
ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥ ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥
ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥ ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥
ਧਨਾਸਰੀ ਮਹਲਾ ੫ ॥
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥
ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥
ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥
dhanaasaree mahalaa panjavaa ||
so kat ddarai j khasam sam(h)aarai ||
ddar ddar pache manmukh vechaare ||1|| rahaau ||
sir uoopar maat pitaa gurdhev ||
safal moorat jaa kee niramal sev ||
ek nira(n)jan jaa kee raas ||
mil saadhasa(n)gat hovat paragaas ||1||
jeean kaa dhaataa pooran sabh Thai ||
koT kales miTeh har nai ||
janam maran sagalaa dhukh naasai ||
gurmukh jaa kai man tan baasai ||2||
jis no aap le laR lai ||
dharageh milai tisai hee jai ||
seiee bhagat j saache bhaane ||
jamakaal te bhe nikaane ||3||
saachaa saahib sach dharabaar ||
keemat kaun kahai beechaar ||
ghaT ghaT a(n)tar sagal adhaar ||
naanak jaachai sa(n)t renaar ||4||3||24||
dhanaasaree mahalaa panjavaa
ikOankaar satigur prasaadh ||
ghar baahar teraa bharavaasaa too jan kai hai sa(n)g ||
kar kirapaa preetam prabh apune naam japau har ra(n)g ||1||
jan kau prabh apane kaa taan ||
jo too kareh karaaveh suaamee saa masalat paravaan || rahaau ||
pat paramesar gat naarain dhan gupaal gun saakhee ||
charan saran naanak dhaas har har sa(n)tee ieh bidh jaatee ||2||1||25||
dhanaasaree mahalaa panjavaa ||
sagal manorath prabh te paae ka(n)Th lai gur raakhe ||
sa(n)saar saagar meh jalan na dheene kinai na dhutar bhaakhe ||1||
jin kai man saachaa bisavaiaas ||
pekh pekh suaamee kee sobhaa aanadh sadhaa ulaas || rahaau ||
charan saran pooran paramesur a(n)tarajaamee saakhio ||
jaan boojh apanaa keeo naanak bhagatan kaa a(n)kur raakhio ||2||2||26||
dhanaasaree mahalaa panjavaa ||
jeh jeh pekhau teh hajoor dhoor katahu na jaiee ||
rav rahiaa sarabatr mai man sadhaa dhiaaiee ||1||
e’eet uoot nahee beechhuRai so sa(n)gee ganeeaai ||
binas jai jo nimakh meh so alap sukh bhaneeaai || rahaau ||
pratipaalai apiaau dhei kachh uoon na hoiee ||
saas saas sa(n)maalataa meraa prabh soiee ||2||
achhal achhedh apaar prabh uoochaa jaa kaa roop ||
jap jap kareh ana(n)dh jan acharaj aanoop ||3||
saa mat dheh dhiaal prabh jit tumeh araadhaa ||