Sri Guru Granth Sahib

ਅੰਗ ੬੭੪

ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਧਨਾਸਰੀ ਮਹਲਾ ੫ ॥
ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥
ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥ ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥੧॥ ਰਹਾਉ ॥
ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥ ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥੨॥
ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥ ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥੩॥੧੩॥
ਧਨਾਸਰੀ ਮਹਲਾ ੫ ॥
ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥ ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥੧॥
ਹੈ ਕੋਊ ਐਸੋ ਹਮਰਾ ਮੀਤੁ ॥ ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥੧॥ ਰਹਾਉ ॥
ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥ ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥੨॥
ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ॥ ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥੩॥੧੪॥
ਧਨਾਸਰੀ ਮਹਲਾ ੫ ॥
ਹਰਿ ਹਰਿ ਲੀਨੇ ਸੰਤ ਉਬਾਰਿ ॥ ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥
ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ॥ ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥
ਨਾਨਕ ਸਰਣਿ ਪਰਿਓ ਦੁਖ ਭੰਜਨ ਗੁਨ ਗਾਵੈ ਸਦਾ ਅਪਾਰਿ ॥ ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥
ਧਨਾਸਿਰੀ ਮਹਲਾ ੫ ॥
ਅਬ ਹਰਿ ਰਾਖਨਹਾਰੁ ਚਿਤਾਰਿਆ ॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥
ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥

Ang 674

nimakh nimakh tum hee pratipaalahu ham baarik tumare dhaare ||1||
jihavaa ek kavan gun kaheeaai ||
besumaar bea(n)t suaamee tero a(n)t na kin hee laheeaai ||1|| rahaau ||
koT paraadh hamaare kha(n)ddahu anik bidhee samajhaavahu ||
ham agiaan alap mat thoree tum aapan biradh rakhaavahu ||2||
tumaree saran tumaaree aasaa tum hee sajan suhele ||
raakhahu raakhanahaar dhiaalaa naanak ghar ke gole ||3||12||
dhanaasaree mahalaa panjavaa ||
poojaa varat tilak isanaanaa pu(n)n dhaan bahu dhain ||
kahoo(n) na bheejai sa(n)jam suaamee boleh meeThe bain ||1||
prabh jee ko naam japat man chain ||
bahu prakaar khojeh sabh taa kau bikham na jaiee lain ||1|| rahaau ||
jaap taap bhraman basudhaa kar uradh taap lai gain ||
eeh bidh neh pateeaano Thaakur jog jugat kar jain ||2||
a(n)mirat naam niramolak har jas tin paio jis kirapain ||
saadhasa(n)g ra(n)g prabh bheTe naanak sukh jan rain ||3||13||
dhanaasaree mahalaa panjavaa ||
ba(n)dhan te chhuTakaavai prabhoo milaavai har har naam sunaavai ||
asathir kare nihachal ih manooaa bahur na katahoo dhaavai ||1||
hai kouoo aaiso hamaraa meet ||
sagal samagree jeeau heeau dheau arapau apano cheet ||1|| rahaau ||
par dhan par tan par kee ni(n)dhaa in siau preet na laagai ||
sa(n)teh sa(n)g sa(n)t sa(n)bhaakhan har keeratan man jaagai ||2||
gun nidhaan dhiaal purakh prabh sarab sookh dhiaalaa ||
maagai dhaan naam tero naanak jiau maataa baal gupaalaa ||3||14||
dhanaasaree mahalaa panjavaa ||
har har leene sa(n)t ubaar ||
har ke dhaas kee chitavai buriaaiee tis hee kau fir maar ||1|| rahaau ||
jan kaa aap sahaiee hoaa ni(n)dhak bhaage haar ||
bhramat bhramat uoohaa(n) hee mooe baahuR gireh na ma(n)jhaar ||1||
naanak saran pario dhukh bha(n)jan gun gaavai sadhaa apaar ||
ni(n)dhak kaa mukh kaalaa hoaa dheen dhuneeaa kai dharabaar ||2||15||
dhanaasiree mahalaa panjavaa ||
ab har raakhanahaar chitaariaa ||
patit puneet ke’ee khin bheetar sagalaa rog bidhaariaa ||1|| rahaau ||
gosaT bhiee saadh kai sa(n)gam kaam karodh lobh maariaa ||
simar simar pooran naarain sa(n)gee sagale taariaa ||1||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us